United Cycle & Parts Manufacturers Association

  • Home
  • United Cycle & Parts Manufacturers Association

United Cycle & Parts Manufacturers Association Welcome to Asia's Largest Association in Single Trade Promoting Bicycles & Bicycle Parts all over the World

ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (UCPMA) ਵੱਲੋਂ ਅੱਜ ਐਸੋਸੀਏਸ਼ਨ ਦੇ  ਵਿੱਚ ਇੱਕ ਚੈਰਿਟੇਬਲ ਹੋਮੀਓਪੈਥਿਕ ਡਿਸਪੈਂਸਰੀ ਦੀ...
02/02/2026

ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (UCPMA) ਵੱਲੋਂ ਅੱਜ ਐਸੋਸੀਏਸ਼ਨ ਦੇ ਵਿੱਚ ਇੱਕ ਚੈਰਿਟੇਬਲ ਹੋਮੀਓਪੈਥਿਕ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ। ਇਸ ਡਿਸਪੈਂਸਰੀ ਦਾ ਸ਼ੁਭ ਉਦਘਾਟਨ ਯੂਸੀਪੀਐਮਏ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਿੱਤਲ ਜੀ ਵੱਲੋਂ ਕੀਤਾ ਗਿਆ।

ਇਹ ਡਿਸਪੈਂਸਰੀ ਯੂਸੀਪੀਐਮਏ ਦੇ ਪ੍ਰਧਾਨ ਸ਼੍ਰੀ ਹਰਸਿਮਰਜੀਤ ਸਿੰਘ ਲੱਕੀ ਜੀ ਦੀ ਮਾਤਾ ਸਵਰਗੀ ਸ੍ਰੀਮਤੀ ਸਤਨਾਮ ਕੌਰ ਛਾਬੜਾ ਜੀ ਦੀ ਪਾਵਨ ਯਾਦ ਵਿੱਚ ਸਮਰਪਿਤ ਕੀਤੀ ਗਈ ਹੈ। ਇਸ ਮੌਕੇ ’ਤੇ ਐਸੋਸੀਏਸ਼ਨ ਦੇ ਬਹੁਤ ਸਾਰੇ ਸਨਮਾਨਿਤ ਮੈਂਬਰ ਹਾਜ਼ਰ ਰਹੇ, ਜਿਨ੍ਹਾਂ ਵਿੱਚ ਰਾਜਿੰਦਰ ਨਾਰੰਗ, ਗੁਰਮੀਤ ਸਿੰਘ ਕੁਲਾਰ, ਅਵਤਾਰ ਸਿੰਘ ਭੋਗਲ, ਯੁਵਰਾਜ ਛਾਬੜਾ, ਸੌਰਭ ਛਾਬੜਾ, ਪ੍ਰਭਜੋਤ ਸਿੰਘ, ਮਨੋਜ ਕੁਮਾਰ, ਇੰਦਰਜੀਤ ਸਿੰਘ (ਨਵਯੁਗ), ਮਨੋਜ ਦੁਆ, ਸੁਰਿੰਦਰ ਸਿੰਘ ਸੋਨੂ ਨਾਜ਼, ਰਾਜਿੰਦਰ ਸਿੰਘ ਸਰਹਾਲੀ, ਸਤਨਾਮ ਸਿੰਘ ਮੱਕੜ
ਵਿਨੋਦ ਕਪਿਲਾ, ਕੁਲਦੀਪ ਸਿੰਘ ਕਬੀਰ ਅਤੇ ਗੁਰਚਰਨ ਸਿੰਘ (ਜੈਮਕੋ), ਜਸਵੰਤ ਸਿੰਘ ਰਾਜਾ, ਵਿਨੈ ਭੱਲਾ, ਸੁਖਵਿੰਦਰ ਸਿੰਘ ਮੇਗਸਨ ਸ਼ਾਮਲ ਸਨ।
ਡਿਸਪੈਂਸਰੀ ਵਿੱਚ ਡਾ. ਹਰਸ਼ਮੀਨ ਬਜਾਜ (BHMS), ਹੋਮਿਓਪੈਥਿਕ ਫ਼ਿਜ਼ੀਸ਼ਨ ਨੂੰ ਡਾਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਡਾ. ਬਹੁਤ ਸੁਝਵਾਨ ਅਤੇ ਪੜ੍ਹੇ ਲਿਖੇ ਹਨ ਉਦਘਾਟਨ ਸਮਾਰੋਹ ਦੌਰਾਨ ਹਾਜ਼ਰ ਮੈਂਬਰਾਂ ਵੱਲੋਂ ਡਿਸਪੈਂਸਰੀ ਵਿੱਚ ਆਪਣਾ ਚੈਕਅੱਪ ਕਰਵਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਆਏ ਹੋਏ ਸਾਰੇ ਮੈਂਬਰਾਂ ਨੇ ਪ੍ਰਧਾਨ ਸ੍ਰੀ ਹਰਸਿਮਰਜੀਤ ਸਿੰਘ ਲੱਕੀ ਜੀ ਨੂੰ ਦਿਲੋਂ ਵਧਾਈਆਂ ਦਿੱਤੀਆਂ।
ਚੇਅਰਮੈਨ ਸ਼੍ਰੀ ਜਤਿੰਦਰ ਮਿੱਤਲ ਜੀ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਡਿਸਪੈਂਸਰੀ ਐਸੋਸੀਏਸ਼ਨ ਵੱਲੋਂ ਮੈਂਬਰਾਂ ਲਈ ਇੱਕ ਵੱਡਾ ਉਪਹਾਰ ਹੈ,
ਇਸ ਮੌਕੇ ਚੀਫ਼ ਐਡਵਾਈਜ਼ਰ UCPMA ਸ੍ਰੀ ਰਜਿੰਦਰ ਨਾਰੰਗ ਜੀ ਨੇ ਕਿਹਾ ਕਿ ਭਵਿੱਖ ਵਿੱਚ ਵੀ ਐਸੋਸੀਏਸ਼ਨ ਵੱਲੋਂ ਇਸ ਤਰ੍ਹਾਂ ਦੇ ਹੋਰ ਉਪਰਾਲੇ ਕੀਤੇ ਜਾਣਗੇ, ਤਾਂ ਜੋ ਮੈਂਬਰਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਯੂਸੀਪੀਐਮਏ ਦੇ ਕਨਵੀਨਰ ਸ੍ਰੀ ਅਵਤਾਰ ਸਿੰਘ ਭੋਗਲ ਅਤੇ ਸਪੋਕਸਪਰਸਨ ਸ੍ਰੀ ਗੁਰਮੀਤ ਸਿੰਘ ਕੁਲਾਰ ਨੇ ਪ੍ਰਧਾਨ ਸ੍ਰੀ ਹਰਸਿਮਰਜੀਤ ਸਿੰਘ ਲੱਕੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਇਕਜੁੱਟ ਹੋ ਕੇ ਕੰਮ ਕਰਦੀ ਰਹੇਗੀ, ਤਾਂ ਜੋ ਸਾਰੇ ਮੈਂਬਰਾਂ ਨੂੰ ਵੱਧ ਤੋਂ ਵੱਧ ਲਾਭ ਮਿਲਦਾ ਰਹੇ।
ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਧਾਨ ਸ਼੍ਰੀ ਹਰਸਿਮਰਜੀਤ ਸਿੰਘ ਲੱਕੀ ਜੀ ਨੇ ਕਿਹਾ ਕਿ ਇਹ ਡਿਸਪੈਂਸਰੀ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਸੇਵਾ ਲਈ ਖੋਲ੍ਹੀ ਗਈ ਹੈ, ਜਿੱਥੇ ਮੁਫ਼ਤ ਹੋਮਿਓਪੈਥਿਕ ਇਲਾਜ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਯੂਸੀਪੀਐਮਏ ਹਮੇਸ਼ਾ ਆਪਣੇ ਮੈਂਬਰਾਂ ਦੀ ਭਲਾਈ, ਸਿਹਤ ਅਤੇ ਸੁਵਿਧਾਵਾਂ ਲਈ ਵਚਨਬੱਧ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਕ-ਹਿਤਕਾਰੀ ਉਪਰਾਲੇ ਜਾਰੀ ਰਹਿਣਗੇ।
Team UCPMA

24/01/2026

Address


Telephone

+919888036395

Website

Alerts

Be the first to know and let us send you an email when United Cycle & Parts Manufacturers Association posts news and promotions. Your email address will not be used for any other purpose, and you can unsubscribe at any time.

Contact The Business

Send a message to United Cycle & Parts Manufacturers Association:

Shortcuts

  • Want your business to be the top-listed Media Company?

Share