
01/10/2023
ਅੰਦਰੇ ਅੰਦਰ ਚਲਦੀ ਐ ਤਕਰਾਰ ਅਜੇ,
ਮੁੱਕਿਆ ਨਹੀਂ ਐ ਤੇਰਾ ਮੇਰਾ ਪਿਆਰ ਅਜੇ,
ਬੇਸ਼ੱਕ ਤੈਨੂੰ ਦੇਖਦਿਆਂ ਮੂੰਹ ਫੇਰ ਲਵਾਂ
ਤਾਂ ਵੀ ਜ਼ਿੰਦਾਬਾਦ ਮੁਹੱਬਤ ਯਾਰ ਅਜੇ,
ਤੂੰ ਆਪਣੀ ਗੱਲ ਦੇ ਲਈ ਲੱਖ ਸਫਾਈਆਂ ਦੇ
ਮੇਰੇ ਕੋਲੇ ਓਹੀ ਅੱਖਰ ਚਾਰ ਅਜੇ,
ਕੁਝ ਕਦਮਾਂ ਦਾ ਸਾਥ ਅਤੇ ਤੂੰ ਥੱਕ ਗਿਆ
ਰੀਝਾਂ ਨੇ ਤਾਂ ਫੜਨੀ ਸੀ ਰਫ਼ਤਾਰ ਅਜੇ.....
❤️ਸੰਦੀਪ ਸਿੰਘ ਭੰਮਾ ❤️