
14/08/2025
ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਦੀ ਸ਼ਹੀਦੀ 🤝🏽💪🏽🔥💥
ਅਹਿਮਦ ਸ਼ਾਹ ਅਬਦਾਲੀ ਕਾਬਲ ਤੋਂ ਲੱਖਾਂ ਦੀ ਗਿਣਤੀ ਵਿਚ ਫੌਜ ਲੈ ਕੇ ਦਿੱਲੀ ਨੂੰ ਜਿੱਤਣ ਲਈ ਆ ਰਿਹਾ ਸੀ। ਦਿੱਲੀ ਜਾਣ ਦਾ ਰਸਤਾ ਪੰਜਾਬ ਨੂੰ ਹੋ ਕੇ ਜਾਂਦਾ ਸੀ। ਫੌਜ ਰਾਵੀ ਦਰਿਆ ਦੇ ਕੋਲ ਪਹੁੰਚ ਗਈ ਸੀ।
ਭਾਈ ਸੁੱਖਾ ਸਿੰਘ ਕੰਬੋ ਕੀ ਮਾੜੀ ਦਾ ਵਸਨੀਕ ਸੀ ਅਤੇ ਸਯਾਮ ਸਿੰਘ ਨਾਰੋਕਿਆਂ ਵਾਲੇ ਦਾ ਪਾਲਕ ਪੁੱਤ ਸੀ। ਜਦੋਂ ਭਾਈ ਸੁੱਖਾ ਸਿੰਘ ਨੂੰ ਪਤਾ ਚਲਿਆ ਉਸਨੇ ਰਾਵੀ ਵਲ ਨੂੰ ਚਾਲੇ ਪਾ ਦਿੱਤੇ। ਰਾਵੀ ਦਾ ਥੋੜ੍ਹਾ - ਥੋੜ੍ਹਾ ਪਾਣੀ ਸੀ ਸਿੰਘ ਲੰਘ ਗਏ ਪਾਰ। ਜੋ ਫਰਲਿਆਂ ਵਾਲੇ ਸਨ ਜਿਨ੍ਹਾਂ ਨੂੰ ਨਿਹੰਗ ਭੁਜੰਗ ਕਹਿੰਦੇ ਸਨ ਜਿਹੜੇ ਯੋਧੇ ਸੂਰਮੇ ਸਨ ਜੋ ਸੁੱਖਾ ਸਿੰਘ ਦੇ ਸਾਥੀ ਸਨ , ਉਹ ਵੀ ਉਸ ਦੇ ਪਿੱਛੇ ਲੰਘ ਤੁਰੇ । ਉਹ ਕੋਈ ਲੜਨ ਵਾਸਤੇ ਤਾਂ ਗਏ ਨਹੀਂ ਕਿ ਗਿਣਤੀ ਵੇਖੀਏ ਕਿ ਉਹ ਫ਼ੌਜ ਲੱਖਾਂ ਦੀ ਤਾਦਾਦ ਵਿਚ ਸੀ। ਸਿੰਘ ਸੈਂਕੜੇ ਵੀ ਨਹੀਂ। ਆਪਣੇ ਸਾਥੀਆਂ ਦੀ ਵੀ ਕੋਈ ਗਿਣਤੀ ਨਹੀਂ ਸੀ ਕੀਤੀ । ਸਹਿਜ - ਸੁਭਾਉ ਹੀ ਰਾਵੀ ਤੋਂ ਪਾਰ ਲੰਘ ਗਏ ਸਨ । ਰਾਵੀ ਤੋਂ ਪਾਰ ਗਿਲਜੇ ਉੱਤਰੇ ਹੋਏ ਸਨਮਮ ਉਹ ਗਿਲਜਿਆਂ ਦੇ ਨੇੜੇ ਚਲੇ ਗਏ। ਓਧਰ ਗਿਲਜਿਆਂ ਵਿਚ ਰੌਲਾ ਪੈ ਗਿਆ , ਫ਼ੌਜ ਆ ਗਈ ਫ਼ੌਜ ਆ ਗਈ , ਆਪਣੀ ਬੋਲੀ ਵਿਚ ਉਨ੍ਹਾਂ ਨੇ ਰੌਲਾ ਪਾ ਦਿੱਤਾ ਹੈ । ਉਨ੍ਹਾਂ ਨੇ ਸਮਝਿਆ ਕਿ ਪੰਜਾਬ ਦੇ ਰਹਿਣ ਵਾਲੇ ਜਿਹੜੇ ਸਿੰਘ ਹਨ ਉਨ੍ਹਾਂ ਦਾ ਦਲ ਚਲਿਆ ਆ ਰਿਹਾ ਹੈ । ਅੱਗੋਂ ਅਬਦਾਲੀ ਖੜ੍ਹਾ ਹੋ - ਹੋ ਕੇ ਦੇਖਣ ਲੱਗਿਆ ਹੈ ਕਿ ਕਿਵੇਂ ਆਉਂਦੇ ਸਨ ? ਅਹਿਮਦ ਸ਼ਾਹ ਅਬਦਾਲੀ ਦੇ ਦਿਲ ਵਿਚ ਖ਼ਤਰਾ ਹੋ ਗਿਆ ਹੈ ਡਰ ਹੋ ਗਿਆ ਹੈ। ਅਹਿਮਦ ਸ਼ਾਹ ਅਬਦਾਲੀ ਸਿੰਘਾਂ ਨੂੰ ਦੇਖਦਿਆਂ ਹੀ ਘੋੜੇ 'ਤੇ ਸਵਾਰ ਹੋ ਗਿਆ ਹੈ ।
ਫੌਜ ਦੇ ਬਾਰਾਂ-ਬਾਰਾਂ ਹਜ਼ਾਰ ਦੇ ਦਸਤੇ ਬਣਾਏ ਸਨ। ਉਸ ਨੇ ਚਾਰ ਦਸਤੇ ਫ਼ੌਜ ਦੇ ਅੱਗੇ ਕਰ ਦਿੱਤੇ । ਲਲਕਾਰਾ ਮਾਰ ਦਿੱਤਾ ਹੈ ਆਪਣੀ ਫ਼ੌਜ ਨੂੰ , ' ਓ ਖਾਲਸੇ ਆ ਗਏ ਨੇ ਸਾਡੇ ' ਤੇ ਚੜ੍ਹ ਕੈ , ਤਕੜੇ ਹੋ ਜਾਓ । ਜੇ ਭੱਜੇ ਤਾਂ ਕਦੋਂ ਕਾਬਲ ਅੱਪੜੇ ਇਹ ਤਾਂ ਹਿੰਦੋਸਤਾਨ ਚੜ੍ਹ ਕੇ ਆ ਗਿਆ ਸਾਰਾ । ਸਿੰਘਾਂ ਦੇ ਸਾਹਮਣੇ ਤਲਵਾਰਾਂ ਫੜ ਕੇ ਹੋਏ। ਥੋੜੇ ਜਿਹੇ ਸਿੰਘ ਡੇਰੇ ਵਿਚ ਸਨ , ਥੋੜ੍ਹੇ ਜਿਹੇ ਦਰਿਆ ਰਾਵੀ ਤੋਂ ਪਾਰ ਲੰਘੇ ਸਨ । ਜਿਹੜੇ ਚੰਗੇ ਸੂਰਮੇ ਸਨ ਕੁਝ ਤਾਂ ਸੁੱਖਾ ਸਿੰਘ ਦੇ ਨਾਲ ਗਏ ਸਨ , ਕੁਝ ਸਿੰਘ ਪਿੱਛੇ ਮੁੜ ਆਏ ਜਿਨ੍ਹਾਂ ਨੂੰ ਚੰਗੇ ਯੋਧੇ ਗਿਣਿਆਂ ਜਾਂਦਾ ਸੀ। ਭਾਈ ਸੁੱਖਾ ਸਿੰਘ ਨੇ ਦੇਖਿਆ ਫੌਜ ਆ ਰਹੀ ਹੈ , ਘੋੜਿਆਂ 'ਤੇ ਚੜ੍ਹੇ ਆਉਂਦੇ ਲੜਨ ਵਾਸਤੇ। ਆਪਣੇ ਨਾਲ ਉਸ ਦੇ ਥੋੜੇ ਜਿਹੇ ਸਿੰਘ ਹਨ। ਸੁੱਖਾ ਸਿੰਘ ਨੇ ਮਨ ਵਿਚ ਵਿਚਾਰ ਕੀਤੀ ਜੇ ਮੈਂ ਹੁਣ ਇਨ੍ਹਾਂ ਨਾਲ ਟਾਕਰਾ ਕਰਦਾ ਹਾਂ ਇਹਨਾਂ ਨਾਲ ਵਾਰੇ ਨਹੀਂ ਆ ਸਕਦਾ , ਕਿਸ ਨੂੰ ਮਾਰਾਂਗੇ , ਕਿਸ ਦਾ ਵਾਰ ਰੋਕਾਂਗੇ ਇਹ ਆਟਾ ਹਮ ਹਿੱਸਾ ਲੌਣ ॥ ਇਤਨੀ ਕੁ ਤਾਂ ਸਾਡੀ ਗਿਣਤੀ ਹੈ , ਅਸੀਂ ਬਿਲਕੁਲ ਥੋੜ੍ਹੇ ਹਾਂ । ਜੇ ਅਸੀਂ ਇਨ੍ਹਾਂ ਨਾਲ ਲੜ ਮਰੀਏ , ਤਾਂ ਕੌਣ ਆਖੇਗਾ ਭਲੀ ਗੱਲ ਹੋਈ । ਸਾਰੇ ਆਖਣਗੇ ਵਿਚਾਰ ਕਰਨੀ ਸੀ ਇਹ ਬਹੁਤੇ ਸਨ ਬਹੁਤੀਆਂ ਨਾਲ ਕਿਉ ਲੜਾਈ ਲੜੀ। ਜੇ ਹੁਣ ਅਸੀਂ ਪਿੱਛੇ ਨੂੰ ਭੱਜਦੇ ਹਾਂ ਕਿ ਨਦੀ ਪਾਰ ਲੰਘ ਜਾਈਏ । ਤਾਂ ਫਿਰ ਸਿੰਘ ਕਹਿਣਗੇ ਵਾਹ ! ਜਦੋਂ ਸੂਰਮਿਆਂ ਦਾ ਟਾਕਰਾ ਹੋਣ ਲੱਗਿਆ , ਉਦੋਂ ਭੱਜ ਆਏ ਸੀ । ਫਿਰ ਸਿੰਘਾਂ ਵਿਚ ਸ਼ਰਮਿੰਦਰੀ ਆਵੇਗੀ । ਦੋਵੇਂ ਗੱਲਾਂ ਮਾੜੀਆਂ , ਭੱਜੀਏ ਤਾਂ ਵੀ ਮਰੀਏ , ਲੜਦੇ ਹਾਂ ਤਾਂ ਵੀ ਮਰਦੇ। ਮੈਂ ਲੜ ਮਰਾਂ ਤਾਂ ਇਹੀ ਭਲੀ ਹੈ , ਸ਼ਰਮਿੰਦਗੀ ਤਾਂ ਨਹੀਂ ਆਵੇਗੀ ਸਿੰਘਾਂ ਦੇ ਵਿਚ ਭੱਜ ਗਿਆ ਸੁੱਖਾ ਸਿੰਘ । ਸੁੱਖਾ ਸਿੰਘ ਨੇ ਆਪਣੇ ਨਾਲ ਦੇ ਸਿੰਘਾਂ ਨੂੰ ਕਹਿ ਦਿੱਤਾ ਸਿੰਘੋ ! ਹੁਣ ਆਪਣਾ ਪੈਰ ਪਿੱਛੇ ਨਾ ਰੱਖਿਓ , ਅੱਗੇ ਦੁਸ਼ਮਣ ਵੱਲ ਨੂੰ ਰੱਖਿਓ । ਅਸੀਂ ਤਾ ਧਰਮ ਯੁੱਧ ਲੜ ਕੇ ਏਥੇ ਹੀ ਸ਼ਹੀਦ ਹੋਵਾਂਗੇ। ਸੁੱਖਾ ਸਿੰਘ ਨੇ ਆਪਣੇ ਨਾਲ ਵਾਲੇ ਸਾਥੀਆਂ ਨੂੰ ਆਖਿਆ ਹੈ, "ਸਾਥੀਓ ! ਜਿਸ ਨੂੰ ਆਪਣੀ ਜਾਨ ਪਿਆਰੀ ਹੈ ਉਹ ਰਾਵੀ ਤੋਂ ਪਾਰ ਵਾਪਸ ਸਿੰਘਾਂ ਕੋਲ ਮੁੜ ਜਾਉ "। ਸਾਥੀ ਸਿੰਘਾਂ ਨੇ ਸੁੱਖਾ ਸਿੰਘ ਨੂੰ ਕਿਹਾ , ਅਸੀਂ ਕਿਵੇਂ ਭੱਜ ਜਾਈਏ ਤੁਹਾਨੂੰ ਛੱਡ ਕੇ ? ਜਦੋਂ ਅਸੀਂ ਬੈਠ ਕੇ ਇਕੱਠੇ ਛਕਦੇ ਹਾਂ , ਤਾਂ ਸ਼ਹੀਦੀ ਵੀ ਅਸੀਂ ਤੁਹਾਡੇ ਨਾਲ ਹੀ ਕਮਾਵਾਂਗੇ , ਤੁਹਾਡੇ ਨਾਲ ਹੀ ਸ਼ਹੀਦ ਹੋਵਾਂਗੇ । ਏਨੇ ਚਿਰ ਨੂੰ ਅਬਦਾਲੀ ਦੀ ਫੌਜ ਸੁੱਖਾ ਸਿੰਘ ਦੇ ਨੇੜੇ ਆ ਪਹੁੰਚੀ। ਸਿੰਘਾਂ ਨੇ ਤੀਰ, ਤਲਵਾਰਾਂ ਤੇ ਬੰਦੂਕਾਂ ਚਲਾਈਆਂ ਸਨ ਬੰਦੂਕਾਂ ਦੇ ਪਹਿਲੇ ਫਾਇਰ ਖੋਲ੍ਹਣ ਨਾਲ ਹੀ ਜਿਹੜੇ ਗਿਲਜੇ ਮੂੰਹ ਆਉਂਦੇ ਉਹ ਤਾਂ ਮਾਰ ਕੇ ਸੁੱਟ ਦਿੱਤੇ। ਸਿੰਘ ਓਥੋਂ ਲੜਾਈ ਕਰਦੇ - ਕਰਦੇ ਨਾਲ ਦੀ ਨਾਲ ਚਲ ਕੇ ਨਹੀਂ ਆਏ , ਸਗੋਂ ਓਥੇ ਹੀ ਡਟ ਕੇ ਖੜ੍ਹ ਗਏ ਹਨ ਜੰਗ ਯੁੱਧ ਵਿਚ । ਪਹਿਲੇ ਦਸਤੇ ਅਬਦਾਲੀ ਦੇ ਸਿੰਘਾਂ ਨੇ ਡੇਗ ਦਿੱਤਾ। ਸਿੰਘਾਂ ਦੀ ਜਿੱਤ ਹੋ ਗਈ।
ਸਿੰਘਾਂ ਨੇ ਅਬਦਾਲੀ ਦੀ ਫ਼ੌਜ ਦਾ ਪਹਿਲਾ ਦਸਤਾ ਤਾਂ ਮੋੜ ਦਿੱਤਾ ਸੀ ਪਿੱਛੋਂ ਚਾਰ ਦਸਤੇ ਹੋਰ ਆ ਗਏ। ਸੁੱਖਾ ਸਿੰਘ ਦੇ ਦਿਲ ਵਿਚ ਵਿਚਾਰ ਆਈ ਕਿ ਫ਼ੌਜ ਵਿਚ ਜਿਸ ਜਗ੍ਹਾ 'ਤੇ ਅਹਿਮਦ ਸ਼ਾਹ ਅਬਦਾਲੀ ਆਪ ਹੋਵੇ । ਜੇ ਮੈਨੂੰ ਕੋਈ ਦੱਸ ਦੇਵੇ ਉਸ ਦੇ ਵਾਰੇ ਕਿ ਉਹ ਬੈਠਾ ਹੈ ਜਾਂ ਉਹ ਖੜਾ ਹੈ ਅਹਿਮਦ ਸ਼ਾਹ ਤਾਂ ਮੈਂ ਉਸ ਦੇ ਨਾਲ ਜਾ ਦੋ ਹੱਥ ਕਰਾਂ ਉਸ ਨੂੰ ਮੈ ਜਾ ਮਾਰਾਂ ਮੈਦਾਨ ਵਿਚ । ਸੁੱਖਾ ਸਿੰਘ ਅਬਦਾਲੀ ਦੀ ਫ਼ੌਜ ਵਿਚ ਕੁਛ ਕੁ ਅੱਗੇ ਵਧਿਆ ਹੈ । ਉਹ ਪਠਾਣ ਪਸ਼ਤੋਂ ਬੋਲੀ ਬੋਲਣ ਵਾਲੇ ਸੀ। ਨਾ ਤਾਂ ਸੁੱਖਾਂ ਸਿੰਘ ਨੂੰ ਉਨ੍ਹਾਂ ਦੀ ਬੋਲੀ ਸਮਝ ਲੱਗੇ , ਨਾ ਉਹ ਸੁੱਖਾ ਸਿੰਘ ਦੀ ਸਮਝਣ , ਸੁੱਖਾ ਸਿੰਘ ਪੁੱਛਦਾ ਰਿਹਾ , ਉਨ੍ਹਾਂ ਦੇ ਫੌਜੀਆਂ ਨੂੰ ਕਿਥੇ ਹੈ ਤੁਹਾਡਾ ਸ਼ਾਹ ਜਿਹੜਾ ਹੈ। ਕੋਈ ਉਸ ਦੀ ਗੱਲ ਸਮਝ ਨਾ ਸਕਿਆ । ਜਦੋਂ ਅਬਦਾਲੀ ਭਾਈ ਸੁੱਖਾ ਸਿੰਘ ਦੇ ਹੱਥ ਨਾ ਲੱਗਿਆ ਤਾਂ ਉਸ ਨੇ ਗਿਲਜਿਆਂ ਉੱਤੇ ਹੱਥ ਉਠਾ ਲਿਆ , ਲੱਗਾ ਗਿਲਜਿਆਂ ਨੂੰ ਮਾਰਨ । ਗਿਲਜਿਆਂ ਨੂੰ ਮਾਰਦਾ ਹੋਇਆ ਭਾਈ ਸੁੱਖਾ ਸਿੰਘ ਉਥੇ ਸ਼ਹੀਦ ਹੋ ਗਿਆ ਹੈ । ਸੁੱਖਾ ਸਿੰਘ ਤਾਂ ਉਥੇ ਹੀ ਸ਼ਹੀਦ ਹੋ ਗਿਆ ਤੇ ਸਿੰਘਾਂ ਦੀ ਜਿਹੜੀ ਬਾਕੀ ਫ਼ੌਜ ਸੀ ਉਹ ਲਹੌਰ ਦੀ ਤਰਫ ਮੁੜ ਆਈ ਹੈ । ਅੱਗੇ ਲਹੌਰੀਆਂ ਦੀ ਫ਼ੌਜ ਖੜ੍ਹੀ ਸੀ ਉਨ੍ਹਾਂ ਨੇ ਬੰਦੂਕਾਂ ਜੋੜ ਕੇ ਸਾਰੀਆਂ ਬੰਦੂਕਾਂ ਦਾ ਫਾਇਰ ਸਿੰਘਾਂ ਉਤੇ ਖੋਲ੍ਹ ਦਿੱਤਾ । ਇਸ ਤਰਾਂ ਸਿੰਘਾਂ ਨੂੰ ਮਾਰ ਤੁਰਕਾਂ ਤੇ ਲਹੌਰੀਆ ਦੋਵਾਂ ਪਾਸਿਆਂ ਤੋਂ ਪਈ।
ਜਿਹੜੇ ਸਿੰਘ ਬੱਚ ਗਏ ਉਹ ਆਪਣੇ ਡੇਰੇ ਆ ਗਏ। ਸਿੰਘਾਂ ਨੇ ਕਿਹਾ, " ਇਹ ਦੋਵੇਂ ਤੁਰਕ ਤੇ ਲਾਹੌਰੀਏ ਬੇਈਮਾਨ ਨੇ। ਇਨ੍ਹਾਂ ਦੋਵਾਂ ਲੁੱਟ ਕੇ ਖਾਓ, ਨ ਗਿਲਜਿਆ ਨੂੰ ਛੱਡਣਾ ਨਾ ਲਹੌਰੀਆ ਨੂੰ। 🙏🙏
#ਸਿੱਖੀ #ਸਿੱਖ #ਖਾਲਸਾ