Kapurthala online

Kapurthala online News and other Topics

28/09/2023

MLA ਸਰਦਾਰ ਸੁਖਪਾਲ ਸਿੰਘ ਖਹਿਰਾ ਗ੍ਰਿਫਤਾਰ

ਭਾਰਤੀ ਮੀਡੀਆ ਨੇ ਇਸ ਇੰਜੀਨੀਅਰ/ ਵਿਗਿਆਨੀ ਨੂੰ ਅਣਗੌਲਿਆਂ ਕੀਤਾ ਜੋ ਇਹ ਸ. ਮਹਿੰਦਰਪਾਲ ਸਿੰਘ ਜੀ ਪੁਲਾੜ ਖੋਜ ਸੰਗਠਨ ਦੇ ਕੁਆਲਟੀ ਕੰਟਰੋਲ ਵਿਭਾਗ ...
26/08/2023

ਭਾਰਤੀ ਮੀਡੀਆ ਨੇ ਇਸ ਇੰਜੀਨੀਅਰ/ ਵਿਗਿਆਨੀ ਨੂੰ ਅਣਗੌਲਿਆਂ ਕੀਤਾ ਜੋ ਇਹ ਸ. ਮਹਿੰਦਰਪਾਲ ਸਿੰਘ ਜੀ ਪੁਲਾੜ ਖੋਜ ਸੰਗਠਨ ਦੇ ਕੁਆਲਟੀ ਕੰਟਰੋਲ ਵਿਭਾਗ ਦੇ ਮੁਖੀ ਹਨ। ਅਸੀਂ ਆਪ ਵਿਗਿਆਨੀ ਦਿੱਸਣ ਲਈ ਅੱਖਾਂ ਬੰਦ ਕਰ ਤਾੜੀਆਂ ਮਾਰਦੇ ਹਾਂ।
ਇਸ ਦੀ ਸ਼ਲਾਘਾ ਮੀਡੀਆ ਨਹੀਂ ਕਰੇਗਾ। ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ?
ਸਾਡੇ ਆਲੇ ਕਈ ਤਾਂ ਇਸ ਦਾ ਸਾਬਤ ਸੂਰਤ ਚਿਹਰਾ ਦੇਖਕੇ ਨਫ਼ਰਤ ਨਾਲ ਵਿਗਿਆਨੀ ਮੰਨਣ ਤੋਂ ਹੀ ਨਾਂਹ ਕਰ ਦੇਣਗੇ! ਵਿਚਾਰੇ!!
ਸੱਚੇ ਪੰਜਾਬੀ ਹੋ ਤਾਂ ਸ਼ੇਅਰ ਕਰਨ ਦੀ ਸੇਵਾ ਕਰੋ
kapurthala online Bhagwant Mann Rang Punjabi Tv Rajbir Nanda Satnam singh Lohgar School ISRO - Indian Space Research Organisation ISRO Scientist

25/08/2023

ਕੁੱਲੂ ਚ ਢਿੱਗਾਂ ਡਿੱਗਣ ਨਾਲ 10 ਇਮਾਰਤਾਂ ਬਣੀਆਂ ਮਲਬਾ

Bhagwant Mann Kapurthala online Rang Punjabi Tv Sandeep Mitter Rajbir Nanda Satnam singh Lohgar Kullu Manali Punjab Kesari Movies

24/08/2023

ਸਤਲੁਜ ਦਰਿਆ ਸ਼ਾਹਕੋਟ ਖੇਤਰ 'ਚ ਕਨੀਆ ਖੁਰਦ ਕੋਲ ਢਾਅ ਲਾ ਰਿਹਾ ਹੈ | ਅੱਜ 24-08-2023 ਦੇ ਮਜੂਦਾ ਹਾਲਾਤ ਬਾਰੇ ਜਾਣਕਾਰੀ ਦਿੰਦੇ ਹੋਏ |

ਚੰਦਰਮਾ ਦੀ ਸਤ੍ਹਾ 'ਤੇ   ਦੀ ਸਫ਼ਲ ਲੈਂਡਿੰਗ ਲਈ ਸਾਰਿਆਂ ਨੂੰ Kapurthala online ਦੀ ਟੀਮ ਵੱਲੋਂ ਦਿਲੋਂ ਵਧਾਈਆਂ!ਅੱਜ ਭਾਰਤ ਨੇ ISRO ਦੇ ਵਿਗਿਆ...
23/08/2023

ਚੰਦਰਮਾ ਦੀ ਸਤ੍ਹਾ 'ਤੇ ਦੀ ਸਫ਼ਲ ਲੈਂਡਿੰਗ ਲਈ ਸਾਰਿਆਂ ਨੂੰ Kapurthala online ਦੀ ਟੀਮ ਵੱਲੋਂ ਦਿਲੋਂ ਵਧਾਈਆਂ!

ਅੱਜ ਭਾਰਤ ਨੇ ISRO ਦੇ ਵਿਗਿਆਨੀਆਂ ਨਾਲ ਇਤਿਹਾਸ ਰਚ ਦਿੱਤਾ ਹੈ। ਸਾਡੇ ISRO ਦੇ ਵਿਗਿਆਨੀਆਂ ਸਮੇਤ ਸਾਰੇ ਸਟਾਫ਼ ਨੂੰ ਉਨ੍ਹਾਂ ਦੀ ਲਗਨ ਅਤੇ ਸਖ਼ਤ ਮਿਹਨਤ ਲਈ ਅਸੀਂ ਸਲਾਮ ਕਰਦੇ ਹਾਂ। ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ।

23/08/2023

As per the ISRO official website, they are broadcasting the Live Landing of Chandrayan-3 mission on August 23, 2023, starting from 17:27 Hrs. IST (5:27 PM).
Let's encourage students to see the *Live Landing to mark India's Historic Mission to Moon.*
🌖🇮🇳🛰️

Please click the link to know more:

India's pursuit of space exploration reaches a remarkable milestone with the impending Chandrayaan-3 Mission, poised to achieve a soft landing on the lunar surface. This achievement marks a significant step forward for Indian Science, Engineering, Technology, and Industry, symbolising our nation's p...

23/08/2023

Dear all
As per the ISRO official website, they are broadcasting the Live Landing of Chandrayan-3 mission on August 23, 2023, starting from 17:27 Hrs. IST (5:27 PM).
Let's encourage students to see the *Live Landing to mark India's Historic Mission to Moon.*
🌖🇮🇳🛰️

Please click the link to know more: https://www.isro.gov.in/Chandrayaan3SoftLandingMessage.html

16/08/2023

ਕਪੂਰਥਲਾ ਦੇ ਤਲਵੰਡੀ ਕੂਕਾ ਵਿਖੇ ਸਿਵਲ,ਪੁਲਿਸ ਅਤੇ ਭਾਰਤੀ ਫੌਜ ਦੀਆਂ ਟੀਮਾਂ ਵਲੋਂ ਰਾਹਤ ਕਾਰਜ ਜਾਰੀ, 250 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਲਿਆਂਦਾ
ਐਨ.ਡੀ.ਆਰ.ਐਫ. ਅਤੇ ਭਾਰਤੀ ਫੌਜ ਦੀਆਂ 2 ਹੋਰ ਟੀਮਾਂ ਸ਼ਾਮ ਤੱਕ ਪੁੱਜਣਗੀਆਂ ਕਪੂਰਥਲਾ
ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਬਿਆਸ ਅਤੇ ਸਤਲੁਜ ਦਰਿਆ ਵਿਚ ਪਾਣੀ ਦੇ ਵਧੇ ਪੱਧਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਨੂੰ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਲਗਾਤਾਰ ਚੌਕਸ ਰਹਿਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਦਰਿਆ ਨੇੜਲੇ ਪਿੰਡਾਂ ਅਤੇ ਮੰਡ ਖੇਤਰ ਵਿਚ ਹਾਲਾਤ ’ਤੇ ਲਗਾਤਾਰ ਨਜ਼ਰਸਾਨੀ ਕੀਤੀ ਜਾਵੇ।
ਭੁਲੱਥ ਸਬ ਡਵੀਜ਼ਨ ਦੇ ਪਿੰਡ ਤਲਵੰਡੀ ਕੂਕਾ ਦੇ ਮੰਡ ਖੇਤਰ ਵਿਚ ਆਏ ਦਰਿਆਈ ਪਾਣੀ ਕਾਰਨ ਪੈਦਾ ਹੋਈ ਸਥਿਤੀ ਨੂੰ ਲੈ ਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਅਤੇ ਭਾਰਤੀ ਫੌਜ ਦੀਆਂ ਟੀਮਾਂ ਵਲੋਂ ਪਾਣੀ ਵਿਚ ਘਿਰੇ ਘਰਾਂ ਵਿਚੋਂ ਲਗਾਤਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਦਰਿਆਈ ਪਾਣੀ ਆਉਣ ਕਾਰਨ ਮੰਡ ਖੇਤਰ ਵਿਚ 450 ਤੋਂ ਵੱਧ ਵਿਅਕਤੀ ਫਸੇ ਹੋਏ ਸਨ ਜਿਨ੍ਹਾਂ ਵਿਚੋਂ 250 ਤੋਂ ਵੱਧ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਭਾਰਤੀ ਫੌਜ ਦੀ 88 ਆਰਮਡ ਰੈਜੀਮੈਂਟ, ਪੰਜਾਬ ਪੁਲਿਸ ਦੀਆਂ ਟੀਮਾਂ ਅਤੇ ਪਿੰਡਾਂ ਦੇ ਵਸਨੀਕਾਂ ਦੇ ਸਹਿਯੋਗ ਨਾਲ ਸੁਰੱਖਿਅਤ ਥਾਂ ’ਤੇ ਲਿਆਂਦਾ ਹੈ ਅਤੇ ਬਾਕੀਆਂ ਨੂੰ ਵੀ ਲਗਾਤਾਰ ਕੱਢਣ ਲਈ ਕੰਮ ਜੰਗੀ ਪੱਧਰ ’ਤੇ ਜਾਰੀ ਹੈ।
ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ, ਜੋ ਕਿ ਭੁਲੱਥ, ਢਿਲਵਾਂ ਅਤੇ ਸੁਲਤਾਨਪੁਰ ਲੋਧੀ ਵਿਚ ਬਣੀ ਸਥਿਤੀ ਦੀ ਲਗਾਤਾਰ ਨਿਗ੍ਹਾ ਰੱਖ ਰਹੇ ਹਨ, ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੇ ਜਾਨ ਮਾਲ ਦੀ ਹਰ ਹਾਲ ਰੱਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤੀ ਫੌਜ ਅਤੇ ਹੋਰ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਜਿਸਦੇ ਮੱਦੇਨਜ਼ਰ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਤਲਵੰਡੀ ਕੂਕਾ ਵਿਖੇ ਭਾਰਤੀ ਫੌਜ, ਪੰਜਾਬ ਪੁਲਿਸ ਅਤੇ ਵਸਨੀਕਾਂ ਵਲੋਂ 6 ਕਿਸ਼ਤੀਆਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਰਹਿ ਗਏ ਲੋਕਾਂ ਨੂੰ ਵੀ ਜਲਦ ਹੀ ਸੁਰੱਖਿਅਤ ਥਾਂ ਤੇ ਲਿਆਂਦਾ ਜਾਵੇਗਾ।
ਐਨ.ਡੀ.ਆਰ.ਐਫ. ਅਤੇ ਭਾਰਤੀ ਫੌਜ ਦੀਆਂ ਆ ਰਹੀਆਂ ਟੀਮਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਬਠਿੰਡਾਂ ਤੋਂ ਐਨ.ਡੀ.ਆਰ.ਐਫ. ਦੀ ਟੀਮ ਕਪੂਰਥਲ਼ਾ ਅਤੇ 2 ਮੈਕ ਰੈਜੀਮੈਂਟ ਦੀ ਟੀਮ ਫਿਰੋਜ਼ਪੁਰ ਤੋਂ ਕਪੂਰਥਲ਼ਾ ਸਬ ਡਵੀਜ਼ਨ ਅਤੇ 21 ਜਾਟ ਰੈਜੀਮੈਂਟ ਦੀ ਟੀਮ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਰਹੀ ਹੈ ਤਾਂ ਜੋ ਕਿਸੇ ਵੀ ਹਾਲਾਤ ਨਾਲ ਨਜਿੱਠਿਆ ਜਾ ਸਕੇ। ਬਚਾਅ ਕਾਰਜਾਂ ਵਿਚ ਜੁਟੀਆਂ ਟੀਮਾਂ ਲਈ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਣੀ ਵਿਚ ਘਿਰੇ ਘਰਾਂ ਦੇ ਲੋਕ ਇਨ੍ਹਾਂ ਟੀਮਾਂ ਨਾਲ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਆਉਣ ਨੂੰ ਪੂਰੀ ਤਰਜ਼ੀਹ ਦੇਣ। ਉਨ੍ਹਾਂ ਦੱਸਿਆ ਕਿ ਪਿੰਡ ਤਲਵੰਡੀ ਕੂਕਾ ਦੇ ਗੁਰਦੁਆਰਾ ਸਾਹਿਬ ਅਤੇ ਸਕੂਲ ਵਿਚ ਪ੍ਰਭਾਵਿਤ ਲੋਕਾਂ ਦੇ ਠਹਿਰਣ ਦਾ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਡ੍ਰੇਨੇਜ਼ ਵਿਭਾਗ ਵਲੋਂ ਲੋੜੀਂਦੀ ਗਿਣਤੀ ਵਿਚ ਮਿੱਟੀ ਦੇ ਬੋਰਿਆਂ ਦਾ ਇੰਤਜਾਮ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।
Satnam Singh Lohgarh Satnam singh Lohgar Satnam Singh Loghgar

15/08/2023

Happy independence Day

ਕਪੂਰਥਲਾ  ਕਰਤਾਰਪੁਰ ਰੋਡ ਤੇ ਸ਼ਨੀਵਾਰ ਸ਼ਾਮ ਤੋਂ ਰਾਹਤ ਕਾਰਜ ਚੱਲ ਰਿਹਾ ਸੀ ਅਤੇ ਹੁਣ ਐੱਨਡੀਆਰਐੱਫ਼ ਨੇ ਇੰਜੀਨਿਅਰ ਸੁਰੇਸ਼ ਕੁਮਾਰ ਦੀ ਮੌਤ ਦੀ ਪੁਸ਼ਟ...
15/08/2023

ਕਪੂਰਥਲਾ ਕਰਤਾਰਪੁਰ ਰੋਡ ਤੇ ਸ਼ਨੀਵਾਰ ਸ਼ਾਮ ਤੋਂ ਰਾਹਤ ਕਾਰਜ ਚੱਲ ਰਿਹਾ ਸੀ ਅਤੇ ਹੁਣ ਐੱਨਡੀਆਰਐੱਫ਼ ਨੇ ਇੰਜੀਨਿਅਰ ਸੁਰੇਸ਼ ਕੁਮਾਰ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ
ਬੋਰਵੇਲ ਵਿੱਚ ਡਿੱਗੇ ਸੁਰੇਸ਼ ਦੀ ਮ੍ਰਿਤਕ ਦੇਹ ਲੱਗਪਗ 44 ਘੰਟੇ ਬਾਅਦ ਬਾਹਰ ਕੱਢੀ ਗਈ। ਉਸਾਰੀ ਅਧੀਨ ਦਿੱਲੀ ਕੱਟੜਾ ਐਕਸਪ੍ਰੈੱਸ ਮਾਰਗ ਤੇ ਜਲੰਧਰ ਦੇ ਕਰਤਾਰਪੁਰ ਨੇੜੇ ਚੱਲ ਰਹੇ ਕੰਮ ਤੇ ਮਸ਼ੀਨ ਦੀ ਮੁਰੰਮਤ ਕਰਨ ਲਈ ਬੋਰਵੇਲ ਵਿੱਚ ਉਤਰਿਆ ਸੀ। ਬੋਰਵੇਲ ਵਿੱਚ ਮਿੱਟੀ ਡਿਗਣ ਕਾਰਨ ਬੋਰਵੇਲ ਵਿੱਚ ਮਿੱਟੀ ਹੇਠ ਦੱਬ ਕੇ ਸੁਰੇਸ਼ ਦੀ ਮੌਤ ਹੋ ਗਈ।


13/08/2023

Address

Kapurthala Town

Website

Alerts

Be the first to know and let us send you an email when Kapurthala online posts news and promotions. Your email address will not be used for any other purpose, and you can unsubscribe at any time.

Contact The Business

Send a message to Kapurthala online:

Share