Lafzan Da Pul

Lafzan Da Pul A revolutionery concept to spread the punjabi language and script worldwide. Our mission is to make every punjabi user's computer be able to work in punjabi.

We want to create an encyclopedia of punjabi literature and culture online in punjabi script (gurmukhi and shahmukhi). For this every punjabi has to learn 'how to use punjabi on computer and internet' There are all technical detail available on our website to make it possible. Our site also can be read in Roman Script (pubjabi written in english alphabets). Apart from that we are giving platform t

o budding and established writters to publish and display their creativity world wide through our e-magzine. so let's join hands to make punjabi stand tall with the modern communication technics.

'The War Will End' is a poignant poem by Palestinian poet Mahmoud Darwish in Punjabi.ਫ਼ਿਲਿਸਤੀਨੀ ਕਵੀ ਮਹਿਮੂਦ ਦਰਵੇਸ਼ ਦੀ ਤੀਖਣ ...
25/03/2026

'The War Will End' is a poignant poem by Palestinian poet Mahmoud Darwish in Punjabi.

ਫ਼ਿਲਿਸਤੀਨੀ ਕਵੀ ਮਹਿਮੂਦ ਦਰਵੇਸ਼ ਦੀ ਤੀਖਣ ਕਵਿਤਾ "ਜੰਗ ਮੁੱਕ ਜਾਵੇਗੀ ਦਾ ਪੰਜਾਬੀ ਅਨੁਵਾਦ।

ਖੋਜਾਰਥੀ, ਆਲੋਚਕ, ਪਾਠਕਕੀ ਪੜ੍ਹਨਾ ਹੈ? ਕਿਵੇਂ ਪੜ੍ਹਨਾ ਹੈ? ਪੜ੍ਹਨਾ ਕਿੰਨਾ ਹੈ? ਇਹ ਪ੍ਰਸ਼ਨ ਅਧਿਐਨ ਨੂੰ ਦਿਸ਼ਾਹੀਣ ਹੋਣ ਤੋਂ ਬਚਾਉਂਦੇ ਹਨ। ਇਹਨ...
14/02/2026

ਖੋਜਾਰਥੀ, ਆਲੋਚਕ, ਪਾਠਕ

ਕੀ ਪੜ੍ਹਨਾ ਹੈ? ਕਿਵੇਂ ਪੜ੍ਹਨਾ ਹੈ? ਪੜ੍ਹਨਾ ਕਿੰਨਾ ਹੈ? ਇਹ ਪ੍ਰਸ਼ਨ ਅਧਿਐਨ ਨੂੰ ਦਿਸ਼ਾਹੀਣ ਹੋਣ ਤੋਂ ਬਚਾਉਂਦੇ ਹਨ। ਇਹਨਾਂ ਦੇ ਉੱਤਰ ਆਪ ਲੱਭਣੇ ਪੈਂਦੇ ਹਨ, ਅਤੇ ਉਹ ਸਮੇਂ, ਉਮਰ ਅਤੇ ਤਜਰਬੇ ਨਾਲ ਬਦਲਦੇ ਹਨ।

-ਡਾ. ਰਾਜੇਸ਼ ਸ਼ਰਮਾ
ਸਾਬਕਾ ਮੁਖੀ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

ਸੁਰਤਿ ਮੈਗ਼ਜੀਨ । ਬਸੰਤ ਰੁੱਤ । 2026 । ਅੰਕ ਪੰਜਵਾਂ

ਦਲੀਪ ਕੌਰ ਟਿਵਾਣਾ ਨੂੰ ਯਾਦ ਕਰਦਿਆਂ!31 ਜਨਵਰੀ 2020 ਨੂੰ ਉਨ੍ਹਾਂ ਅਲਵਿਦਾ ਆਖੀਉਹ ਅੱਜ ਵੀ ਸਾਡੀਆਂ ਯਾਦਾਂ ਵਿੱਚ ਵੱਸਦੇ ਹਨਉਨ੍ਹਾਂ ਦੀ ਕਿਹੜੀ ਕਿ...
31/01/2026

ਦਲੀਪ ਕੌਰ ਟਿਵਾਣਾ ਨੂੰ ਯਾਦ ਕਰਦਿਆਂ!
31 ਜਨਵਰੀ 2020 ਨੂੰ ਉਨ੍ਹਾਂ ਅਲਵਿਦਾ ਆਖੀ
ਉਹ ਅੱਜ ਵੀ ਸਾਡੀਆਂ ਯਾਦਾਂ ਵਿੱਚ ਵੱਸਦੇ ਹਨ
ਉਨ੍ਹਾਂ ਦੀ ਕਿਹੜੀ ਕਿਤਾਬ ਤੁਹਾਡੀ ਪਸੰਦੀਦਾ ਹੈ?
ਟਿੱਪਣੀ ਕਰਕੇ ਆਪਣੀ ਪਸੰਦੀਦਾ ਕਿਤਾਬ ਦਾ ਨਾਮ ਦੱਸੋ।

ਇਕ ਸਾਲ ਦੀ ਤਨਖ਼ਾਹ, ਇਕ ਨਾਵਲ1956 ਵਿੱਚ, ਹਾਰਪਰ ਲੀ ਦੇ ਦੋਸਤਾਂ ਨੇ ਉਸਨੂੰ ਕ੍ਰਿਸਮਸ ਦੇ ਤੋਹਫ਼ੇ ਵੱਜੋਂ ਪੂਰੇ ਇਕ ਸਾਲ ਦੀ ਤਨਖਾਹ ਦਿੱਤੀ ਤਾਂ ਜ...
28/01/2026

ਇਕ ਸਾਲ ਦੀ ਤਨਖ਼ਾਹ, ਇਕ ਨਾਵਲ
1956 ਵਿੱਚ, ਹਾਰਪਰ ਲੀ ਦੇ ਦੋਸਤਾਂ ਨੇ ਉਸਨੂੰ ਕ੍ਰਿਸਮਸ ਦੇ ਤੋਹਫ਼ੇ ਵੱਜੋਂ ਪੂਰੇ ਇਕ ਸਾਲ ਦੀ ਤਨਖਾਹ ਦਿੱਤੀ ਤਾਂ ਜੋ ਉਹ ਕੰਮ ਤੋਂ ਇੱਕ ਸਾਲ ਦੀ ਛੁੱਟੀ ਲਵੇ ਅਤੇ ਲਿਖੇ। ਲੀ ਨੇ ਉਸ ਸਮੇਂ ਨੂੰ ਆਪਣਾ ਨਾਵਲ 'ਟੂ ਕਿਲ ਏ ਮੋਕਿੰਗਬਰਡ' ਲਿਖਣ ਲਈ ਵਰਤਿਆ।
ਇਹ ਨਾਵਲ 1960 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਕਿਤਾਬ ਦੀਆਂ 30 ਮਿਲੀਅਨ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ।
ਇਸ ਨਾਵਲ ਲਈ ਹਾਰਪਰ ਲੀ ਨੂੰ 1961 ਦਾ ਪੁਲਿਤਜ਼ਰ ਪੁਰਸਕਾਰ ਮਿਲਿਆ ਸੀ।
ਲੀ ਨਹੀਂ ਰਹੀ, ਪਰ ਨਾਵਲ ਨੇ ਉਸ ਨੂੰ ਅਮਰ ਕਰ ਦਿੱਤਾ।
ਪੰਜਾਬੀ ਵਿਚ ਮਿਹਨਤ ਕਰਕੇ ਲਿਖਣ ਵਾਲਿਆਂ ਦੇ ਦੋਸਤ ਹੋਣ ਦੀ ਸੰਭਾਵਨਾ ਹੀ ਬਹੁਤ ਘਟ ਹੈ। ਬੋਤਲ ਪਿਆਉਣ ਆਲੇ ਭਾਵੇਂ ਮਿਲ ਜਾਣ, ਲਿਖਣ-ਪੜ੍ਹਨ ਵਾਲੇ ਮਾਮਲੇ ਵਿਚ ਪੈਸੇ-ਧੇਲੇ ਦੀ ਮਦਦ ਕਰਨ ਵਾਲੇ ਦੋਸਤ ਤਾਂ ਦੁਰਲੱਭ ਹਨ। ਮੈਂ ਆਪਣੇ ਉਨ੍ਹਾਂ ਦੁਰਲੱਭ ਦੋਸਤਾਂ ਨੂੰ ਸਦਾ ਸਲਾਮ ਕਰਦਾ ਹਾਂ।
ਜੁਗਾੜੀ ਲੇਖਕਾਂ ਨੂੰ ਪੰਪ ਦੇਣ ਵਾਲਿਆਂ ਦੀ ਫ਼ੌਜ ਹੈ। ਕਿਤਾਬ ਦੀ ਮੁਫ਼ਤ ਕਾਪੀ ਬਦਲੇ ਉਹ ਇਹੋ ਜਿਹੇ ਲੇਖਕ ਨੂੰ ਚੈਖਵ ਦਾ ਫੁੱਫੜ ਵੀ ਬਣਾ ਦੇਣਗੇ!
ਪੈਸੇ ਵਾਲੇ 90% ਜੁਗਾੜੀ ਪੰਜਾਬੀ ਸੋਚਣਗੇ ਇੰਨੇ ਪੈਸੇ ਲਾ ਕੇ ਤਾਂ ਮੈਂ ਆਪਣੇ ਨਾਮ 'ਤੇ ਈ ਨਾਵਲ ਲਿਖਵਾ ਵੀ ਲੈਣਾ, ਛਪਵਾ ਵੀ ਤੇ ਪ੍ਰਚਾਰ ਵੀ ਕਰਾ ਲੈਣਾ ਤੇ ਕੋਈ ਮੋਟੇ ਡਾਲਰਾਂ ਵਾਲਾ ਵੱਡਾ ਇਨਾਮ ਵੀ ਫੁੰਡ ਲੈਣਾ।
ਚੜ੍ਹਦੀ ਕਲਾ!

ਉਮਰ ਬਿਨ ਮਹਿਦੀ ਕੱਰਬ, ਅਰਬ ਦਾ ਪਰਸਿੱਧ ਸੂਰਮਾ ਸੀ। ਇਕ ਦੁਨੀਆਂ ਉਸ ਦੇ ਡੌਲਿਆਂ ਦੀ ਤਾਕਤ ਤੇ ਬੇਪਨਾਹ ਹੱਲਿਆਂ ਤੋਂ ਕੰਬਿਆ ਕਰਦੀ ਸੀ। ਇਬਨ ਮਹਿਦੀ...
26/01/2026

ਉਮਰ ਬਿਨ ਮਹਿਦੀ ਕੱਰਬ, ਅਰਬ ਦਾ ਪਰਸਿੱਧ ਸੂਰਮਾ ਸੀ। ਇਕ ਦੁਨੀਆਂ ਉਸ ਦੇ ਡੌਲਿਆਂ ਦੀ ਤਾਕਤ ਤੇ ਬੇਪਨਾਹ ਹੱਲਿਆਂ ਤੋਂ ਕੰਬਿਆ ਕਰਦੀ ਸੀ। ਇਬਨ ਮਹਿਦੀ ਕੱਰਬ ਦੀ ਤਲਵਾਰ ਦਾ ਨਾਂ ਸਿਮਸਾਮਾ ਸੀ ਤੇ ਉਹ ਆਪਣੀ ਕਾਟ ਵਿਚ ਅਦੁੱਤੀ ਸੀ।

ਉਮਰ ਫ਼ਾਰੂਕ ਖ਼ਲੀਫ਼ਾ ਹੋਏ ਹਨ, ਖ਼ੁਦ ਵੀ ਬੜੇ ਜ਼ਬਰਦਸਤ ਸਿਪਾਹੀ ਸਨ। ਖ਼ਿਆਲ ਹੋਇਆ ਕਿ ਇਬਨ ਮਹਿਦੀ ਕੱਰਬ ਦੀ ਸਿਮਸਾਮਾ ਨੂੰ ਵੇਖੀਏ। ਹੁਕਮ ਦੀ ਦੇਰ ਸੀ ਕਿ ਤਲਵਾਰ ਹਾਜ਼ਰ ਹੋ ਗਈ। ਹੱਥ ਵਿੱਚ ਲਈ ਤੇ ਝਟਕ ਕੇ ਹਿਲਾਈ ਤਾਂ ਜ਼ਰਾ ਨਾ ਜਚੀ, ਹੈਰਾਨੀ ਨਾਲ ਚੀਖ਼ ਉਠੇ, "ਇਸ ਸਿਮਸਾਮਾ ਦੀ ਇਹ ਪ੍ਰਸਿੱਧੀ ਹੈ, ਬੁਲਾਓ ਮਹਿਦੀ ਕੱਰਬ ਦੇ ਪੁਤਰ ਨੂੰ !”

ਹਾਜ਼ਰ ਹੋਇਆ ਤਾਂ ਫ਼ਰਮਾਇਆ, “ਤੇਰੀ ਤਲਵਾਰ ਤਾਂ ਕੁਝ ਵੀ ਨਹੀਂ !”

ਅਰਬ ਸੂਰਮੇ ਨੇ ਬੇਨਤੀ ਕੀਤੀ, “ਅਮੀਰ-ਉਲ-ਮੋਮਨੀਨ, ਤਲਵਾਰ ਤਾਂ ਸਿਰਫ਼ ਲੋਹੇ ਦਾ ਇਕ ਟੁਕੜਾ ਹੈ, ਪਰ ਉਹ ਇਬਨ ਮਹਿਦੀ ਦੀ ਬਾਂਹ ਹੈ ਜਿਸ ਨੇ ਲੋਹੇ ਦੇ ਇਕ ਟੁਕੜੇ ਨੂੰ ਸਾਰੇ ਅਰਬ ਵਿਚ ਪ੍ਰਸਿੱਧਤਾ ਦੇ ਰੱਖੀ ਹੈ । ਗ਼ਲਤੀ ਮੁਆਫ਼, ਅਮੀਰ-ਉਲ-ਮੋਮਨੀਨ ਦੇ ਸਰੀਰ ਵਿਚ ਇਬਨ ਮਹਿਦੀ ਕੱਰਬ ਦੀ ਬਾਂਹ ਮੌਜੂਦ ਨਹੀਂ ।”

-ਹਜ਼ਰਤ ਮੌਲਾਨਾ ਅਬਦੁੱਲ ਰਜ਼ਾਕ ਸਾਹਿਬ, ਮਲੀਹਾਬਾਦੀ

ਨਾਟਸ਼ਾਲਾ ਅੰਮ੍ਰਿਤਸਰ ਦੇ ਬਾਨੀ ਸ. ਜਤਿੰਦਰ ਬਰਾੜ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।
24/01/2026

ਨਾਟਸ਼ਾਲਾ ਅੰਮ੍ਰਿਤਸਰ ਦੇ ਬਾਨੀ ਸ. ਜਤਿੰਦਰ ਬਰਾੜ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।

ਇੰਦਰ ਸਿੰਘ ਖ਼ਾਮੋਸ਼ ਨੂੰ ਯਾਦ ਕਰਦਿਆਂ!ਇੰਦਰ ਸਿੰਘ 20 ਜਨਵਰੀ 2020 ਵਾਲ਼ੇ ਦਿਨ ਖ਼ਾਮੋਸ਼ ਹੋ ਗਿਆ। 23 ਨਵੰਬਰ 1931 ਜ਼ਿਲ੍ਹਾ ਸੰਗਰੂਰ ਦੇ ਪਿੰਡ ਹੇੜੀਕੇ...
21/01/2026

ਇੰਦਰ ਸਿੰਘ ਖ਼ਾਮੋਸ਼ ਨੂੰ ਯਾਦ ਕਰਦਿਆਂ!

ਇੰਦਰ ਸਿੰਘ 20 ਜਨਵਰੀ 2020 ਵਾਲ਼ੇ ਦਿਨ ਖ਼ਾਮੋਸ਼ ਹੋ ਗਿਆ। 23 ਨਵੰਬਰ 1931 ਜ਼ਿਲ੍ਹਾ ਸੰਗਰੂਰ ਦੇ ਪਿੰਡ ਹੇੜੀਕੇ ਵਿਚ ਜਨਮੇ ਇੰਦਰ ਸਿੰਘ ਨੇ ਨਾਮ ਨਾਲ ‘ਧਾਲੀਵਾਲ’ ਲਾਉਣ ਦੀ ਥਾਂ ਕਵੀ ਬਿਰਤੀ ਹੋਣ ਕਰਕੇ ‘ਖ਼ਾਮੋਸ਼’ ਤਖ਼ੱਲਸ ਲਾ ਲਿਆ ਸੀ। ਉਸ ਨੇ ਆਪਣੇ ਨਾਮ ਦੀ ਲਾਜ ਰੱਖੀ। ਉਹ ਆਪ ਖ਼ਾਮੋਸ਼ ਰਿਹਾ ਪਰ ਉਸਦੀ ਕਲਮ ਦਾ ਨਾਦ ਪਹਾੜੀ ਝਰਨੇ ਵਾਂਗ ਲਗਾਤਾਰ ਸਾਹਿਤਕ ਫ਼ਜ਼ਾ ਵਿਚ ਗੂੰਜਦਾ ਰਹੇਗਾ।

ਅਧਿਆਪਕ ਵਰਗੇ ਸਤਿਕਾਰਿਤ ਖੇਤਰ ਨਾਲ ਜੁੜੇ ਰਹੇ, ਅੰਗਰੇਜ਼ੀ ਤੇ ਪੰਜਾਬੀ ਦੀ ਐਮ. ਏ. ਇੰਦਰ ਸਿੰਘ ਖ਼ਾਮੋਸ਼ ਨੇ ਹੇਠ ਲਿਖੀਆਂ ਕਿਤਾਬਾਂ ਦੀ ਰਚਨਾ ਕੀਤੀ:

* ‘ਰਿਸ਼ਤਿਆਂ ਦੇ ਰੰਗ’
* ‘ਚਾਨਣ ਦਾ ਜੰਗਲ਼’
* ‘ਇਕ ਤਾਜ ਮਹਿਲ ਹੋਰ’
* ‘ਬੁੱਕਲ ਦਾ ਰਿਸ਼ਤਾ’
* ‘ਕਰਜ਼ਈ ਸੁਪਨੇ’
* ‘ਤੱਤਾ ਲਹੂ-ਠੰਢਾ ਲਹੂ’
* ‘ਦਿਲ ਦੇ ਬੋਲ’
* ‘ਧੜਕਦੇ ਬੋਲ’
* ‘ਗਾਉਂਦੇ ਬੋਲ’

ਇੰਦਰ ਸਿੰਘ ਖ਼ਾਮੋਸ਼ ਨੇ ਵਿਦੇਸ਼ੀ ਲੇਖਕਾਂ ਦੇ ਜੀਵਨ ਬਾਰੇ ਨਾਵਲ ਲਿਖਣ ਦੀ ਪਿਰਤ ਪਾਈ। ਇਹਨਾਂ ਵਿਚ ਹੇਠ ਲਿਖੀਆਂ ਰਚਨਾਵਾਂ ਪਾਠਕਾਂ ਦੀ ਨਜ਼ਰ ਕੀਤੀਆਂ:

* ‘ਕਾਫ਼ਰ ਮਸੀਹਾ’ (ਤਾਲਸਤਾਏ)
* ‘ਕੁਠਾਲੀ ਪਿਆ ਸੋਨਾ’ (ਦੋਸਤੋਵਸਤਕੀ)
* ‘ਹੁਸਨ-ਪ੍ਰਸਤ’ (ਪੁਸ਼ਕਿਨ)
* ‘ਆਦਰਸ਼ਾਂ ਦਾ ਵਣਜਾਰਾ’ (ਗੋਗੋਲ)
* ‘ਬੁੱਤ ਸ਼ਿਕਨ’ (ਵਾਲਟੇਅਰ)
* ‘ਲਟ-ਲਟ ਲਾਟ ਬਲ਼ੇ’ (ਵਿਕਟਰ ਹਿਊਗੋ)
* ‘ਸਮੁੰਦਰੀ ਕਬੂਤਰੀ’ (ਚੈਖ਼ੋਵ)
* ‘ਇਨਕਲਾਬ ਜ਼ਿੰਦਾਬਾਦ’ (ਫ਼ਰਾਂਸ ਦੇ ਇਨਕਲਾਬ ਬਾਰੇ)

ਹੈਮਿੰਗਵੇ ਬਾਰੇ ਲਿਖੇ ਆਖ਼ਰੀ ਨਾਵਲ, ਜਿਸ ਦਾ ਨਾਮ ਸ਼ਾਇਦ ‘ਤਾਰੂ ਸੱਤ ਪੱਤਣਾ ਦਾ’ ਹੈ, ਦੀ ਉਹ ਬੇਸਬਰੀ ਨਾਲ਼ ਉਡੀਕ ਕਰ ਰਿਹਾ ਸੀ। 1500 ਸਫ਼ੇ ਦੇ ਹੱਥ ਲਿਖਤ ਨਾਵਲ ਨੂੰ ਉਸ ਨੇ ਤਿੰਨ ਵਾਰ ਸੋਧਿਆ। ਛਪਾਈ ਵਿਚ ਇਹ 700 ਸੌ ਸਫ਼ੇ ਦੇ ਕਰੀਬ ਬਣਦਾ ਹੈ।

ਇਸ ਨੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਵੀ ਕੀਤਾ। ਹੇਠ ਲਿਖੀਆਂ ਕਿਤਾਬਾਂ ਜ਼ਿਕਰਯੋਗ ਹਨ:

* ‘ਵਾਰਡ ਨੰ. 6’
* ‘ਚੈਖ਼ੋਵ ਦੀਆਂ ਪ੍ਰਤੀਨਿਧ ਕਹਾਣੀਆਂ’
* ‘ਚਿੱਠੀਆਂ ਬੋਲਦੀਆਂ’
* ‘ਅਗਨ ਗੀਤ’
* ‘ਚਾਨਣੀਆਂ ਪੈੜਾਂ’
* ‘ਪ੍ਰੇਤ ਆਤਮਾ, ਪੁਨਰ ਜਨਮ ਅਤੇ ਕਸਰਾਂ’
* ‘ਕਰਾਮਾਤਾਂ ਦਾ ਪਰਦਾ ਫ਼ਾਸ਼’
* ‘ਇੰਗਰਸੋਲ ਦੇ ਅਨਮੋਲ ਬਚਨ’

ਪੰਜਾਬੀ ਤੋਂ ਅੰਗਰੇਜ਼ੀ ਵਿਚ ਬਲਦੇਵ ਸਿੰਘ ਧਾਲੀਵਾਲ ਦੀਆਂ 16 ਕਹਾਣੀ ਦਾ ਅਨੁਵਾਦ Burning Soil ਅਧੀਨ ਕੀਤਾ। ਉਸ ਦਾ ਨਾਵਲ ‘ਕਰਜ਼ਈ ਸੁਪਨੇ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ On the Trails of Fire ਦੇ ਨਾਮ ਹੇਠ ਪ੍ਰਕਾਸ਼ਿਤ ਹੋਇਆ।

ਅਸੀਂ ਮਹੀਨੇ ਵਿਚ ਦੋ-ਤਿੰਨ ਵਾਰ ਗੱਲ ਕਰਦੇ। ਸਾਡੀ ਗੱਲਬਾਤ ਕਦੇ ਵੀ ਸਾਹਿਤ ਦੇ ਖੇਤਰ ’ਚੋਂ ਬਾਹਰ ਨਾ ਜਾਂਦੀ। ਉਹ ਅਕਸਰ ਆਖਦਾ—‘ਸੋਹਲ! ਤੇਰੇ ਨਾਲ਼ ਗੱਲ ਕਰ ਕੇ ਮੇਰਾ ਕਿੱਲੋ ਲਹੂ ਵਧ ਜਾਂਦੈ। ਤੇਰੇ ਹੌਸਲੇ ਨਾਲ਼ ਹੀ ਮੈਂ ਹੈਮਿੰਗਵੇ ਵਾਲ਼ਾ ਨਾਵਲ ਪੂਰਾ ਕਰ ਲਿਆ। ਤੇਰਾ ਸਿਰਨਾਵਾਂ ਆਪਣੇ ਭਾਣਜੇ ਨੂੰ ਭੇਜ ਦਿੱਤਾ। ਜਦੋਂ ਨਾਵਲ ਮਿਲਿਆ ਲੇਖ ਤੂੰ ਲਿਖਣਾ।’

ਅਫ਼ਸੋਸ! ਉਹ ਏਨੀ ਸਖ਼ਤ ਮਿਹਨਤ ਕਰ ਕੇ ਲਿਖਿਆ ਨਾਵਲ ਕਿਤਾਬੀ ਰੂਪ ’ਚ ਦੇਖ ਨਹੀਂ ਸਕਿਆ।

— ਨਿਊਯਾਰਕ ਤੋਂ ਸੁਰਿੰਦਰ ਸੋਹਲ

ਜਦੋਂ ਸਾਹਿਤ ਪਿੰਡ ਦੀ ਸੱਥ ਵਿੱਚ ਵਾਪਸ ਆ ਜਾਂਦਾ ਹੈ,ਉਦੋਂ ਉਹ ਸਿਰਫ਼ ਸਮਾਗਮ ਨਹੀਂ ਰਹਿ ਜਾਂਦਾ, ਸਾਂਝ ਬਣ ਜਾਂਦਾ ਹੈ।ਪਿੰਡ ਹਿੱਸੋਵਾਲ ਜ਼ਿਲ੍ਹਾ ਲੁਧ...
21/01/2026

ਜਦੋਂ ਸਾਹਿਤ ਪਿੰਡ ਦੀ ਸੱਥ ਵਿੱਚ ਵਾਪਸ ਆ ਜਾਂਦਾ ਹੈ,
ਉਦੋਂ ਉਹ ਸਿਰਫ਼ ਸਮਾਗਮ ਨਹੀਂ ਰਹਿ ਜਾਂਦਾ, ਸਾਂਝ ਬਣ ਜਾਂਦਾ ਹੈ।

ਪਿੰਡ ਹਿੱਸੋਵਾਲ ਜ਼ਿਲ੍ਹਾ ਲੁਧਿਆਣਾ 18 ਜਨਵਰੀ ਦੇ ਸਾਹਿਤਕ ਸਮਾਗਮ ਦੌਰਾਨ ਪਿੰਡ ਦੀਆਂ ਸੱਥਾਂ ਵਿੱਚ ਕਿਤਾਬ ਰਿਲੀਜ਼ ਕਰਨ ਤੇ ਪਿੰਡ ਦੇ ਲੇਖਕਾਂ, ਖ਼ਾਸ ਕਰਕੇ ਸਦੀਵੀ ਵਿਛੋੜਾ ਦੇ ਗਏ ਲੇਖਕਾਂ ਦੀ ਕਦਰ ਕਰਨ ਬਾਰੇ ਆਪਣੇ ਵਿਚਾਰ ਰੱਖੇ। ਇਹ ਪਰਤਾਂ ਵੀ ਖੋਲ੍ਹੀਆਂ ਕਿ ਕਿਵੇਂ ਵੱਡੇ ਸ਼ਹਿਰਾਂ ਤੇ ਸੰਸਥਾਵਾਂ ਵਿੱਚ ਹੁੰਦੇ ਸਮਾਗਮ ਸਾਹਿਤਕ ਨਹੀਂ ਸਿਆਸੀ ਹੁੰਦੇ ਹਨ।

ਸਾਹਿਤ, ਪਿੰਡ, ਬੰਦੇ, ਪੰਜਾਬੀ ਬੰਦੇ ਦੇ ਗਲੋਬਲ ਨਾਗਰਿਕ ਹੋਣ ਤੇ ਨਵੀਂ ਤਕਨੀਕ ਦੀ ਆਪਸੀ ਸਾਂਝ ਬਾਰੇ ਉਹ ਨੁਕਤੇ ਸਾਂਝੇ ਕੀਤੇ ਜੋ ਸਾਡੇ ਬਹੁਤੇ ਵਿਦਵਾਨ ਆਮ ਲੋਕਾਂ ਨੂੰ ਦੱਸਣਾ ਨਹੀਂ ਚਾਹੁੰਦੇ। ਸਵਾਲ ਇਹ ਵੀ ਰੱਖਿਆ ਕਿ ਕਿਉਂ ਪੰਜਾਬੀ ਲੇਖਕ ਦੀ ਕਿਤਾਬ ਕੋਈ ਨਵਾਂ ਪਾਠਕ ਪੈਦਾ ਨਹੀਂ ਕਰ ਰਹੀ ਤੇ ਕਿਉਂ ਲੇਖਕਾਂ ਤੋਂ ਇਲਾਵਾ ਬਹੁਤੇ ਪੰਜਾਬੀ ਲੇਖਕਾਂ ਦੇ ਨਾਮ ਪੰਜਾਬੀ ਪਾਠਕਾਂ ਨੂੰ ਨਹੀਂ ਪਤਾ।

ਇਸ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਪਿੰਡ ਦੇ ਮਰਹੂਮ ਨੌਜਵਾਨ ਸ. ਬਲਦੇਵ ਸਿੰਘ ਕੈਂਥ ਦੀ ਕਵਿਤਾ ਦੀ ਕਿਤਾਬ ਜੋ ਉਨ੍ਹਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਮਿੱਤਰ ਸ. ਜਗਤਾਰ ਸਿੰਘ ਹਿੱਸੋਵਾਲ ਨੇ ਆਪਣੇ ਯਤਨਾਂ, ਪਿੰਡ ਵਾਸੀਆਂ ਤੇ ਐਨਆਰਆਈ ਸੱਜਣਾ ਦੇ ਸਹਿਯੋਗ ਨਾਲ ਛਪਵਾਈ, ਉਸ ਬਾਰੇ ਪਿੰਡ ਦੇ ਯੂਥ ਕਲੱਬ ਦੇ ਖੁੱਲ੍ਹੇ ਵਿਹੜੇ ਵਿੱਚ ਸਮਾਗਮ ਰੱਖ ਕੇ ਚਰਚਾ ਕਰਵਾਈ ਗਈ। ਇਲਾਕੇ ਦੇ ਲਿਖਾਰੀਆਂ ਤੇ ਕਲਾਕਾਰਾਂ ਨੂੰ ਮੰਚ ਦਿੱਤਾ ਗਿਆ।

ਅੰਤ ਵਿੱਚ ਪਿੰਡ ਦੇ ਬੱਚਿਆ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਨਹੀਂ ਤਕਨੀਕ ਬਾਰੇ ਸਿਖਲਾਈ ਦੇਣ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦਿਆਂ 'ਸਾਡਾ ਪਿੰਡ ਹਿੱਸੋਵਾਲ' ਫੇਸਬੁੱਕ ਪੰਨੇ, ਪਿੰਡ ਦੀ ਗ੍ਰਾਮ ਪੰਚਾਇਤ, ਯੂਥ ਕਲੱਬ, ਸਮੂਹ ਐਨਆਰਈ ਸੱਜਣਾ ਤੇ ਖ਼ਾਸ ਕਰਕੇ ਸ. ਜਗਤਾਰ ਸਿੰਘ ਹਿੱਸੋਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਆਪਣੇ ਪਿੰਡ ਵਿੱਚ ਸਾਹਿਤਕ ਸਮਾਗਮ ਕਰਕੇ ਸਮੁੱਚੇ ਪਿੰਡ ਦੇ ਪਤਵੰਤਿਆਂ ਤੇ ਬਾਸ਼ਿੰਦਿਆਂ ਨੂੰ ਜੋੜਨ ਦਾ ਵੱਡਾ ਉਪਰਾਲਾ ਕੀਤਾ। ਸਮੂਹ ਪਿੰਡ ਵਾਸੀਆਂ ਨੂੰ ਸਿਜਦਾ ਕੀਤਾ ਜਿਨ੍ਹਾਂ ਪਿੰਡ ਵਿੱਚ ਪਹਿਲੀ ਵਾਰ ਹੋਏ ਇਸ ਤਰ੍ਹਾਂ ਦੇ ਸਮਾਗਮ ਨੂੰ ਭਰਪੁਰ ਹੁੰਗਾਰਾ ਦਿੱਤਾ।

-ਦੀਪ ਜਗਦੀਪ ਸਿੰਘ,
ਮੁੱਖ-ਸੰਪਾਦਕ, ਲਫ਼ਜਾਂ ਦਾ ਪੁਲ

15/01/2026

Mera Chan Tu Tu, Surjit Patar, Dev Dard

15/01/2026

Sain Miyan Meer, Poet: Surjit Patar, Singer: Bhupinder Kaur Patar

Address

Ludhiana
141003

Alerts

Be the first to know and let us send you an email when Lafzan Da Pul posts news and promotions. Your email address will not be used for any other purpose, and you can unsubscribe at any time.

Contact The Business

Send a message to Lafzan Da Pul:

Share