Aw news 18

Aw news 18 Contact information, map and directions, contact form, opening hours, services, ratings, photos, videos and announcements from Aw news 18, News & Media Website, Mohali.

Punjabi website news channel

ਚੈਨਲ ਤੇ ਦਿੱਤੇ ਗਏ ਵਿਚਾਰ ਬੁਲਾਰਿਆਂ ਤੇ ਵਿਦਵਾਨਾਂ ਦੇ ਨਿੱਜੀ ਹਨ। 'Aw news18' ਵਿਚਾਰਾਂ ਨੂੰ ਪ੍ਰਤੀਬਿੰਬਤ/ਪੁਸ਼ਟੀ ਨਹੀ ਕਰਦਾ,ਪ੍ਰੋਗਰਾਮ ਦੌਰਾਨ ਪ੍ਰਗਟਾਏ ਗਏ ਸਾਰੇ ਜਾਂ ਕਿਸੇ ਵੀ ਵਿਚਾਰ ਲਈ ਪ੍ਰਸਾਰਕ ਜਾਂ ਇਸਦੇ ਚੈਨਲ ਨੂੰ ਜਵਾਬ-ਦੇਹ ਨਹੀਂ ਠਹਿਰਾਇਆ ਜਾ ਸਕਦਾ ।

ਮੰਨਿਆ ਕਿ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾਪਰ ਸੱਚੀਆਂ ਨੀਅਤਾਂ ਦਾ ਫ਼ਲ ਰੱਬ ਜ਼ਰੂਰ ਦਿੰਦਾ ਹੈ,ਤਾਂ ਸੱਚੀ ਨੀਅਤ ਨਾਲ ਲਗਵਾਉ ਹਾਜ਼ਰੀ।
19/07/2025

ਮੰਨਿਆ ਕਿ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ
ਪਰ ਸੱਚੀਆਂ ਨੀਅਤਾਂ ਦਾ ਫ਼ਲ ਰੱਬ ਜ਼ਰੂਰ ਦਿੰਦਾ ਹੈ,
ਤਾਂ ਸੱਚੀ ਨੀਅਤ ਨਾਲ ਲਗਵਾਉ ਹਾਜ਼ਰੀ।

18/07/2025

ਮਾਝੇ ਵਾਲੇ ਜੱਟ ਨੇ ਅਰਨੀਵਾਲਾ ਦੇ ਕਿਸੇ ਨਿੱਜੀ ਸਕੂਲ ਦਾ ਚੱਕ ਲਿਆ ਮੁੱਦਾ ਦੇ ਦਿੱਤਾ ਅਲਟੀਮੇਟਮ

18/07/2025

ਜਲਾਲਾਬਾਦ ਚ ਕਥਿਤ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਪੁਲਿਸ ਕੀਤੀ ਕਾਰਵਾਈ

18/07/2025

ਮੇਰੇ ਗੈਗ*ਸਟਰਾਂ ਨਾਲ ਕਥਿਤ ਸਬੰਧ ਸਾਬਤ ਕਰ ਦਿਓ ਮੈਂ ਵਿਧਾਨ ਸਭਾ ਤੋ ਅਸਤੀਫਾ ਦੇ ਦੇਵਾਂਗਾ- MLA ਗੋਲਡੀ ਮੁਸਾਫਿਰ

18/07/2025

ਕਰਜ਼ਦਾਰਾਂ ਨੂੰ ਵਿਧਾਇਕ ਕੰਬੋਜ ਨੇ ਵੰਡੇ ਕਰਜਾ ਮੁਆਫੀ ਦੇ ਸਰਟੀਫਿਕੇਟ

ਜਲਾਲਾਬਾਦ ਹਲਕੇ ਨੂੰ ਮਾਨ ਸਰਕਾਰ ਦਾ ਤੋਹਫਾ, 40 ਪਿੰਡਾਂ ਵਿਚ 17.50 ਕਰੋੜ ਨਾਲ ਬਣਨਗੇ ਖੇਡ ਮੈਦਾਨ-ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਗੇ, ...
18/07/2025

ਜਲਾਲਾਬਾਦ ਹਲਕੇ ਨੂੰ ਮਾਨ ਸਰਕਾਰ ਦਾ ਤੋਹਫਾ, 40 ਪਿੰਡਾਂ ਵਿਚ 17.50 ਕਰੋੜ ਨਾਲ ਬਣਨਗੇ ਖੇਡ ਮੈਦਾਨ
-ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਗੇ, ਖੇਡਾਂ ਵਿਚ ਚਮਕੇਗਾ ਪੰਜਾਬ-ਜਗਦੀਪ ਕੰਬੋਜ ਗੋਲਡੀ
ਮੰਡੀ ਅਰਨੀਵਾਲਾ 18 ਜੁਲਾਈ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਲਕਾ ਜਲਾਲਾਬਾਦ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿਧਾਨ ਸਭਾ ਹਲਕੇ ਦੇ ਜਲਾਲਾਬਾਦ ਅਤੇ ਅਰਨੀਵਾਲਾ ਬਲਾਕਾਂ ਵਿਚ ਕੁੱਲ 40 ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾਣਗੇ। ਇਹ ਜਾਣਕਾਰੀ ਹਲਕਾ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਦਿੰਦਿਆਂ ਦੱਸਿਆ ਕਿ ਇੰਨ੍ਹਾਂ ਦੇ ਨਿਰਮਾਣ ਤੇ 17.50 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਰਾਜ ਦੀ ਪੂੰਜੀ ਹੁੰਦੇ ਹਨ ਪਰ ਪਿੱਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਨੌਜਵਾਨਾਂ ਵਿਚ ਵੱਧ ਰਹੀ ਬੇਰੁਜਗਾਰੀ ਕਾਰਨ ਸਾਡਾ ਇਹ ਵਰਗ ਭਟਕਣਾ ਦਾ ਸ਼ਿਕਾਰਿ ਸੀ। ਹੁਣ ਜਦੋਂ ਤੋਂ ਪੰਜਾਬ ਵਿਚ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਇਸ ਸਰਕਾਰ ਵੱਲੋਂ ਨੌਜਵਾਨਾਂ ਦੇ ਸਰਵ ਪੱਖੀ ਲਈ ਉਪਰਾਲੇ ਵਿੱਢੇ ਗਏ ਹਨ। ਇਕ ਪਾਸੇ ਸਿੱਖਿਆ ਤੰਤਰ ਮਜਬੂਤ ਕੀਤਾ ਗਿਆ ਹੈ, ਦੂਜੇ ਪਾਸੇ ਵੱਡੇ ਪੱਧਰ ਤੇ ਸਰਕਾਰੀ ਨੌਕਰੀਆਂ ਲਈ ਭਰਤੀ ਕੀਤੀ ਗਈ ਹੈ ਅਤੇ ਨੌਜਵਾਨਾਂ ਨੂੰ ਮਾੜੀਆਂ ਅਲਾਮਤਾਂ ਤੋਂ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਆਰੰਭ ਕੀਤਾ ਗਿਆ ਹੈ। ਖੇਡ ਸਭਿਆਚਾਰ ਵਿਕਸਤ ਕੀਤਾ ਜਾ ਰਿਹਾ ਹੈ। ਖੇਡਾਂ ਵਤਨ ਪੰਜਾਬ ਦੀਆਂ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਜੇਤੂ ਖਿਡਾਰੀਆਂ ਨੂੰ ਇਨਾਮ ਵਰਗੇ ਉਪਰਾਲੇ ਕੀਤੇ ਗਏ ਹਨ।
ਵਿਧਾਇਕ ਨੇ ਕਿਹਾ ਕਿ ਇਹ ਖੇਡ ਮੈਦਾਨ ਖਿਡਾਰੀਆਂ ਲਈ ਨਰਸਰੀਆਂ ਦਾ ਕੰਮ ਕਰਣਗੇ ਅਤੇ ਇੱਥੋਂ ਹੀ ਵੱਡੇ ਖਿਡਾਰੀ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜਦ ਜੀਵਨ ਦੇ ਮੁੱਢਲੇ ਪੱਧਰ ਤੇ ਹੀ ਸਾਡੇ ਬੱਚਿਆਂ ਨੂੰ ਉਨ੍ਹਾਂ ਦੇ ਪਿੰਡ ਵਿਚ ਹੀ ਤਿਆਰੀ ਲਈ ਖੇਡ ਮੈਦਾਨ ਮਿਲਣਗੇ ਤਾਂ ਉਨ੍ਹਾਂ ਦਾ ਹੁਨਰ ਹੋਰ ਵੀ ਨਿਖਰ ਕੇ ਸਾਹਮਣੇ ਆਵੇਗਾ ਅਤੇ ਇਹ ਸਾਡੇ ਪੰਜਾਬ ਦਾ ਨਾਂਅ ਰੌਸ਼ਨ ਕਰਣਗੇ।
ਵਿਧਾਇਕ ਸ੍ਰੀ ਗੋਲਡੀ ਨੇ ਹਲਕਾ ਜਲਾਲਾਬਾਦ ਨੂੰ ਇਹ ਉਪਹਾਰ ਦੇਣ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਧੰਨਵਾਦ ਕਰਦਿਆਂ ਦੱਸਿਆ ਕਿ ਬਾਹਮਣੀ ਵਾਲਾ, ਚੱਕ ਅਰਨੀਵਾਲਾ, ਚੱਕ ਖੀਵਾ, ਚੱਕ ਮੌਜਦੀਨ ਵਾਲਾ, ਚੱਕ ਮੁਹੰਮਦੇ ਵਾਲਾ, ਚੱਕ ਟਾਹਲੀ ਵਾਲਾ, ਢੰਢੀ ਕਦੀਮ, ਢੰਢੀ ਖੁਰਦ, ਘੁਬਾਇਆ, ਹਲੀਮ ਵਾਲਾ, ਹੌਜ ਖਾਸ, ਹਜਾਰਾ ਰਾਮ ਸਿੰਘ ਵਾਲਾ, ਜਲਾਲਾਬਾਦ ਦਿਹਾਤੀ, ਜੋਧਾ ਭੈਣੀ, ਕਾਠਗੜ੍ਹ, ਲੱਧੂ ਵਾਲਾ ਉਤਾੜ, ਲੱਖੋ ਵਾਲੀ, ਮੋਹਰ ਸਿੰਘ ਵਾਲਾ, ਮੋਹਕਮ ਅਰਾਈਆਂ, ਪਾਲੀ ਵਾਲਾ, ਰੱਤਾ ਖੇੜਾ, ਰੋੜਾਂ ਵਾਲੀ, ਸੜੀਆਂ, ਅਰਨੀਵਾਲਾ ਸ਼ੇਖ ਸੁਭਾਨ, ਬੰਨਾਂ ਵਾਲਾ, ਬੁਰਜ ਹਨੁਮਾਨਗੜ੍ਹ, ਡੱਬਵਾਲਾ ਕਲਾਂ, ਘੱਟਿਆਂ ਵਾਲੀ ਜੱਟਾਂ, ਇਸਲਾਮ ਵਾਲਾ, ਜੰਡ ਵਾਲਾ ਭੀਮੇ ਸ਼ਾਹ, ਝੋਟਿਆਂ ਵਾਲੀ, ਕਮਾਲ ਵਾਲਾ, ਕੰਧ ਵਾਲਾ ਹਾਜਰ ਖਾਂ, ਕੋਹਾੜਿਆਂ ਵਾਲੀ, ਮਾਹੂਆਣਾ ਬੋਦਲਾ, ਮੰਮੂ ਖੇੜਾ ਖਾਟਵਾਂ, ਮੁਲਿਆਂ ਵਾਲੀ, ਪਾਕਾਂ, ਸ਼ਾਮਾਂ ਖਾਨਕਾ ਵਿਚ ਇਹ ਖੇਡ ਮੈਦਾਨ ਬਣਾਏ ਜਾਣਗੇ।

39ਵਾਂ ਮਾਂ ਭਗਵਤੀ ਜਾਗਰਣ ਸਥਾਨ ਸ੍ਰੀ ਸਨਾਤਨ ਧਰਮ ਸ੍ਰੀ ਹਨੂੰਮਾਨ ਮੰਦਰ ਮੰਡੀ ਅਰਨੀਵਾਲਾ ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕਰੋ 98...
17/07/2025

39ਵਾਂ ਮਾਂ ਭਗਵਤੀ ਜਾਗਰਣ
ਸਥਾਨ ਸ੍ਰੀ ਸਨਾਤਨ ਧਰਮ ਸ੍ਰੀ ਹਨੂੰਮਾਨ ਮੰਦਰ ਮੰਡੀ ਅਰਨੀਵਾਲਾ
ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕਰੋ 9872402625, 07009684469 , 9888524105

17/07/2025

ਮੁਰਾਦਵਾਲਾ ਦਲ ਸਿੰਘ ਚ ਰੁੱਖ ਲਗਾਓ ਮੁਹਿੰਮ ਤਹਿਤ ਲਾਇਆ ਕੈਂਪ

17/07/2025

ਫਾਜਿਲਕਾ DC ਦੇ ਰਵੱਈਏ ਨੂੰ ਲੈ ਕੇ ਚੋਣਵੇਂ ਪੱਤਰਕਾਰਾਂ ਨਾਲ ਕੀਤੀ ਮੀਟਿੰਗ- ਪਰਮਜੀਤ ਢਾਬਾਂ

ਬਲਜਿੰਦਰ ਸਿੰਘ ਮੂਲਿਆਂ ਵਾਲਾ ਨੂੰ ਆਮ ਆਦਮੀ ਪਾਰਟੀ ਵਲੋ ਕੀਤਾ ਗਿਆ ਜਿਲ੍ਹਾਂ ਮੀਡੀਆ ਇੰਚਾਰਜ ਨਿਯੁਕਤ। ਪਹਿਲਾਂ ਵੀ ਇਹਨਾਂ ਕੋਲ ਹਨ ਪੰਜਾਬ ਪੱਧਰ ਦ...
17/07/2025

ਬਲਜਿੰਦਰ ਸਿੰਘ ਮੂਲਿਆਂ ਵਾਲਾ ਨੂੰ ਆਮ ਆਦਮੀ ਪਾਰਟੀ ਵਲੋ ਕੀਤਾ ਗਿਆ ਜਿਲ੍ਹਾਂ ਮੀਡੀਆ ਇੰਚਾਰਜ ਨਿਯੁਕਤ।
ਪਹਿਲਾਂ ਵੀ ਇਹਨਾਂ ਕੋਲ ਹਨ ਪੰਜਾਬ ਪੱਧਰ ਦੇ ਪਾਰਟੀ ਚ ਅਹੁਦੇ

ਪੰਜਾਬ ਸਰਕਾਰ ਸਮਾਜ ਦੇ ਪਛੜੇ ਵਰਗਾਂ ਦੀ ਭਲਾਈ ਲਈ ਦ੍ਰਿੜ ਸੰਕਲਪਿਤ -ਜਗਦੀਪ ਕੰਬੋਜ ਗੋਲਡੀ- ਵਿਧਾਇਕ ਜਲਾਲਾਬਾਦ ਨੇ ਪੰਜਾਬ ਅਨਸੂਚਿਤ ਜਾਤੀਆਂ ਭੋਂ ...
17/07/2025

ਪੰਜਾਬ ਸਰਕਾਰ ਸਮਾਜ ਦੇ ਪਛੜੇ ਵਰਗਾਂ ਦੀ ਭਲਾਈ ਲਈ ਦ੍ਰਿੜ ਸੰਕਲਪਿਤ -ਜਗਦੀਪ ਕੰਬੋਜ ਗੋਲਡੀ

- ਵਿਧਾਇਕ ਜਲਾਲਾਬਾਦ ਨੇ ਪੰਜਾਬ ਅਨਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸਨ ਵੱਲੋਂ ਹਲਕੇ ਦੇ ਪਿੰਡ ਕਾਠਗੜਾ ਦੇ ਕਰਜਦਾਰਾਂ ਨੂੰ ਕਰਜ਼ਾ ਮਾਫੀ ਦੇ ਵੰਡੇ ਸਰਟੀਫਿਕੇਟ

ਜਲਾਲਾਬਾਦ 17 ਜੁਲਾਈ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਸਿਰ ਤੋੜ ਯਤਨ ਕਰ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤੋਂ ਐਸ.ਸੀ ਭਾਈਚਾਰੇ ਅਤੇ ਦਵਿਆਂਗ ਵਿਅਕਤੀਆਂ ਵੱਲੋਂ 31 ਮਾਰਚ 2020 ਤੱਕ ਪੰਜਾਬ ਦੇ ਕੁੱਲ 4727 ਕਰਜਦਾਰਾਂ ਵੱਲੋਂ ਲਏ ਗਏ 67.84 ਕਰੋੜ ਦੇ ਕਰਜ਼ੇ ਮੁਆਫ ਕੀਤੇ ਗਏ ਹਨ!
ਇਹ ਗੱਲ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਜਲਾਲਾਬਾਦ ਦੇ ਪਿੰਡ ਕਾਠਗੜ੍ਹ ਦੇ ਪਿੰਡਾਂ ਦੇ 24 ਕਰਜਦਾਰਾਂ ਨੂੰ ਕੁਲ 43 ਲੱਖ 39 ਹਜ਼ਾਰ 361 ਰੁਪਏ ਦਾ ਕਰਜਾ ਮਾਫੀ ਦੇ ਸਰਟੀਫਿਕੇਟ ਵੰਡਣ ਦੌਰਾਨ ਆਖੀ।
ਉਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਜਲਾਲਾਬਾਦ ਦੇ ਫੁੱਲ 105 ਕਰਜਦਾਰਾਂ ਦਾ 2 ਕਰੋੜ 42 ਲੱਖ 97 ਹਜ਼ਾਰ 616 ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਕੁੱਲ 266 ਕਰਜਦਾਰਾਂ ਦਾ ਲਗਭਗ 4.97 ਕਰੋੜ ਰੁਪਏ ਦਾ ਕਰਜ਼ਾ ਮੁਆਫ ਹੋਇਆ ਹੈ।

ਇਸ ਮੌਕੇ ਵਿਧਾਇਕ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰੇਕ ਵਰਗ ਦੇ ਹਿੱਤਾਂ ਦਾ ਖਿਆਲ ਕਰ ਰਹੀ ਹੈ! ਇਸ ਕਾਰਨ ਸਰਕਾਰ ਨੇ ਉਕਤ ਸਮੇਂ ਤੋਂ ਪਹਿਲਾਂ ਦੇ ਐਸਸੀ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤੋਂ ਲਏ ਗਏ ਸਾਰੇ ਕਰਜੇ ਮਾਫ ਕਰ ਦਿੱਤੇ ਗਏ ਹਨ।
ਇਸ ਮੌਕੇ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਤਲਵਿੰਦਰ ਸਿੰਘ ਵੀ ਹਾਜ਼ਰ ਸਨ।

17/07/2025

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗਲ ਲੱਗ ਥਾਹਾਂ ਮਾਰ ਕੇ ਰੋਇਆ ਫੋਜੀ ਦਾ ਪਰਿਵਾਰ

Address

Mohali

Alerts

Be the first to know and let us send you an email when Aw news 18 posts news and promotions. Your email address will not be used for any other purpose, and you can unsubscribe at any time.

Contact The Business

Send a message to Aw news 18:

Share