25/07/2025
🙏❤️ ਪਿਆਰੇ "ਨਾਨਕ" ਜੀ ਨੂੰ ਸਮਝਣ ਲਈ
"ਮਰਦਾਨਾਂ ਹੋਣਾ ਪੈਂਦਾ"
।
ਬਦਰਾ ਜੀ (ਪਿਤਾ)
|
ਰਬਾਬੀ ਭਾਈ ਮਰਦਾਨਾ ਜੀ
_______ |_________
| |
ਭਾਈ ਰਜਾਦਾ ਭਾਈ ਸਜਾਦਾ
|
_____________________
| |
ਭਾਈ ਸਾਦੂ ਭਾਈ ਬਾਦੂ
|
ਭਾਈ ਬਾਦੂ ਜੀ ਦੇ ਬੇਟੇ ਭਾਈ ਗੁਲਾਬੇ ਦਾ ਜਿਕਰ ਆਉਂਦਾ ਹੈ ਤੇ ਇਸ ਤੋ ਅੱਗੇ ਭਾਈ ਮਰਦਾਨਾਂ ਜੀ ਦੀ ਵੰਸ ਦੀ ਸਹੀ ਜਾਣਕਾਰੀ ਦਾ ਇਤਿਹਾਸ ਵਿਚ ਜਿਕਰ ਨਹੀਂ ਆਉਂਦਾ......
ਔਰ ਕੁਝ ਕੁ ਖੋਜ ਕਰਤਾ ਨੇ ਭਾਈ ਮਰਦਾਨਾ ਦੇ ਦਾਦਾ ਜੀ ਨਾਮ ਰਜਾਨੀ ਦੱਸਿਆ ਹੈ,ਤੇ ਬੇਟੀ ਦਾ ਨਾਮ ਕਾਕੋ ਦੱਸਿਆ ਇਸ ਤੇ ਪੂਰਨ ਪੁਸ਼ਟੀ ਨਹੀਂ ਹੋ ਸਕੀ,ਅਜੇ ਖੋਜ ਜਾਰੀ ਹੈ
ਇਹਨਾਂ ਤੋਂ ਬਾਅਦ ਵੀ ਭਾਵੇ ਬਹੁਤ ਸਾਰੇ ਰਬਾਬੀਆਂ ਨੇ ਗੁਰੂ ਘਰਾਂ ਵਿਚ ਸੇਵਾਵਾਂ ਨਿਭਾਈਆਂ ਹਨ,ਜਿਵੇ ਭਾਈ ਪਾਧਾਂ ਜੀ ,ਭਾਈ ਬੂਲਾ ਜੀ --ਜਿੰਨਾ ਦਾ ਜਿਕਰ ਭਾਈ ਗੁਰਦਾਸ ਜੀ ਕੀਤਾ ਹੈ (ਵਾਰ 11 ਪਾਉੜੀ 16 )
ਪਾਂਧਾ ਬੂਲਾ ਜਾਣੀਐ ਗੁਰਬਾਣੀ ਗਾਇਣੁ ਲੇਖਾਰੀ |
ਭਾਈ ਸੱਤ,ਭਾਈ ਬਲਵੰਡ,ਭਾਈ ਝਾਜੂ,ਭਾਈ ਮੁਕੰਦ,ਭਾਈ ਕੇਦਾਰਾ,ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਕੀਰਤਨ ਦੀਆਂ ਸੇਵਾਵਾਂ ਨਿਭਾਉਦੇ ਰਹੇ...ਔਰ ਪੰਚਮ ਪਾਤਸ਼ਾਹ ਦੇ ਹਜ਼ੂਰੀ ਕੀਰਤਨੀਏ ਭਾਈ ਸੱਤ,ਭਾਈ ਬਲਵੰਡ ਸਨ,
ਛੇਵੇਂ ਪਾਤਸ਼ਾਹ ਦੇ ਸਮੇ ਵਿਚ ਭਾਈ ਅਬਦੁੱਲਾ ,ਭਾਈ ਨੱਥਾ,
ਦਸਵੇਂ ਪਾਤਸ਼ਾਹ ਜੀ ਦੇ ਸਮੇ ..ਭਾਈ ਦੌਲਤ ਅਲੀ ਆਦਿ .../
ਹੁਣ ਵੀ ਭਾਈ ਚਾਂਦ,ਭਾਈ ਲਾਲ,ਪਾਕਿਸਤਾਨ ਔਰ ਭਾਈ ਇਕਬਾਲ ਪੰਜਾਬ, ਭਾਈ ਮਰਦਾਨਾ ਜੀ 17 ਅੰਸ ਵੰਸ ਵਿੱਚੋ ਕਿਹਾ ਕਰਦੇ ਸਨ ..
ਵਿਸ਼ਵ ਭਾਈ ਮਰਦਾਨਾਂ ਜੀ ਯਾਦਗਾਰੀ ਕੀਰਤਨ ਦਰਬਾਰ ਵਿਚ ਫਿਰੋਜ਼ਪੁਰ ਵਿਖੇ, ਅਨੇਕਾਂ ਹੀ ਗੁਰੂ ਘਰ ਦੇ ਕੀਰਤਨੀਆਂ ਨੂੰ ਬੁਲਾ ਕੇ ਕੀਰਤਨ ਦਰਬਾਰ ਸਜਾਏ ਜਾਂਦੇ ਸਨ , ਸਾਰੇ ਹੀ ਜਥਿਆਂ ਦਾ ਬਹੁਤ ਕੀਤਾ ਜਾਂਦਾ,ਹਰ ਸਾਲ ਹੀ ਮਰਦਾਨੇ ਕੇ ਭਾਈ ਲਾਲ ਜੀ (ਪਾਕਿਸਤਾਨ), ਔਰ ਭਾਈ ਇਕਬਾਲ ਜੀ ਰਬਾਬੀ (ਪੰਜਾਬ)ਜੱਥਿਆਂ ਨੂੰ ਬੁਲਾ ਕੇ ਬਹੁਤ ਸਤਿਕਾਰ ਦਿੱਤਾ ਜਾਦਾ ਸੀ,ਜਿਥੇ ਫਿਰੋਜ਼ਪੁਰ ਵਿਖੇ ਭਾਈ ਮਰਦਾਨਾਂ ਦੀ ਦੇ ਨਾਮ ਉਪਰ ਵਿਸ਼ਾਲ ਹਾਲ ਬਣ ਬਣਿਆ ਹੈ ,ਉਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਹਿਮਤ ਨਾਲ ਔਰ ਗੁਰਸੰਗਤਾਂ ਦੇ ਸਹਿਯੋਗ ਨਾਲ ਰਬਾਬੀ ਭਾਈ ਇਕਬਾਲ ਹੋਰਾਂ ਵਲੋਂ .... ਰਬਾਬੀ ਭਾਈ ਮਰਦਾਨਾਂ ਜੀ ਦੇ ਆਲੀਸ਼ਾਨ ਅਸਥਾਨ ਪਿੰਡ ਲੋਪੋਂ ਜਿਲ੍ਹਾ ਮੋਗਾ (ਪੰਜਾਬ) ਵੀ ਬਣਵਾਏ ਗਏ... ਇਹਨਾਂ ਰਬਾਬੀਆਂ ਦੀਆਂ ਅਗਲੀਆਂ ਪੁਸਤਾਂ ਵੀ ਇਸੇ ਤਰ੍ਹਾਂ ਗੁਰੂ ਦੀ ਉਸੱਤਾਤ ਵਿਚ ਲੱਗੀਆਂ ਹੋਈਆਂ ਹਨ ......
ਗੁਰੂ ਨਾਨਕ ਜੀ ਦੀ ਰਹਿਮਤ ਦਾ ਸਦਕਾ ਭਾਈ ਮਰਦਾਨਾਂ ਜੀ ਦੀ ਵੰਸ ਦੇ ਵਾਰਿਸ਼,ਪੰਜਾਬ ,ਪਾਕਿਸਤਾਨ ,ਤੋਂ ਇਲਾਵਾ ਦੁਨੀਆਂ ਦੇ ਕਈ ਹਿਸਿਆਂ ਵਿਚ ਵਸਦੇ ਹਨ,ਔਰ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰਬ ਸਾਂਝੇ ਉਪਦੇਸ਼ ਨੂੰ,ਸਰਬ ਸਾਂਝੀ ਗੁਰਬਾਣੀ ਨੂੰ ਕੀਰਤਨ ਦੁਆਰਾ ਸੰਗਤ ਤੱਕ ਪਹੁੰਚਾਉਂਦੇ ਹਨ .......
ਗ਼ਲਤੀਆਂ ਲਈ ਮੁਆਫੀ ....
ਪਿਆਰ ਬਣਿਆ ਰਹੇ ........./
ਕਿਰਪਾ ਕਰਕੇ ਪੇਜ਼ ਲਾਇਕ ਤੇ ਸ਼ੇਅਰ ਕਰੋ ਜੀ..🙏
ਅਸਥਾਨ ਬਾਬਾ ਮਰਦਾਨਾਂ ਜੀ (ਰਬਾਬੀ ਘਰਾਣਾ )......🙏