17/12/2025
ਅੱਜ ਤੋਂ 143 ਸਾਲ ਪਹਿਲਾਂ, 18 ਮਾਰਚ, 1871 ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਪਹਿਲੀ ਵਾਰ ਮਜ਼ਦੂਰਾਂ ਨੇ ਆਪਣੀ ਹਕੂਮਤ ਕਾਇਮ ਕੀਤੀ। ਇਹ ਧਾਰਨਾ ਚਕਨਾਚੂਰ ਹੋ ਗਈ ਕਿ ਕਿਰਤੀ ਰਾਜ ਨਹੀਂ ਕਰ ਸਕਦੇ। ਪੈਰਿਸ ਦੇ ਜਾਂਬਾਜ ਮਜ਼ਦੂਰਾਂ ਨੇ ਨਾ ਕੇਵਲ ਸਰਮਾਏਦਾਰਾ ਹਕੂਮਤ ਦੀ ਚਲਦੀ ਚੱਕੀ ਨੂੰ ਉਲਟਾ ਕੇ ਚਕਨਾਚੂਰ ਕੀਤਾ, ਸਗੋਂ 72 ਦਿਨਾਂ ਦੇ ਸ਼ਾਸਨ ਦੌਰਾਨ ਆਉਣ ਵਾਲੇ ਦਿਨਾਂ ਦਾ ਇੱਕ ਛੋਟਾ ਜਿਹਾ ਮਾਡਲ ਵੀ ਪੇਸ਼ ਕਰ ਦਿੱਤਾ ਕਿ ਸਮਾਜਵਾਦੀ ਸਮਾਜ ਵਿੱਚ ਭੇਦਭਾਵ, ਨਾ-ਬਰਾਬਰੀ ਅਤੇ ਲੁੱਟ ਨੂੰ ਕਿਵੇਂ ਖਤਮ ਕੀਤਾ ਜਾਵੇਗਾ। 72 ਦਿਨਾਂ ਦਾ ਇਹ ਮਾਡਲ ਅੱਜ ਵੀ ਸੰਸਾਰ ਭਰ ‘ਚ ਮਨੁੱਖਤਾ ਦੀ ਬਿਹਤਰੀ ਲਈ ਜੂਝ ਰਹੇ ਲੋਕਾਂ ਲਈ ਪੇਰ੍ਰਣਾਸੋਰ੍ਤ ਹੈ।
ਅੱਜ ਜਦੋਂ ਅਸੀਂ ਮਜ਼ਦੂਰ ਜਮਾਤ ਦਾ ਤਿਉਹਾਰ-ਪੈਰਿਸ ਕਮਿਊਨ ਦੇ ਵਿਦਰੋਹ ਦੀ 143 ਵੀਂ ਵਰੇਗੰਢ ਮਨਾ ਰਹੇ ਹਾਂ, ਦੁਨੀਆਂ ਨੂੰ ਇੱਕ ਨਜ਼ਰ ਦੇਖਣ ਨਾਲ ਇੱਕ ਮਹਾਨ ਇਨਕਲਾਬੀ ਹਾਲਤ ਦਿਖਾਈ ਦਿੰਦੀ ਹੈ, ਜਦ ਚਾਰੇ ਮਹਾਂਸਾਗਰ ਉੱਮੜ ਰਹੇ ਹਨ, ਬੱਦਲ ਅਤੇ ਜਲ ਗੁੱਸੇ ਹੋ ਉੱਮੜ ਰਹੇ ਹਨ, ਪੰਜੇ ਮਹਾਂਦੀਪ ਕੰਬ ਰਹੇ ਹਨ, ਹਵਾਵਾਂ ਅਤੇ ਬਿਜਲੀਆਂ ਗਰਜ ਰਹੀਆਂ ਹਨ, ਤਾਂ ਅਜਿਹੀ ਹਾਲਤ ਵਿੱਚ ਪੈਰਿਸ ਕਮਿਊਨ ਨੂੰ ਯਾਦ ਕਰਨਾ ਹੋਰ ਵੀ ਸਾਰਥਕ ਹੈ।
ਪੈਰਿਸ ਕਮਿਊਨ ਦੀ ਇੱਕੀਵੀਂ ਵਰ੍ਹੇਗੰਢ ਦੇ ਮੌਕੇ ‘ਤੇ ਏਂਗਲਜ਼ ਨੇ ਲਿਖਿਆ ਸੀ : ”ਬੁਰਜੂਆਜ਼ੀ ਨੂੰ ਆਪਣੇ 14 ਜੁਲਾਈ ਜਾਂ 22 ਸਿਤੰਬਰ ਦੇ ਉਤਸਵ ਮਨਾਉਣ ਦਿਉ। ਮਜ਼ਦੂਰ ਜਮਾਤ ਦਾ ਤਿਉਹਾਰ ਤਾਂ ਹਰੇਕ ਜਗ੍ਹਾ 18 ਮਾਰਚ ਹੀ ਹੋਵੇਗਾ।”
ਇਤਿਹਾਸ ਨੇ ਮਾਰਕਸ ਦੀ ਉਸ ਭਵਿੱਖਬਾਣੀ ਨੂੰ ਵੀ ਪੂਰੀ ਤਰਾਂ ਸਕਾਰ ਕਰ ਦਿੱਤਾ ਹੈ, ਜੋ ਉਨਹਾਂ ਨੇ 143 ਸਾਲ ਪਹਿਲਾਂ ਕੀਤੀ ਸੀ :-
”ਜੇਕਰ ਕਮਿਊਨ ਨੂੰ ਕੁਚਲ ਵੀ ਦਿੱਤਾ ਗਿਆ, ਤਦ ਵੀ ਸੰਘਰਸ਼ ਸਿਰਫ ਪਿੱਛੇ ਪਵੇਗਾ। ਕਮਿਊਨ ਦੇ ਸਿਧਾਂਤ ਅਮਰ ਅਤੇ ਅਮਿੱਟ ਹਨ, ਜਦੋਂ ਤੱਕ ਮਜ਼ਦੂਰ ਜਮਾਤ ਆਪਣੀ ਮੁਕਤੀ ਹਾਸਲ ਨਹੀਂ ਕਰ ਲੈਂਦੀ, ਤਦ ਤੱਕ ਇਹ ਸਿਧਾਂਤ ਵਾਰ-ਵਾਰ ਆਪਣਾ ਐਲਾਨ ਕਰਦੇ ਰਹਿਣਗੇ। ਪੈਰਿਸ ਕਮਿਊਨ ਦਾ ਪਤਨ ਹੋ ਸਕਦਾ ਹੈ, ਪਰ ਜੋ ਸਮਾਜਿਕ ਇਨਕਲਾਬ ਇਸ ਨੇ ਸ਼ੁਰੂ ਕੀਤਾ ਹੈ, ਉਹ ਜੇਤੂ ਹੋਵੇਗਾ। ਇਸ ਦੀ ਜ਼ਮੀਨ ਸਭ ਥਾਂ ਮੌਜੂਦ ਹੈ।”
– ਇਸ ਪੁਸਤਕ ਵਿੱਚੋਂ…
ਕਿਤਾਬ ਦਾ ਨਾਂ – ਪੈਰਿਸ ਕਮਿਊਨ ਦੀ ਅਮਰ ਕਹਾਣੀ
ਪ੍ਰਕਾਸ਼ਕ – ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ
ਪੰਨੇ – 50
ਕੀਮਤ – 10 ਰੁਪਏ
ਪੁਸਤਕ ਪ੍ਰਾਪਤੀ – ਜਨਚੇਤਨਾ, ਦੁਕਾਨ ਨੰ 8, ਪੰਜਾਬੀ ਭਵਨ, ਲੁਧਿਆਣਾ, ਪੰਜਾਬ – 141001
(ਫੋਨ ਨੰ. – 98155-87807, 7042976396)