17/09/2025
(ਪੰਨੀ ਵਾਲਾ ਫੱਤਾ ਦੀ ਸਰਪੰਚੀ ਕਿੱਥੋਂ ਹੋਈ ਸ਼ੁਰੂ, ਕਿੱਥੇ ਖਤਮ) ___________ *ਸੰਨ 48 ਵਿੱਚ ਬਣੇ ਸਰਪੰਚ ਜੀ, ਪੰਜ ਸੱਤ ਨਾਲ ਉਹਦੇ ਬਣੇ ਪੰਚ ਜੀ। *ਸੈਕਟਰੀ ਕਹਿੰਦਾ ਸਰਪੰਚ ਆਪਾਂ ਬਣਾਉਣ ਚੱਲੇ ਜੀ, ਕਰੂ ਇਹ ਕੰਮ ਪਿੰਡ ਦੇ ਅਵੱਲੇ ਜੀ। *ਬੋਹੜਾਂ ਥੱਲੇ ਪਿੰਡ ਵਾਲੇ ਹੋ ਗਏ ਕੱਠੇ ਜੀ, ਹੁੰਦਾ ਕੀ ਸਰਪੰਚ ਰਹਿ ਗਏ ਹੱਕੇ ਬੱਕੇ ਜੀ। *ਇੱਕ ਕਹਿੰਦਾ ਸਾਡਾ ਥਾਣੇਦਾਰ ਹੋਊਗਾ, ਦੂਜਾ ਕਹਿੰਦਾ ਨਹੀਂ ਲਾਣੇਦਾਰ ਹੋਊਗਾ। *ਸੈਕਟਰੀ ਕਹੇ ਤੁਹਾਡਾ ਜੈਲਦਾਰ ਹੋਊਗਾ, ਪਿੰਡ ਦਾ ਮੁਖੀ ਤੇ ਪਹਿਰੇਦਾਰ ਹੋਊਗਾ। *ਇੰਨੇ ਨੂੰ ਬਾਬਾ ਖੇਤਾ ਖੂੰਡਾ ਖੜਕਾ ਗਿਆ, ਸਾਰਿਆਂ ਦੇ ਦਿਲਾਂ ਨੂੰ ਬਾਬਾ ਭਾਅ ਗਿਆ। *ਸਾਰੇ ਕਹਿੰਦੇ ਸਰਪੰਚ ਬਾਬਾ ਖੇਤਾ ਸਿੰਘ ਜੀ, ਕਰੂ ਸੱਚੀ ਗੱਲ ਨਾ ਫਸਾਊ ਸਿੰਗ ਜੀ। *53 ਵਿੱਚ ਜਰਨੈਲ ਕਹਿੰਦਾ ਮੇਰੀ ਵਾਰੀ ਐ, ਹੋ ਗਈ ਸੰਗਤ ਫਿਰ ਕੱਠੀ ਸਾਰੀ ਐ। *ਜਰਨੈਲ ਸਿੰਘ ਉੱਤੇ ਫਿਰ ਹੱਥ ਧਰਤਾ, ਪੰਨੀ ਵਾਲੇ ਪਿੰਡ ਨੇ ਐਲਾਨ ਕਰਤਾ। *58 ਵਿੱਚ ਆ ਗਿਆ ਬਲਵੰਤ ਸਿੰਘ ਜਟਾਣਾ ਜੀ, ਜਰਨੈਲ ਕਹਿੰਦਾ ਮੈਂ ਤਾਂ ਅਜੇ ਨਹੀਂ ਜਾਣਾ ਜੀ। ਜਰਨੈਲ ਕਹਿੰਦਾ ਮੇਰੇ ਨਾਲੋਂ ਕਿਹੜਾ ਚੰਗਾ ਜੀ, ਸਾਫ ਸੁਥਰਾ ਬੰਦਾ ਨਾ ਮੈਂ ਬੋਲਾਂ ਮੰਦਾ ਜੀ। *ਲੋਕੀ ਕਹਿੰਦੇ ਸਾਨੂੰ ਦੁਬਾਰਾ ਨਹੀਂ ਜੱਚਦਾ, ਹੋ ਗਿਆ ਮੁਕਾਬਲਾ ਫਿਰ ਗਹਿਗੱਚ ਦਾ। *ਬਲਵੰਤ ਸਿਉਂ ਜਿੱਤ ਕੇ ਘਰੇ ਆ ਗਿਆ, ਜੈਲਾ ਸਿੰਘ ਚੋਣਾਂ ਵਿੱਚ ਮਾਤ ਖਾ ਗਿਆ। *63 ਵਿੱਚ ਬੰਤਾ ਸਿੰਘ ਸਰਪੰਚ ਚੁਣ ਲਿਆ, ਰੰਘੜ ਤੇ ਬਰਾੜਾਂ ਨੇ ਤਾਣਾ ਬਾਣਾ ਬੁਣ ਲਿਆ। *10 ਸਾਲ ਸਰਪੰਚੀ ਬੰਤਾ ਸਿੰਘ ਕਰ ਗਿਆ, ਸਰਪੰਚੀ ਵਾਲਾ ਜੋਸ਼ ਪਿੰਡ ਵਿੱਚ ਭਰ ਗਿਆ। *73 ਵਿੱਚ ਗੁਰਮੀਤ ਸਿੰਘ ਜਟਾਣਾ ਆ ਗਿਆ, ਥੋੜੀਆਂ ਹੀ ਵੋਟਾਂ ਨਾਲ ਨੰਬਰਦਾਰ ਨੂੰ ਹਰਾ ਗਿਆ ।*78 ਵਿੱਚ ਗੁਰਾ ਮਾਨ ਸਰਪੰਚ ਫਿੱਟ ਕਰਤਾ,ਵੱਡੇ ਵੱਡੇ ਥੰਮਾਂ ਨੂੰ ਉਹਨੇ ਚਿੱਤ ਕਰਤਾ। *83 ਵਿੱਚ ਸੁਖਦੇਵ ਬਰਾੜ ਸਰਪੰਚ ਆ ਗਿਆ, ਚੰਦ ਸਿੰਘ ਜਟਾਣੇ ਨੂੰ ਪਹਿਲੇ ਹੱਲੇ ਢਾਅ ਗਿਆ । 10 ਸਾਲ ਪੰਜਾਬ ਨੇ ਅੱਤਵਾਦ ਝੱਲਿਆ, ਆਈ ਨਹੀਂ ਗਰਾਂਟ ਕੰਮ ਠੱਪ ਚੱਲਿਆ। 10 ਸਾਲ ਪਿੱਛੋਂ ਫਿਰ ਆਈਆਂ ਵੋਟਾਂ ਸੀ, ਚੱਲ ਪਈ ਗੱਲ ਫਿਰ ਨੀਲੇ ਨੋਟਾਂ ਦੀ। *93 ਵਿੱਚ ਜਸਵੰਤ ਨੇ ਮਾਰੀ ਬੜ੍ਹਕ ਸੀ, ਭੰਨ ਦਿੱਤੀ ਉਹਨੇ ਵੱਡੇ ਵੱਡਿਆਂ ਦੀ ਰੜਕ ਸੀ। 10 ਸਾਲ ਸਰਪੰਚੀ ਉਹਨੇ ਕੀਤੀ ਠੋਕ ਕੇ, ਲੋਕ ਕਰਨ ਸਲਾਮਾਂ ਗੱਡੀ ਰੋਕ ਰੋਕ ਕੇ। 03 ਵਿੱਚ ਮਹਿਕਮ ਦੀ ਨਹੀਂ ਕੋਈ ਆਸ ਸੀ, ਮੁੰਡਾ ਚੰਗਾ ਕਹਿਣ ਸਰਪੰਚੀ ਆ ਗਈ ਰਾਸ ਸੀ। ਤਿੰਨ ਸਾਲ ਕੀਤੀ ਸਰਪੰਚੀ ਪੂਰੀ ਫੱਬ ਕੇ, ਤਿੰਨ ਸਾਲਾਂ ਪਿੱਛੋਂ ਮੈਂਬਰ ਭੱਜ ਗਏ। *ਕਹਿੰਦੇ ਅਸੀਂ ਤੇਰੇ ਨਾਲ ਹੁਣ ਨਹੀਂ ਰਲਨਾ, ਸਰਪੰਚ ਕਹਿੰਦਾ ਮੈਨੂੰ ਤਾਂ ਹੁਣ ਪਊ ਟਲਨਾ। *ਬੰਦਾ ਸੀ ਚੰਗਾ ਪਰ ਮਾਰ ਪੈ ਗਈ, ਦੋ ਸਾਲ ਪਹਿਲਾਂ ਹੀ ਕਿਸਮਤ ਢਹਿ ਗਈ। *08 ਵਿੱਚ ਸਰਪੰਚੀ ਦੀ ਮਾਰੋ ਮਾਰ ਸੀ, ਸੱਤ ਵਿੱਚ ਬਦਲ ਗਈ ਸਰਕਾਰ ਸੀ। *ਰਣਪਿੰਦਰ ਦੀ ਸਰਕਾਰ ਵਿੱਚ ਬਣਦੀ ਬੜੀ,ਵਿਰੋਧੀਆਂ ਦੀ ਪੰਚਾਇਤ ਵਿੱਚ ਕਰਤੀ ਕੜ੍ਹੀ। *ਰਣਪਿੰਦਰ ਮਲੋਟੋਂ ਸਰਪੰਚ ਬਣ ਕੇ ਆ ਗਿਆ, ਨਾਲ ਹੀ ਮੈਂਬਰਾਂ ਨੂੰ ਸੌਂਹ ਚੁਕਾ ਗਿਆ। *13 ਵਿੱਚ ਬਲਤੇਜ ਬੰਦਾ ਹੀਰਾ ਸੀ ਬੜਾ ,ਸਰਪੰਚੀ ਦੀ ਪੌੜੀ ਲੋਕਾਂ ਦਿੱਤਾ ਸੀ ਚੜ੍ਹਾ। *ਢਾਈ ਸਾਲ ਬਾਅਦ ਵਿਚਾਰਾ ਪੂਰਾ ਹੋ ਗਿਆ, ਲੋਕਾਂ ਦਾ ਚਾਅ ਚੂਰਾ ਚੂਰਾ ਹੋ ਗਿਆ। *ਗੁਰਦਰਸ਼ਨ ਕਾਕਾ ਪੂਰੇ ਦੋ ਸਾਲ ਨਿਭਾ ਗਿਆ, ਸਰਪੰਚੀ ਵਿੱਚ ਉਹ ਵੀ ਆਪਣਾ ਨਾਂ ਲਿਖਾ ਗਿਆ। *18 ਵਿੱਚ ਫੱਤਾ ਪੱਤੀ ਕੱਠੀ ਹੋ ਗਈ, ਦੂਜਿਆਂ ਦੀ ਚਾਲ ਥੋੜੀ ਮੱਠੀ ਹੋ ਗਈ। *ਪਰਮਪਾਲ ਨੇ ਕੀਤਾ ਮੁਕਾਬਲਾ ਡੱਟ ਕੇ, ਖੜੀ ਬਾਂਹ ਲੈ ਗਿਆ ਉਹ ਝੰਡੀ ਪੱਟ ਕੇ। *24 ਵਿੱਚ ਬੱਗਾ ਕਹਿੰਦਾ ਮੈਂ ਬਣਨਾ, ਲੋਕੀ ਕਹਿੰਦੇ ਅਸੀਂ ਨਾ ਤੇਰੇ ਨਾਲ ਖੜਨਾ । *ਅਖੀਰ ਤੇ ਆ ਕੇ ਚੱਕਰੀ ਘੁਮਾ ਗਿਆ, ਦਿਲਬਾਗ ਸਿੰਘ ਸਰਪੰਚੀ ਦਾ ਹਾਰ ਪਵਾ ਗਿਆ।