01/05/2025
"ਸਾਡੇ ਆਲਿਆਂ ਦੀ ਚੁੱਪੀ ਸ਼ਰਮ ਆਉਣੀ ਚਾਹੀਦੀ ਹੈ"
ਅਗਲੇ ਛਿੱਤਰ ਨਾਲ ਘੁੱਗੀ ਨੱਪਣ ਨੂੰ ਫਿਰਦੇ ਸੀ ਤੇ ਨੱਪ ਲਈ ਕਿਉਂਕਿ ਸਾਡੇ ਵਾਲੇ ਲੀਡਰ ਸੱਤਾ ਚ ਬੈਠੇ ਤੇ ਵਿਰੋਧੀ ਧਿਰ ਚ ਬੈਠੇ ਚੁੱਪ ਰਹੇ ਸਹੀ ਸਮੇਂ ਤੇ ਨਹੀਂ ਬੋਲੇ ਉਮੀਦ ਹੈ ਹੁਣ ਇਕੱਠੇ ਹੋ ਜਾਣ ਪਾਣੀਆਂ ਲਈ ਪੰਜਾਬ ਲਈ। ਜਾਂ ਫਿਰ ਸਿਰਫ ਸਟੇਜਾਂ ਦੇ ਉੱਤੇ ਤੁਸੀਂ ਸਿਆਸੀ ਡਰਾਮੇਬਾਜ਼ੀ ਹੀ ਕਰਦੇ ਰਹੋਗੇ ਜਾਂ ਫਿਰ ਤੁਸੀਂ ਇਹ ਸੋਚ ਲਿਆ ਵੀ ਅਸੀਂ ਬਾਹਰਲੇ ਦੇਸ਼ਾਂ ਚ ਸਭ ਕੁਝ ਸੈਟ ਕਰ ਲਿਆ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਸੁਖੀ ਰਹਿਣਗੀਆਂ ਪੰਜਾਬ ਦੇ ਲੋਕ ਠੱਠੇ ਖੂਹ ਚ ਜਾਣ ਸ਼ਰਮ ਨਾਲ ਡੁੱਬ ਕੇ ਮਰ ਜੋ। ਇਹ ਤੁਹਾਡਾ ਵੀ ਭੁਲੇਖਾ ਵੀ ਤੁਹਾਡੀਆਂ ਪੀੜੀਆਂ ਸੁਖੀ ਰਹਿਣਗੀਆਂ ਤੁਹਾਡੀਆਂ ਪੀੜੀਆਂ ਵੀ ਤੜਫ ਤੜਫ ਮਰਨਗੀਆਂ ਤੇ ਤੁਹਾਡੀਆਂ ਤਸਵੀਰਾਂ ਤੇ ਥੁੱਕਣਗੀਆਂ ਵੀ ਸਾਡੇ ਪੁਰਖੇ ਤੇ ਉਸ ਵੇਲੇ ਦੇ ਆਪਣੇ ਆਪ ਨੂੰ ਵੱਡੇ ਫੰਨੇ ਖਾਂ ਕਹਾਉਣ ਵਾਲੇ ਸਿਆਸਤਦਾਨ ਸਾਡੇ ਲਈ ਕੀ ਕਰਕੇ ਗਏ?।
ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਵੀ ਦੂਜੀਆਂ ਪਾਰਟੀਆਂ ਦੇ ਲੀਡਰ ਆਪਣਾ ਸਟੈਂਡ ਸਪਸ਼ਟ ਕਰਨ, ਅਸੀਂ ਕੁਰਬਾਨੀ ਦੇ ਦਾਂਗੇ ਅਸੀਂ ਬਲੀਦਾਨ ਦੇਣ ਲਈ ਤਿਆਰ ਹਾਂ ਜਦੋਂ ਸਹੀ ਸਮਾਂ ਆ ਗਿਆ ਉਹ ਵੀ ਦੇ ਦਿਓ ਅਸੀਂ ਤੁਹਾਨੂੰ ਨਹੀਂ ਰੋਕਾਂਗੇ,ਪਰ ਤੁਹਾਨੂੰ ਹੁਣ ਚਾਹੀਦਾ ਤੁਸੀਂ ਸਰਬ ਪਾਰਟੀ ਮੀਟਿੰਗ ਸੱਦੋ ਆਪਣੇ ਆਪ ਪਤਾ ਲੱਗ ਜੂ ਵੀ ਕੌਣ ਪਾਣੀਆਂ ਦੇ ਹੱਕ ਚ ਆ ਕੌਣ ਨਹੀਂ ਨਾਲ ਹੀ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬਲਾਓ ਬਿਮਾਰੀ ਦੀ ਜੜ ਨੂੰ ਫੜੋ ਡੈਮ ਸੇਫਟੀ ਐਕਟ 2021 ਨੂੰ ਮਤਾ ਪਾ ਕੇ ਰੱਦ ਕਰੋ ਜੋ ਤੁਸੀਂ ਕਰ ਸਕਦੇ ਹੋ। ਫੋਕੀ ਬਿਆਨਬਾਜੀ ਤੋਂ ਪਰਹੇਜ ਕਰੋ ਮੁੱਦਾ ਬਹੁਤ ਗੰਭੀਰ ਹੈ ਕਿਉਂਕਿ ਜਿਹੜੇ ਹਿਸਾਬ ਨਾਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਲਏ ਫ਼ੈਸਲੇ ਨੂੰ ਲਾਗੂ ਕਰਾਉਣ ਲਈ ਲੰਘੀ ਰਾਤ ਭਾਖੜਾ ਡੈਮ ਦੇ ਡਾਇਰੈਕਟਰ ਨੂੰ ਟਰਾਂਸਫ਼ਰ ਕਰ ਦਿੱਤਾ ਅਤੇ ਉਸ ਦੀ ਥਾਂ ’ਤੇ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ ਲਗਾ ਦਿੱਤਾ, BBMB ਨੇ ਜਾਰੀ ਹੁਕਮਾਂ ਚ ਕਿਹਾ ਹੈ ਕਿ ਆਕਾਸ਼ਦੀਪ ਸਿੰਘ ਹੁਣ Ex Director ਦੀ ਬੇਨਤੀ ’ਤੇ ਤਬਾਦਲਾ ਕੀਤਾ ਗਿਆ ਹੈ ਜਦੋਂ ਕਿ ਆਕਾਸ਼ਦੀਪ ਸਿੰਘ ਨੇ ਲੰਘੀ ਰਾਤ ਕਰੀਬ ਪੌਣੇ ਬਾਰਾਂ ਵਜੇ BBMB ਨੂੰ ਈਮੇਲ ਜ਼ਰੀਏ ਕਿਹਾ ਕਿ ਉਸ ਨੇ ਅਜਿਹੀ ਕੋਈ ਬੇਨਤੀ ਨਹੀਂ ਕੀਤੀ। ਅੱਜ ਪੰਜਾਬ ਦੇ ਮੁੱਖ ਇੰਜੀਨੀਅਰ ਨੇ BBMB ਨੂੰ ਪੱਤਰ ਲਿਖਿਆ ਹੈ ਕਿ ਨਵੇਂ ਤਾਇਨਾਤ ਕੀਤੇ ਸੰਜੀਵ ਕੁਮਾਰ ਕੋਲ ਡੈਮ ਸੇਫ਼ਟੀ ਦਾ ਹੀ ਤਜਰਬਾ ਹੈ ਜਦੋਂ ਕਿ ਉਸ ਕੋਲ ਵਾਟਰ ਰੈਗੂਲੇਸ਼ਨ ਦਾ ਕੋਈ ਤਜਰਬਾ ਨਹੀਂ, ਉਨ੍ਹਾਂ ਮੰਗ ਕੀਤੀ ਇਹ ਤਬਾਦਲਾ ਫ਼ੌਰੀ ਰੱਦ ਕੀਤਾ ਜਾਵੇ। ਇਹ ਕੇਵਲ ਟਰਾਂਸਫਰ ਤੱਕ ਗੱਲ ਨਹੀਂ ਰੁਕਣੀ ਹੋਰ ਵੀ ਬਹੁਤ ਸਾਰੇ ਅਧਿਕਾਰ ਬਹੁਤ ਸਾਰੇ ਨਹੀਂ ਬਲਕਿ ਸਾਰੇ ਅਧਿਕਾਰ ਹੀ ਡੈਮ ਸੇਫਟੀ ਐਕਟ2021 ਕੇਂਦਰ ਨੂੰ ਦੇ ਰਿਹਾ ਹੈ ਤੇ ਸੂਬੇ ਦੇ ਅਧਿਕਾਰਾਂ ਤੇ ਡਾਕਾ ਨਹੀਂ ਬਲਕਿ ਸੂਬੇ ਦੇ ਅਧਿਕਾਰਾਂ ਹਰ ਰੋਜ਼ ਨੋਜਨੋਚ ਕੇ ਖਾਧਾ ਜਾਵੇਗਾ।
-ਰਤਨਦੀਪ ਸਿੰਘ ਧਾਲੀਵਾਲ