18/03/2025
⚠️ਜਿਹੜੇ ਜਹਾਜ਼ ਸਿੱਧੇ ਆਉਣੇ ਸਨ, ਹੁਣ ੩ ਜਹਾਜ਼ ਹੁਣ ਤੱਕ ਆ ਚੁੱਕੇ ਹਨ। ਹੁਣ ਕੋਈ ਜਹਾਜ਼ ਨਹੀਂ ਆਵੇਗਾ ਕਿਉਂਕਿ ਅਮਰੀਕਾ ਦੀ ਗੁਆਂਢੀ ਮੁਲਕਾਂ, ਨਾਰਥਰਨ ਅਮਰੀਕਾ ਦੇ ਪਨਾਮਾ, ਕੋਸਟ ਰੀਕਾ, ਹਾਂਡਰਸ ਆਦਿ ਮੁਲਕਾਂ ਨਾਲ ਇੱਕ ਡੀਲ ਹੋਈ ਹੈ। ਜਿਸ ਵਿਚ ਅਮਰੀਕਾ ਡੀਪੋਰਟ ਕੀਤੇ ਲੋਕਾਂ ਨੂੰ ਇਨ੍ਹਾਂ ਮੁਲਕਾਂ ਦੇ ਹਵਾਲੇ ਕਰੇਗਾ ਅਤੇ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਹਜ਼ਾਰਾਂ ਡਾਲਰ ਖ਼ਰਚਾ ਵੀ ਦਵੇਗਾ।
⚠️ਜ਼ਿਕਰਯੋਗ ਹੈ ਕਿ ਕੋਸਟ ਰੀਕਾ, ਪਨਾਮਾ, ਹਾਂਡਰਸ ਆਦਿ ਮੁਲਕਾਂ ਦੀਆਂ ਜੇਲ੍ਹਾਂ ਦੁਨੀਆਂ ਦੀਆਂ ਬਦਨਾਮ, ਗੰਦੀਆਂ ਅਤੇ ਘਟੀਆ ਜੇਲ੍ਹਾਂ ਹਨ, ਜਿੱਥੇ ਡੀਪੋਰਟ ਕੀਤੇ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ।
⚠️ ਸੈਂਕੜੇ ਲੋਕਾਂ ਨੂੰ ਇਨ੍ਹਾਂ ਮੁਲਕਾਂ ਵਿੱਚ ਭੇਜਿਆ ਜਾ ਚੁੱਕਾ ਹੈ, ਹਜ਼ਾਰਾਂ ਬੰਦੇ ਅਮਰੀਕਾ ਦੇ ਕੈਂਪਾਂ ਵਿੱਚ ਕੈਦ ਹਨ ਅਤੇ ਹੋਰ ਹਜ਼ਾਰਾਂ ਲੋਕਾਂ ਦੀ ਨਿਸ਼ਾਨਦੇਹੀ ਅਤੇ ਪ੍ਰਬੰਧ ਅਮਰੀਕਾ ਵਲੋਂ ਕਰ ਲਿਆ ਗਿਆ ਹੈ।
⚠️ਇਹ ਵੀ ਹੋ ਸਕਦਾ ਹੈ ਕਿ ਅਮਰੀਕਾ ਤੋਂ ਡੀਪੋਰਟ ਕੀਤੇ ਗਏ ਲੋਕਾਂ ਨੂੰ ਵਾਪਸ ਮੰਗਵਾਉਣ ਲਈ ਉਨ੍ਹਾਂ ਦੇ ਮੁਲਕਾਂ ਨੂੰ ਪ੍ਰਤੀ ਵਿਅਕਤੀ ਲੱਖਾਂ ਰੁਪਏ ਪਨਾਮਾ, ਕੋਸਟ ਰੀਕਾ ਆਦਿ ਮੁਲਕਾਂ ਨੂੰ ਦੇਣੇ ਪੈ ਸਕਦੇ ਹਨ। ਜੇਕਰ ਉਨ੍ਹਾਂ ਲੋਕਾਂ ਦੇ ਮੁਲਕ ਲੱਖਾਂ ਰੁਪਏ ਦੇਣ ਤੋਂ ਨਾਂਹ ਕਰਨਗੇ ਤਾਂ ਉਨ੍ਹਾਂ ਲੋਕਾਂ ਦੇ ਮਾਪਿਆਂ ਨੂੰ ਆਪਣੇ ਬੱਚੇ ਵਾਪਸ ਮੰਗਵਾਉਣ ਲਈ ਲੱਖਾਂ ਰੁਪਏ ਦੇਣੇ ਪੈਣਗੇ।
⚠️ਮੁੱਕਦੀ ਗੱਲ, ਇਹ ਤਾਂ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਅਮਰੀਕਾ ਸਾਹਮਣੇ ਭਾਰਤ ਦੀ ਕੋਈ ਔਕਾਤ ਨਹੀਂ, ਭਾਰਤ ਕਿੰਨੇ ਪਾਣੀ ਵਿਚ ਹੈ ਪਤਾ ਲੱਗ ਚੁੱਕਿਆ ਹੈ ਕਿਉਂਕਿ ਛੋਟੇ ਜਿਹੇ ਮੁਲਕ ਕੋਲੰਬੀਆ ਨੇ ਆਪਣੀ ਧਰਤੀ 'ਤੇ ਅਮਰੀਕਾ ਦਾ ਫ਼ੌਜੀ ਜਹਾਜ਼ ਨਹੀਂ ਉਤਰਨ ਦਿੱਤਾ ਅਤੇ ਆਪ ਅਮਰੀਕਾ ਜਾ ਕੇ ਆਪਣੇ ਨਾਗਰਿਕਾਂ ਨੂੰ ਇੱਜ਼ਤ-ਮਾਣ ਨਾਲ ਵਾਪਸ ਲਿਆਂਦਾ।
ਚਲੋ ਪੰਜਾਬ ਤਾਂ ਆਜ਼ਾਦੀ ਦੀ ਲੜਾਈ ਲੜ ਰਿਹਾ ਹੈ, ਪੰਜਾਬ ਦਾ ਸਿੱਖ ਪੱਖ ਇਹ ਦਾਅਵਾ ਵੀ ਨਹੀਂ ਕਰਦਾ ਕਿ ਅਸੀਂ ਇੰਡੀਅਨ ਜਾਂ ਭਾਰਤੀ ਹਾਂ ਕਿਉਂਕਿ ਪੰਜਾਬ ਵਿੱਚ ਖ਼ਾਲਸਤਾਨ ਦੀ ਮੂਵਮੈਂਟ ਪੂਰੇ ਜ਼ੋਰਾਂ ਸ਼ੋਰਾਂ 'ਤੇ ਹੈ। ਪਰ ਜਿਹੜੇ ਕੱਟੜ ਰਾਸ਼ਟਰਵਾਦੀ ਹਨ, ਕੱਟੜ ਦੇਸ਼ ਭਗਤ ਹਨ, ਗੁਜਰਾਤ, ਹਿਮਾਚਲ, ਹਰਿਆਣਾ, ਦਿੱਲੀ ਆਦਿ ਸੂਬਿਆਂ ਦੇ ਲੋਕਾਂ ਨੂੰ ਭਾਰਤ ਇੱਜ਼ਤ-ਮਾਣ ਨਾਲ ਵਾਪਸ ਨਹੀਂ ਲਿਆ ਸਕਿਆ।
ਰਣਵੀਰ ਸਿੰਘ ਬੈਂਸਤਾਨੀ (ਆਵਾਜ਼ ਏ ਕੌਮ)