JN Reporter

JN Reporter Reporter

ਵਿਧਾਇਕ ਅਮ੍ਰਿਤਪਾਲ ਵੱਲੋਂ ਸਿਹਤ ਮੰਤਰੀ ਨਾਲ ਬਾਘਾਪੁਰਾਣਾ ਦੇ ਲੋਕਾਂ ਨੂੰ ਵਧੀਆ ਸਹਿਤ ਸਹੂਲਤਾਂ ਮੁਹਈਆ ਕਰਵਾਉਣ ਲਈ ਚਰਚਾ ਕੀਤੀਮੋਗਾ, 29 ਅਗਸਤ-(...
29/08/2022

ਵਿਧਾਇਕ ਅਮ੍ਰਿਤਪਾਲ ਵੱਲੋਂ ਸਿਹਤ ਮੰਤਰੀ ਨਾਲ ਬਾਘਾਪੁਰਾਣਾ ਦੇ ਲੋਕਾਂ ਨੂੰ ਵਧੀਆ ਸਹਿਤ ਸਹੂਲਤਾਂ ਮੁਹਈਆ ਕਰਵਾਉਣ ਲਈ ਚਰਚਾ ਕੀਤੀ

ਮੋਗਾ, 29 ਅਗਸਤ-(ਨਛੱਤਰ ਸੰਧੂ)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ਼ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਮੋਗਾ ਪਹੁੰਚੇ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਉੱਚ-ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ। ਮੋਗਾ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਸ. ਜੌੜਾਮਾਜਰਾ ਨੂੰ ਸਲਾਮੀ ਦਿੱਤੀ ਗਈ। ਇਸ ਉਪਰੰਤ ਮੋਗਾ ਜਿਲ੍ਹੇ ਦੇ ਚਾਰੋ ਵਿਧਾਇਕਾ ਨੇ ਮੰਤਰੀ ਜੀ ਦਾ ਨਿੱਘਾ ਸਵਾਗਤ ਕੀਤਾ।ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੁਹੱਲਾ ਕਲੀਨਿਕ ਵੀ ਇਸੇ ਕੜੀ ਦਾ ਇੱਕ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਰਾਜ 'ਚ ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ, ਜਿਸ ਨਾਲ ਸਾਡੇ ਸੂਬੇ ਦੇ ਨੌਜਵਾਨਾਂ ਨੂੰ ਮੈਡੀਕਲ ਦੀ ਪੜ੍ਹਾਈ ਵਿਦੇਸ਼ਾਂ 'ਚ ਜਾ ਕੇ ਕਰਨ ਦੀ ਲੋੜ ਨਹੀਂ ਰਹੇਗੀ।ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਸਿਹਤ ਢਾਂਚੇ ਨੂੰ ਸੁਚਾਰੂ ਬਣਾਉਣ ਲਈ ਪਹਿਲਾਂ ਹੀ ਯਤਨਸ਼ੀਲ ਹੈ ਅਤੇ ਸਿਹਤ ਸਟਾਫ਼ ਦੇ ਸਹਿਯੋਗ ਅਤੇ ਤਾਲਮੇਲ ਤੋਂ ਬਿਨਾਂ ਮਰੀਜ਼ਾਂ ਦੀ ਸੇਵਾ ਅਤੇ ਮਨੁੱਖਤਾ ਦੀ ਭਲਾਈ ਸੰਭਵ ਨਹੀਂ ਹੈ। ਉਹਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਸਿਹਤ ਸੰਭਾਲ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਨਾਗਰਿਕਾਂ ਨੂੰ ਉਹਨਾਂ ਦੇ ਘਰ ਹੀ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਹਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਵਿਭਾਗ, ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਨਲਾਈਨ ਪ੍ਰਣਾਲੀ ਸ਼ੁਰੂ ਕਰਨ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਆਨਲਾਈਨ ਪ੍ਰਣਾਲੀ ਵਿਭਾਗ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਅਤੇ ਕੰਮਕਾਜ ਵਿੱਚ ਕੁਸ਼ਲਤਾ ਵਧਾਉਣ 'ਚ ਮਦਦ ਕਰੇਗੀ
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਜੀ ਦੀ ਮੋਗਾ ਫੇਰੀ ਦੌਰਾਨ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਸਿਹਤ ਦੇ ਮੁੱਦਿਆਂ ਬਾਰੇ ਗੰਭੀਰ ਚਰਚਾ ਕੀਤੀ।ਸਹਿਤ ਮੰਤਰੀ ਨੂੰ ਬਾਘਾਪੁਰਾਣਾ ਦੇ ਲੋਕਾਂ ਨੂੰ ਸਹਿਤ ਸਹੂਲਤਾਂ ਦੇ ਸੰਬੰਧ ਚ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਖਾਲੀ ਪਈਆਂ ਪੋਸਟਾਂ ਭਰਨ ਲਈ ਕਿਹਾ। ਮੰਤਰੀ ਜੀ ਨੇ ਪੂਰਾ ਵਿਸ਼ਵਾਸ ਦਿੱਤਾ ਕਿ ਜਲਦ ਹੀ ਬਾਘਾ ਪੁਰਾਣਾ ਦੇ ਸਾਰੇ ਹਸਪਤਾਲ ਅਤੇ ਸਿਹਤ ਕੇਦਰਾਂ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਖਾਲੀ ਪੋਸਟਾਂ ਭਰੀਆਂ ਜਾਣਗੀਆਂ।

ਸਰਬਸੰਮਤੀ ਨਾਲ ਹੋਈ ਮੋਗਾ ਮਹਿਲਾ  ਸਿੰਘ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ:- ਵਿਧਾਇਕਾ ਅਮਨਦੀਪ ਕੌਰ ਅਰੋੜਾਮੋਗਾ, 29 ਅਗਸਤ-(ਨਛੱਤਰ ਸੰਧੂ)-ਮੋਗਾ ਮਹ...
29/08/2022

ਸਰਬਸੰਮਤੀ ਨਾਲ ਹੋਈ ਮੋਗਾ ਮਹਿਲਾ ਸਿੰਘ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ:- ਵਿਧਾਇਕਾ ਅਮਨਦੀਪ ਕੌਰ ਅਰੋੜਾ

ਮੋਗਾ, 29 ਅਗਸਤ-(ਨਛੱਤਰ ਸੰਧੂ)-ਮੋਗਾ ਮਹਿਲਾ ਸਿੰਘ ਕੋਪਰੇਟਿਵ ਸੁਸਾਇਟੀ ਦੀ ਚੋਣ ਸਰਬ ਸੰਮਤੀ ਨਾਲ ਸੰਪਨ ਹੋ ਗਈ। ਇਸ ਦੋਰਾਨ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਬਲਵਿੰਦਰ ਸਿੰਘ ਨੂੰ ਪੰਜ ਸਾਲ ਲਈ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਚੋਣ ਸਮੇਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਮੀਡੀਆ ਇੰਚਾਰਜ ਅਮਨ ਰਖਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 29 ਅਗਸਤ ਨੂੰ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ ਕਰ ਲਈ ਗਈ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਚੁਣੇ ਅਤੇ ਸ ਨਛੱਤਰ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਪੂਰਨ ਸਿੰਘ, ਨਛੱਤਰ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਪੂਰਨ ਸਿੰਘ ਦੀ ਮੈਂਬਰਾਂ ਵਜੋਂ ਨਿਯੁਕਤੀ ਕੀਤੀ ਗਈ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ ਚੁਣਿਆ ਗਿਆ।ਇਸ ਸਮੇਂ ਏ. ਆਰ. ਚਰਨਜੀਤ ਸੋਹੀ, ਪਿਆਰਾ ਸਿੰਘ, ਕੌਸ਼ਲਰ ਬਲਜੀਤ ਸਿੰਘ ਚਾਨੀ, ਕੌਸ਼ਲਰ ਕਿਰਨ ਹੁੰਦਲ, ਜਗਸੀਰ ਸਿੰਘ ਹੁੰਦਲ ਅਤੇ ਪਾਰਟੀ ਵਰਕਰ ਹਾਜ਼ਰ ਸਨ।

ਮੋਗਾ ਦੇ ਵਿਧਾਇਕਾ ਨੇ ਜਿਲ੍ਹੇ ਦੇ 55 ਪੰਜਾਬ ਪੁਲਿਸ ਦੇ ਨਵ-ਨਿਯੁਕਤ ਹੋਏ ਕੈਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ:- ਹਰਮਨਜੀਤ ਸਿੰਘ ਦਿਦਾਰੇਵਾਲਾਮ...
23/08/2022

ਮੋਗਾ ਦੇ ਵਿਧਾਇਕਾ ਨੇ ਜਿਲ੍ਹੇ ਦੇ 55 ਪੰਜਾਬ ਪੁਲਿਸ ਦੇ ਨਵ-ਨਿਯੁਕਤ ਹੋਏ ਕੈਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ:- ਹਰਮਨਜੀਤ ਸਿੰਘ ਦਿਦਾਰੇਵਾਲਾ

ਮੋਗਾ, 23 ਅਗਸਤ-(ਨਛੱਤਰ ਸੰਧੂ)-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵ-ਨਿਯੁਕਤ ਭਰਤੀ ਹੋਏ ਪੰਜਾਬ ਪੁਲਸ ਦੇ 4358 ਵਿੱਚੋਂ ਮੋਗਾ ਜਿਲ੍ਹੇ ਵਿੱਚ 55 ਨਵੇਂ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਪੰਜਾਬ ਪੁਲਸ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐਸ. ਐਸ. ਪੀ. ਗੁਰਲੀਨ ਸਿੰਘ ਖੁਰਾਣਾ ਕਈ ਅਫ਼ਸਰ ਅਤੇ ਅਧਿਕਾਰੀ ਵਿਸ਼ੇਸ਼ ਤੌਰ ’ਤੇ ਮੌਜੂਦ ਹਨ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀਂ ਲੁਧਿਆਣਾ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਵਲੋਂ ਬਹੁਤ ਜਲਦੀ ਪੰਜਾਬ ਪੁਲਸ ਦੇ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪੁਲਸ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਵਿਧਾਇਕ ਦਵਿੰਦਰਜੀਤ ਲਾਡੀ ਢੋਸ ਸੰਬੋਧਨ ਕਰਦੇ ਦਸਿਆ ਕਿ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਪੰਜਾਬ ਪੁਲਸ ਦੇ ਨਵੇਂ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡ ਕੇ ਜਨਤਾ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪਾਰਦਰਸ਼ੀ ਢੰਗ ਨਾਲ ਪੰਜਾਬ ਪੁਲਸ ਦੇ ਕਰਮਚਾਰੀਆਂ ਦੀਆਂ ਨਿਯੁਕਤੀਆਂ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਹੈ ਕਿ ਪੰਜਾਬ ਪੁਲਸ ’ਚ ਭਰਤੀ ਜਿਹੜੇ ਵੀ ਅਧਿਕਾਰੀ ਜਾਂ ਮੁਲਾਜ਼ਮ ਦਾ ਜਨਮ ਦਿਨ ਹੋਵੇਗਾ, ਉਸ ਨੂੰ ਵਧਾਈ ਦੇਣ ਦੀ ਵੀ ਪ੍ਰਕਿਰਿਆ ਸ਼ੁਰੂ ਕੀਤੀ। ਜਨਮ ਦਿਨ ਵਾਲੇ ਦਿਨ ਪੁਲਸ ਮੁਲਾਜ਼ਮ ਦੇ ਘਰ ਇਕ ਕਾਰਡ ਜਾਵੇਗਾ, ਜਿਸ ’ਚ ਜਨਮ ਦਿਨ ਦੀ ਵਧਾਈ ਦਿੱਤੀ ਜਾਵੇਗੀ।ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਨੂੰ ਲੈ ਕੇ ਪੰਜਾਬ ਸਰਕਾਰ ਚਿੰਤਤ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਨਤਾ ਨਾਲ ਜੋ ਵੀ ਵਾਅਦੇ ਕੀਤੇ ਹਨ, ਉਨ੍ਹਾਂ ਸਭ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾਵੇਗਾ। ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲੇ ਵਾਅਦੇ ਉੱਤੇ ਪੂਰੀ ਤਰ੍ਹਾਂ ਵਚਨਬੱਧ ਹੈ।ਇਸ ਸਮੇਂ ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ, ਸੈਕਟਰੀ ਦੀਪਕ ਸਮਾਲਸਰ, ਮੀਡੀਆ ਇੰਚਾਰਜ ਅਮਨ ਰਖਰਾ, ਖਜਾਨਚੀ ਤੇਜਿੰਦਰ ਬਰਾੜ, ਆਫਿਸ ਇੰਚਾਰਜ ਹਰਮੇਲ ਸਿੰਘ ਆਦਿ ਮਜ਼ੂਦ ਸਨ।

ਸਰਬਸੰਮਤੀ ਨਾਲ ਹੋਈ ਪਿੰਡ ਲੰਡੇਕੇ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ:- ਵਿਧਾਇਕਾ ਅਮਨਦੀਪ ਕੌਰ ਅਰੋੜਾਮੋਗਾ, 23 ਅਗਸਤ-(ਨਛੱਤਰ ਸੰਧੂ)-ਪਿੰਡ ਲੰਡੇ...
23/08/2022

ਸਰਬਸੰਮਤੀ ਨਾਲ ਹੋਈ ਪਿੰਡ ਲੰਡੇਕੇ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ:- ਵਿਧਾਇਕਾ ਅਮਨਦੀਪ ਕੌਰ ਅਰੋੜਾ

ਮੋਗਾ, 23 ਅਗਸਤ-(ਨਛੱਤਰ ਸੰਧੂ)-ਪਿੰਡ ਲੰਡੇਕੇ ਕੋਪਰੇਟਿਵ ਸੁਸਾਇਟੀ ਦੀ ਚੋਣ ਸਰਬ ਸੰਮਤੀ ਨਾਲ ਸੰਪਨ ਹੋ ਗਈ। ਇਸ ਦੋਰਾਨ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਪ੍ਰਦੀਪ ਸਿੰਘ ਨੂੰ ਪੰਜ ਸਾਲ ਲਈ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਚੋਣ ਸਮੇਂ ਏ. ਆਰ. ਦਲਜੀਤ ਸਿੰਘ ਸੋਹੀ, ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ ਅਤੇ ਮੀਡੀਆ ਇੰਚਾਰਜ ਅਮਨ ਰਖਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 23 ਅਗਸਤ ਨੂੰ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ ਕਰ ਲਈ ਗਈ ਹੈ। ਜਿਸ 'ਚ ਪ੍ਰਦੀਪ ਸਿੰਘ ਰਾਜਾ (ਪ੍ਰਧਾਨ), ਗੁਰਦਰਸ਼ਨ ਸਿੰਘ (ਮੀਤ ਪ੍ਰਧਾਨ) ਅਤੇ ਬਾਕੀ ਜਗਦੀਸ਼ ਸਿੰਘ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਜਸਬੀਰ ਕੌਰ, ਬਲਵਿੰਦਰ ਕੌਰ, ਮਹਿੰਦਰ ਸਿੰਘ, ਦਲਜੀਤ ਸਿੰਘ, ਅਤੇ ਮਹਾਦੇਵ ਦਾਸ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ।

ਇਸ ਮੌਕੇ ਪਿਆਰਾ ਸਿੰਘ, ਨਵਦੀਪ ਵਾਲੀਆ, ਕਿਰਨ, ਹਰਜੀਤ ਸਿੰਘ, ਕੌਂਸਲਰ ਕਾਕਾ, ਪਰਮਜੀਤ ਸੰਧੂ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਸ਼ਾਮਲ ਸਨ।

ਪੰਜਾਬ ਵਿਧਾਨ ਸਭਾ ਭਲਾਈ ਕਮੇਟੀ ਹਰੇਕ ਜ਼ਿਲ੍ਹੇ ਦਾ ਕਰੇਗੀ ਦੌਰਾ- ਲੋਕ ਭਲਾਈ ਸਕੀਮਾਂ ਦਾ ਜ਼ਮੀਨੀ ਪੱਧਰ ਉੱਤੇ ਕੀਤਾ ਜਾਵੇਗਾ ਰੀਵਿਊ - ਚੇਅਰਮੈਨ ਵ...
23/08/2022

ਪੰਜਾਬ ਵਿਧਾਨ ਸਭਾ ਭਲਾਈ ਕਮੇਟੀ ਹਰੇਕ ਜ਼ਿਲ੍ਹੇ ਦਾ ਕਰੇਗੀ ਦੌਰਾ
- ਲੋਕ ਭਲਾਈ ਸਕੀਮਾਂ ਦਾ ਜ਼ਮੀਨੀ ਪੱਧਰ ਉੱਤੇ ਕੀਤਾ ਜਾਵੇਗਾ ਰੀਵਿਊ - ਚੇਅਰਮੈਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ

ਮੋਗਾ, 23ਅਗਸਤ - (ਨਛੱਤਰ ਸੰਧੂ)-ਪੰਜਾਬ ਵਿਧਾਨ ਸਭਾ ਭਲਾਈ ਕਮੇਟੀ ਦੇ ਚੇਅਰਮੈਨ - ਕਮ - ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ ਮਨਜੀਤ ਸਿੰਘ ਬਿਲਾਸਪੁਰ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਲੋਕ ਹਿੱਤ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ ਜਾਂ ਨਹੀਂ, ਇਸ ਬਾਰੇ ਜ਼ਮੀਨੀ ਹਕੀਕਤ ਦਾ ਪਤਾ ਲਾਉਣ ਲਈ ਪੰਜਾਬ ਵਿਧਾਨ ਸਭਾ ਭਲਾਈ ਕਮੇਟੀ ਜਲਦ ਹੀ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰੇਗੀ। ਉਹ ਅੱਜ ਮੋਗਾ ਦੇ ਜ਼ਿਲ੍ਹਾ ਭਲਾਈ ਦਫ਼ਤਰ ਵਿਖੇ ਵੱਖ ਵੱਖ ਸਕੀਮਾਂ ਦਾ ਰਿਵਿਊ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ। ਉਹਨਾਂ ਨਾਲ ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਸ੍ਰ ਜਗਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਭਲਾਈ ਅਫਸਰ ਸ਼੍ਰੀ ਰਜਿੰਦਰ ਕੁਮਾਰ, ਮੀਡੀਆ ਇੰਚਾਰਜ ਜਿਲ੍ਹਾ ਮੋਗਾ ਅਮਨ ਰਖਰਾ ਅਤੇ ਹੋਰ ਵੀ ਹਾਜ਼ਰ ਸਨ।
ਅਧਿਕਾਰੀਆਂ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਕਿਹਾ ਕਿ ਇਹ ਸਾਡੇ ਸਿਸਟਮ ਦੀਆਂ ਕਮੀਆਂ ਹਨ ਕਿ ਸਰਕਾਰੀ ਪੱਧਰ ਉੱਤੇ ਸਕੀਮਾਂ ਤਾਂ ਬਹੁਤ ਬਣ ਜਾਂਦੀਆਂ ਹਨ ਪਰ ਉਹ ਜਾਂ ਤਾਂ ਲਾਗੂ ਨਹੀਂ ਹੋ ਪਾਉਂਦੀਆਂ ਜਾਂ ਫਿਰ ਉਹਨਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਨਹੀਂ ਪਹੁੰਚਦਾ। ਪ੍ਰਸ਼ਾਸ਼ਨ ਵੱਲੋਂ ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚ ਨਹੀਂ ਕੀਤੀ ਜਾਂਦੀ। ਨਤੀਜਾ ਇਹ ਹੁੰਦਾ ਹੈ ਕਿ ਬਹੁਤੇ ਲੋਕ ਇਹਨਾਂ ਸਕੀਮਾਂ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ।ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੇ ਸਮੂਹ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਹੈ ਕਿ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿਵਾਇਆ ਜਾਵੇ। ਇਸੇ ਕਰਕੇ ਹੀ ਪੰਜਾਬ ਵਿਧਾਨ ਸਭਾ ਭਲਾਈ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਦੀ ਅਗਵਾਈ ਵਾਲੀ 13 ਵਿਧਾਇਕਾਂ ਦੀ ਕਮੇਟੀ ਹਰੇਕ ਜ਼ਿਲ੍ਹੇ ਦਾ ਦੌਰਾ ਕਰੇਗੀ ਤਾਂ ਜੌ ਇਹਨਾਂ ਸਕੀਮਾਂ ਦਾ ਜ਼ਮੀਨੀ ਪੱਧਰ ਉੱਤੇ ਰਿਵਿਊ ਕੀਤਾ ਜਾ ਸਕੇ।
ਇਸ ਮੌਕੇ ਉਹਨਾਂ ਅਧਿਕਾਰੀਆਂ ਤੋਂ ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਮੈਰਿਟ-ਕਮ-ਮੀਨਜ਼ ਵਜੀਫਾ ਸਕੀਮਾਂ, ਡਾ.ਅੰਬੇਡਕਰ ਫਾਊਂਡੇਸ਼ਨ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਸਿਹਤ ਸਹਾਇਤਾ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੇ ਗਰੀਬ ਲੋੜਵੰਦ ਮਰੀਜ਼ਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ, ਸ਼ਡਿਊਲਡ ਕਾਸਟਸ ਸਬ ਪਲਾਨ, ਸਪੈਸ਼ਲ ਸੈਂਟਰਲ ਅਸਿਸਟੈਂਸ ਸਕੀਮ, ਐਸ.ਸੀ.ਬੀ.ਸੀ. ਕਰਜ਼ਿਆਂ ਸਬੰਧੀ ਰਿਪੋਰਟ, ਉਸਾਰੀ ਕਿਰਤੀਆਂ ਦੀ ਭਲਾਈ ਸਕੀਮਾਂ, ਲਘੂ ਅਤੇ ਮੀਡਿਅਮ ਸਕੇਲ ਕਰਜ਼ਿਆਂ ਦੀ ਸਕੀਮ, ਬੈਂਕ ਟਾਈਅਪ ਸਕੀਮ ਤਹਿਤ ਪ੍ਰਾਪਤ ਕੇਸ, ਪਾਸ ਕੇਸ, ਵਿਚਾਰ ਅਧੀਨ ਕੇਸ ਅਤੇ ਰੱਦ ਕੇਸ, ਕਿਤਾਬਾਂ ਦੀ ਵੰਡ, ਘਰ-ਘਰ ਰੋਜਗਾਰ

16/07/2022

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡ ਨੂੰ 9 ਵਿੱਚ ਅਨਾਜ ਵੰਡਣ ਦੀ ਕੀਤੀ ਸ਼ੁਰੂਆਤ
ਮੋਗਾ, 16 ਜੁਲਾਈ-(ਨਛੱਤਰ ਸੰਧੂ)-ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਸਤਾ ਅਨਾਜ ਸਕੀਮ ਤਹਿਤ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਸ਼ਹਿਰ ਦੇ ਵਾਰਡ ਨੰਬਰ 9 'ਚ ਲਾਭਪਾਤਰੀਆਂ ਨੂੰ ਕਣਕ ਵੰਡਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੌਂਸਲਰ ਸਰਬਜੀਤ ਕੌਰ ਰੋਡੇ ਵੱਲੋਂ ਕਰਵਾਏ ਗਏ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਨੇ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਲਾਭਪਾਤਰੀਆਂ ਨੂੰ ਗੁਦਾਮਾਂ ਵਿਚ ਪਈ ਪੁਰਾਣੀ ਕਣਕ ਨਾ ਦਿੱਤੀ ਜਾਵੇ।ਬਲਕਿ ਸਾਫ ਕਣਕ ਹੀ ਲਾਭਪਾਤਰੀਆਂ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪ੍ਰਤੀ ਵਿਅਕਤੀ 30 ਕਿੱਲੋ ਕਣਕ ਦਿੱਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕਣਕ ਘੱਟ ਮਿਲਦੀ ਹੈ ਤਾਂ ਉਹ ਉਸ ਦੀ ਸ਼ਿਕਾਇਤ ਤੁਰੰਤ ਕਰਨ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮੋਗੇ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦਾ ਲਾਭ ਜਲਦ ਹੀ ਮੋਗਾ ਵਾਸੀਆਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਤਾਲਮੇਲ ਬਣਾ ਕੇ ਮੋਗਾ 'ਚ ਸਿੱਖਿਆ, ਸਿਹਤ ਸਹੂਲਤਾਂ ਅਤੇ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਯੋਜਨਾਬੱਧ ਤਰੀਕਿਆਂ ਨਾਲ ਕੰਮ ਹੋ ਰਿਹਾ ਹੈ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਲੋਕਾਂ ਨੂੰ ਸ਼ਾਂਤਮਈ ਤੇ ਸੁਖਾਵਾਂ ਮਾਹੌਲ ਮੁੱਹਈਆ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਇਸ ਮੌਕੇ ਵਾਰਡ ਵਾਸੀਆਂ ਨੇ ਵਿਧਾਇਕਾ ਦਾ ਧੰਨਵਾਦ ਕੀਤਾ।
ਇਸ ਮੌਕੇ ਬਲਜੀਤ ਸਿੰਘ ਚਾਨੀ, ਕਿਰਨ ਹੁੰਦਲ, ਬਿਕਰਮਜੀਤ ਸਿੰਘ ਘਾਤੀ, ਹਰਜਿੰਦਰ ਰੋਡੇ, ਜਗਸੀਰ ਹੁੰਦਲ, ਅਮਨ ਰਖਰਾ, ਨਵਦੀਪ ਵਾਲੀਆ, ਗੁਰਪ੍ਰੀਤ ਸਿੰਘ ਸਚਦੇਵਾ, ਹੈਪੀ ਕਨਪੁਰੀਆ,ਪ੍ਰਵੀਨ ਮੱਕੜ, ਜਗਦੀਸ਼ ਸ਼ਰਮਾ ਅਤੇ ਸਮੂਹ ਵਾਰਡ ਵਾਸੀ ਮਜ਼ੂਦ ਸਨ।

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਜਿਲ੍ਹਾ ਕੰਪਲੈਕਸ ਚ' ਇੱਕ ਪ੍ਰੋਗਰਾਮ ਦੌਰਾਨ 45 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇਨਵੇਂ ਪਟਵਾਰੀਆਂ ...
12/07/2022

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਜਿਲ੍ਹਾ ਕੰਪਲੈਕਸ ਚ' ਇੱਕ ਪ੍ਰੋਗਰਾਮ ਦੌਰਾਨ 45 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ

ਨਵੇਂ ਪਟਵਾਰੀਆਂ ਦੀ ਟ੍ਰੇਨਿੰਗ ਦਾ ਸਮਾਂ ਡੇਢ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਜਲਦ ਹੀ ਕੰਮ 'ਤੇ ਲੱਗ ਸਕਣ

ਇਮਾਨਦਾਰੀ ਅਤੇ ਪਾਰਦਸ਼ਤਾ ਨਾਲ ਨੌਕਰੀ ਕਰਨ ਲਈ ਕੀਤਾ ਪ੍ਰੇਰਿਤ

ਮੋਗਾ, 12 ਜੁਲਾਈ-(ਨਛੱਤਰ ਸੰਧੂ)-ਅੱਜ ਜਿਲ੍ਹਾ ਕੰਪਲੈਕਸ ਮੋਗਾ ਵਿਖੇ ਨਵੇਂ ਭਰਤੀ ਹੋਏ 45 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਿਖਲਾਈ ਦਾ ਸਮਾਂ ਘਟਣ ਨਾਲ ਫੀਲਡ ਵਿੱਚ ਪਟਵਾਰੀਆਂ ਦੀ ਕਾਰਜਕੁਸ਼ਲਤਾ ਵਧੇਗੀ, ਜਿਸ ਨਾਲ ਆਮ ਆਦਮੀ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰੇਕ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸੁਚਾਰੂ ਕਰਨ ਲਈ ਵਚਨਬੱਧ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਇਹ ਸਮੇਂ ਦੀ ਲੋੜ ਹੈ।ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਵਧਾਈ ਦਿੰਦਿਆਂ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਤੇ ਸਮਰਪਣ ਕਾਰਨ ਹੀ ਉਹ ਇਸ ਚੋਣ ਵਿੱਚ ਸਫ਼ਲ ਹੋਏ ਹਨ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਕਰਨ ਵਾਲੇ ਨੌਜਵਾਨ ਇਸ ਅਹੁਦੇ ਦੇ ਹੱਕਦਾਰ ਸਨ ਕਿਉਂਕਿ ਉਹ ਬੇਹੱਦ ਮੁਕਾਬਲੇ ਤੋਂ ਬਾਅਦ ਮੈਰਿਟ ਵਿੱਚ ਆਏ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪਾਰਦਰਸ਼ੀ ਤਰੀਕੇ ਨਾਲ ਅਜਿਹੀਆਂ ਹੋਰ ਭਰਤੀਆਂ ਜਾਰੀ ਕਰ ਰਹੀ ਹੈ ਅਤੇ ਇਹ ਛੇਤੀ ਨੇਪਰੇ ਚੜ੍ਹਨਗੀਆਂ।ਉਹਨਾ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਮੁੱਢਲੇ ਦਿਨਾਂ ਵਿੱਚ ਹੀ ਲੋਕਾਂ ਦੀ ਭਲਾਈ ਲਈ ਕਈ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ, ਜਦੋਂ ਕਿ ਪਿਛਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਅੰਤ ਵਿੱਚ ਅਜਿਹੇ ਕੰਮ ਕਰਦੀਆਂ ਸਨ।ਸਰਕਾਰ ਨੇ ਆਪਣੇ ਕੁੱਝ ਦਿਨਾਂ ਵਿੱਚ ਹੀ ਇੰਨੇ ਕੰਮ ਕੀਤੇ ਹਨ, ਜਿੰਨੇ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ। ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰਾਂ ਦੇ ਕੰਮ ਜਾਰੀ ਰਹਿਣਗੇ। ਸੂਬਾ ਸਰਕਾਰ ਦੀਆਂ ਲੋਕ-ਪੱਖੀ ਤੇ ਤਰੱਕੀ ਯਾਫਤਾ ਨੀਤੀਆਂ ਨਾਲ ਲੋਕ ਉਤਸ਼ਾਹਤ ਹਨ। “ਸਾਡੀ ਸਰਕਾਰ ਦੇ ਗਠਨ ਤੋਂ ਹੀ ਪੰਜਾਬ ਦੇ ਲੋਕ ਬੇਹੱਦ ਖ਼ੁਸ਼ ਹਨ ਕਿਉਂਕਿ ਹਰ ਰੋਜ਼ ਯੋਗ ਵਿਅਕਤੀਆਂ ਨੂੰ ਨੌਕਰੀਆਂ ਦੇ ਮੌਕੇ ਮਿਲ ਰਹੇ ਹਨ ਅਤੇ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ।" ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਵੱਲੋਂ 49 ਉਮੀਦਵਾਰਾਂ ਦੇ ਨਾਵਾਂ ਦੀ ਲਿਸਟ ਜਿ਼ਲ੍ਹਾ ਮੋਗਾ ਵਿੱਚ ਭੇਜੀ ਗਈ ਸੀ ਇਨ੍ਹਾਂ ਵਿੱਚੋਂ ਅੱਜ 45 ਪਟਵਾਰੀਆਂ ਨੂੰ ਹਲਕਾ ਮੋਗਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਪਟਵਾਰੀ ਉਮੀਦਵਾਰੀ ਪੱਤਰਾਂ ਦੀ ਵੰਡ ਕੀਤੀ ਗਈ ਅਤੇ ਸਾਰੇ ਉਮੀਦਵਾਰਾਂ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਵਿਕਰਮਜੀਤ ਸਿੰਘ ਘਾਤੀ (MC) ਨੇ ਕੀਤੀ ਘਰ ਵਾਪਸੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸਰੋਪਾ ਪਾ ਕੀਤਾ ਸਵਾਗਤਵਿਕਰਮਜੀਤ ਸਿੰਘ ਘਾਤੀ(MC) ਨੇ ਅਕ...
12/07/2022

ਵਿਕਰਮਜੀਤ ਸਿੰਘ ਘਾਤੀ (MC) ਨੇ ਕੀਤੀ ਘਰ ਵਾਪਸੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸਰੋਪਾ ਪਾ ਕੀਤਾ ਸਵਾਗਤ

ਵਿਕਰਮਜੀਤ ਸਿੰਘ ਘਾਤੀ(MC) ਨੇ ਅਕਾਲੀ ਦੱਲ ਨੂੰ ਛੱਡ ਫੜਿਆ 'ਆਪ' ਦਾ ਪੱਲਾ

ਮੋਗਾ, 12 ਜੁਲਾਈ-(ਨਛੱਤਰ ਸੰਧੂ)-ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਲੋਕ ਪੱਖੀ ਕੰਮਾਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਨੂੰ ਜੋਇੰਟ ਕੀਤਾ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਘਰ ਪਹੁੰਚ ਆਮ ਆਦਮੀ ਪਾਰਟੀ ਚ' ਕਰਵਾਇਆ ਜੋਇਨ ਇਸ ਸਮੇਂ ਆਮ ਆਦਮੀ ਪਾਰਟੀ ਦੇ ਬਲਜੀਤ ਸਿੰਘ ਚਾਨੀ, ਕਿਰਨ ਹੁੰਦਲ, ਹਰਜਿੰਦਰ ਰੋਡੇ, ਜਗਸੀਰ ਹੁੰਦਲ, ਗੁਰਪ੍ਰੀਤ ਸਚਦੇਵਾ, ਹਰਮਨਜੀਤ ਸਿੰਘ ਦਿਦਾਰੇਵਾਲਾ, ਅਮਨ ਰਖਰਾ, ਦੀਪਕ ਸਮਾਲਸਰ, ਤੇਜਿੰਦਰ ਬਰਾੜ, ਅਮੀਤ ਪੁਰੀ, ਨਵਦੀਪ ਵਾਲਿਆ, ਮਿਲਾਪ ਸਿੰਘ, ਗੁਰਮੁੱਖ ਸਿੰਘ, ਗਗਨ ਸੰਘਾ ਅਤੇ ਹੋਰ ਆਪ ਆਗੂ ਅਤੇ ਸਮੂਹ ਵਾਰਡ ਵਾਸੀ ਮਜ਼ੂਦ ਸਨ।

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ  ਨੇ 82 ਈ. ਟੀ. ਟੀ. ਅਧਿਆਪਕਾਂ ਨੂੰ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਜੋਇਨ ਕਰਵਾਇਆਨਿਹਾਲ ਸਿੰਘ ਵਾਲਾ, 6 ਜੁਲਾਈ-...
06/07/2022

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ 82 ਈ. ਟੀ. ਟੀ. ਅਧਿਆਪਕਾਂ ਨੂੰ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਜੋਇਨ ਕਰਵਾਇਆ

ਨਿਹਾਲ ਸਿੰਘ ਵਾਲਾ, 6 ਜੁਲਾਈ-(ਨਛੱਤਰ ਸੰਧੂ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਮੋਗਾ ਜਿਲ੍ਹੇ ਦੀਆਂ 239 ਉਮੀਦਵਾਰਾਂ ਵਿੱਚੋਂ ਨਿਹਾਲ ਸਿੰਘ ਵਾਲਾ ਹਲਕੇ ਦੇ 82 ਅਧਿਆਪਕਾਂ ਨੂੰ ਜੋਇਨ ਕਰਵਾਇਆ।ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦਸਿਆ ਕਿ ਪਿਛਲੇ ਲਗਭਗ ਇਕ ਸਾਲ ਤੋਂ ਵਿਭਾਗੀ ਅਤੇ ਅਦਾਲਤੀ ਕਟਹਿਰੇ ਚ ਰਹੀ ਇਸ ਭਰਤੀ ਦੇ ਹੁਣ ਸਾਰੇ ਰਾਹ ਖੁੱਲ੍ਹਣ 'ਤੇ ਪੰਜਾਬ ਦੇ ਈ. ਟੀ. ਟੀ. ਕੇਡਰ ਦੇ ਉਮੀਦਵਾਰ ਬਾਗੋਬਾਗ ਹਨ। ਪਰ ਉਮੀਦਵਾਰਾਂ ਦਾ ਗਿਲਾ ਰਿਹਾ ਕਿ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਣੇ ਹਲਕੇ ਖਰੜ ਦੀ ਟੈਂਕੀ 'ਤੇ ਚੜ੍ਹਕੇ ਸੰਘਰਸ਼ ਕਰਦੇ ਰਹੇ ਇਸ ਕੇਡਰ ਦੇ ਉਮੀਦਵਾਰਾਂ ਦੀ ਉਨ੍ਹਾਂ ਨੇ ਭੋਰਾ ਭਰ ਵੀ ਸਾਰ ਨਹੀਂ ਲਈ ਗਈ।ਉਹਨਾਂ ਦਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ(ਐਲੀ ਸਿੱਖਿਆ)ਪੰਜਾਬ ਵੱਲ੍ਹੋਂ ਨੰਬਰ 216677 ਤਹਿਤ ਅੱਜ ਮਿਤੀ 02.07.22 ਨੂੰ ਜਾਰੀ ਪੱਤਰ ਵਿੱਚ ਨਿਯੁਕਤੀ ਪੱਤਰ ਲੈਣ ਲਈ ਕਿਹਾ ਗਿਆ। ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲ੍ਹੋਂ ਈ. ਟੀ. ਟੀ. ਕਾਡਰ ਦੀਆਂ 6635 ਅਸਾਮੀਆਂ ਲਈ 30.07.2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲ੍ਹੋਂ ਸਿਲੈਕਟ ਹੋਏ ਉਮੀਦਵਾਰਾਂ ਦੀ ਕੈਟਾਗਰੀ ਵਾਈਜ਼ ਚੋਣ ਸੂਚੀ ਮਿਤੀ 13.06.2022 ਨੂੰ ਵਿਭਾਗ ਦੇ ਪੋਰਟਲ 'ਤੇ ਅਪਲੋਡ ਕੀਤੀ ਗਈ ਸੀ। ਸਿਲੈਕਸ਼ਨ ਸੂਚੀ ਅਨੁਸਾਰ ਯੋਗ ਕਰਾਰ ਦਿੱਤੇ ਉਮੀਦਵਾਰਾਂ ਨੂੰ ਵਿਭਾਗ ਵੱਲ੍ਹੋਂ ਆਨਲਾਈਨ ਪੋਰਟਲ 'ਤੇ 28.06.22 ਤੋ 30.06.22 ਤੱਕ ਸਟੇਸ਼ਨ ਚੋਣ ਕਰਵਾਈ ਗਈ ਸੀ ਅਤੇ ਅਲਾਟ ਕੀਤਾ ਸਟੇਸ਼ਨ ਯੋਗ ਉਮੀਦਵਾਰਾਂ ਦੀ ਆਈ. ਡੀ. ਵਿੱਚ ਅਪਲੋਡ ਕਰ ਦਿੱਤਾ ਗਿਆ।ਆਮ ਆਦਮੀ ਪਾਰਟੀ ਦੇ ਜਿਲ੍ਹਾ ਮੀਡੀਆ ਇੰਚਾਰਜ ਅਮਨ ਰਖਰਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਮੋਗਾ ਜਿਲ੍ਹੇ ਦੇ 239 ਈ. ਟੀ. ਟੀ. ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ। ਉਹਨਾਂ ਵਿੱਚੋ 82 ਨਿਯੁਕਤੀਆਂ ਨਿਹਾਲ ਸਿੰਘ ਵਾਲਾ ਵਿੱਚ ਕੀਤੀਆਂ ਗਈਆਂ। ਅੱਜ ਉਹਨਾਂ 82 ਅਧਿਆਪਕਾਂ ਨੂੰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਜੋਇਨ ਕਰਵਾਇਆ।ਮੋਗਾ ਜ਼ਿਲ੍ਹਾ ਦੇ ਨਿਹਾਲ ਸਿੰਘ ਵਾਲਾ ਬਲਾਕ ਇੰਚਾਰਜ ਦੇਵੀ ਪ੍ਰਸ਼ਾਦ ਨੇ ਦਸਿਆ ਕਿ ਜਿਲ੍ਹੇ ਦੇ ਨਿਹਾਲ ਸਿੰਘ ਵਾਲਾ ਬਲਾਕ ਵਿੱਚ ਅਧਿਆਪਕਾਂ ਦੀ ਕਮੀ ਸੀ। ਜੋ ਕਿ ਲਗਭੱਗ ਪੁਰੀ ਹੋ ਗਈ ਹੈ। ਸਕੂਲਾਂ ਵਿੱਚ ਖਾਲੀ ਅਸਾਮੀਆਂ ਵਿੱਚੋਂ 82 ਸਬੰਧਤ ਚੁਣੇ ਉਮੀਦਵਾਰਾਂ ਨੂੰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਜੋਈਨਿੰਗ ਪੱਤਰ ਦਿੱਤੇ ਗਏ।

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 237 ਈ. ਟੀ. ਟੀ.  ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇਮੋਗਾ, 5 ਜੁਲਾਈ-(ਨਛੱਤਰ ਸੰਧੂ)-ਮੁੱਖ ਮੰਤਰੀ ਭਗ...
05/07/2022

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 237 ਈ. ਟੀ. ਟੀ. ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਮੋਗਾ, 5 ਜੁਲਾਈ-(ਨਛੱਤਰ ਸੰਧੂ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 239 ਵਿੱਚੋਂ 237 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ।ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦਸਿਆ ਕਿ ਪਿਛਲੇ ਲਗਭਗ ਇਕ ਸਾਲ ਤੋਂ ਵਿਭਾਗੀ ਅਤੇ ਅਦਾਲਤੀ ਕਟਹਿਰੇ ਚ ਰਹੀ ਇਸ ਭਰਤੀ ਦੇ ਹੁਣ ਸਾਰੇ ਰਾਹ ਖੁੱਲ੍ਹਣ 'ਤੇ ਪੰਜਾਬ ਦੇ ਈ. ਟੀ. ਟੀ. ਕੇਡਰ ਦੇ ਉਮੀਦਵਾਰ ਬਾਗੋਬਾਗ ਹਨ। ਪਰ ਉਮੀਦਵਾਰਾਂ ਦਾ ਗਿਲਾ ਰਿਹਾ ਕਿ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਣੇ ਹਲਕੇ ਖਰੜ ਦੀ ਟੈਂਕੀ 'ਤੇ ਚੜ੍ਹਕੇ ਸੰਘਰਸ਼ ਕਰਦੇ ਰਹੇ ਇਸ ਕੇਡਰ ਦੇ ਉਮੀਦਵਾਰਾਂ ਦੀ ਉਨ੍ਹਾਂ ਨੇ ਭੋਰਾ ਭਰ ਵੀ ਸਾਰ ਨਹੀਂ ਲਈ ਗਈ।ਉਹਨਾਂ ਦਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ(ਐਲੀ ਸਿੱਖਿਆ)ਪੰਜਾਬ ਵੱਲ੍ਹੋਂ ਨੰਬਰ 216677 ਤਹਿਤ ਅੱਜ ਮਿਤੀ 02.07.22 ਨੂੰ ਜਾਰੀ ਪੱਤਰ ਵਿੱਚ ਨਿਯੁਕਤੀ ਪੱਤਰ ਲੈਣ ਲਈ ਕਿਹਾ ਗਿਆ। ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲ੍ਹੋਂ ਈ. ਟੀ. ਟੀ. ਕਾਡਰ ਦੀਆਂ 6635 ਅਸਾਮੀਆਂ ਲਈ 30.07.2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ,ਪੰਜਾਬ ਵੱਲ੍ਹੋਂ ਸਿਲੈਕਟ ਹੋਏ ਉਮੀਦਵਾਰਾਂ ਦੀ ਕੈਟਾਗਰੀ ਵਾਈਜ਼ ਚੋਣ ਸੂਚੀ ਮਿਤੀ 13.06.2022 ਨੂੰ ਵਿਭਾਗ ਦੇ ਪੋਰਟਲ 'ਤੇ ਅਪਲੋਡ ਕੀਤੀ ਗਈ ਸੀ। ਸਿਲੈਕਸ਼ਨ ਸੂਚੀ ਅਨੁਸਾਰ ਯੋਗ ਕਰਾਰ ਦਿੱਤੇ ਉਮੀਦਵਾਰਾਂ ਨੂੰ ਵਿਭਾਗ ਵੱਲ੍ਹੋਂ ਆਨਲਾਈਨ ਪੋਰਟਲ 'ਤੇ 28.06.22 ਤੋ 30.06.22 ਤੱਕ ਸਟੇਸ਼ਨ ਚੋਣ ਕਰਵਾਈ ਗਈ ਸੀ ਅਤੇ ਅਲਾਟ ਕੀਤਾ ਸਟੇਸ਼ਨ ਯੋਗ ਉਮੀਦਵਾਰਾਂ ਦੀ ਆਈ. ਡੀ. ਵਿੱਚ ਅਪਲੋਡ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਜਿਲ੍ਹਾ ਮੀਡੀਆ ਇੰਚਾਰਜ ਨੇ ਦੱਸਿਆ ਕਿ ਸੰਗਰੂਰ ਜਿਮਨੀ ਲੋਕ ਸਭ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤੇ ਵਾਅਦੇ ਮੁਤਾਬਿਕ ਇਸ ਭਰਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਭਰਤੀ ਦੇ ਸਿਸਟਮ ਨੂੰ ਕਾਹਲੀ ਨਾਲ ਨੇਪਰੇ ਚਾੜ੍ਹਿਆ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੀ ਛੁੱਟੀ ਦੇ ਬਾਵਜੂਦ ਵੀ ਪੰਜਾਬ ਦੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਆਪਣੇ ਅਮਲੇ ਸਮੇਤ ਦੇਰ ਸ਼ਾਮ ਦਫਤਰਾਂ ਚ' ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਰਹੇ।ਮੋਗਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਰਿੰਦਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਕੈਂਡਰੀ ਸੁਸ਼ੀਲ ਤੁਲੀ ਨੇ ਦਸਿਆ ਕਿ ਜਿਲ੍ਹੇ ਦੇ ਤਿੰਨ ਬਲਾਕ ਵਿੱਚ ਅਧਿਆਪਕਾਂ ਦੀ ਕਮੀ ਸੀ। ਜੋ ਕਿ ਲਗਭੱਗ ਪੁਰੀ ਹੋ ਗਈ ਹੈ।

ਮੌਤ ਤੋਂ ਪਹਿਲਾਂ ਮੂਸੇਵਾਲਾ ਨੇ ਲੋਕਾਂ ਲਈ ਕੀਤਾ ਸੀ ਇਹ ਕੰਮ, ਪਿਤਾ ਨੇ ਕੀਤਾ ਉਦਘਾਟਨ-ਕਿਹਾ-ਮੂਸੇਵਾਲਾ ਦੇ ਅਧੂਰ ਸੁਪਨੇ ਕਰਾਂਗੇ ਪੂਰੇਪੰਜਾਬੀ ਗਾ...
04/07/2022

ਮੌਤ ਤੋਂ ਪਹਿਲਾਂ ਮੂਸੇਵਾਲਾ ਨੇ ਲੋਕਾਂ ਲਈ ਕੀਤਾ ਸੀ ਇਹ ਕੰਮ, ਪਿਤਾ ਨੇ ਕੀਤਾ ਉਦਘਾਟਨ-ਕਿਹਾ-ਮੂਸੇਵਾਲਾ ਦੇ ਅਧੂਰ ਸੁਪਨੇ ਕਰਾਂਗੇ ਪੂਰੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਨੇ ਪਿੰਡ ਬੁਰਜ ਡਲਵਾ 'ਚ ਸੜਕ ਦਾ ਉਦਘਾਟਨ ਕੀਤਾ। ਇਸ ਸੜਕ ਨੂੰ ਸਿੱਧੂ ਮੂਸੇਵਾਲਾ ਨੇ ਚੋਣਾਂ ਤੋਂ ਪਹਿਲਾਂ ਪਾਸ ਕਰਵਾਇਆ ਸੀ, ਅੱਜ ਉਨ੍ਹਾਂ ਦੇ ਪਿਤਾ ਨੇ ਇਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਿੱਧੂ ਮੂਸਾਵਾਲਾ ਦੇ ਹਲਕੇ ਲਈ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ।

ਨਛੱਤਰ ਸੰਧੂ ਦੀ ਰਿਪੋਰਟ

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸਿਟੀ ਸਕੈਨ ਮਸ਼ੀਨ ਦਾ ਉਦਘਾਟਨ ਕੀਤਾਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ ਕ੍ਰਸਨਾ ਡਾਇਗਨੋਸਟਿਕਲੋਕਾਂ ਨੂੰ ਸਿ...
04/07/2022

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸਿਟੀ ਸਕੈਨ ਮਸ਼ੀਨ ਦਾ ਉਦਘਾਟਨ ਕੀਤਾ

ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ ਕ੍ਰਸਨਾ ਡਾਇਗਨੋਸਟਿਕ

ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਬੱਚਨ ਵੱਧ ਹੁਣ ਘੱਟ ਰੇਟਾਂ ਤੇ ਹੋਣਗੇ ਸਾਰੇ ਟੈਸਟ

ਮੋਗਾ 4ਜੁਲਾਈ -(ਨਛੱਤਰ ਸੰਧੂ)-ਪੰਜਾਬ ਸਰਕਾਰ ਦਾ ਮੁੱਖ ਏਜੰਡਾ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣਾ। ਇਸ ਦੇ ਤਹਿਤ ਅੱਜ ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਪਬਲਿਕ ਪ੍ਰਾਇਵੇਟ ਭਾਈਵਾਲੀ ਤਹਿਤ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ , ਪੰਜਾਬ ਸਰਕਾਰ ਤੇ ਕ੍ਰਸਨਾ ਡਾਇਗਨੋਸਟਿਕ ਲਿਮਿਟਡ ਦਾ ਉਦਘਾਟਨ ਅੱਜ ਵਿਧਾਇਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। ਇਸ ਮੌਕੇ ਉਨ੍ਹਾ ਦੇ ਨਾਲ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਪ੍ਰੀਤ ਬਰਾੜ ਵੀ ਹਾਜਰ ਸਨ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਸ ਲੈਬ ਰਾਹੀਂ ਬਹੁਤ ਘੱਟ ਰੇਟਾਂ ਤੇ ਲੋਕ ਆਪਣਾ ਟੈਸਟ ਕਰਵਾ ਸਕਦੇ ਹਨ। ਇਸ ਮੌਕੇ ਸਿਟੀ ਸਕੈਨ ਮਸ਼ੀਨ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਐਮ. ਐਲ. ਏ. ਡਾ. ਅਰੋੜਾ ਨੇ ਕਿਹਾ ਕਿ ਲੋਕ ਬਿਨ੍ਹਾ ਡਾਕਟਰ ਦੀ ਪਰਚੀ ਤੋਂ ਵੀ ਬਲੱਡ ਦੇ ਟੈਸਟ ਕਰਵਾ ਸਕਦੇ ਹਨ ਅਤੇ ਸੀਟੀ ਸਕੈਨ ਮੈਡੀਕਲ ਅਫਸਰ ਦੀ ਪਰਚੀ ਨਾਲ ਬਹੁਤ ਘੱਟ ਰੇਟ ਤੇ ਕਰਵਾ ਸਕਦੇ ਹਨ। ਇਸ ਮੌਕੇ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਇਹ ਸੈਟਰ 365 ਦਿਨ ਦਿਨ-ਰਾਤ ਹੀ ਖੁਲਾ ਰਹੇਗਾ ਅਤੇ ਕੋਈ ਵੀ ਛੁੱਟੀ ਨਹੀ ਹੋਵੇਗੀ। ਇਹ ਲੈਬ ਲੋਕਾਂ ਦੀ ਸੇਵਾਂ ਲਈ ਦਿਨ ਰਾਤ ਸਮਾਰਪਿਤ ਹੋਵੇਗੀ। ਇਸ ਮੌਕੇ ਤੇ ਹਾਜਰ ਕਰਸਨਾ ਡਾਇਗਨੋਸਟਿਕ ਲਿਮਿਟਡ ਦੇ ਇੰਚਾਰਜ ਅਜੇ ਕੁਮਾਰ, ਪੁਸ਼ਕਰ ਆਰ. ਏ., ਬਲਜੀਤ ਸਿੰਘ ਚਾਨੀ, ਸਰਬਜੀਤ ਕੌਰ ਰੋਡੇ, ਕਿਰਨ ਹੁੰਦਲ, ਅਮਨ ਰਖਰਾ, ਨਵਦੀਪ ਵਾਲੀਆ, ਪਿਆਰਾ ਸਿੰਘ, ਤੇਜਿੰਦਰ ਬਰਾੜ, ਗੋਰਾ ਗਿੱਲ, ਸੋਨੀਆ ਢੰਡ, ਪੂਨਮ ਨਾਰੰਗ, ਕਮਲਜੀਤ ਕੌਰ, ਦੀਪ ਦਾਰਪੁਰ, ਨਛੱਤਰ ਸਿੰਘ, ਨਰੇਸ਼ ਚਾਵਲਾ, ਗੁਰਜੰਟ ਸੋਸਣ, ਅੰਮ੍ਰਿਤ ਸ਼ਰਮਾ ਅਤੇ ਹੋਰ ਆਪ ਆਗੂ ਅਤੇ ਸਮੂਹ ਸਟਾਫ ਵੀ ਹਾਜਰ ਸਨ।

Address


Alerts

Be the first to know and let us send you an email when JN Reporter posts news and promotions. Your email address will not be used for any other purpose, and you can unsubscribe at any time.

Contact The Business

Send a message to JN Reporter:

  • Want your business to be the top-listed Media Company?

Share