
19/06/2025
ਮੈਨੂੰ "ਅਨਫਾਲੋ" ਕਰ ਦਿਓ !
*****************************
ਜਿੰਨਾਂ ਕੋਲ ਜ਼ਮੀਨ ਨਹੀਂ , ਜੋ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਪੈਦਾ ਨਹੀਂ ਹੋਏ , ਜਿੰਨਾਂ ਨੇ ਪੈਰ ਪੈਰ 'ਤੇ ਕਚੀਚੀ ਲਈ ਹੈ , ਜੋ ਜ਼ਿੰਦਗੀ ਲਈ ਹਾਲਾਤ ਨਾਲ ਲੜੇ ਹਨ । ਉਨਾਂ ਪਾਤਰਾਂ ਦੀ ਕਹਾਣੀ ਹੈ "ਦਾਰੋ" ! ਜਿੰਨਾਂ ਲੋਕਾਂ ਨੂੰ ਆਪਣੀ ਜਾਤ ਪਾਤ ਬਾਰੇ ਨਹੀਂ ਪਤਾ , ਜੋ ਸਿਰਫ ਸ਼ੰਘਰਸ਼ ਕਰ ਰਹੇ ਹਨ । ਬਤੌਰ ਲੇਖਕ ਨਿਰਦੇਸ਼ਕ ਆਪ ਸਭ ਨੂੰ ਯਕੀਨ ਦਿਵਾਉਂਦਾ ਹਾਂ ਕਿ " ਦਾਰੋ " ਵਰਗੀ ਕੋਈ ਕਹਾਣੀ ਤੁਸੀਂ ਪੰਜਾਬੀ 'ਚ ਕਦੇ ਨਹੀੰ ਵੇਖੀ !
ਮੇਰੇ ਇਸ ਪੇਜ਼ 'ਤੇ ਪੰਜ ਹਜ਼ਾਰ ਮਿੱਤਰ ਹਨ ਸੋ " ਦਾਰੋ " ਦਾ 23 ਜੂਨ ਨੂੰ ਆ ਰਿਹਾ ਟਰੇਲਰ ਘੱਟੋ ਘੱਟ ਦੋ ਹਜ਼ਾਰ ਤਾਂ ਸ਼ੇਅਰ ਹੋਣਾ ਚਾਹੀਦਾ ਹੈ । ਜਿਸ ਭੈਣ ਭਰਾ ਨੇ ਟਰੇਲਰ ਸ਼ੇਅਰ ਨਹੀਂ ਕਰਨਾ ਉਹ ਮੇਰਾ ਪੇਜ਼ ਅੱਜ ਹੀ ਅਨਫਾਲੋ ਕਰ ਦੇਣ !
ਤੁਹਾਡਾ - ਅਮਰਦੀਪ ਸਿੰਘ ਗਿੱਲ