03/10/2025
"ਯੁੱਧ ਨਸ਼ਿਆਂ ਵਿਰੁੱਧ" ਦੀ ਅਸਲੀਅਤ ਕੁੱਝ ਹੋਰ !..........
ਜ਼ਰਾ ਸੋਚੋ
ਕਿਸ ਦਾ ਫਿਟੇ ਮੂੰਹ ?
ਜੋ ਅੱਜ ਕੱਲ ਪੰਜਾਬ ਵਿੱਚ ਹੋ ਰਿਹਾ ਹੈ, ਉਸ ਨੂੰ ਵੇਖ , ਸੁਣ ਕੇ ਕਈ ਵਾਰ ਲੱਗਦਾ ਕਿ ਕਿਸੇ ਹੋਰ ਨੂੰ ਕਹਿਣ ਤੋਂ ਪਹਿਲਾਂ ਅਪਣੇ ਆਪ ਨੂੰ ਫਿਟੇ ਮੂੰਹ ਕਹਿਣਾ ਚਾਹੀਦਾ ਕਿਉਂਕਿ ਵੋਟਾਂ ਤਾਂ ਅਸੀਂ ਹੀ ਪਾਈਆਂ ਤੇ ਅਜੇ ਵੀ ਪਾ ਰਹੇ।
ਪਰ ਅੱਜ ਦਿਲ ਕਰਦਾ ਕਿ ਉਹਨਾਂ ਨੂੰ ਫਿਟੇ ਮੂੰਹ ਜਰੂਰ ਕਹਿਣਾ , ਜਿਹਨਾਂ ਇੱਕ ਜੂਨ 2025 ਨੂੰ ਤੜਕੇ ਹੀ ਸੇਫ ਪੰਜਾਬ ਦੇ ਬੋਰਡ ਲਗਾਕੇ ਸੜਕਾਂ ਭਰ ਦਿੱਤੀਆਂ ਸਨ।
ਕਾਰਨ ਦੱਸਿਆ ਗਿਆ ਸੀ ਕਿ ਪੰਜਾਬ ਦਾ ਯੁੱਧ ਨਸ਼ਿਆਂ ਵਿਰੁੱਧ ਸਫ਼ਲ ਰਿਹਾ । ਝੂਠ ਬੋਲਦੇ ਤਾਂ ਬਹੁਤ ਸੁਣੇ ਦੇਖੇ ਪਰ ਸੇਫ ਪੰਜਾਬ ਵਰਗਾ ਝੂਠ ਨਹੀਂ ਕਦੀ ਦੇਖਿਆ।
ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਜਰਨਲਿਸਟ ਦੋਸਤ ਵੱਲੋਂ ਬਣਾਈ ਵੀਡੀਓ ਸੋਸ਼ਲ ਮੀਡੀਆ 'ਤੇ ਦਿਖਾ ਰਹੀ ਕਿ ਕਿਵੇਂ ਇੱਕ ਪਿੰਡ ਦੀ ਦਾਣਾ ਮੰਡੀ ਵਿੱਚ ਸ਼ਰੇਆਮ ਮੰਜਿਆਂ 'ਤੇ ਪੱਕੇ ਡੇਰੇ ਲਾ ਕੇ ਟੀਕੇ ਲੱਗ ਰਹੇ। ਕਿੱਥੇ ਗਏ ਸੇਫ ਪੰਜਾਬ ਦੇ ਰੱਖਵਾਲੇ ?
ਕੁਝ ਦਿਨ ਪਹਿਲਾਂ ਉਸੇ ਦਾਣਾ ਮੰਡੀ ਦੇ ਨੇੜਲੇ ਪਿੰਡ ਤੁੜ ਵਿਚ ਦੋ ਸਕੇ ਭਰਾ ਨਸ਼ੇ ਕਰਕੇ ਮਰੇ ਦੱਸੇ ਗਏ। ਨੇੜੇ ਹੀ ਮੰਤਰੀ ਦਾ ਪਿੰਡ , ਕਿਉਂ ਨਹੀਂ ਬੋਲੇ ਕੁਝ ?
ਸੋਸ਼ਲ ਮੀਡੀਆ 'ਤੇ ਖੁਮਾਣੋ ਦੇ ਖੇਤਾਂ ਵਿੱਚ ਇੱਕ ਔਰਤ ਨਸ਼ੇ ਵੇਚਕੇ ਲੱਖਾਂ ਰੁਪਏ ਕਮਾਉਂਦੀ ਤੇ ਉਸ ਦਾ ਸਾਥੀ ਕਰੋੜਾਂ ਕਮਾਉਂਦਾ ਦਿਖਾਇਆ ਗਿਆ। ਕਿਉਂ ਨਹੀਂ ਫੇਰਦੇ ਬੁਲਡੋਜ਼ਰ ਹੁਣ ?
ਚਾਰ ਦਿਨ ਪਹਿਲਾਂ ਮੇਰੇ ਕੋਲ ਕੈਪਸੂਲ ਖਾਣ ਵਾਲਾ ਇੱਕ ਨਸ਼ਈ ਆਇਆ ਜੋ ਦੱਸ ਰਿਹਾ ਸੀ ਕੈਪਸੂਲ ਤਾਂ ਸ਼ਰੇਆਮ ਮਿਲ ਜਾਂਦੇ ਹਨ। ਕਿੱਥੇ ਹੈ ਸਿਹਤ ਮਹਿਕਮਾ ?
ਪਰਸੋਂ ਦੀ ਖ਼ਬਰ ਕਿ ਫ਼ਿਰੋਜ਼ਪੁਰ ਵਿੱਚ ਨਸ਼ੇ ਕਰਕੇ ਇੱਕੋ ਪਿੰਡ ਵਿੱਚ ਤਿੰਨ ਮੌਤਾਂ ਹੋਈਆਂ ।
ਕਿਸ ਦਾ ਪੋਸਟ ਮਾਰਟਮ ਹੋਇਆ ਕਿ ਕਿਹੜੇ ਨਸ਼ੇ ਕਰਕੇ ਮੌਤਾਂ ਹੋਈਆਂ?
ਫਿਰ ਦੱਸੋ ਫਿਟੇ ਮੂੰਹ ਅਪਣੇ ਆਪ ਨੂੰ ਕਹਾਂ ਜਾਂ ਫਿਰ ਜੋ ਯੁੱਧ ਨਸ਼ਿਆਂ ਵਿਰੁੱਧ ਦੀ ਕਥਿਤ ਸਫਲਤਾ ਤੋਂ ਬਾਅਦ ਸੇਫ ਪੰਜਾਬ ਦੇ ਝੂਠੇ ਬੋਰਡ ਲਾ ਕੇ ਪੰਜਾਬ ਦੇ ਟੈਕਸ ਦੇ ਪੈਸਿਆਂ ਦੀ ਬਰਬਾਦੀ ਕਰ ਰਹੇ , ਉਹਨਾਂ ਨੂੰ ਕਹਾਂ ?
ਪੰਜਾਬ ਵਸੇਗਾ ਕੰਮ ਦੇ ਨਾਲ ।
ਜੈ ਕਿਰਤ
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ ( ਰਿਟਾ )
9814127296
7717319896