Prime Report

Prime Report ਹੋਰ updates ਦੇਖਣ ਲਈ Follow ਬਟਨ ਦੱਬੋ

02/02/2026

ਪ੍ਰੈੱਸ ਦੀ ਅਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ ਵੱਲੋਂ ਸਮੂਹ ਪਤਰਕਾਰਾਂ ਤੇ ਜਨਤਕ ਜਥਬੰਦੀਆਂ ਦੇ ਨੁਮਾਇੰਦਿਆ ਨੂੰ 6 ਫ਼ਰਵਰੀ ਨੂੰ ਅੰਮ੍ਰਿਤਸਰ ਪਹੁੰਚਣ ਦੀ ਅਪੀਲ

27/01/2026

ਮਾਨਸਾ ਪਟਿਆਲਾ ਹਾਈਵੇਅ ਉੱਤੇ ਭੀਖੀ ਕੋਲ ਹੋਇਆ ਭਿਆਨਕ ਐਕ.ਸੀਡੈਂਟ

ਕੱਲ੍ਹ ਦੇ ਬਠਿੰਡਾ ਧਰਨੇ ਵਿੱਚ ਆਏ ਲੋਕਾਂ ਦੇ ਹੜ੍ਹ ਦੀਆਂ ਤਸਵੀਰਾਂ
25/01/2026

ਕੱਲ੍ਹ ਦੇ ਬਠਿੰਡਾ ਧਰਨੇ ਵਿੱਚ ਆਏ ਲੋਕਾਂ ਦੇ ਹੜ੍ਹ ਦੀਆਂ ਤਸਵੀਰਾਂ

16/01/2026

ਮਾਨਸਾ ਦੇ ਡੀ.ਸੀ. ਦਫ਼ਤਰ ਮੁਹਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਏ ਧਰਨੇ 'ਤੇ ਮਨਿਕ ਗੋਇਲ ਦੀ ਧਮਾਕੇਦਾਰ ਸਪੀਚ

04/08/2025
25/06/2025

ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ

24/06/2025

ਮਾਨਸਾ ਬੱਸ ਸਟੈਂਡ ਦੇ ਬਾਹਰ ਪ੍ਰੈਸ਼ਰ ਹਾਰਨ ਮਾਰਨ ਨੂੰ ਲੈਕੇ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਅਤੇ ਬੱਸ ਚਾਲਕਾਂ ਵਿਚਕਾਰ ਹੋਈ ਗਰਮਾ ਗਰਮੀ
ਡਰਾਈਵਰਾਂ ਵੱਲੋਂ ਬੱਸਾਂ ਵਿਚਾਲੇ ਖੜੀਆਂ ਕਰਕੇ ਟ੍ਰੈਫ਼ਿਕ ਜਾਮ ਕੀਤਾ ਗਿਆ
#ਮਾਨਸਾ

ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹੇ ਦੇ ਖਾਦ ਡੀਲਰਾਂ ਨੂੰ ਵੰਡੀਆਂ 300 ਪੀ.ਓ.ਐੱਸ ਮਸ਼ੀਨਾਂ*ਕਿਹਾ, ਕਿਸਾਨਾਂ ਨੂੰ ਖਾਦ ਨਾਲ ਬੇਲੋੜੀਆਂ ਵਸਤੂਆਂ ਦੇਣ ...
16/06/2025

ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹੇ ਦੇ ਖਾਦ ਡੀਲਰਾਂ ਨੂੰ ਵੰਡੀਆਂ 300 ਪੀ.ਓ.ਐੱਸ ਮਸ਼ੀਨਾਂ
*ਕਿਹਾ, ਕਿਸਾਨਾਂ ਨੂੰ ਖਾਦ ਨਾਲ ਬੇਲੋੜੀਆਂ ਵਸਤੂਆਂ ਦੇਣ ਤੋਂ ਗੁਰੇਜ਼ ਕਰਨ ਡੀਲਰ
ਮਾਨਸਾ, 16 ਜੂਨ:
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਇਫਕੋ ਅਤੇ ਆਈ.ਪੀ.ਐੱਲ. ਕੰਪਨੀ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਖਾਦ ਡੀਲਰਾਂ ਨੂੰ 300 ਪੀ.ਓ.ਐੱਸ ਮਸ਼ੀਨਾਂ ਵੰਡੀਆਂ ਗਈਆਂ।
ਮੁੱਖ ਖੇਤੀਬਾੜੀ ਅਫ਼ਸਰ ਨੇ ਖਾਦ ਡੀਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਮੌਜੂਦ ਵੱਖ—ਵੱਖ ਖਾਦਾਂ ਦਾ ਸਟਾਕ ਕਲੀਅਰ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ਖਾਦ ਦੀ ਨਿਰਵਿਘਨ ਸਪਲਾਈ ਹੋ ਸਕੇ। ਉਨ੍ਹਾਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਕੋਈ ਕਿਸਾਨ ਬੀਜ਼/ਖਾਦ ਦੀ ਖਰੀਦ ਕਰਦਾ ਹੈ ਤਾਂ ਉਸ ਨੂੰ ਪੱਕਾ ਬਿੱਲ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਖਾਦ ਨਾਲ ਕੋਈ ਬੇਲੋੜੀ ਵਸਤੂ ਸ਼ਾਮਲ ਨਾ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੀ.ਓ.ਐਸ. ਮਸ਼ੀਨ ਡੀਲਰਾਂ ਨੂੰ ਅਲਾਟ ਹੋਈ ਖਾਦ ਦਾ ਰਿਕਾਰਡ ਮੇਨਟੇਨ ਕਰਦੀ ਹੈ, ਜਿਸ ਦਾ ਮੰਤਵ ਹੈ ਕਿ ਕਿਸਾਨਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਖਾਦ ਮੁਹੱਈਆ ਕਰਵਾਈ ਜਾ ਸਕੇ।
ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਡੀਲਰਾਂ ਨੂੰ ਮਸ਼ੀਨਾਂ ਚਲਾਉਣ ਸਬੰਧੀ ਸਿਖਲਾਈ ਵੀ ਦਿੱਤੀ ਗਈ।
ਇਸ ਮੌਕੇ ਸ਼ਗਨਦੀਪ ਕੌਰ, ਖੇਤੀਬਾੜੀ ਵਿਕਾਸ ਅਫ਼ਸਰ, ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਗੁਰਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਅਮਨ ਕੁਮਾਰ ਮਹਿਲਾ, ਖੇਤੀਬਾੜੀ ਵਿਕਾਸ ਅਫ਼ਸਰ ਤੋਂ ਇਲਾਵਾ ਕੰਪਨੀ ਦੇ ਨੁਮਾਇੰਦੇ ਅਤੇ ਜ਼ਿਲ੍ਹੇ ਦੇ ਸਮੂਹ ਖਾਦ ਡੀਲਰ ਹਾਜ਼ਰ ਸਨ।

ਟਰੈਕਟਰਾਂ ਅਤੇ ਸਬੰਧਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ ਅਤੇ ਸਟੰਟਾਂ 'ਤੇ ਪੂਰਨ ਰੂਪ ਵਿੱਚ ਪਾਬੰਦੀ ਦੇ ਹੁਕਮਮਾਨਸਾ, 02 ਜੂਨ :                 ...
02/06/2025

ਟਰੈਕਟਰਾਂ ਅਤੇ ਸਬੰਧਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ ਅਤੇ ਸਟੰਟਾਂ 'ਤੇ ਪੂਰਨ ਰੂਪ ਵਿੱਚ ਪਾਬੰਦੀ ਦੇ ਹੁਕਮ
ਮਾਨਸਾ, 02 ਜੂਨ :
ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿ਼ਲ੍ਹਾ ਮਾਨਸਾ ਦੀ ਹਦੂਦ ਅੰਦਰ ਟਰੈਕਟਰਾਂ ਅਤੇ ਸਬੰਧਤ ਸੰਦਾਂ ਆਦਿ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ ਨੂੰ ਆਯੋਜਿਤ ਕਰਨ 'ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ।
ਹੁਕਮ ਵਿੱਚ ਉਨ੍ਹਾਂ ਕਿਹਾ ਕਿ ਉਪ ਸਕੱਤਰ ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ—5 ਸ਼ਾਖਾ) ਨੇ ਪੱਤਰ ਰਾਹੀਂ ਲਿਖਿਆ ਹੈ ਕਿ ਰਾਜ ਵਿੱਚ ਬੀਤੇ ਦਿਨੀਂ ਕੁੱਝ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾ ਵਿੱਚ ਟਰੈਕਟਰ ਅਤੇ ਸਬੰਧਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ ਦੌਰਾਨ ਨੌਜਵਾਨਾਂ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ।
ਇਸ ਲਈ ਟਰੈਕਟਰਾਂ ਅਤੇ ਸਬੰਧਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ *ਤੇ ਪਾਬੰਦੀ ਲਗਾਈ ਜਾਂਦੀ ਹੈ।
ਇਹ ਹੁਕਮ 31 ਜੁਲਾਈ 2025 ਤੱਕ ਲਾਗੂ ਰਹੇਗਾ।

30/05/2025

ਕੀ CIA ਕੋਰਟਾਂ ਤੋਂ ਵੀ ਉੱਪਰ ਐ?!!

30/05/2025

ਮ੍ਰਿਤਕ ਨਰਿੰਦਰ ਦੀਪ ਦੇ ਪਰਿਵਾਰ ਨੇ ਸਰਕਾਰ ਨੂੰ ਪਾਈਆਂ ਲਾਹਨਤਾਂ

Address

Mansa

Website

Alerts

Be the first to know and let us send you an email when Prime Report posts news and promotions. Your email address will not be used for any other purpose, and you can unsubscribe at any time.

Share