18/07/2025
ਮੈਨੂੰ ਇਸ਼ਕ ਦਾ ਟੋਬਾ ਨਹੀਂ ਦਿਖਦਾ,
ਦੁਖਾਂ ਦੀ ਨਹਿਰ ਮੈ ਦੇਖਦਾ ਹਾਂ,
ਮੈਨੂੰ ਗੈਰਾਂ ਚ ਆਪਣੇ ਦਿਖਦੇ ਨੇ,
ਅਪਣਿਆ ਚੋ ਗੈਰ ਮੈ ਦੇਖਦਾ ਹਾਂ,
ਲੋਕਾਂ ਨੂੰ ਤਾਂ ਹੱਸਦਾ ਮੁੱਖ ਦਿਖਦਾ,
ਪਰ ਸ਼ੀਸ਼ੇ ਵਿੱਚ ਸੱਚ ਮੈਂ ਦੇਖਦਾ ਹਾਂ,
ਮੇਰੀ ਰਾਤਾਂ ਨੂੰ ਅੱਖ ਨਹੀਂ ਲਗਦੀ,
ਮੈਂ ਸੁਪਨੇ ਵੀ ਜਗਕੇ ਦੇਖਦਾ ਹਾਂ,