GK News24

GK News24 GK News24 is an online extension of the well-established News Website of North India.

14/02/2026

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਾਰਤ ਦੇ ਵੱਖ-ਵੱਖ ਕਿਸਾਨ ਆਗੂਆਂ ਸਮੇਤ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ , ਕਿਸਾਨ ਵਿਰੋਧੀ ਭਾਰਤ-ਅਮਰੀਕਾ ਸੰਧੀ ਦਾ ਵਿਰੋਧ ਕੀਤਾ

30/01/2026

ਕਪੂਰਥਲਾ ਚ ਪਲਟਿਆ ਤੇਲ ਨਾਲ ਭਰਿਆ ਟੈਂਕਰ, ਬਾਲਟੀਆਂ ਲੈਕੇ ਪਹੁੰਚੇ ਲੋਕ

ਪੰਜਾਬ ਦੇ ਸਾਬਕਾ ਮੰਤਰੀ ਰਘਬੀਰ ਸਿੰਘ ਦਾ ਦੇਹਾਂਤਕਪੂਰਥਲਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਦਾ ਦਿਹਾਂਤ...
05/01/2026

ਪੰਜਾਬ ਦੇ ਸਾਬਕਾ ਮੰਤਰੀ ਰਘਬੀਰ ਸਿੰਘ ਦਾ ਦੇਹਾਂਤ

ਕਪੂਰਥਲਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਦਾ ਦਿਹਾਂਤ ਹੋ ਗਿਆ ਸਿਹਤ ਠੀਕ ਨਾ ਹੋਣ ਕਰਕੇ ਉਨਾਂ ਨੂੰ ਬਿਆਸ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ। ਉਹਨਾਂ ਦੇ ਸਕੇ ਸਬੰਧੀਆਂ ਨੇ ਦੱਸਿਆ ਕਿ ਉਹਨਾਂ ਦਾ ਅੰਤਿਮ ਸਸਕਾਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਿਦੇਸ਼ ਆਉਣ ਤੋਂ ਬਾਅਦ ਕੀਤਾ ਜਾਵੇਗਾ ਇਥੇ ਇਹ ਜ਼ਿਕਰਯੋਗ ਹੈ ਕਿ 1997 ਤੋਂ 2002 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਟਰਾਂਸਪੋਰਟ ਮੰਤਰੀ ਰਹੇ ਰਘਬੀਰ ਸਿੰਘ ਜੁਲਾਈ 2011 ਵਿਚ ਪੰਜਾਬ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀਪੀਪੀ (ਪੀਪਲਸ ਪਾਰਟੀ ਆਫ ਪੰਜਾਬ) ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸ਼ਾਮਲ ਹੋ ਗਏ ਸਨ ਪਰ ਕੁਝ ਸਮੇਂ ਬਾਅਦ ਫਿਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕਰ ਲਈ ਤੇ ਫਿਰ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਤੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਘੱਟ ਕਰ ਦਿੱਤੀਆਂ

ਕਪੂਰਥਲਾ ‘ਚ ਦਿਨ ਦਿਹਾੜੇ ਚਲੀਆਂ ਗੋਲੀਆਂ , ਘਰ ਚ ਵੜ ਕੇ ਮਹਿਲਾ ਦੀ ਬੇਰਹਿਮੀ ਨਾਲ ਹੱਤਿਆ**ਜੀ ਕੇ ਨਿਊਜ਼,ਕਪੂਰਥਲਾ:ਕਪੂਰਥਲਾ ਤੋਂ ਇਸ ਸਮੇਂ ਦੀ ਵ...
02/01/2026

ਕਪੂਰਥਲਾ ‘ਚ ਦਿਨ ਦਿਹਾੜੇ ਚਲੀਆਂ ਗੋਲੀਆਂ , ਘਰ ਚ ਵੜ ਕੇ ਮਹਿਲਾ ਦੀ ਬੇਰਹਿਮੀ ਨਾਲ ਹੱਤਿਆ**

ਜੀ ਕੇ ਨਿਊਜ਼,ਕਪੂਰਥਲਾ:ਕਪੂਰਥਲਾ ਤੋਂ ਇਸ ਸਮੇਂ ਦੀ ਵੱਡੀ ਅਤੇ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਭੀੜਭਾੜ ਵਾਲੇ ਇਲਾਕੇ ਸੀਨਪੁਰਾ ਦੇ ਰਸਤੇ ‘ਤੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਇੱਕ 40 ਸਾਲਾ ਮਹਿਲਾ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਹੇਮਪ੍ਰੀਤ ਕੌਰ ਉਰਫ਼ ਹੇਮਾ ਵਜੋਂ ਹੋਈ ਹੈ, ਜੋ ਕਰੀਬ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਈ ਸੀ।

**ਘਰ ‘ਚ ਵੜ ਕੇ ਚਲਾਈ ਗੋਲੀ**
ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਸਮੇਂ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਦੇ ਬਾਹਰ ਆਏ ਅਤੇ ਜ਼ਬਰਦਸਤੀ ਅੰਦਰ ਦਾਖ਼ਲ ਹੋ ਗਏ। ਘਰ ਅੰਦਰ ਮੌਜੂਦ ਇਕ ਬੁਜ਼ੁਰਗ ਮਹਿਲਾ ਨੇ ਦੱਸਿਆ ਕਿ ਅਚਾਨਕ ਕੁਝ ਲੋਕ ਘਰ ‘ਚ ਵੜੇ ਅਤੇ ਤੁਰੰਤ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਆਈ।

ਪੁਲਿਸ ਅਨੁਸਾਰ ਕੁੱਲ ਚਾਰ ਗੋਲੀਆਂ ਚਲੀਆਂ, ਜਿਨ੍ਹਾਂ ‘ਚੋਂ ਇੱਕ ਗੋਲੀ ਹੇਮਪ੍ਰੀਤ ਕੌਰ ਨੂੰ ਲੱਗੀ, ਜੋ ਘਾਤਕ ਸਾਬਤ ਹੋਈ, ਜਦਕਿ ਤਿੰਨ ਗੋਲੀਆਂ ਹਵਾਈ ਫ਼ਾਇਰ ਕੀਤੀਆਂ ਗਈਆਂ।

**ਇਲਾਕੇ ‘ਚ ਦਹਿਸ਼ਤ, ਪੁਲਿਸ ਜਾਂਚ ‘ਚ ਜੁਟੀ**
ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ‘ਚ ਰੱਖਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹੇਮਪ੍ਰੀਤ ਕੌਰ ਦਾ ਪਤੀ ਕਨੈਡਾ ਵਿਚ ਹੈ ਅਤੇ ਉਸ ਨਾਲ ਹੇਮਾ ਦਾ DIVOCE ਹੋ ਚੁੱਕਾ ਹੈ

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਕਪੂਰਥਲਾ ‘ਚ ਦਿਨ ਦਿਹਾੜੇ ਹੋਈ ਇਸ ਹੱਤਿਆ ਨੇ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

29/11/2025

ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਤੋ ਬਾਅਦ ਰਾਤ ਤੱਕ ਮਾਨਯੋਗ ਤਰਨਤਾਰਨ ਦੀ ਅਦਾਲਤ ਵਿੱਚ ਚੱਲੀ ਸੁਣਵਾਈ ਤੋ ਬਾਅਦ ਅਦਾਲਤ ਨੇ ਕੰਚਨ ਪ੍ਰੀਤ ਕੌਰ ਨੂੰ ਕੀਤਾ ਰਿਹਾਅ, ਪੁਲਿਸ ਦੀ ਕਾਰਵਾਈ ਤੇ ਕੋਰਟ ਨੇ ਚੁੱਕੇ ਸਵਾਲ ਅਦਾਲਤ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ । ਇਸ ਮਾਮਲੇ ਵਿੱਚ ਸਰਕਾਰ,ਪੁਲਿਸ ਤੇ ਅਦਾਲਤ ਦੀ ਭੂਮਿਕਾ ਆਪ ਨੂੰ ਕਿਵੇਂ ਲੱਗੀ ਕੂਮੈਂਟ ਕਰਕੇ ਜ਼ਰੂਰ ਦੱਸਣਾ

15/11/2025

ਕਪੂਰਥਲਾ ਦੀ ਸਰਬਜੀਤ ਕੌਰ ਦੀ ਪਾਕਿਸਤਾਨ ਦੇ ਸੇਖੂਪੁਰ ਚੋਂ ਵਾਇਰਲ ਹੋਈ ਵੀਡੀਓ ਐਸਜੀਪੀਸੀ ਵੱਲੋਂ ਭੇਜੇ ਗਏ ਜਥੇ ਨਾਲ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਗਈ ਸੀ ਪਾਕਿਸਤਾਨ

11/11/2025

SC ਕਮਿਸ਼ਨ ਕੋਲ ਕਪੂਰਥਲਾ ਪੁਲਿਸ ਵਲੋਂ ਰਾਜਾ ਵੜਿੰਗ ਮਾਮਲੇ ਚ ਰਿਪੋਰਟ ਲੈ ਕੇ ਪੇਸ਼ ਹੋਏ DSP ਹਰਗੁਰਦੇਵ ਸਿੰਘ

01/11/2025

ਬਲਾਕ ਸੁਲਤਾਨਪੁਰ ਲੋਧੀ ਦੇ ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦੇ ਪਿੰਡ ਬਿਧੀਪੁਰ ਤੋਂ ਟਿੱਬਾ ਨੂੰ ਜਾਂਦੀ ਸੜਕ ਤੇ ਇਕ ਟਰਾਲੀ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਗਿਆ।
ਗੱਲਬਾਤ ਕਰਦਿਆਂ ਟ੍ਰੈਕਟਰ ਚਾਲਕ ਬਲਵਿੰਦਰ ਸਿੰਘ ਪਿੰਡ ਮਿੱਠੜਾ ਨੇ ਦੱਸਿਆ ਕਿ ਮੈਂ ਟਰਾਲੀ ਵਿਚ ਪਰਾਲੀ ਨੂੰ ਲੋਡ ਕਰਕੇ ਪਿੰਡ ਟਿੱਬਾ ਨੂੰ ਜਾ ਰਿਹਾ ਸੀ। ਕਿਸੇ ਰਾਹਗੀਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਟਰਾਲੀ ਵਿਚ ਪਈ ਪਰਾਲੀ ਨੂੰ ਅੱਗ ਲੱਗ ਗਈ ਹੈ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਵਾਪਸ ਮੁੜ ਕੇ ਦੇਖਿਆ ਤਾਂ ਟਰਾਲੀ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਲੱਗੀ ਅੱਗ ਦੌਰਾਨ ਮੈਂ ਟ੍ਰੈਕਟਰ ਨੂੰ ਭਜਾ ਕੇ ਟਿੱਬਾ ਤੋਂ ਬਾਹਰ ਗੱਡੀਆਂ ਵਾਸ਼ ਕਰਨ ਵਾਲਾ ਸਰਵਿਸ ਸਟੇਸ਼ਨ ਹੈ, ਟ੍ਰੈਕਟਰ ਨੂੰ ਉਥੇ ਰੋਕ ਦਿੱਤਾ ਪਰ ਉਨ੍ਹਾਂ ਮੈਨੂੰ ਦੱਸਿਆ ਕਿ ਸਾਡੇ ਕੋਲ ਪਾਣੀ ਦਾ ਪ੍ਰਬੰਧ ਨਹੀਂ ਹੈ।
ਉਥੋਂ ਟ੍ਰੈਕਟਰ ਸਟਾਰਟ ਕਰਕੇ ਤਲਵੰਡੀ ਚੌਧਰੀਆਂ ਆਉਣ ਦੀ ਕੋਸ਼ਿਸ਼ ਕੀਤੀ ਪਰ ਰਾਸਤੇ ਵਿਚ ਦਿੱਲੀ ਕਟੜਾ ਐਕਸਪ੍ਰੈਸ ਰੋਡ ਵਾਲਿਆਂ ਦੀ ਮੋਟਰ ਚੱਲ ਰਹੀ ਸੀ। ਰੋਡ ਦੇ ਮੁਲਾਜ਼ਮਾਂ ਦੀ ਮੱਦਦ ਨਾਲ ਅੱਗ ਤੇ ਪਾਣੀ ਦਾ ਛੜਕਾ ਕੀਤਾ।
ਫੌਰਨ ਜੇ. ਸੀ. ਬੀ ਮਸ਼ੀਨ ਨਾਲ ਪਰਾਲੀ ਨੂੰ ਲੱਗੀ ਅੱਗ ਸਮੇਤ ਥੱਲੇ ਸੁੱਟੀ। ਪਰਾਲੀ ਦਾ ਧੁੰਆਂ ਇਨ੍ਹਾਂ ਹੋ ਗਿਆ ਸੀ। ਇਕ ਵਾਰ ਸਾਰਾ ਰਾਸਤਾ ਜਾਮ ਹੋ ਗਿਆ। ਬਲਵਿੰਦਰ ਸਿੰਘ ਮਿੱਠੜਾ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਾ ਸਕਿਆ।

14/10/2025

ਪੰਜਾਬੀ ਸਿੰਗਰ ਖਾਨ ਸਾਬ ਦੇ ਪਿਤਾ ਅੱਜ ਹੋਣਗੇ ਸਪੁਰਦ-ਏ-ਖਾਕ, ਜੱਦੀ ਪਿੰਡ ਵਿੱਚ ਪਿਤਾ ਇਕਬਾਲ ਮੁਹੰਮਦ ਦੀ ਮ੍ਰਿਤਕ ਦੇਹ ਨੂੰ ਮੋਢਾ ਦੇਣ ਲੱਗੇ ਫੁੱਟ ਫੁੱਟ ਰੋਏ ਖਾਨ ਸਾਬ੍ਹ, ਬੋਲੇ "ਓ ਡੈਡੀ ਉੱਠ ਖੜ੍ਹ, ਪਿੰਡ ਆ ਗਿਆ"

11/10/2025

ਰਾਜਵੀਰ ਜਵੰਦਾ ਤੇ ਭਾਵੇਂ ਇਸ ਦੁਨੀਆ ਵਿਚ ਨਹੀਂ ਰਿਹਾ ਪਰ ਉਸ ਦੀ ਆਵਾਜ਼ ਤੇ ਤੂੰਬੀ ਹਮੇਸ਼ਾ ਹੀ ਪੰਜਾਬੀਆਂ ਦੇ ਦਿਲਾਂ ਵਿੱਚ ਰਾਜ ਕਰਦੀ ਰਹੇਗੀ

Address

Goal Market, Jattpura
Kapurthala
144601

Telephone

+919878084500

Website

Alerts

Be the first to know and let us send you an email when GK News24 posts news and promotions. Your email address will not be used for any other purpose, and you can unsubscribe at any time.

Contact The Business

Send a message to GK News24:

Share