
17/07/2025
ਇਹ ਆ ਝਾੜੂ ਦਾ ਅਸਲੀ ਰੂਪ
ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਵਿਧਾਨ ਸਭਾ 'ਚ ਬੇਅਦਬੀ ਬਾਰੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਰਹੇ, ਪਰ ਅੱਜ ਉਨ੍ਹਾਂ ਬਾਰੇ ਤੁਹਾਨੂੰ ਕੁਝ ਦੱਸ ਰਿਹਾ ਹਾਂ ....ਧਿਆਨ ਨਾਲ ਪੜ੍ਹੋ....
2017 ਦੀਆਂ ਵੋਟਾਂ ਤੋਂ ਕੁਝ ਸਮਾਂ ਪਹਿਲਾਂ 2016 ਵਿੱਚ ਮਲੇਰਕੋਟਲਾ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ। ਮਲੇਰਕੋਟਲਾ ਦੇ ਜਰਗ ਰੋੜ ਤੋਂ ਪਵਿੱਤਰ ਕੁਰਾਨ ਸ਼ਰੀਫ ਦੇ ਪੱਤਰੇ ਮਿਲੇ ਸਨ। ਇਹ ਮਸਲਾ ਕਾਫੀ ਭਖਿਆ ਸੀ , ਪੁਲਿਸ ਦਾ ਕਹਿਣਾ ਸੀ ਕਿ ਇਹ ਬੇਅਦਬੀ ਸੂਬੇ ਵਿੱਚ ਅਸ਼ਾਂਤੀ ਫੈਲਾਉਣ ਲਈ ਹੋਈ ਹੈ।
ਇਸ ਬੇਅਦਬੀ ਮਸਲੇ ਵਿੱਚ ਉਸ ਸਮੇਂ ਦਿੱਲੀ ਦੇ ਮਹਿਰੌਲੀ ਤੋਂ AAP ਵਿਧਾਇਕ "ਨਰੇਸ਼ ਯਾਦਵ" ਦੇ ਸ਼ਾਮਲ ਹੋਣ ਦੇ ਇਲਜਾਮ ਲੱਗੇ ਸਨ 'ਤੇ ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ ਸੀ। ਇਹ ਵੀ ਇਲਜ਼ਾਮ ਸਨ ਕਿ ਨਰੇਸ਼ ਯਾਦਵ ਨੇ ਇੱਕ ਹੋਰ ਬੇਅਦਬੀ ਦੋਸ਼ੀ ਦੇ ਖਾਤੇ ਵਿੱਚ 90 ਲੱਖ ਟਰਾਂਸਫਰ ਕੀਤੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦਿਨਾਂ ਵਿੱਚ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਇਸ ਮਸਲੇ ਵਿੱਚ ਨਰੇਸ਼ ਯਾਦਵ ਦੇ ਵਕੀਲ ਸਨ। ਸਿਰਫ ਵਕੀਲ ਨਹੀਂ ਪਾਰਟੀ ਲੀਡਰ ਵਜੋਂ ਵੀ ਕੇਸ ਵਿੱਚ ਯਾਦਵ ਦੀ ਠੋਕ ਕੇ ਸਪੋਰਟ ਕਰਦੇ ਰਹੇ ਹਨ। ਜੋ ਕਿ ਤੁਸੀਂ ਕੇਸ ਦੀ ਡਿਟੇਲ ਅਤੇ ਖਬਰਾਂ ਵਿੱਚ ਦੇਖ ਸਕਦੇ ਹੋ।
ਹੁਣ 2024 ਵਿੱਚ ਨਰੇਸ਼ ਯਾਦਵ ਨੂੰ ਸੈਸ਼ਨ ਕੋਰਟ ਨੇ ਇਸ ਬੇਅਦਬੀ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਕੇ 2 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜਾ ਸੁਣਾਈ ਹੈ। ਵੱਡੀ ਗੱਲ ਇਹ ਹੈ AAP ਦੀ ਸਰਕਾਰ ਨੇ ਸਜਾ ਹੋਣ ਵੇਲੇ ਨਰੇਸ਼ ਯਾਦਵ ਨੂੰ ਬਚਾਉਣ ਲਈ ਪਿਛਲੀ ਸਰਕਾਰ ਵੱਲੋਂ ਦਿੱਤੀ ਜਾਂਚ ਅਪੀਲ ਵਾਪਿਸ ਲੈਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਹੁਣ ਜਾਂਚ ਨਹੀਂ ਚਾਹੁੰਦੀ , ਇਸਨੂੰ ਬਰੀ ਕੀਤਾ ਜਾਵੇ। ਇਸਦੇ ਬਾਵਜੂਦ ਕੋਰਟ ਨੇ ਸਰਕਾਰ ਨੂੰ ਝਾੜ ਪਾਈ ਅਤੇ ਬੇਅਦਬੀ ਮਸਲੇ ਚ 2 ਸਾਲ ਦੀ ਸਜਾ ਦਿੱਤੀ। ਇਹ ਤਾਂ ਇਹਨਾਂ ਦਾ ਕਿਰਦਾਰ ਹੈ । ਇਹ ਮਸਲਾ ਹੁਣ ਹਾਈ ਕੋਰਟ ਵਿੱਚ ਹੈ।
ਸਵਾਲ ਉਹੀ ਹੈ ਕਿ ਚੀਮਾ ਸਾਬ੍ਹ ਖੁਦ ਉਹਨਾਂ ਬੰਦਿਆਂ ਦੇ ਬੇਅਦਬੀ ਕੇਸਾਂ ਵਿੱਚ ਵਕੀਲ ਰਹੇ ਹਨ, ਜਿਨ੍ਹਾਂ ਨੂੰ ਅਦਾਲਤਾਂ ਨੇ ਦੋਸ਼ੀ ਤੱਕ ਕਰਾਰ ਦਿੱਤਾ ਹੈ.....ਚੀਮਾ ਸਾਹਿਬ ਸਿਰਫ ਵਕੀਲ ਹੀ ਨਹੀਂ ਸਨ ਸਗੋਂ ਲੀਡਰ ਵਜੋਂ ਮੀਡੀਆ ਵਿੱਚ ਵੀ ਨਰੇਸ਼ ਯਾਦਵ ਦੀ ਸਪੋਰਟ ਕਰਕੇ ਛਾਤੀ ਥਾਪੜਦੇ ਰਹੇ ਹਨ। 2024 ਵਿੱਚ ਕੀ ਚੀਮਾ ਸਾਹਿਬ ਦੀ ਮਰਜੀ ਨਾਲ ਸਰਕਾਰ ਨੇ ਅਪੀਲ ਵਾਪਸ ਲੈ ਕੇ ਨਰੇਸ਼ ਯਾਦਵ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ?
ਹੁਣ ਚੀਮਾ ਸਾਹਿਬ ਨੂੰ ਦੱਸਣਾ ਚਾਹਿਦਾ ਹੈ ਉਹ ਆਪਣੀ ਪਾਰਟੀ ਦੇ ਵੱਡੇ ਲੀਡਰ ਰਹੇ ਨਰੇਸ਼ ਯਾਦਵ ਦੇ ਕੰਮਾਂ ਨਾਲ ਸਹਿਮਤ ਹਨ ? ਜੇ ਨਹੀਂ ਤਾਂ ਤੁਸੀਂ ਬੇਅਦਬੀ ਦੇ ਪ੍ਰਤੀ ਸੁਹਿਰਦ ਕਿਵੇਂ ਹੋ?