
01/09/2025
“ਬੀਬੀ ਜੀ ਸਤਿ ਸ਼੍ਰੀ ਅਕਾਲ,, ਅਸੀਂ ਚੈਨਲ ਤੋਂ ਆਏ ਆਂ ਤੁਹਾਡਾ ਹਾਲ ਚਾਲ ਪੁੱਛਣ,,” ਚੈਨਲ ਆਲੀ ਕੁੜੀ ਨੇ ਰੁੜ੍ਹ ਚੁੱਕੇ ਘਰ ਨੂੰ ਛੱਡ ਉੱਚੀ ਥਾਂ ਤੇ ਬੈਠੀ ਬੀਬੀ ਨੂੰ ਆਖਿਆ,,,
“ਧੀਏ ਜਿਉਂਦੀ ਰਿਹ,, ਦਾਤਾ ਤੈਨੂੰ ਬਾਹਲਾ ਦੇਵੇ,, ਜੁਆਨੀਆਂ ਮਾਣ,,ਪੁੱਤ ਪਹਿਲਾਂ ਚਾਅ ਪਾਣੀ ਪੀਓ,”
“ਨਹੀਂ ਨਹੀਂ ਬੀਬੀ ਚਾਅ ਪਾਣੀ ਪੀ ਲਿਆ,, ਅਸੀਂ ਤਾਂ ਪੁੱਛਣਾ ਈ ਆ ਤੁਹਾਡੇ ਤੋਂ,,”
“ਹਾਂ ਹਾਂ ਪੁੱਤ ਪੁੱਛ ਕੀ ਪੁੱਛਣਾ,,”ਬੀਬੀ ਨੇ ਸੁਆਰ ਕੇ ਚੁੰਨੀ ਲਈ,,
“ਬੀਬੀ ਜੀ ਮੈਨੂੰ ਪਤਾ ਲੱਗਾ ਸਾਰਾ ਕੁੱਝ ਈ ਰੁੜ੍ਹ ਗਿਆ ਤੁਹਾਡਾ,, ਘਰ ਵੀ,, ਡੰਗਰ ਵੀ,, ਫਸਲ ਵੀ,, ਲੀੜਾ ਲੱਤਾ ਵੀ,,”ਕੁੜੀ ਨੇ ਸੁਆਲ ਪੁੱਛਿਆ,,
“ਨਾਂ ਧੀਏ ਨਾਂ,,ਸਾਰਾ ਕੁੱਝ ਨੀ ਰੁੜਿਆ,, ਸਾਡਾ ਸਬਰ,, ਸਾਡਾ ਧਰਮ,, ਸਾਡੀ ਕੌਮ ਸਾਡੇ ਕੋਲ ਆ,,,ਬੜਾ ਦਿੱਤਾ ਦਾਤੇ ਨੇ,,, ਬੀਬੀ ਨੇ ਕੁੜੀ ਦੇ ਸਾਰੇ ਸੁਆਲ ਖ਼ਤਮ ਕਰਤੇ,,,
“ਬੀਬੀ ਜੀ ਸਰਕਾਰ ਤੋਂ ਕੀ ਮੰਗ ਕਰਦੇ ਓ??”ਕੁੜੀ ਨੇ ਆਮ ਜੀ ਪੁੱਛੀ ਜਾਣ ਵਾਲੀ ਗੱਲ ਪੁੱਛੀ,,,
“ਧੀਏ ਮੰਗਣ ਵਾਲੇ ਤੋਂ ਕੀ ਮੰਗਣਾ,,, ਅਸੀਂ ਦੇਣ ਵਾਲੇ ਤੋਂ ਮੰਗਾਂਗੇ,,ਉਹ ਦੋ ਤਿੰਨ ਸਾਲਾਂ ਬਾਹਦ ਸਮਾਨ ਲੈ ਜਾਂਦਾ ਏ,, ਰਿਸ਼ਤੇ ਦੇ ਜਾਂਦਾ ਏ,,, ਕਈ ਧੀਆਂ ਕਈ ਪੁੱਤ ਦਿੱਤੇ ਆ,, ਓਨੇ,, ਸਾਡੀ ਧੀਏ ਓਦੇ ਨਾਲ ਸਿੱਧੀ ਗੱਲ ਆ,, ਸਰਕਾਰ ਨੂੰ ਆਖੀਂ ,, ਜੇ ਓਨੂੰ ਕੋਈ ਲੋੜ ਹੋਈ ਤਾਂ ਆ ਜਾਵੇ,,, ਬੜਾ ਕੁੱਝ ਦਿੱਤਾ ਏ,,, ਸ਼ੁਕਰ ਆ ਸ਼ੁਕਰ ਆ ਸ਼ੁਕਰ ਆ,,, ਓਦੀ ਬੜੀ ਕਿਰਪਾ ਏ,,,”
ਸੁਖਜਿੰਦਰ ਸਿੰਘ ਲੋਪੋਂ