Beant kaur Gill moga

Beant kaur Gill moga Create awareness among people for social activities and work.

ਸੱਜਣ ਕਿਹੜੇ ਦੇਸ ਤੁਰ ਗਏ, ਲੈ ਗਏ ਬੋਝੇ ਵਿੱਚ ਪਾ ਕੇ ਸਾਡੇ ਹਾਸੇ। ਫਿਰਾਂ ਰੁੱਖਾਂ ਕੋਲੋਂ ਰਾਹ ਪੱਛਦੀ, ਛੱਲੇ ਮੁੰਦੀਆਂ ਨੇ ਕੀਤੇ ਨਾ ਖੁਲਾਸੇ। ਸ਼...
16/09/2026

ਸੱਜਣ ਕਿਹੜੇ ਦੇਸ ਤੁਰ ਗਏ,
ਲੈ ਗਏ ਬੋਝੇ ਵਿੱਚ ਪਾ ਕੇ ਸਾਡੇ ਹਾਸੇ।
ਫਿਰਾਂ ਰੁੱਖਾਂ ਕੋਲੋਂ ਰਾਹ ਪੱਛਦੀ,
ਛੱਲੇ ਮੁੰਦੀਆਂ ਨੇ ਕੀਤੇ ਨਾ ਖੁਲਾਸੇ।
ਸ਼ੀਸ਼ੇ-ਕੰਘੀਆਂ ਨਾ ਯਾਰੀ ਟੁੱਟਗੀ,
ਨੀਂ ਮੈਂ ਭੁੱਲ ਬੈਠੀ ਕਰਨੇ ਦੰਦਾਸੇ।
ਓਹਦੇ ਹਿਜ਼ਰਾਂ ਨੇ ਕੀਤਾ ਸਾਧਣੀ
ਪੀਵਾਂ ਭਰ- ਭਰ ਬਿਰਹੋਂ ਦੇ ਕਾਸੇ।
ਸੱਜਣ ਕਿਹੜੇ ਦੇਸ ਤੁਰ ਗਏ,
ਲੈ ਗਏ ਬੋਝੇ ਵਿੱਚ ਪਾ ਕੇ ਸਾਡੇ ਹਾਸੇ।
ਬੇਅੰਤ ਰਮਜ਼ਾਂ

ਸੱਜਣਾਂ ਤੂੰ ਤੇ ਜਾਮ ਏ ਮੁਹੱਬਤ ਦਾ, ਤੂੰ ਜ਼ਹਿਰ ਵੀ ਹੁੰਦਾ, ਤਾਂ ਵੀ ਸਿਪ- ਸਿਪ ਕਰਕੇ ਪੀ ਲੈਂਦੇ ।ਬੇਅੰਤ ਰਮਜ਼ਾਂ
15/09/2026

ਸੱਜਣਾਂ ਤੂੰ ਤੇ ਜਾਮ ਏ ਮੁਹੱਬਤ ਦਾ,
ਤੂੰ ਜ਼ਹਿਰ ਵੀ ਹੁੰਦਾ,
ਤਾਂ ਵੀ ਸਿਪ- ਸਿਪ ਕਰਕੇ ਪੀ ਲੈਂਦੇ ।
ਬੇਅੰਤ ਰਮਜ਼ਾਂ

ਸ਼ੌਕ ਸੀ ਜੀਣ ਦਾ, ਮਰਨ ਦਾ ਜਾਨੂੰਨ ਤਾਂ ਉਸਨੂੰ ਦੇਖ ਕੇ ਜਾਗਿਆ,ਐਸਾ ਕਾਤਲਾਨਾਂ ਅੰਦਾਜ਼ ਦੇਖਣ ਦੀ ਮੈਨੂੰ ਮੁੱਦਤਾਂ ਤੋਂ ਤੜਫ਼ ਸੀ।ਬੇਅੰਤ ਰਮਜ਼ਾਂ
15/09/2026

ਸ਼ੌਕ ਸੀ ਜੀਣ ਦਾ, ਮਰਨ ਦਾ ਜਾਨੂੰਨ ਤਾਂ ਉਸਨੂੰ ਦੇਖ ਕੇ ਜਾਗਿਆ,
ਐਸਾ ਕਾਤਲਾਨਾਂ ਅੰਦਾਜ਼ ਦੇਖਣ ਦੀ ਮੈਨੂੰ ਮੁੱਦਤਾਂ ਤੋਂ ਤੜਫ਼ ਸੀ।
ਬੇਅੰਤ ਰਮਜ਼ਾਂ

15/09/2026

ਨਾ ਕਾਹੂੰ ਸੇ ਦੋਸਤੀ,ਨਾ ਕਾਹੂੰ ਸੇ ਬੈਰ।
ਮੇਰੇ ਕਿਸੇ ਵਿਅਕਤੀ ਜਾਂ ਮਹਿਕਮੇ ਨਾਲ ਕੋਈ ਨਿੱਜੀ ਮੱਤਭੇਦ ਨਹੀਂ ਹਨ, ਜਿੱਥੇ ਕੁਝ ਗ਼ਲਤ ਹੁੰਦਾ ਹੈ ਓਸ ਬਾਰੇ ਲਿਖਣਾ ਬੋਲਣਾ ਜ਼ਰੂਰੀ ਹੈ।
ਕਿਸੇ ਫਿਲਾਸਫਰ ਨੇ ਕਿਹਾ ਕਿ ਮੈਂ ਉਹਨਾਂ ਲੋਕਾਂ ਦੀਆਂ ਕਬਰਾਂ ਵੀ ਦੇਖੀਆਂ ਜੋ ਮਰਨ ਦੇ ਡਰ ਤੋਂ ਸੱਚ ਨਹੀਂ ਬੋਲੇ।
ਕੱਲ੍ਹ ਰੋਡਵੇਜ਼ ਵਿਭਾਗ ਉੱਤੇ ਪੋਸਟ ਪਾਈ ਤਾਂ ਰੋਡਵੇਜ਼ ਦੇ ਮੁਲਾਜ਼ਮਾਂ ਨੇ ਮਹਿਕਮੇ ਦੇ ਅੰਦਰਲੀਆਂ ਸੈਂਕੜੇ ਖਾਮੀਆਂ ਬਿਆਨ ਕੀਤੀਆਂ, ਕਰਨੀਆਂ ਵੀ ਚਾਹੀਦੀਆਂ ਹਨ।
ਕੀ ਇਹ ਕਮੀਆਂ ਕੱਲ੍ਹ ਹੀ ਜਾਗੀਆਂ?
ਜੇ ਨਹੀਂ ਤਾਂ ਇਹਨਾਂ ਮੁੱਦਿਆਂ ਉਤੇ ਸਰਕਾਰ ਨਾਲ ਗੱਲਬਾਤ ਕਰਦੇ, ਜਨਤਾ ਦਾ ਸਹਿਯੋਗ ਮੰਗਦੇ, ਜਨਤਾ ਸਹਿਯੋਗ ਕਰਦੀ, ਤੇ ਨਾਲ ਹੀ ਇਹ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮਹਿਕਮੇ ਦੀਆਂ ਅੰਦਰਲੀਆਂ ਖਾਮੀਆਂ ਦਾ ਨਜਲਾ ਤੁਸੀਂ ਔਰਤਾਂ ਨੂੰ ਜ਼ਲੀਲ ਕਰਕੇ ਝਾੜੋ।, ਔਰਤਾਂ ਦੇ ਆਪਣੇ ਮਸਲੇ ਹਨ ਤੁਹਾਡੇ ਆਪਣੇ ਮਸਲੇ ਹਨ। ਮਹਿਕਮੇ ਦੀਆਂ ਅੰਦਰੂਨੀ ਖਾਮੀਆਂ ਕੀ ਔਰਤਾਂ ਨੂੰ ਜ਼ਲੀਲ ਕਰਨ ਦਾ ਹੱਕ ਦਿੰਦੀਆਂ ਹਨ?
ਹਾਂ ਜੇ ਸਰਕਾਰ ਨੂੰ ਤੁਸੀਂ ਇਸ ਬਾਰੇ ਚਿੱਠੀ ਪੱਤਰ ਲਿਖੇ,ਆਰ ਟੀ ਆਈ ਪਾਈਆਂ ਤਾਂ ਉਹ ਜਨਤਕ ਕਰੋ ਤਾਂ ਜੋ ਜਨਤਾ ਤੁਹਾਡਾ ਸਾਥ ਦੇਵੇ,
ਪੰਜਾਬ ਵਿੱਚ ਹਜ਼ਾਰਾਂ ਰੋਡਵੇਜ਼ ਮੁਲਾਜ਼ਮ ਥੋੜਾ ਥੋੜਾ ਦਸਵੰਧ ਕੱਢਕੇ,ਚੰਗੇ ਵਕੀਲ ਕਰਕੇ ਇਹ ਮਸਲਾ ਕੋਰਟ ਵਿੱਚ ਲੈ ਕੇ ਜਾਂਦੇ, ਬਹੁਤ ਮਸਲੇ ਕੋਰਟਾਂ ਵਿੱਚ ਜਾ ਕੇ ਹੱਲ ਹੋ ਜਾਂਦੇ ਹਨ।
ਪਰ ਔਰਤਾਂ ਨੂੰ ਜ਼ਲੀਲ ਕਰਨ ਦਾ ਹਾਲ ਮੈਂ ਖੁਦ ਅੱਖੀਂ ਦੇਖਿਆ, ਗਲਤੀ ਇਹ ਹੋਈ ਕਿ ਕੋਈ ਵੀਡੀਓ ਨਾ ਬਣਾਈ ਕਿ ਸਾਡੇ ਈ ਭਰਾ ਹਨ।
ਹੁਣ ਭਰਾਵਾਂ ਨੂੰ ਗੁੱਸਾ ਲੱਗਾ ਜੇ ਤੁਹਾਨੂੰ ਇਸ ਪੋਸਟ ਨੇ ਝੰਜੋੜਿਆ ਤਾਂ ਇਹ ਤੁਹਾਡੇ ਲਈ ਚੰਗਾ ਮੌਕਾ ਹੈ ਆਪਣੀਆਂ ਗਲਤੀਆਂ ਸੁਧਾਰੋ।
ਜੋ ਕਮੀਆਂ ਹਨ ਉਹ ਸਰਕਾਰ ਨੂੰ ਦੱਸੋ ਔਰਤਾਂ ਨਾਲ ਲੁਕਣਮੀਚੀ ਖੇਡ ਕੇ, ਕੁੱਛੜ ਬੱਚੇ ਚੁੱਕੀ ਬੱਸਾਂ ਮਗਰ ਭੱਜਦੀਆਂ ਮਾਵਾਂ ਨੂੰ ਵੇਖਕੇ ਤਾਂ ਰੱਬ ਵੀ ਖੁਸ਼ ਨਹੀਂ ਹੋਣਾ, ਸਰਕਾਰਾਂ ਕਿੱਥੋਂ?

****ਮਾਵਾਂ*****ਕੁੱਝ ਮਾਵਾਂ ਦੇ ਹਿੱਸੇ ਆਈਆਂ ਮਾਰੂਥਲ ਦੀਆਂ ਰਾਹਾਂ....ਕੁੱਝ ਮਾਵਾਂ ਨੇ ਹਾਉਂਕੇ ਸਿੰਜੇ ਭਰੀਆਂ ਦਰਦ ਦੀਆਂ ਆਹਾਂ....ਕੁੱਝ ਮਾਵਾਂ...
14/09/2026

****ਮਾਵਾਂ*****
ਕੁੱਝ ਮਾਵਾਂ ਦੇ ਹਿੱਸੇ ਆਈਆਂ
ਮਾਰੂਥਲ ਦੀਆਂ ਰਾਹਾਂ....
ਕੁੱਝ ਮਾਵਾਂ ਨੇ ਹਾਉਂਕੇ ਸਿੰਜੇ
ਭਰੀਆਂ ਦਰਦ ਦੀਆਂ ਆਹਾਂ....
ਕੁੱਝ ਮਾਵਾਂ ਦੇ ਹਿੱਸੇ ਆਈ
ਚੂਰੀ, ਅਤੇ ਪੰਜੀਰੀ....
ਕੁੱਝ ਮਾਵਾਂ ਦੀਆਂ ਅੱਖਾਂ ਵਿੱਚੋਂ
ਡੁੱਲਿਆ ਰੱਤ ਤਤੀਰੀ....
ਕੁੱਝ ਮਾਵਾਂ ਨੇ ਰਾਜੇ ਜੰਮੇ
ਕੁੱਝ ਮਾਵਾਂ ਨੇ ਸੀਰੀ....
ਕੁੱਝ ਮਾਵਾਂ ਨੇ ਹੁਕਮ ਚਲਾਏ
ਕੁੱਝ ਨਿਭੀਆਂ ਵਾਂਗ ਫਕੀਰੀ....
ਕੁੱਝ ਮਾਵਾਂ ਦੇ ਮਹਿਲ ਨਸੀਬੀਂ
ਕੁੱਝ ਟੁੱਟੀਆਂ ਵਾਂਗ ਸ਼ਤੀਰੀ....
ਕੁੱਝ ਮਾਵਾਂ ਦਾ ਜੋਬਨ ਖਿਲਿਆ
ਕੁੱਝ ਹੰਢੀਆਂ ਵਾਂਗ ਜ਼ੰਜੀਰੀ....
ਕੁੱਝ ਮਾਵਾਂ ਨੇ ਸੁਪਨੇ ਕੱਤੇ
ਤੇ ਕੱਤ ਕੱਤ ਪਹਿਨੇ ਰੱਤੇ....
ਕੁੱਝ ਮਾਵਾਂ ਨੇ ਰਾਹਾਂ ਮਿਣੀਆਂ
ਸਿਰ 'ਤੇ ਚੁੱਕ ਕੇ ਭੱਤੇ.....
ਕੁੱਝ ਮਾਵਾਂ ਨੂੰ ਸਰਵਣ ਪੁੱਤਰ
ਕੁੱਝ ਮਾਵਾਂ ਨੂੰ ਜੁੜੇ ਨਾ ਟੁੱਕਰ.....
ਕੁੱਝ ਮਾਵਾਂ ਦੇ ਹਾਸੇ ਛਣਕੇ
ਹੋ ਕੇ ਟੱਲੀ ਟੱਲੀ.....
ਕੁੱਝ ਮਾਵਾਂ ਦੇ ਅੱਥਰੂ ਸੁੱਕੇ
ਦੁਨੀਆਂ ਸਮਝੇ ਝੱਲੀ....
ਕੁੱਝ ਮਾਵਾਂ ਨੇ ਵਰੀ ਹੰਢਾਈ
ਰਾਣੀ ਹਾਰ ਗਲ ਲਟਕੇ....
ਕੁੱਝ ਮਾਵਾਂ ਨੇ ਦਾਜ ਬਣਾਏ
ਲੰਬੇ ਤਾਣੇ ਤਣਕੇ......
ਕੁੱਝ ਮਾਵਾਂ ਨੇ ਝੂਟੇ ਝੂਟੇ
ਪਿੱਪਲ ਪੀਂਘ ਬਰੋਟੇ....
ਕੁੱਝ ਮਾਵਾਂ ਦੇ ਹੱਥੋਂ ਛੁੱਟ ਗਏ
ਛਿੱਕੂ ਭਰੇ ਗਲੋਟੇ.....
ਕੁੱਝ ਮਾਵਾਂ ਦੇ ਚਿੱਟੀਆਂ ਚੁੰਨੀਆਂ
ਲੲੀਆਂ ਵਿੱਚ ਜਵਾਨੀ....
ਕੁੱਝ ਮਾਵਾਂ ਨੇ ਰੰਗ ਹੰਢਾਏ
ਨਿਭਿਆ ਦਿਲ ਦਾ ਜਾਨੀ....
ਕੁੱਝ ਮਾਵਾਂ ਦੇ ਬੋਲ ਫਕੀਰੀ
ਸੁੱਕੀਆਂ ਫਸਲਾਂ ਹਰੀਆਂ.....
ਕੁੱਝ ਮਾਵਾਂ ਦੇ ਹਾਉਂਕੇ ਸੁਣਕੇ
ਖ਼ਾਲੀ ਹੋਈਆਂ ਭਰੀਆਂ....
ਕੁੱਝ ਮਾਵਾਂ ਨੂੰ ਫੁੱਲ ਗੁਬਾਰੇ
ਕੁੱਝ ਮਾਵਾਂ ਨੂੰ ਜੁੜੇ ਨਾ ਕੱਫ਼ਣ ....
ਕੁੱਝ ਮਾਵਾਂ ਨੂੰ ਸਿਜਦੇ ਹੁੰਦੇ
ਕੁੱਝ ਨੂੰ ਧੱਫਾ ਧੋਈ.....
ਜੰਮਣ ਪੀੜਾ ਇੱਕੋ ਜੇਹੀ
"ਗਿੱਲ" ਸੋਚ ਕੇ ਹੁਬਕੀ ਰੋਈ....
"ਗਿੱਲ" ਸੋਚ ਕੇ ਹੁਬਕੀ ਰੋਈ...
ਬੇਅੰਤ ਰਮਜ਼ਾਂ

ਦਾਨੀ ਦਾਨ ਕਰੇ, ਭੰਡਾਰੀ ਦਾ ਪੇਟ ਫਟੇ।ਇਹ ਗੱਲ ਸੌ ਪਰਸੈਂਟ ਢੁੱਕਦੀ ਹੈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਉੱਤੇ। ਪਿਛਲੀ ਸਰਕਾਰ ਵੱਲੋਂ ਦਿੱਤੀ ਅਧਾਰ ਕ...
14/09/2026

ਦਾਨੀ ਦਾਨ ਕਰੇ, ਭੰਡਾਰੀ ਦਾ ਪੇਟ ਫਟੇ।
ਇਹ ਗੱਲ ਸੌ ਪਰਸੈਂਟ ਢੁੱਕਦੀ ਹੈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਉੱਤੇ।
ਪਿਛਲੀ ਸਰਕਾਰ ਵੱਲੋਂ ਦਿੱਤੀ ਅਧਾਰ ਕਾਰਡ ਦੀ ਸਹੂਲਤ ਨੂੰ ਇਸ ਸਰਕਾਰ ਨੇ ਇੰਨ- ਬਿੰਨ ਜਾਰੀ ਰੱਖਿਆ।
ਪਰ ਡਰਾਈਵਰਾਂ ਕੰਡਕਟਰਾਂ ਵੱਲੋਂ ਜ਼ਲੀਲ ਹੁੰਦੀਆਂ ਔਰਤਾਂ ਅੱਡਾ ਇੰਚਾਰਜਾਂ ਅਤੇ ਸੁਪਰਡੈਂਟਾਂ ਵੱਲੋਂ ਵੀ ਬੇਧਿਆਨੀ ਦਾ ਸ਼ਿਕਾਰ ਕਿਉਂ ਹਨ?
ਬਿਨਾਂ ਸ਼ੱਕ ਹਰ ਸਿੱਕੇ ਦੋ ਪਹਿਲੂ ਹੁੰਦੇ ਹਨ।
ਹਰ ਸਹੂਲਤ ਦਾ ਲਾਹਾ ਕਿੰਨਾ ਕੁ ਲੈਣਾ ਚਾਹੀਦਾ ਹੈ?
ਕੀ ਇਹ ਸਹੂਲਤ ਸੱਚਮੁੱਚ ਲਾਹੇਵੰਦ ਹੈ?
ਕੀ ਇਸਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ?
ਬਿਨਾਂ ਸ਼ੱਕ ਇਹ ਸਹੂਲਤ ਵਿਦਿਆਰਥੀਆਂ ਲਈ ਬੇਹੱਦ ਸ਼ਲਾਘਾਯੋਗ ਹੈ, ਸਗੋਂ ਇਹ ਸਹੂਲਤ ਵਿਦਿਆਰਥੀ ਲੜਕਿਆਂ ਨੂੰ ਵੀ ਮਿਲਣੀ ਚਾਹੀਦੀ ਹੈ, ਵਿਦਿਆਰਥੀਆਂ ਦੇ ਪਾਸ ਬਣਾਏ ਜਾਣੇ ਚਾਹੀਦੇ ਹਨ।
ਕੱਚੇ ਕਾਮਿਆਂ ( ਔਰਤਾਂ) ਤੇ ਹੋਰ ਔਰਤਾਂ ਜੋ ਫੈਕਟਰੀਆਂ ਵਗੈਰਾ ਵਿੱਚ ਕੰਮ ਕਰਦੀਆਂ ਉਹਨਾਂ ਲਈ ਬੇਹੱਦ ਲਾਭਦਾਇਕ ਹੈ।
ਕੋਈ ਖੁਦ ਮਰੀਜ਼ ਹੈ ਦਵਾਈ ਲੈਣ ਜਾਣਾ,ਟੈਸਟ ਕਰਾਉਣ ਜਾਣਾ ,
ਕਿਸੇ ਦਾ ਮਰੀਜ਼ ਦਾਖਲ ਹੈ ਰੋਜ਼ ਆਉਣਾ- ਜਾਣਾ ਹੈ, ਚਾਹ ਪਾਣੀ ਲੈ ਕੇ ਉਹਨਾਂ ਲਈ ਰੱਬੀ ਸੌਗਾਤ ਵਰਗੀ ਹੈ ।
ਕਿਸੇ ਲਾਚਾਰ ਮਾਂ ਦਾ ਧੀ ਨੂੰ ਮਿਲਣ ਦਾ ਦਿਲ ਹੈ,ਉਸ ਲਈ ਚੰਗੀ ਗੱਲ ਹੈ।
ਇਹ ਪਾਸਾ ਵੀ ਲੁਕਿਆ ਨਹੀਂ ਜੋ ਮੈਂ ਵੀ ਦੇਖਿਆ, ਮੇਰੇ ਆਪਣੇ ਸ਼ਹਿਰ ਤੋਂ ਹੀ ਕੁਝ ਲੁਟੇਰੀਆਂ ਔਰਤਾਂ ਚੜ੍ਹਦੀਆਂ, ਇੱਕ ਦੋ ਪਰਸ ਕੱਟ ਕੇ ਜਿੱਥੇ ਮਰਜ਼ੀ ਉੱਤਰੋ, ਫਿਰ ਚੜ੍ਹੋ। ਇਹਨਾਂ ਦੀ ਪਛਾਣ ਬੱਸ ਚਾਲਕਾਂ ਨੂੰ ਵੀ ਹੁੰਦੀ ਹੈ ਉਹ ਚਾਹੁਣ ਤਾਂ ਉਹਨਾਂ ਦੀ ਇਤਲਾਹ ਪੁਲਿਸ ਨੂੰ ਦੇਣ ਹਰ ਅੱਡੇ ਹਰ ਬੱਸ ਸਟੈਂਡ ਉੱਤੇ ਉਹਨਾਂ ਦੀ ਫੋਟੋ ਲੱਗੇ, ਲੁਟੇਰਾ ਗਰੋਹ ਆਪੇ ਕਾਬੂ ਆ ਜਾਊ।
ਖੈਰ ਗੱਲ ਕਰਦੇ ਹਾਂ ਇਸ ਸਕੀਮ ਦਾ ਲਾਹਾ ਲੈਂਦੀਆਂ ਔਰਤਾਂ ਨੂੰ ਜ਼ਲੀਲ ਕਰਦੇ ਬੱਸਾਂ ਵਾਲੇ, ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰਦੇ ਹਨ ਔਰਤਾਂ ਉੱਤੇ।
ਜਾਂ ਬੱਸਾਂ ਭਜਾ ਲੈਂਦੇ ਹਨ ਜਾਂ ਅੱਗੇ ਪਿੱਛੇ ਕਰਕੇ ਰੋਕਦੇ ਹਨ।
ਔਰਤਾਂ ਸ਼ਰਮ ਮਹਿਸੂਸ ਕਰਦੀਆਂ ਬੋਲਦੀਆਂ ਨਹੀਂ, ਇਹਨਾਂ ਦੀ ਵੀਡੀਓ ਨਹੀਂ ਬਣਾਉਂਦੀਆਂ। ਮੈਂ ਔਰਤਾਂ ਨੂੰ ਕਹਿਣਾ ਚਾਹੁੰਦੀ ਹਾਂ ਬੋਲੋ, ਇਹਨਾਂ ਦੀਆਂ ਵੀਡੀਓਜ਼ ਬਣਾਓ, ਇਹਨਾਂ ਨੂੰ ਅਕਲ ਆਵੇ,
ਇਹਨਾਂ ਨੂੰ ਇਹ ਹੱਕ ਕਿਸਨੇ ਦਿੱਤਾ ਕਿ ਆਪਣੀ ਮਰਜ਼ੀ ਨਾਲ ਬੱਸ ਲਈ ਅੱਡਾ ਬਣਾਉਣ,ਜੇ ਬਣੇ ਅੱਡੇ ਤੋਂ ਇਹਨਾਂ ਨੂੰ ਕੋਈ ਪ੍ਰੌਬਲਮ ਐ ਤਾਂ ਇਹਨਾਂ ਨੂੰ ਸਸਪੈਂਡ ਹੋਣਾ ਹੀ ਚਾਹੀਦਾ ਹੈ।
ਇਹ ਆਪਣੀਆਂ ਮਾਵਾਂ ਭੈਣਾਂ ਨੂੰ ਏਦਾਂ ਕਰਦੇ ਜਾਂ ਫਿਰ ਇਹ ਸਰਕਾਰ ਨੂੰ ਲਿਖ ਕੇ ਦੇਣ ਕੇ ਸਾਡੀਆਂ ਧੀਆਂ ਭੈਣਾਂ ਮਾਵਾਂ ਇਹ ਸਹੂਲਤ ਨਹੀਂ ਲੈਣਗੀਆਂ।
ਅਖੇ ਥੋਡਾ ਕੁੱਤਾ, ਕੁੱਤਾ ਤੇ ਸਾਡਾ ਕੁੱਤਾ ਟੌਮੀ
ਆਵਦੀ ਮਾਂ ਭੈਣ ਨੇ ਜਾਣਾ ਹੋਵੇ ਉਹਨਾਂ ਨੂੰ ਸਤਿਕਾਰ ਨਾਲ ਬਿਠਾਉਣ ਗੇ ।
ਤੇ ਦੂਸਰਿਆਂ ਦੀਆਂ ਮਾਵਾਂ ਧੀਆਂ ਨੂੰ ਬੱਸਾਂ ਦੇ ਪਿੱਛੇ ਭਜਾਉਣਗੇ।
ਇੱਕ ਔਰਤ ਦੋ ਨਿਆਣਿਆਂ ਨਾਲ ਪੇਕੇ, ਸਹੁਰੇ ਜਾਂ ਦਵਾਈ ਬੂਟੀ ਲੈਣ ਗਈ, ਸੌ ਬਚ ਗਿਆ ਉਸਦਾ ਉਸਨੇ ਨਿਆਣਿਆਂ ਨੂੰ ਕੁਝ ਲੈ ਦਿੱਤਾ, ਇਸ ਨਾਲ ਉਹਨੇ ਕੀ ਵਿਚਾਰੀ ਨੇ ਸੌ ਦਾ ਮਹਿਲ ਪਾ ਲਿਆ?
ਸੋ ਔਰਤਾਂ ਨੂੰ ਹੀ ਨਹੀਂ ਸਾਡੇ ਮਰਦ ਸਮਾਜ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹਨਾਂ ਨੂੰ ਇਹ ਅਧਿਕਾਰ ਕਿਸਨੇ ਦਿੱਤਾ?
ਮੈਂ ਰਾਜ ਲਾਲੀ ਗਿੱਲ ਮੈਡਮ ਨੂੰ ਬੇਨਤੀ ਕਰਦੀ ਹਾਂ ਕਿ ਸੋ ਮੋਟੋ ਲੈਂਦਿਆਂ ਅਜਿਹੇ ਕਰਮਚਾਰੀਆਂ ਉੱਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ।
ਇਹ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜ ਕੁ ਪਰਸੈਂਟ ਰੋਡਵੇਜ਼ ਦੇ ਮੁਲਾਜ਼ਮ ਆਪਣੀ ਨੌਕਰੀ ਲਈ ਵਫ਼ਾਦਾਰ ਵੀ ਹਨ ਤੇ ਔਰਤਾਂ ਦੀ ਇੱਜ਼ਤ ਵੀ ਕਰਦੇ ਹਨ।
ਜੇ ਮੋਗੇ ਦੀ ਗੱਲ ਕਰੀਏ ਚਾਰ ਐਮਐਲਏ ਹਨ, ਧਰਮਕੋਟ ਵਿੱਚ ਨਵਾਂ ਅੱਡਾ ਬਣਿਆ ਹਰ ਬੱਸ ਰੁਕਦੀ ਜੋ ਸ਼ਲਾਘਾਯੋਗ ਹੈ, ਦੂਸਰੇ ਹਲਕਿਆਂ ਦਾ ਵੀ ਸ਼ਾਇਦ।
ਪਰ ਮੋਗੇ ਸ਼ਹਿਰ ਦੇ ਅੱਡੇ ਵਿੱਚ ਸਭ ਤੋਂ ਵੱਧ ਹਫੜਾ ਦਫੜੀ ਹੁੰਦੀ ਜਦੋਂ ਕਿ ਏਥੇ ਦੀ ਨੇਤਾ ਵੀ ਔਰਤ ਹੈ, ਜਿੱਥੋਂ ਉੱਤਰ ਕੇ ਲੋਕਾਂ ਨੇ ਅੱਡੇ ਤੋਂ ਬਾਹਰ ਆਉਣਾ ਹੁੰਦਾ ਓਥੇ ਪੌੜੀਆਂ ਟੁੱਟੀਆਂ ਕਿਤੇ ਰੱਸੀਆਂ ਬੰਨ੍ਹੀਆਂ, ਕਮਾਲ ਹੈ ਲੀਡਰ ਵੀ ਗਰਕ ਗਏ ਜਵਾਂ ਕੋਈ ਖ਼ਿਆਲ ਨਹੀਂ ਲੋਕਾਂ ਦਾ।
ਸੋ ਰਾਜ ਲਾਲੀ ਗਿੱਲ ਮੈਡਮ ਇਸ ਵੱਲ ਗੌਰ ਕਰਨ।
ਬੇਅੰਤ ਕੌਰ ਗਿੱਲ ਮੋਗਾ

ਆਖਰੀ ਘੁੱਟ ਮੁਕਾ ਚੁੱਕੇ ਹਾਂ ਵੇਖ ਟਿਕਾਣੇ ਆ ਚੁੱਕੇ ਹਾਂ,ਸਾਗਰ, ਧਰਤੀ ਅੰਬਰ ਵਾਂਗੂੰਆਪਣਾ ਫਰਜ਼ ਨਿਭਾ ਚੁੱਕੇ ਹਾਂ,ਬਚਪਨ ਅਤੇ ਜਵਾਨੀ ਲੰਘੀ ਵਿੱਚ ...
14/09/2026

ਆਖਰੀ ਘੁੱਟ ਮੁਕਾ ਚੁੱਕੇ ਹਾਂ
ਵੇਖ ਟਿਕਾਣੇ ਆ ਚੁੱਕੇ ਹਾਂ,
ਸਾਗਰ, ਧਰਤੀ ਅੰਬਰ ਵਾਂਗੂੰ
ਆਪਣਾ ਫਰਜ਼ ਨਿਭਾ ਚੁੱਕੇ ਹਾਂ,
ਬਚਪਨ ਅਤੇ ਜਵਾਨੀ ਲੰਘੀ
ਵਿੱਚ ਬੁਢੇਪੇ ਆ ਚੁੱਕੇ ਹਾਂ,
ਆਸ਼ਕ ਪਿਆਰ ਲੁਕਾ ਕੇ ਰੱਖਣ
ਅਸੀਂ ਤਾਂ ਰੌਲਾ ਪਾ ਚੁੱਕੇ ਹਾਂ,
ਵੈਰੀ ਦੀ ਮਹਿਫ਼ਲ ਦੇ ਵਿੱਚ ਵੀ
ਨਗ਼ਮਾ ਪਿਆਰ ਦਾ ਗਾ ਚੁੱਕੇ ਹਾਂ,
ਹੀਰਾ- ਸੋਨਾ ਸ਼ੈਅ ਸਾਂਭਣ ਦੀ
ਅਸੀਂ ਲੋਹਾ ਅਖਵਾ ਚੁੱਕੇ ਹਾਂ ,
ਬੇਬੇ - ਬਾਪੂ ਦੀਆਂ ਦੁਆਵਾਂ
ਮਨਭਾਉਂਦਾ ਖਾ- ਹੰਢਾ ਚੁੱਕੇ ਹਾਂ,
ਵੱਡੇ ਵੀਰ ਦੇ ਵਿਹੜੇ ਦੇ ਵਿੱਚ
ਆਪਣੀ ਹਿੰਡ ਪੁਗਾ ਚੁੱਕੇ ਹਾਂ,
ਕੁਝ ਕੁ ਰਿਸ਼ਤੇ ਹੱਥੋਂ ਫਿਸਲੇ
ਬਾਕੀ ਗਲ ਨਾਲ ਲਾ ਚੁੱਕੇ ਹਾਂ,
ਨਾਨਕਿਆਂ ਦੇ ਵਿਹੜੇ ਮਿਲੀਆਂ
ਯਾਦਾਂ ਜੇਬ 'ਚ ਪਾ ਚੁੱਕੇ ਹਾਂ,
ਦੋਸਤ ਸਾਰੇ ਪਿਸਟਲ ਵਰਗੇ
ਡੱਬ ਦੇ ਵਿੱਚ ਲੁਕਾ ਚੁੱਕੇ ਹਾਂ,
ਬਿਰਹੋਂ ਦੇ ਗੀਤਾਂ ਨੂੰ ਗਾ ਕੇ
ਵਾਹ- ਵਾਹ ਖੂਬ ਕਰਾ ਚੁੱਕੇ ਹਾਂ,
ਕੁਝ ਕੁ ਸ਼ੇਅਰ ਉਸਦੇ ਨਾਂ ਦੇ
ਲਿਖ ਕੇ ਫੇਰ ਮਿਟਾ ਚੁੱਕੇ ਹਾਂ,
ਪਲਕਾਂ ਹੇਠ ਛੁਪਾ ਕੇ ਹੰਝੂ
ਢਿੱਡੀਂ ਪੀੜਾਂ ਪਾ ਚੁੱਕੇ ਹਾਂ ,
ਦੁਖ- ਸੁਖ ਦੋਵੇਂ ਤਨ ਦੇ ਕੱਪੜੇ
ਆਪਾਂ ਇਹ ਵੀ ਪਾ ਚੁੱਕੇ ਹਾਂ,
ਲਹਿਰਾਂ, ਛੱਲਾਂ, ਝੱਲ ਸੁਨਾਮੀ
ਬੇੜੀ ਪਾਰ ਲੰਘਾ ਚੁੱਕੇ ਹਾਂ,
ਦੁਨੀਆਂ ਉੱਤੇ ਫੇਰ ਨਹੀਂ ਆਉਣਾ
ਮਨ ਨੂੰ ਇਹ ਸਮਝਾ ਚੁੱਕੇ ਹਾਂ,
'ਗਿੱਲ' ਤੇਰ-ਮੇਰ ਤੇ ਮੇਰ-ਤੇਰ ਵਿੱਚ
ਹੀਰਾ ਜਨਮ ਗਵਾ ਚੁੱਕੇ ਹਾਂ ।
ਬੇਅੰਤ ਰਮਜ਼ਾਂ

ਸਿਜਦਾ ਜੋ ਆਖਰੀ ਤੈਨੂੰ ਛੂਹ ਕੇ ਕਰ ਲਿਆ ਤੇਰੇ ਦੀਦਾਰ ਨੂੰ ਮੈਂ ਮਸਤਕ 'ਚ ਭਰ ਲਿਆ, ਪੈਰਾਂ ਨੂੰ ਤਲਾਸ਼ ਨਹੀਂ ਰਹੀ ਮੰਜ਼ਿਲਾਂ ਦੀ ਪਲਕਾਂ ਦੇ ਬੂਹੇ ...
14/09/2026

ਸਿਜਦਾ ਜੋ ਆਖਰੀ ਤੈਨੂੰ ਛੂਹ ਕੇ ਕਰ ਲਿਆ
ਤੇਰੇ ਦੀਦਾਰ ਨੂੰ ਮੈਂ ਮਸਤਕ 'ਚ ਭਰ ਲਿਆ,
ਪੈਰਾਂ ਨੂੰ ਤਲਾਸ਼ ਨਹੀਂ ਰਹੀ ਮੰਜ਼ਿਲਾਂ ਦੀ
ਪਲਕਾਂ ਦੇ ਬੂਹੇ ਭੇੜੇ ਤੇ ਦੀਦਾਰ ਕਰ ਲਿਆ,
ਤੇਰਾ ਮਿਲਣਾ ਕੋਈ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ
ਮੈਂ ਤਾਰਿਆਂ 'ਚੋਂ ਦਰਸ਼ਨ ਧਰੂ ਦਾ ਕਰ ਲਿਆ,
ਕੌਣ ਕਹਿੰਦਾ ਆਖਰੀ ਮੁਲਾਕਾਤ ਆਖਰੀ ਸੀ ?
ਤੇਰੀ ਰੂਹ ਨੂੰ ਮੈਂ ਆਪਣੀ ਰੂਹ ਵਿੱਚ ਭਰ ਲਿਆ।
ਬੇਅੰਤ ਰਮਜ਼ਾਂ

14/09/2026

ਤੇਰੇ ਨਾਮ 'ਤੇ ਅੱਲਾ ਮੈਂ ਰੋਜ਼ ਦੇਖਾਂ,
ਬੰਦਾ, ਬੰਦੇ ਨੂੰ ਮਾਰਕੇ ਹੱਸਦਾ ਏ।
ਮੇਰੀ ਜਾਤ ਉੱਚੀ, ਮੇਰਾ ਧਰਮ ਉੱਚਾ,
ਚੜ੍ਹ ਮਾਸੂਮਾਂ ਦੀ ਹਿੱਕ ਤੇ ਨੱਚਦਾ ਏ।
ਨਾ ਅਸਮਾਨ ਚੁੱਕੇ, ਨਾ ਧਰਤੀ ਥਾਂ ਦੇਵੇ,
ਜਦ ਹਾਲ ਕੋਈ ਮਜਹਬਾਂ ਦਾ ਦੱਸਦਾ ਏ,
ਤੈਨੂੰ ਕਾਜੀ, ਮੁੱਲਾਂ, ਪੰਡਿਤਾਂ ਵੇਚ ਖਾਧਾ,
ਮੈਨੂੰ ਦੱਸ ਤੂੰ ਖੁਦਾ ਕਿੱਥੇ ਵੱਸਦਾਂ ਏਂ?
ਮੈਨੂੰ ਦੱਸ ਤੂੰ ਖੁਦਾ ਕਿੱਥੇ ਵਸਦਾਂ ਏਂ?
ਬੇਅੰਤ ਰਮਜ਼ਾਂ

13/09/2026

ਕਿਸੇ ਵੀ ਮੌਸਮ ਦਾ ਪਹਿਲਾ ਫ਼ਲ ਹੋਵੇ ਭਾਵੇਂ ਸਬਜ਼ੀ ਜਾਂ ਸਾਗ ਇਸਤੋਂ ਕੀਮਤੀ ਹੋਰ ਕੁਝ ਹੋ ਨਹੀਂ ਸਕਦਾ, ਤੇ ਉਹ ਵੀ ਜੇ ਕਿਸੇ ਆਪਣੇ ਨੇ ਬੜੀ ਅਪਣੱਤ ਨਾਲ ਭੇਜਿਆ ਹੋਵੇ ਤਾਂ ਸੋਨੇ 'ਤੇ ਸੁਹਾਗਾ
ਤੋਹਫ਼ੇ, ਸੌਗਾਤਾਂ ਬੇਸ਼ ਕੀਮਤੀ ਹੋ ਸਕਦੇ ਹਨ, ਜੋ ਸਦਾ ਲੌਕਰਾਂ, ਅਲਮਾਰੀਆਂ ਵਿੱਚ ਪਏ ਰਹਿੰਦੇ ਹਨ।
ਪਰ ਮੌਸਮੀ, ਫ਼ਲ ਸਬਜ਼ੀਆਂ ਤੋਂ ਵੱਧ ਕੁਝ ਨਹੀ। ਇਹ ਹੀਰੇ ਜਵਾਹਰਾਤਾਂ ਤੋਂ ਵੀ ਵੱਧ ਕੀਮਤੀ ਹੁੰਦੇ ਹਨ।
ਬੇਅੰਤ ਰਮਜ਼ਾਂ

Address

Prem Nagar
Moga
142001

Website

Alerts

Be the first to know and let us send you an email when Beant kaur Gill moga posts news and promotions. Your email address will not be used for any other purpose, and you can unsubscribe at any time.

Shortcuts

Share