15/06/2025
ਬਹੁਤ ਲਾਡ ਲਡਾਇਆ ਬਾਪੂ ਨੇ।
ਵਕੀਲ ਬਣਾਇਆ ਬਾਪੂ ਨੇ।
ਆਪ ਉਹਨੇ ਬਾਰ੍ਹਾਂ ਵੀ ਨਹੀਂ ਸੀ ਕੀਤੀਆਂ,
ਪਰ ਮੈਨੂੰ PU ਵਿੱਚ ਪੜ੍ਹਾਇਆ ਬਾਪੂ ਨੇ।
- ਐਡਵੋਕੇਟ ਸਿਮਰਨਜੀਤ ਕੌਰ ਗਿੱਲ
ਸਤਿਕਾਰਯੋਗ ਐਡਵੋਕੇਟ ਸਾਹਿਬਾ ਜੀਓ!
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਿਹ।।
ਤੁਹਾਡੇ ਜੀਵਨ ਦੀਆਂ ਇਹਨਾਂ ਚਾਰ ਲਾਈਨਾਂ ਵਿੱਚ ਬਹੁਤ ਕੁੱਝ ਬਿਆਨ ਕਰਦਾ ਹੈ ਕਿ ਕਿਵੇਂ ਤੁਹਾਡੇ ਸਤਿਕਾਰਯੋਗ ਪਿਤਾ ਜੀ ਨੇ ਆਪਣੀ ਪਿਆਰੀ ਬੱਚੀ ਦੇ ਪ੍ਰਤੀ ਇੱਕ ਸੋਹਣੇ ਖ਼ੁਆਬ ਪਾਲੇ ਹੋਣਗੇ, ਤੇ ਵਕੀਲ ਬਣ ਕੇ ਤੁਸੀਂ ਆਪਣੇ ਪਿਤਾ ਜੀ ਦੇ ਸੁਪਨਿਆਂ ਦੇ ਚਾਵਾਂ ਤੇ ਉਮੰਗਾਂ ਨੂੰ ਵਧੀਆ ਬੂਰ ਪਾਇਆ, ਜੋ ਕਿ ਕਾਬਲੇ ਤਾਰੀਫ਼ ਹੈ।
ਬਾਪੂ ਤੁਹਾਡੇ ਦੀਆਂ ਕੁੱਝ ਅਜਿਹੀਆਂ ਸੱਧਰਾਂ ਵੀ ਰਹੀਆਂ ਹੋਣਗੀਆਂ ਕਿ ਧੀਅ ਮੇਰੀ ਪੜ੍ਹ ਲਿੱਖ ਕੇ ਵਕੀਲ ਬਣਨ ਤੋਂ ਬਾਅਦ ਲੋੜਵੰਦਾਂ ਦੇ ਕੰਮ ਆਵੇਗੀ, ਜਿਹਨਾਂ ਕੋਲ਼ ਪੈਸੇ ਨਹੀਂ ਹੋਇਆ ਕਰਨਗੇ ਤਾਂ ਕੇਸ ਉਹਨਾਂ ਦੇ ਫ੍ਰੀ ਲੜੇਗੀ, ਮਜ਼ਲੂਮਾਂ ਨੂੰ ਇਨਸਾਫ਼ ਦਵਾਇਆ ਕਰੇਗੀ ਤੇ ਮੇਰਾ ਨਾਂਅ ਰੌਸ਼ਨ ਕਰੇਗੀ।
ਪਰ ਹੋਇਆ ਇਸਤੋਂ ਉਲ਼ਟ।
ਤੁਸੀਂ ਕਾਤਲਾਂ ਨੂੰ ਇਨਸਾਫ਼ ਦਿਵਾਉਣ ਬਹਿ ਗਏ।
ਤੁਸੀਂ ਤਾਂ ਕ੍ਰਿਮਿਨਲ ਲਾੱਯਰ ਬਣ ਗਏ।
ਕੀ ਤੁਹਾਡੇ ਡੈਡੀ ਨੇ ਤੁਹਾਨੂੰ ਕ੍ਰਿਮਿਨਲ ਲਾੱਯਰ ਬਣਾਉਣ ਲਈ ਪੀ.ਯੂ. ਵਿੱਚ ਪੜ੍ਹਾਇਆ ਲਿਖਾਇਆ ਸੀ?
ਤੁਸੀਂ ਆਖਦੇ ਹੋ ਕਿ ਤੁਸੀਂ ਫ੍ਰੀਡਮ ਫਾਈਟਰ ਦੇ ਖ਼ਾਨਦਾਨ ਵਿੱਚੋਂ ਹੋ, ਤਾਂ ਤਾਲੀਬਾਨੀ ਕਿਸਮ ਦੇ ਅੱਤਵਾਦੀਆਂ ਦੇ ਹੱਕ ਵਿੱਚ ਕੇਸ ਲੜ ਕੇ ਆਪਣੇ ਖ਼ਾਨਦਾਨ ਦੀ ਜਮਹੂਰੀਅਤ ਵਾਲ਼ੀ ਸੋਚ ਨੂੰ ਕੀ ਤੁਸੀਂ ਦਾਗ਼ ਨਹੀਂ ਲਾ ਰਹੇ?
ਗ਼ਲਤ Track ਫੜ ਲਿਆ ਤੁਸੀਂ ਗਿੱਲ ਸਾਹਿਬਾ ਜੀਓ।
ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੁੱਝ ਅਰਸੇ ਪਹਿਲਾਂ ਆਹੀ ਤਾਲੀਬਾਨੀ ਟਾਈਪ ਧੂਤਿਆਂ ਨੇ ਜਦੋਂ ਤੁਹਾਨੂੰ ਤੇ ਇੱਕ ਪੱਤਰਕਾਰ ਨਿਮਰਤ ਕੌਰ ਨੂੰ ਹੱਦ ਦਰਜੇ ਦੀਆਂ ਗੰਦੀਆਂ ਤੋਂ ਗੰਦੀਆਂ ਅਸ਼ਲੀਲ ਗਾਲ੍ਹਾਂ ਕੱਢੀਆਂ ਸਨ ਤਾਂ ਉਦੋਂ ਵੀ ਸਾਡੇ ਵਰਗੇ ਹੀ ਨੌਜਵਾਨ ਤੁਹਾਡੇ ਬਚਾਅ ਵਿੱਚ ਅੱਗੇ ਆਏ ਸਨ।
ਅੱਜ ਜਦੋਂ ਕਮਲ ਕੌਰ ਦਾ ਕ਼ਤਲ ਕਰ ਦਿੱਤਾ ਗਿਆ ਤਾਂ ਅੱਜ ਕਮਲ ਕੌਰ ਦੇ ਹੱਕ ਵਿੱਚ ਤੇ ਸਾਬਕਾ ਮੁਸਲਮਾਨ (ਮੌਜੂਦਾ ਸਿੱਖ ਤਾਲੀਬਾਨ ਅੰਮ੍ਰਿਤਪਾਲ ਮਹਿਰੋਂ) ਤੇ ਸਮੂੰਹ ਤਾਲੀਬਾਨੀ ਕਿਸਮ ਦੇ ਦਹਿਸ਼ਤਗਰਦਾਂ ਦੇ ਵਿਰੋਧ ਵਿੱਚ ਵੀ ਅਸੀਂ ਹੀ ਖੜ੍ਹੇ ਹਾਂ।
ਲੜੋ ਤੁਸੀਂ ਅੱਤਵਾਦੀਆਂ ਦੇ ਹੱਕ ਵਿੱਚ ਕੇਸ।
ਅਸੀਂ ਮਰਨ ਤੱਕ ਜਾਣਾ ਹੁਣ।
ਗੁਰੂ ਗੋਬਿੰਦ ਸਿੰਘ ਦਾ ਧਿਆਨ ਧਰ ਕੇ ਕਹਿ ਰਹੇ ਹਾਂ ਕਿ ਅਦਾਲਤ ਵਿੱਚੋਂ ਮੂੰਹ ਦੀ ਖਾਣੀ ਪਵੇਗੀ ਤੁਹਾਨੂੰ।
ਅਜੇ ਵੀ ਤੁਹਾਨੂੰ ਸਾਵਧਾਨ ਕਰ ਰਹੇ ਹਾਂ ਕਿ ਨਾ ਕਰੋ ਦਹਿਸ਼ਤਗਰਦਾਂ ਦੀ ਹਮਾਇਤ, ਵਰਨਾ ਪੰਜਾਬ ਵਿੱਚ ਰਾਸ਼ਟਰਪਤੀ ਸਾਸ਼ਨ ਲਾਗੂ ਹੋਣ ਲੱਗਿਆਂ ਕੋਈ ਬਹੁਤਾ ਸਮਾਂ ਨ੍ਹੀਂ ਲੱਗਣਾ।
ਅੰਮ੍ਰਿਤਪਾਲ ਮਹਿਰੋਂ ਵਰਗੇ ਅੱਤਵਾਦੀ ਹੀ ਕੇ.ਪੀ.ਐਸ. ਗਿੱਲ ਵਰਗਿਆਂ ਨੂੰ ਜਨਮ ਦਿੰਦੇ ਹਨ।
ਜਦੋਂ ਕੋਈ ਨਵਾਂ KPS GILL ਉੱਠ ਪਿਆ ਤਾਂ ਉਦੋਂ ਚੀਕਾਂ ਮਾਰਨੀਆਂ ਸਾਡੇ ਲੋਕਾਂ ਨੇ, ਕਿ "ਹਾਏ ਪੰਜਾਬੀਆਂ 'ਤੇ ਜ਼ੁਲਮ ਹੋ ਗਿਆ, ਹਾਏ ਓਏ ਰੱਬਾ; ਸਿੱਖਾਂ ਨਾਲ਼ ਧੱਕਾ ਹੋ ਗਿਆ।"
ਇਸ ਲਈ ਕੰਮ ਉਹ ਕਰੋ ਜੀਹਦੇ ਨਾਲ ਪੰਜਾਬ ਵਿੱਚ ਸੁੱਖ ਸ਼ਾਂਤੀ ਰਹੇ, ਨਾ ਕਿ ਮੁੜ ਕਾਲ਼ਾ ਦੌਰ ਵਾਪਸ ਆਵੇ।
ਤੁਹਾਡਾ ਸ਼ੁਭਚਿੰਤਕ : ~ ਮਿਸਟਰ ਫ੍ਰੀਮੈਨ ਸਿੰਘ ~