FACT News - Mohali

FACT News - Mohali Fueled by our ambition to be the pioneer in covering issues never touched before.

We, here at Fact News Mohali are committed towards providing our community with fact based information backed by coming of the age approach of blending news with technology.

ਪੰਜਾਬ ਸਰਕਾਰ ਦੀ ਯੋਗਾ ਮੁਹਿੰਮ ਦੀ ਕੀਤੀ ਸ਼ਲਾਘਾ, ਡਾ. ਵਿਨੈ ਭਾਰਤੀ ਨੇ ਯੋਗ ਟ੍ਰੇਨਰਾਂ ਨੂੰ ਦਿੱਤੀ ਸਿਖਲਾਈ, "ਸੀ.ਐਮ ਦੀ ਯੋਗਸ਼ਾਲਾ" ਦੇ ਰਿਫਰੈ...
17/02/2025

ਪੰਜਾਬ ਸਰਕਾਰ ਦੀ ਯੋਗਾ ਮੁਹਿੰਮ ਦੀ ਕੀਤੀ ਸ਼ਲਾਘਾ, ਡਾ. ਵਿਨੈ ਭਾਰਤੀ ਨੇ ਯੋਗ ਟ੍ਰੇਨਰਾਂ ਨੂੰ ਦਿੱਤੀ ਸਿਖਲਾਈ,
"ਸੀ.ਐਮ ਦੀ ਯੋਗਸ਼ਾਲਾ" ਦੇ ਰਿਫਰੈਸ਼ਰ ਕੋਰਸ 'ਚ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ ਦੇ ਪ੍ਰਸਿੱਧ ਯੋਗਾ ਥੈਰੇਪਿਸਟ ਤੇ ਮਾਹਿਰ ਡਾਕਟਰ ਵਿਨੈ ਭਾਰਤੀ ਨੇ ਟ੍ਰੇਨਰਾਂ ਨੂੰ ਯੋਗਾ ਦੇ ਸਹੀ ਅਭਿਆਸ ਅਤੇ ਮਹੱਤਵ ਬਾਰੇ ਦੱਸਿਆ

#ਮੋਹਾਲੀ 18 ਫਰਵਰੀ (ਫੈਕਟ ਨਿਊਜ਼ ਮੋਹਾਲੀ):-

ਪੰਜਾਬ ਸਰਕਾਰ ਦੀ ਯੋਗ ਮੁਹਿੰਮ ਤਹਿਤ ਕਰਵਾਏ ਗਏ "ਸੀ.ਐਮ ਦੀ ਯੋਗਸ਼ਾਲਾ" ਦੇ ਰਿਫਰੈਸ਼ਰ ਕੋਰਸ ਵਿੱਚ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ ਦੇ ਪ੍ਰਸਿੱਧ ਯੋਗਾ ਥੈਰੇਪਿਸਟ ਅਤੇ ਮਾਹਿਰ ਡਾਕਟਰ ਵਿਨੈ ਭਾਰਤੀ ਨੇ ਟ੍ਰੇਨਰਾਂ ਨੂੰ ਯੋਗਾ ਦੇ ਸਹੀ ਅਭਿਆਸ ਅਤੇ ਮਹੱਤਵ ਬਾਰੇ ਦੱਸਿਆ। ਇਸ ਮੌਕੇ ਉਹਨ੍ਹਾਂ ਪੰਜਾਬ ਸਰਕਾਰ ਦੀ ਯੋਗ ਮੁਹਿੰਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਧੀਆ ਉਪਰਾਲਾ ਕਰਾਰ ਦਿੱਤਾ।
ਡਾ. ਵਿਨੈ ਭਾਰਤੀ ਨੇ ਆਪਣੇ ਲੈਕਚਰ ਵਿੱਚ ਕਿਹਾ ਕਿ ਯੋਗਾ ਨਾ ਸਿਰਫ਼ ਸਰੀਰਕ ਸਿਹਤ ਵਿੱਚ ਸੁਧਾਰ ਕਰਦਾ ਹੈ, ਸਗੋਂ ਮਾਨਸਿਕ ਅਤੇ ਅਧਿਆਤਮਿਕ ਸਿਹਤ ਲਈ ਵੀ ਬੇਹੱਦ ਲਾਹੇਵੰਦ ਹੈ। ਉਹਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੇ ਸਮੇਂ ਤਣਾਅ ਭਰੀ ਜ਼ਿੰਦਗੀ ਵਿੱਚ ਯੋਗ ਰਾਹੀਂ ਸ਼ਾਂਤੀ ਅਤੇ ਸੰਤੁਲਨ ਪ੍ਰਾਪਤ ਕਰਨਾ ਸੰਭਵ ਹੈ।
ਉਹਨ੍ਹਾਂ ਟ੍ਰੇਨਰਾਂ ਨੂੰ ਸਮਝਾਇਆ ਕਿ ਵੱਖ-ਵੱਖ ਯੋਗਾ ਆਸਣਾਂ ਦਾ ਸਹੀ ਅਭਿਆਸ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਮਾਨਸਿਕ ਸ਼ਾਂਤੀ ਨੂੰ ਵਧਾਉਂਦਾ ਹੈ। ਇਸ ਦੇ ਨਾਲ ਹੀ ਉਹਨ੍ਹਾਂ ਨੇ ਟ੍ਰੇਨਰਾਂ ਨੂੰ ਯੋਗ ਦੇ ਪ੍ਰਚਾਰ-ਪ੍ਰਸਾਰ ਲਈ ਵੱਧ ਤੋਂ ਵੱਧ ਸਰਗਰਮ ਭੂਮਿਕਾ ਨਿਭਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦੇ ਲਾਭਾਂ ਤੋਂ ਜਾਣੂ ਕਰਵਾਉਣ ਦੀ ਅਪੀਲ ਕੀਤੀ। ਟ੍ਰੇਨਰਾਂ ਨੇ ਯੋਗ ਦੇ ਲਾਭਾਂ ਅਤੇ ਇਸ ਦੇ ਪ੍ਰਭਾਵਸ਼ਾਲੀ ਅਭਿਆਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ।
ਪੰਜਾਬ ਸਰਕਾਰ ਦੇ ਸਲਾਹਕਾਰ, ਕਮਲੇਸ਼ ਮਿਸ਼ਰਾ ਅਤੇ ਅਮਰੇਸ਼ ਕੁਮਾਰ ਝਾਅ, ਜ਼ਿਲ੍ਹਾ ਕੋਆਰਡੀਨੇਟਰ ਨਿਰਮਲ ਸਿੰਘ, ਪ੍ਰਤਿਮਾ ਡਾਬਰ, ਵੰਦਨਾ, ਜਤਿਨ ਕੁਮਾਰ ਅਤੇ ਲਵਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨ ਲਈ ਸੂਬਾ ਸਰਕਾਰ ਦੇ ਲਗਾਤਾਰ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੁਹਿੰਮ ਰਾਹੀਂ ਪੰਜਾਬ ਸਰਕਾਰ ਨੇ ਯੋਗ ਨੂੰ ਲੋਕਾਂ ਤੱਕ ਲਿਜਾਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਿਆ ਹੈ, ਜਿਸ ਨਾਲ ਸੂਬੇ ਦੇ ਲੋਕ ਸਰੀਰਕ ਤੌਰ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਇਕੱਠੇ ਹੋਣ ਉਤੇ ਸਖ਼ਤ ਪਾਬੰਦੀ #ਮੋਹਾਲੀ 16 ਫ਼ਰਵਰੀ :-ਚੇਅਰਮੈਨ...
16/02/2025

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਇਕੱਠੇ ਹੋਣ ਉਤੇ ਸਖ਼ਤ ਪਾਬੰਦੀ

#ਮੋਹਾਲੀ 16 ਫ਼ਰਵਰੀ :-

ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ 19.02.2025 ਤੋਂ 4.04.2025 ਤੱਕ ਸਵੇਰ ਦੇ ਸੈਸ਼ਨ ਵਿਚ 11.00 ਵਜੇ ਤੋਂ ਦੁਪਹਿਰ 2.15 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਪ੍ਰੀਖਿਆ ਦੇ ਸੁਚੱਜੇ ਸੰਚਾਲਨ ਲਈ ਪ੍ਰੀਖਿਆ ਕੇਂਦਰ ਦੇ ਆਲੇ ਦੁਆਲੇ ਬੀ.ਐਨ.ਐਸ.ਐਸ ਦੀ ਧਾਰਾ 163 ਲਗਾਉਣ ਅਤੇ ਇਸਦੇ ਨਾਲ ਹੀ ਵਿਘਨ ਪਾਉਣ ਵਾਲੇ ਅਨਸਰਾਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ, ਟ੍ਰੈਫਿਕ ਦੀ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਤੇ ਪੁਖਤਾ ਪ੍ਰਬੰਧ ਕਰਨ ਲਈ ਸੀਨੀਅਰ ਕਪਤਾਨ ਪੁਲਿਸ ਨੂੰ ਜਰੂਰੀ ਨਿਰਦੇਸ਼ ਜਾਰੀ ਕਰਨ ਲਈ ਹੁਕਮ ਦਿੱਤੇ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਵਿੱਚ ਸਥਾਪਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਦੇ ਅੰਦਰ 5 ਜਾਂ ਉਸਤੋਂ ਵੱਧ ਵਿਅਕਤੀਆਂ ਦੇ ਇਕਠੇ ਹੋਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਵਿਧਾਇਕ ਅਨਮੋਲ ਗਗਨ ਮਾਨ ਨੇ ਨਿੱਝਰ ਚੌਂਕ ਤੋਂ ਬਰਿਆਲੀ ਨਦੀ ਤੱਕ ਬਰਸਾਤੀ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ ਬਰ...
15/02/2025

ਵਿਧਾਇਕ ਅਨਮੋਲ ਗਗਨ ਮਾਨ ਨੇ ਨਿੱਝਰ ਚੌਂਕ ਤੋਂ ਬਰਿਆਲੀ ਨਦੀ ਤੱਕ ਬਰਸਾਤੀ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

ਬਰਸਾਤ ਦੌਰਾਨ ਲੋਕਾਂ ਨੂੰ ਪਾਣੀ ਖੜ੍ਹਨ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੰਮ ਛੇ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ

ਕਜੌਲੀ ਤੋਂ ਸਰਫੇਸ ਵਾਟਰ ਸਪਲਾਈ ਦਾ ਵਰਕ ਆਰਡਰ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਅਲਾਟ ਕਰ ਦਿੱਤਾ ਜਾਵੇਗਾ

#ਖਰੜ #ਮੌਹਾਲੀ 16 ਫਰਵਰੀ (ਫੈਕਟ ਨਿਊਜ਼ ਮੋਹਾਲੀ):-

ਹਲਕਾ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਨਿੱਝਰ ਚੌਕ ਤੋਂ ਬਰਿਆਲੀ ਨਦੀ ਤੱਕ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਵਿਛਾਉਣ ਦਾ ਕੰਮ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਭਰੋਸਾ ਦੇਣ ਨਾਲ ਸ਼ੁਰੂ ਕਰਵਾਇਆ।
ਉਹਨ੍ਹਾਂ ਕਿਹਾ ਕਿ 4.13 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਵਾਸੀਆਂ ਲਈ ਲਾਹੇਵੰਦ ਹੋਵੇਗਾ। ਉਹਨ੍ਹਾਂ ਕਿਹਾ ਕਿ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਆਉਣ ਵਾਲੇ ਸਮੇਂ ਵਿੱਚ ਤਿੰਨ ਐਸਟੀਪੀਜ਼ ਦਾ ਕੰਮ ਤੇਜ਼ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਮੌਜੂਦਾ ਨਾਕਾਫ਼ੀ ਸੀਵਰੇਜ ਸਿਸਟਮ ਤੋਂ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬੋਰਡ ਦੇ ਅਧਿਕਾਰੀਆਂ ਨੂੰ ਇਹ ਕੰਮ ਦਸੰਬਰ ਤੱਕ ਪੂਰੇ ਕਰਨ ਲਈ ਕਿਹਾ ਗਿਆ ਹੈ।
ਅਨਮੋਲ ਗਗਨ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖਰੜ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਹੋਰ ਮਹੱਤਵਪੂਰਨ ਪ੍ਰੋਜੈਕਟ ਜਿਸਨੂੰ ਮਨਜ਼ੂਰੀ ਦਿੱਤੀ ਗਈ ਸੀ, ਮਾਰਚ ਦੇ ਪਹਿਲੇ ਹਫ਼ਤੇ ਸਫਲ ਬੋਲੀਕਾਰ ਨੂੰ ਅਲਾਟ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿੱਤੀ ਬੋਲੀਆਂ ਮੁਲਾਂਕਣ ਪ੍ਰਕਿਰਿਆ ਅਧੀਨ ਹਨ ਅਤੇ ਜਿਵੇਂ ਹੀ ਮੁਲਾਂਕਣ ਪੂਰਾ ਹੋ ਜਾਵੇਗਾ, ਸਫ਼ਲ ਫਰਮ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਜਾਵੇਗਾ। ਉਹਨ੍ਹਾਂ ਕਿਹਾ ਕਿ ਇਤਿਹਾਸਕ ਸ਼ਹਿਰ ਖਰੜ ਅਤੇ ਸਮੁੱਚੇ ਹਲਕੇ ਦੇ ਸਰਵਪੱਖੀ ਵਿਕਾਸ ਲਈ ਉਹ ਲਗਾਤਾਰ ਉਪਰਾਲੇ ਕਰ ਰਹੇ ਹਨ।
ਵਿਧਾਇਕ ਅਨਮੋਲ ਗਗਨ ਮਾਨ ਨੇ ਅੱਗੇ ਕਿਹਾ ਕਿ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) ਜਾਰੀ ਨਾ ਹੋਣ ਕਾਰਨ ਪੇਂਡੂ ਸੜਕਾਂ ਦਾ ਜੋ ਕੰਮ ਸ਼ੁਰੂ ਨਹੀਂ ਸੀ ਹੋ ਸਕਿਆ ਉਸ ਵਾਸਤੇ ਹੁਣ ਸੂਬਾ ਸਰਕਾਰ ਪੇਂਡੂ ਸੜਕਾਂ ਦੀ ਓਵਰਹਾਲਿੰਗ ਲਈ ਹੋਰ ਸਰੋਤਾਂ ਤੋਂ ਫੰਡਾਂ ਦਾ ਪ੍ਰਬੰਧ ਕਰ ਰਹੀ ਹੈ, ਜਿਸ ਨਾਲ ਇਹ ਕੰਮ ਜਲਦੀ ਸ਼ੁਰੂ ਕਰ ਦਿੱਤੇ ਜਾਣਗੇ। ਉਹਨ੍ਹਾਂ ਲੋਕਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਖਰੜ ਹਲਕੇ ਦੀਆਂ ਬੁਨਿਆਦੀ ਢਾਂਚੇ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।

ਕੁੱਬਾਹੇੜੀ ’ਚ ਨਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਣ ’ਤੇ ਪਰਚਾ ਦਰਜ਼, ਕਰੀਬ 2.32 ਲੱਖ ਘਣ ਫੁੱਟ ਗ੍ਰੇਵਲ ਦੀ ਨਜਾਇਜ਼ ਨਿਕਾਸੀ ਪਾਈ ਗਈ #ਐਸਏਐਸ...
13/02/2025

ਕੁੱਬਾਹੇੜੀ ’ਚ ਨਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਣ ’ਤੇ ਪਰਚਾ ਦਰਜ਼,
ਕਰੀਬ 2.32 ਲੱਖ ਘਣ ਫੁੱਟ ਗ੍ਰੇਵਲ ਦੀ ਨਜਾਇਜ਼ ਨਿਕਾਸੀ ਪਾਈ ਗਈ

#ਐਸਏਐਸਨਗਰ ਮੌਹਾਲੀ 13 ਫ਼ਰਵਰੀ (ਫੈਕਟ ਨਿਊਜ਼ ਮੋਹਾਲੀ):-

ਡਰੇਨੇਜ-ਕਮ-ਖਣਨ ਤੇ ਭੂ-ਵਿਗਆਨ ਵਿਭਾਗ ਵੱਲੋਂ ਜ਼ਿਲ੍ਹੇ ’ਚ ਨਜਾਇਜ਼ ਮਾਈਨਿੰਗ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਬਲਾਕ ਮਾਜਰੀ ਦੇ ਪਿੰਡ ਕੁੱਬਾਹੇੜੀ ’ਚ ਨਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਣ ’ਤੇ ਥਾਣਾ ਮਾਜਰੀ ਵਿੱਚ ਅਣਪਛਾਤੇ ਲੋਕਾਂ ਖਿਲਾਫ਼ ਨਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਵਾਇਆ ਗਿਆ ਹੈ।
ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਖਣਨ ਤੇ ਭੂ-ਵਿਗਿਆਨ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅਕਾਸ਼ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲ੍ਹ ਵਿਭਾਗ ਨੂੰ ਕੁੱਬਾਹੇੜੀ ’ਚ ਗ੍ਰੇਵਲ ਦੀ ਨਜਾਇਜ਼ ਤੌਰ ’ਤੇ ਨਿਕਾਸੀ ਦੀ ਸੂਚਨਾ ਮਿਲੀ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਵਿਭਾਗ ਵੱਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ। ਇਸ ਜਾਇਜ਼ੇ ਦੌਰਾਨ ਕਰੀਬ 29 ਹਜ਼ਾਰ ਵਰਗ ਫੁੱਟ ਰਕਬੇ ’ਚੋਂ 2.32 ਲੱਖ ਘਣ ਫੁੱਟ ਦੀ ਮੁਢਲੇ ਤੌਰ ’ਤੇ ਨਿਕਾਸੀ ਹੋਣੀ ਪਾਈ ਗਈ। ਉਹਨ੍ਹਾਂ ਦੱਸਿਆ ਕਿ ਇਸ ਨਿਕਾਸੀ ਲਈ ਵਿਭਾਗ ਪਾਸੋਂ ਕਿਸੇ ਵੀ ਤਰ੍ਹਾਂ ਦੀ ਅਗਾਊਂ ਮਨਜੂਰੀ ਨਾ ਲਏ ਜਾਣ ਕਾਰਨ, ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਈਨਜ਼ ਤੇ ਮਿਨਰਲ (ਡਿਵੈਲਪਮੈਂਟ ਤੇ ਰੈਗੂਲੇਸ਼ਨ) ਐਕਟ 1957 ਦੀ ਧਾਰਾ 4 (1) ਦੀ ਉਲੰਘਣਾ ਪਾਈ ਗਈ ਹੈ। ਇਸ ਮਾਮਲੇ ’ਚ ਅਗਲੇਰੀ ਕਾਰਵਾਈ ਕਰਦੇ ਹੋਏ ਮਾਜਰੀ ਪੁਲਿਸ ਕੋਲ ਉਕਤ ਐਕਟ ਦੀ ਧਾਰਾ 4 (1) ਅਤੇ 21 (1) ਤਹਿਤ ਪਰਚਾ ਦਰਜ ਕਰਵਾਇਆ ਗਿਆ ਹੈ।
ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਖਣਨ ਤੇ ਭੂ-ਵਿਗਿਆਨ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਪਰਚਾ ਦਰਜ਼ ਕਰਨ ਬਾਅਦ ਮਾਮਲੇ ਦੀ ਅਗਲੇਰੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ, ਜਿਸ ਦੌਰਾਨ ਮਾਲ ਮਹਿਕਮੇ ਪਾਸੋਂ ਇਸ ਜਗ੍ਹਾ ਦੀ ਨਿਸ਼ਾਨੇਦਹੀ ਕਰਵਾ ਕੇ, ਵਿਭਾਗ ਵੱਲੋਂ ਨਜਾਇਜ਼ ਖਣਨ ਅਧੀਨ ਆਏ ਰਕਬੇ ਦੀ ਸਹੀ ਮਿਣਤੀ ਅਤੇ ਮਾਲਕੀ ਬਾਰੇ ਵੀ ਪਤਾ ਕੀਤਾ ਜਾਵੇਗਾ। ਉਹਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ’ਚ ਕੇਵਲ ਬਨੂੜ ਵੀਅਰ ਨੂੰ ਛੱਡ ਕੇ ਹੋਰ ਕਿਸੇ ਵੀ ਥਾਂ ਵਿਭਾਗ ਵੱਲੋਂ ਅਧਿਕਾਰਿਤ ਤੌਰ ’ਤੇ ਡੀ-ਸਿਲਟਿੰਗ ਜਾਂ ਮਾਈਨਿੰਗ ਦੀ ਇਜ਼ਾਜ਼ਤ ਨਹੀਂ ਦਿੱਤੀ ਹੋਈ। ਉਹਨ੍ਹਾਂ ਕਿਹਾ ਵਿਭਾਗ ਨਜਾਇਜ਼ ਮਾਈਨਿੰਗ ਖ਼ਿਲਾਫ਼ ਸਖਤ ਕਾਰਵਾਈ ਲਈ ਵਚਨਬੱਧ ਹੈ।

Jatinder Sabharwal

ਅਮਰੂਦ ਬਾਗ ਘੁਟਾਲਾ ਵਿੱਚ ਧੋਖਾਧੜੀ ਨਾਲ 12 ਕਰੋੜ ਰੁਪਏ ਮੁਆਵਜ਼ਾ ਲੈਣ ਵਾਲਾ ਭਗੌੜਾ ਮੁਲਜ਼ਮ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਕਾਬੂ  #ਚੰਡੀਗੜ੍ਹ, ...
12/02/2025

ਅਮਰੂਦ ਬਾਗ ਘੁਟਾਲਾ ਵਿੱਚ ਧੋਖਾਧੜੀ ਨਾਲ 12 ਕਰੋੜ ਰੁਪਏ ਮੁਆਵਜ਼ਾ ਲੈਣ ਵਾਲਾ ਭਗੌੜਾ ਮੁਲਜ਼ਮ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਕਾਬੂ

#ਚੰਡੀਗੜ੍ਹ, 12 ਫਰਵਰੀ (ਫੈਕਟ ਨਿਊਜ਼ ਮੋਹਾਲੀ):-

ਪੰਜਾਬ ਵਿਜੀਲੈਂਸ ਬਿਊਰੋ ਨੇ ਸਾਲ 2016-17 ਵਿੱਚ ਪਿੰਡ ਬਾਕਰਪੁਰ ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਹੋਏ 'ਅਮਰੂਦ ਬਾਗ ਘੁਟਾਲੇ' ਦੇ ਸਹਿ-ਮੁਲਜ਼ਮ ਚੰਡੀਗੜ੍ਹ ਵਾਸੀ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਸਰਕਾਰੀ ਮੁਲਾਜ਼ਮਾਂ ਅਤੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਧੋਖਾਧੜੀ ਰਾਹੀਂ ਆਪਣੇ ਅਤੇ ਆਪਣੀ ਪਤਨੀ ਦੇ ਖਾਤਿਆਂ ਵਿੱਚ ਲਗਭਗ 12 ਕਰੋੜ ਰੁਪਏ ਦਾ ਮੁਆਵਜ਼ਾ ਪ੍ਰਾਪਤ ਕੀਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਖਦੇਵ ਸਿੰਘ ਨੇ ਧੋਖਾਧੜੀ, ਜਾਅਲਸਾਜ਼ੀ ਅਤੇ ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਕੇ ਇਸ ਅਪਰਾਧਿਕ ਸਾਜ਼ਿਸ਼ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਿਆ ਅਤੇ ਮੁਲਜ਼ਮਾਂ ਨੇ ਰਿਸ਼ਵਤ ਰਾਹੀਂ ਗੈਰ-ਕਾਨੂੰਨੀ ਵਿੱਤੀ ਲਾਭ ਵੀ ਹਾਸਲ ਕੀਤਾ।
ਇਸ ਸਬੰਧੀ ਕੀਤੀ ਵਿਜੀਲੈਂਸ ਬਿਓਰੋ ਵੱਲੋਂ ਜਾਂਚ ਤੋਂ ਪਤਾ ਲੱਗਾ ਕਿ ਐਸ.ਏ.ਐਸ. ਨਗਰ ਵਿੱਚ ਏਅਰੋਟ੍ਰੋਪੋਲਿਸ ਪ੍ਰੋਜੈਕਟ ਲਈ ਜ਼ਮੀਨ ਪ੍ਰਾਪਤੀ ਸਬੰਧੀ ਪ੍ਰਕਿਰਿਆ ਦੌਰਾਨ ਫਰਜੀ ਅਮਰੂਦਾਂ ਦੇ ਬਾਗ ਹੋਣ ਬਦਲੇ ਗੈਰ-ਕਾਨੂੰਨੀ ਵੱਧ ਮੁਆਵਜ਼ੇ ਦਾ ਦਾਅਵਾ ਕਰਨ ਦੇ ਇਰਾਦੇ ਨਾਲ ਮੁਲਜ਼ਮ ਸੁਖਦੇਵ ਸਿੰਘ ਨੇ ਪਿੰਡ ਬਾਕਰਪੁਰ ਵਿਖੇ 3 ਕਨਾਲ 16 ਮਰਲੇ ਜ਼ਮੀਨ ਖਰੀਦੀ ਸੀ। ਉਪਰੰਤ ਉਸਨੇ ਬਾਕਰਪੁਰ ਦੇ ਵਸਨੀਕ ਮੁੱਖ ਮੁਲਜ਼ਮ ਭੁਪਿੰਦਰ ਸਿੰਘ ਨਾਲ ਮਿਲ ਕੇ ਇਸ ਪਿੰਡ ਦੀ ਅਕਵਾਇਰ ਕੀਤੀ ਜਾਣ ਵਾਲੀ ਜ਼ਮੀਨ 'ਤੇ ਅਮਰੂਦ ਦੇ ਬਾਗ ਪੁਰਾਣੇ ਮੌਜੂਦ ਹੋਣ ਨੂੰ ਸਾਬਤ ਕਰਨ ਦੀ ਸਾਜ਼ਿਸ਼ ਰਚੀ। ਉਸਨੇ ਧੋਖਾਧੜੀ ਨਾਲ ਬੂਟਿਆਂ ਦਾ ਮੁਲਾਂਕਣ ਕਰਨ ਮੌਕੇ ਤਿੰਨ ਸਾਲ ਤੋਂ ਪੁਰਾਣੇ ਹੋਣ ਅਤੇ ਉਹਨਾਂ ਬੂਟਿਆਂ ਨੂੰ ਫ਼ਲ ਦੇਣ ਵਾਲੇ ਰੁੱਖਾਂ ਦੀ ਸ਼੍ਰੇਣੀ ਅਧੀਨ ਮੁਆਵਜ਼ੇ ਲਈ ਯੋਗ ਦਰਸਾਉਣ ਵਾਸਤੇ ਸਬੰਧਤ ਬਾਗਬਾਨੀ ਵਿਕਾਸ ਅਧਿਕਾਰੀ ਨਾਲ ਮਿਲੀਭੁਗਤ ਵੀ ਕੀਤੀ।
ਇਸ ਧੋਖਾਧੜੀ ਵਾਲੀ ਯੋਜਨਾ ਬਾਰੇ ਵਿਸਥਾਰ ਵਿੱਚ ਦੱਸਦਿਆਂ ਬੁਲਾਰੇ ਨੇ ਦੱਸਿਆ ਕਿ ਸੁਖਦੇਵ ਸਿੰਘ ਅਤੇ ਭੁਪਿੰਦਰ ਸਿੰਘ ਦਰਮਿਆਨ ਇੱਕ ਸਮਝੌਤਾ ਸੀ ਜਿਸ ਤਹਿਤ ਸੁਖਦੇਵ ਸਿੰਘ ਮੁਲਾਜ਼ਮਾਂ ਨੂੰ ਰਿਸ਼ਵਤ ਦੇਣ ਸਹਿਤ ਸਾਰੇ ਖਰਚੇ ਸਹਿਣ ਕਰੇਗਾ ਜਦੋਂ ਕਿ ਭੁਪਿੰਦਰ ਸਿੰਘ ਰਿਸ਼ਵਤ ਅਤੇ ਆਪਣੇ ਰੁਤਬੇ ਜ਼ਰੀਏ ਭੂਮੀ ਪ੍ਰਾਪਤੀ ਕੁਲੈਕਟਰ (ਐਲ.ਏ.ਸੀ.), ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਤੋਂ ਧੋਖਾਧੜੀ ਨਾਲ ਪ੍ਰਾਪਤ ਮੁਆਵਜ਼ੇ ਦੀ ਰਕਮ ਦਾ ਦੋ-ਤਿਹਾਈ ਹਿੱਸਾ ਆਪਣੇ ਕੋਲ ਰੱਖੇਗਾ।
ਉਹਨਾਂ ਅੱਗੇ ਦੱਸਿਆ ਕਿ ਪਿੰਡ ਬਾਕਰਪੁਰ ਦੇ ਅਸਲ ਖਸਰਾ ਗਿਰਦਾਵਰੀ ਮਾਲ ਰਜਿਸਟਰ (2016–2021) ਨੂੰ ਨਸ਼ਟ ਕਰ ਦਿੱਤਾ ਗਿਆ ਤਾਂ ਜੋ ਇਸ ਧੋਖਾਧੜੀ ਦਾ ਪਤਾ ਨਾ ਲਗਾਇਆ ਜਾ ਸਕੇ ਅਤੇ 2019 ਵਿੱਚ ਇੱਕ ਨਵਾਂ ਜਾਅਲੀ ਖਸਰਾ ਗਿਰਦਾਵਰੀ ਰਜਿਸਟਰ ਤਿਆਰ ਕੀਤਾ ਗਿਆ। ਭੁਪਿੰਦਰ ਸਿੰਘ ਮਾਲ ਪਟਵਾਰੀ ਬਚਿੱਤਰ ਸਿੰਘ ਨਾਲ ਮਿਲ ਕੇ ਪੱਕੇ ਅਮਰੂਦਾਂ ਦੇ ਬਾਗ ਮੌਜੂਦ ਹੋਣ ਨੂੰ ਸਹੀ ਦਰਸਾਉਣ ਲਈ ਜ਼ਮੀਨੀ ਰਿਕਾਰਡ ਵਿੱਚ ਹੇਰਾਫੇਰੀ ਕਰਨ ਵਿੱਚ ਕਾਮਯਾਬ ਰਿਹਾ। ਇਸ ਤੋਂ ਬਾਅਦ ਸੁਖਦੇਵ ਸਿੰਘ ਅਤੇ ਉਸਦੀ ਪਤਨੀ ਹਰਬਿੰਦਰ ਕੌਰ ਨੇ ਧੋਖਾਧੜੀ ਨਾਲ ਗਮਾਡਾ ਤੋਂ ਕ੍ਰਮਵਾਰ 2,40,96,442 ਰੁਪਏ ਅਤੇ 9,57,86,642 ਰੁਪਏ ਪ੍ਰਾਪਤ ਕੀਤੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਗੈਰ-ਕਾਨੂੰਨੀ ਢੰਗ ਨਾਲ ਪ੍ਰਾਪਤ ਮੁਆਵਜ਼ੇ ਵਿੱਚੋਂ ਭੁਪਿੰਦਰ ਸਿੰਘ ਦੇ ਹਿੱਸੇ ਨੂੰ ਤਬਦੀਲ ਕਰਨ ਵਾਸਤੇ ਸੁਖਦੇਵ ਸਿੰਘ ਨੇ ਸਾਲ 2022 ਵਿੱਚ ਪਿੰਡ ਚੱਪੜਚਿੜੀ ਜਿਲ੍ਹਾ ਮੋਹਾਲੀ ਵਿਖੇ ਲਗਭਗ 6 ਵਿੱਘੇ ਜ਼ਮੀਨ ਭੁਪਿੰਦਰ ਸਿੰਘ ਨੂੰ ਘੱਟ ਮੁੱਲ 'ਤੇ ਵੇਚ ਦਿੱਤੀ। ਇਸੇ ਤਰ੍ਹਾਂ ਪਿੰਡ ਕੈਲੋਂ, ਮੋਹਾਲੀ ਵਿੱਚ ਉਸਦੀ ਪਤਨੀ ਹਰਬਿੰਦਰ ਕੌਰ ਦੀ ਮਲਕੀਅਤ ਵਾਲੀ 32 ਕਨਾਲ ਜ਼ਮੀਨ ਵੀ ਘੱਟ ਮੁੱਲ 'ਤੇ ਭੁਪਿੰਦਰ ਸਿੰਘ ਨੂੰ ਵੇਚ ਦਿੱਤੀ ਗਈ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਸੁਖਦੇਵ ਸਿੰਘ ਕਾਨੂੰਨੀ ਕਾਰਵਾਈਆਂ ਤੋਂ ਬਚ ਰਿਹਾ ਸੀ ਅਤੇ ਜਾਂਚ ਦੌਰਾਨ ਸਹਿਯੋਗ ਨਹੀਂ ਕਰ ਰਿਹਾ ਸੀ। ਹੋਰ ਲਾਭ ਪ੍ਰਾਪਤ ਕਰਨ ਵਾਲੇ ਸਹਿ-ਮੁਲਜ਼ਮਾਂ ਵਾਂਗ ਉਸਨੇ ਧੋਖਾਧੜੀ ਨਾਲ ਪ੍ਰਾਪਤ ਕੀਤੀ ਮੁਆਵਜ਼ਾ ਰਕਮ ਸਵੈ-ਇੱਛਾ ਨਾਲ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਈ ਅਤੇ ਅਦਾਲਤ ਤੋਂ ਅਗਾਊਂ ਜ਼ਮਾਨਤ ਵੀ ਨਹੀਂ ਸੀ ਲਈ।
ਉਹਨਾਂ ਅੱਗੇ ਦੱਸਿਆ ਕਿ ਲਾਭ ਪ੍ਰਾਪਤ ਕਰਨ ਵਾਲੇ ਸਹਿ-ਮੁਲਜ਼ਮਾਂ ਵੱਲੋਂ ਹੁਣ ਤੱਕ 86 ਕਰੋੜ ਰੁਪਏ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਅਤੇ 12 ਕਰੋੜ ਰੁਪਏ ਦੀ ਇਸ ਮੁਲਜਮ ਤੋਂ ਕੀਤੀ ਜਾਣ ਵਾਲੀ ਰਿਕਵਰੀ ਨਾਲ ਵਾਪਸ ਹੋਣ ਵਾਲੀ ਮੁਆਵਜ਼ੇ ਦੀ ਕੁੱਲ ਰਕਮ 100 ਕਰੋੜ ਰੁਪਏ ਹੋ ਜਾਵੇਗੀ। ਇਸ ਕੇਸ ਵਿੱਚ ਹੁਣ ਤੱਕ ਕੁੱਲ 7 ਸਰਕਾਰੀ ਮੁਲਾਜ਼ਮ ਅਤੇ 16 ਆਮ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ-2025ਐੱਸ.ਡੀ.ਐੱਮ ਦਫਤਰਾਂ ਅਤੇ ਬੀ.ਡੀ.ਪੀ.ਓ ਦਫਤਰਾਂ ਵਿੱਚ ਵੋਟਰ ਸੂਚੀਆਂ ਉਪਲਬਧ ਕਰਵਾਈਆਂ, ਵੋਟਰ ਸ...
12/02/2025

ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ-2025

ਐੱਸ.ਡੀ.ਐੱਮ ਦਫਤਰਾਂ ਅਤੇ ਬੀ.ਡੀ.ਪੀ.ਓ ਦਫਤਰਾਂ ਵਿੱਚ ਵੋਟਰ ਸੂਚੀਆਂ ਉਪਲਬਧ ਕਰਵਾਈਆਂ, ਵੋਟਰ ਸੂਚੀਆਂ ਦੇ ਅਧਾਰ 'ਤੇ ਨਵੀਂਆਂ ਵੋਟਾਂ ਬਣਵਾਉਣ ਦੇ ਦਾਅਵੇ ਜਾਂ ਮੌਜੂਦਾ 'ਤੇ ਇਤਰਾਜ਼ ਦਰਜ ਕਰਵਾਉਣ ਦੀ ਮਿਤੀ 11 ਫਰਵਰੀ ਤੋਂ 18 ਫਰਵਰੀ ਤੱਕ

ਦਾਅਵੇ ਤੇ ਇਤਰਾਜ਼ ਐੱਸ.ਡੀ.ਐੱਮ ਦਫਤਰਾਂ ਵਿੱਚ ਹੀ ਲਏ ਜਾਣਗੇ, 14 ਅਤੇ 15 ਫਰਵਰੀ ਨੂੰ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ

#ਸਾਹਿਬਜ਼ਾਦਾਅਜੀਤਸਿੰਘਨਗਰ, 12 ਫਰਵਰੀ (ਫੈਕਟ ਨਿਊਜ਼ ਮੋਹਾਲੀ):-

ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ-2025 ਦੀ ਤਿਆਰੀ ਵਜੋਂ ਵੋਟਰ ਸੂਚੀਆਂ ਤਿਆਰ ਕਰਨ ਲਈ ਜਾਰੀ ਸ਼ਡਿਊਲ ਦੀ ਲਗਾਤਾਰਤਾ ਵਿੱਚ ਕਲ੍ਹ ਜ਼ਿਲ੍ਹੇ ਦੇ ਐੱਸ ਡੀ ਐੱਮ ਦਫਤਰਾਂ ਅਤੇ ਬੀ ਡੀ.ਪੀ.ਓ ਦਫਤਰਾਂ ਵਿੱਚ ਵੋਟਰ ਸੂਚੀਆਂ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ ਤਾਂ ਜੋ ਲੋਕ ਇਨ੍ਹਾਂ ਵੋਟਰ ਸੂਚੀਆਂ ਨੂੰ ਦੇਖ ਕੇ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ, ਸ਼੍ਰੀਮਤੀ ਸੋਨਮ ਚੌਧਰੀ ਨੇ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਦਾਅਵੇ ਪੇਸ਼ ਕਰਨ ਜਾਂ ਮੌਜੂਦਾ ਵੋਟ ਚ ਦਰੁਸਤੀ ਕਰਵਾਉਣ ਜਾਂ ਕਿਸੇ ਵੋਟ ਤੇ ਇਤਰਾਜ਼ ਦਾਇਰ ਕਰਨ ਦੀ ਮਿਤੀ 11 ਤੋਂ 18 ਫ਼ਰਵਰੀ ਨੀਯਤ ਕੀਤੀ ਗਈ ਹੈ। ਦਾਅਵੇ ਅਤੇ ਇਤਰਾਜ਼ ਕੇਵਲ ਸਬੰਧਤ ਐੱਸ ਡੀ ਐੱਮ ਦਫਤਰਾਂ ਵਿੱਚ ਹੀ ਲਏ ਜਾਣਗੇ।
ਉਹਨ੍ਹਾਂ ਅੱਗੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ 14 ਫਰਵਰੀ 2025, ਦਿਨ ਸ਼ੁਕਰਵਾਰ ਅਤੇ 15 ਫਰਵਰੀ 2025, ਦਿਨ ਸ਼ਨੀਵਾਰ ਨੂੰ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ ਅਤੇ ਵੱਧ ਤੋਂ ਵੱਧ ਯੋਗ ਵਿਅਕਤੀਆਂ ਪਾਸੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਉਹਨ੍ਹਾਂ ਦੱਸਿਆ ਕਿ 'ਡਰਾਫਟ ਵੋਟਰ ਰੋਲ' ਦੀ ਕਲ੍ਹ ਕੀਤੀ ਗਈ ਪ੍ਰਕਾਸ਼ਨਾ ਉਪਰੰਤ 11 ਫਰਵਰੀ ਤੋਂ 18 ਫਰਵਰੀ ਤੱਕ ਪ੍ਰਾਪਤ ਦਾਅਵਿਆਂ/ਇਤਰਾਜ਼ਾਂ ਦਾ ਮਿਤੀ 27 ਫਰਵਰੀ ਤੱਕ ਨਿਪਟਾਰਾ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ (ਫਾਈਨਲ) ਪ੍ਰਕਾਸ਼ਨਾ 3 ਮਾਰਚ 2025 ਨੂੰ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਪਿੰਡਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਾਅਵੇ ਅਤੇ ਇਤਰਾਜ਼ ਮਿੱਥੇ ਸਮੇਂ ਚ ਜਮ੍ਹਾਂ ਕਰਵਾਉਣ ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ।

ਨਾਗਰਿਕ ਕੇਂਦ੍ਰਿਤ ਸੇਵਾਵਾਂ ਦੀ ਘਰਾਂ ਤੱਕ ਪਹੁੰਚ ਨੂੰ 43 ਤੋਂ ਵਧਾ ਕੇ 406 ਕੀਤਾ ਗਿਆ, ਈ-ਸਟੈਂਪ ਅਤੇ ਆਧਾਰ ਕਾਰਡ ਨੂੰ ਛੱਡ ਕੇ, ਸੇਵਾ ਕੇਂਦਰ ਨ...
11/02/2025

ਨਾਗਰਿਕ ਕੇਂਦ੍ਰਿਤ ਸੇਵਾਵਾਂ ਦੀ ਘਰਾਂ ਤੱਕ ਪਹੁੰਚ ਨੂੰ 43 ਤੋਂ ਵਧਾ ਕੇ 406 ਕੀਤਾ ਗਿਆ,
ਈ-ਸਟੈਂਪ ਅਤੇ ਆਧਾਰ ਕਾਰਡ ਨੂੰ ਛੱਡ ਕੇ, ਸੇਵਾ ਕੇਂਦਰ ਨਾਲ ਸਬੰਧਤ ਸਾਰੀਆਂ ਸੇਵਾਵਾਂ 1076 ਡਾਇਲ ਕਰਕੇ ਘਰ ਬੈਠੇ ਬੈਠੇ ਉਪਲਬਧ ਹੋਣਗੀਆਂ

ਮੋਹਾਲੀ ਦੇ ਡੀ.ਸੀ ਆਸ਼ਿਕ਼ਾ ਜੈਨ ਨੇ ਨਾਗਰਿਕਾਂ ਨੂੰ ਸਿਟੀਜ਼ਨ ਸੈਂਟਰਿਕ ਸੇਵਾਵਾਂ ਦਾ ਲਾਭ 'ਡੋਰ ਸਟੈਪ ਡਿਲੀਵਰੀ' ਰਾਹੀਂ ਪ੍ਰਾਪਤ ਕਰਨ ਲਈ ਕੀਤੀ ਅਪੀਲ

#ਐਸ.ਏ.ਐਸ.ਨਗਰ #ਮੋਹਲੀ 12 ਫਰਵਰੀ (ਫੈਕਟ ਨਿਊਜ਼ ਮੋਹਾਲੀ):-

ਰਾਜ ਦੇ ਨਾਗਰਿਕਾਂ ਲਈ ਪ੍ਰਸ਼ਾਸਨਿਕ ਅਤੇ ਸਰਕਾਰੀ ਸੇਵਾਵਾਂ ਦੀ ਪਹੁੰਚ ਨੂੰ ਹੋਰ ਵਧਾਉਣ ਲਈ, 'ਡੋਰ ਸਟੈਪ ਡਿਲੀਵਰੀ' (ਘਰ ਜਾ ਕੇ ਸੇਵਾਵਾਂ ਦੇਣ) ਨਾਗਰਿਕ ਕੇਂਦਰਿਤ ਸੇਵਾਵਾਂ ਦੇ ਦਾਇਰੇ ਨੂੰ 43 ਤੋਂ ਵਧਾ ਕੇ 406 ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਕੀਤੀ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਨੇ ਦੱਸਿਆ ਕਿ “ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ” ਸਕੀਮ ਤਹਿਤ ਸ਼ੁਰੂ ਕੀਤੀਆਂ ਮੌਜੂਦਾ 43 ਸੇਵਾਵਾਂ ਦੀ ਨਿਰੰਤਰਤਾ ਵਿੱਚ 363 ਹੋਰ ਨਾਗਰਿਕ ਕੇਂਦਰਿਤ ਸੇਵਾਵਾਂ ਸ਼ਾਮਲ ਕਰਕੇ, ਲੋਕਾਂ ਨੂੰ 406 ਸੇਵਾਵਾਂ ਉਨ੍ਹਾਂ ਦੀਆਂ ਬਰੂਹਾਂ ਤੇ ਜਾ ਕੇ ਪ੍ਰਦਾਨ ਕੀਤੀਆਂ ਜਾਣਗੀਆਂ।
ਉਹਨ੍ਹਾਂ ਕਿਹਾ ਕਿ 406 ਸੇਵਾਵਾਂ ਦੀ 'ਡੋਰ ਸਟੈਪ ਡਿਲੀਵਰੀ' ਦੀ ਪੇਸ਼ਕਸ਼ ਦੀ ਇਸ ਪਹਿਲਕਦਮੀ ਵਿੱਚ ਡਰਾਈਵਿੰਗ ਲਾਇਸੈਂਸ, ਪੁਲਿਸ ਵੈਰੀਫਿਕੇਸ਼ਨ ਅਤੇ ਪਾਸਪੋਰਟ ਅਰਜ਼ੀਆਂ ਵੀ ਸ਼ਾਮਲ ਹਨ।
ਉਹਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦਸੰਬਰ 2023 ਵਿੱਚ ਟੋਲ ਫ੍ਰੀ ਨੰਬਰ 1076 ਡਾਇਲ ਕਰਕੇ ਘਰ ਬੈਠੇ ਹੀ 43 ਸੇਵਾਵਾਂ ਪ੍ਰਾਪਤ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ 363 ਹੋਰ ਸੇਵਾਵਾਂ ਜੁੜਨ ਨਾਲ ਕੁੱਲ ਗਿਣਤੀ 406 ਹੋ ਗਈ ਹੈ ਜੋ 29 ਪ੍ਰਮੁੱਖ ਸਰਕਾਰੀ ਵਿਭਾਗਾਂ ਨੂੰ ਕਵਰ ਕਰਨਗੀਆਂ। ਹੁਣ ਉਪਲਬਧ ਸੇਵਾਵਾਂ ਵਿੱਚ ਡਰਾਈਵਿੰਗ ਲਾਇਸੰਸ, ਪਾਸਪੋਰਟ ਐਪਲੀਕੇਸ਼ਨ, ਪੁਲਿਸ ਵੈਰੀਫਿਕੇਸ਼ਨ, ਯੂਟਿਲਟੀ ਕਨੈਕਸ਼ਨ, ਜ਼ਿਲ੍ਹਾ ਅਥਾਰਟੀਆਂ ਤੋਂ ਐਨ ਓ ਸੀ, ਕਿਰਾਏਦਾਰ ਤਸਦੀਕ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਸ਼ਾਮਲ ਹਨ। ਉਹਨ੍ਹਾਂ ਕਿਹਾ ਕਿ 363 ਹੋਰ ਸੇਵਾਵਾਂ ਨੂੰ ਜੋੜਨਾ ਇਸ ਸਕੀਮ ਦੀ ਪਹੁੰਚ ਨੂੰ ਹੋਰ ਵਿਸ਼ਾਲ ਕਰਦੇ ਹੋਏ ਇਹ ਯਕੀਨੀ ਬਣਾਉਂਦਾ ਹੈ ਕਿ ਜ਼ਰੂਰੀ ਸਰਕਾਰੀ ਸੇਵਾਵਾਂ ਬੇਲੋੜੀ ਦੇਰੀ ਜਾਂ ਕਾਗਜ਼ੀ ਕਾਰਵਾਈ ਤੋਂ ਬਿਨਾਂ ਪ੍ਰਦਾਨ ਕੀਤੀਆਂ ਜਾਣ।
ਡਿਪਟੀ ਕਮਿਸ਼ਨਰ ਮੋਹਾਲੀ ਨੇ ਦੱਸਿਆ ਕਿ ਡੋਰ ਸਟੈਪ ਡਿਲੀਵਰੀ (ਡਾਇਲ 1076) ਰਾਹੀਂ ਜ਼ਿਲ੍ਹੇ ਚ ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ 3248 ਨਾਗਰਿਕ ਕੇਂਦਰਿਤ ਸੇਵਾਵਾਂ ਦੀਆਂ ਬੇਨਤੀਆਂ ਨੂੰ ਸਮਾਂਬੱਧ ਢੰਗ ਨਾਲ ਨਿਪਟਾਇਆ ਗਿਆ ਹੈ। ਉਹਨ੍ਹਾਂ ਕਿਹਾ ਕਿ ਨਵੀਂ ਪਹਿਲਕਦਮੀ ਨੇ ਨਾਂ ਕੇਵਲ ਨਾਗਰਿਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਪਰੇਸ਼ਾਨੀ ਤੋਂ ਬਚਣ ਦੇ ਯੋਗ ਬਣਾਇਆ ਹੈ, ਸਗੋਂ ਉਨ੍ਹਾਂ ਦੇ ਦਸਤਾਵੇਜ਼ ਸਿੱਧੇ ਉਹਨ੍ਹਾਂ ਦੇ ਘਰਾਂ ਤੱਕ ਪਹੁੰਚਾਏ ਜਾਣ ਦਾ ਰਾਹ ਖੋਲ੍ਹਿਆ ਹੈ। ਉਹਨ੍ਹਾਂ ਕਿਹਾ ਕਿ ਈ-ਸਟੈਂਪ ਅਤੇ ਆਧਾਰ ਕਾਰਡ ਸੇਵਾਵਾਂ ਨੂੰ ਛੱਡ ਕੇ, ਸੇਵਾ ਕੇਂਦਰ ਰਾਹੀਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ, ਇਸ ਨਵੀਂ ਪਹਿਲਕਦਮੀ ਤਹਿਤ ਨਾਗਰਿਕਾਂ ਦੇ ਘਰ ਤੱਕ ਉਪਲਬਧ ਹੋਣਗੀਆਂ।

ਡੀ.ਸੀ ਮੋਹਾਲੀ ਆਸ਼ਿਕ਼ਾ ਜੈਨ ਨੇ ਪਿੰਡ ਮੀਆਂਪੁਰ ਚੰਗਰ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਐਫ.ਆਈ.ਆਰ ਦਰਜ ਕਰਨ ਦੇ ਦਿੱਤੇ ਹੁਕਮ    ਐਸ.ਡੀ.ਐਮ ਖਰ...
08/02/2025

ਡੀ.ਸੀ ਮੋਹਾਲੀ ਆਸ਼ਿਕ਼ਾ ਜੈਨ ਨੇ ਪਿੰਡ ਮੀਆਂਪੁਰ ਚੰਗਰ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਐਫ.ਆਈ.ਆਰ ਦਰਜ ਕਰਨ ਦੇ ਦਿੱਤੇ ਹੁਕਮ

ਐਸ.ਡੀ.ਐਮ ਖਰੜ ਗੁਰਮੰਦਰ ਸਿੰਘ ਦੀ ਅਗਵਾਈ ਵਿੱਚ ਨਾਇਬ ਤਹਿਸੀਲਦਾਰ ਤੇ ਮਾਈਨਿੰਗ ਅਧਿਕਾਰੀਆਂ ਦੀ ਟੀਮ ਨੇ ਮੌਕੇ ਤੇ ਜਾ ਕੇ ਕੀਤਾ ਮੁਆਇਨਾ, ਗੈਰ-ਕਾਨੂੰਨੀ ਖਣਨ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ 'ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਖਣਨ ਅਤੇ ਭੂ-ਵਿਗਿਆਨ ਵਿਭਾਗ ਦੁਆਰਾ ਪ੍ਰਵਾਨਿਤ ਕਾਨੂੰਨੀ ਸਾਈਟਾਂ ਤੋਂ ਹੀ ਮਾਈਨਿੰਗ ਦੀ ਇਜਾਜ਼ਤ ਦਿੱਤੀ ਜਾਵੇਗੀ

#ਮੋਹਾਲੀ 9 ਫਰਵਰੀ (ਫੈਕਟ ਨਿਊਜ਼ ਮੋਹਾਲੀ):-

ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਜ਼ਿਲਾ ਪ੍ਰਸ਼ਾਸਨ ਐੱਸ.ਏ.ਐੱਸ.ਨਗਰ, ਮੋਹਾਲੀ ਨੇ ਜ਼ਿਲ੍ਹੇ ਦੇ ਮੀਆਂਪੁਰ ਚੰਗਰ ਖੇਤਰ 'ਚ ਗੈਰ-ਕਾਨੂੰਨੀ ਨਿੱਜੀ ਜਗ੍ਹਾ 'ਤੇ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖਿਲਾਫ ਜ਼ਿਲ੍ਹਾ ਪੁਲਿਸ ਨੂੰ ਤੁਰੰਤ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਹਾਲੀ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੀਆਂਪੁਰ ਚੰਗਰ ਖੇਤਰ 'ਚ ਗੈਰ-ਕਾਨੂੰਨੀ ਮਾਈਨਿੰਗ ਦੀ ਸੂਚਨਾ ਮਿਲਣ 'ਤੇ ਐੱਸ.ਡੀ.ਐੱਮ ਖਰੜ ਗੁਰਮੰਦਰ ਸਿੰਘ ਦੀ ਅਗਵਾਈ ਵਿੱਚ ਨਾਇਬ ਤਹਿਸੀਲਦਾਰ ਮਾਜਰੀ ਰਘਵੀਰ ਸਿੰਘ, ਕਾਰਜਕਾਰੀ ਇੰਜੀਨੀਅਰ ਡਰੇਨੇਜ-ਕਮ-ਮਾਈਨਜ਼ ਅਤੇ ਭੂ-ਵਿਗਿਆਨ, ਆਕਾਸ਼ ਅਗਰਵਾਲ ਅਤੇ ਐੱਸ.ਡੀ.ਓ ਪ੍ਰਦੀਪ ਕੁਮਾਰ ਤੇ ਅਧਾਰਿਤ ਟੀਮ ਨੂੰ ਸ਼ਾਮ ਨੂੰ ਤੁਰੰਤ ਮੌਕੇ 'ਤੇ ਜਾਇਜ਼ਾ ਲੈਣ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਮੁੱਢਲੀ ਰਿਪੋਰਟ ਅਨੁਸਾਰ ਜਿਸ ਥਾਂ 'ਤੇ ਮਾਈਨਿੰਗ ਦੀਆਂ ਗਤੀਵਿਧੀਆਂ ਦੇ ਨਿਸ਼ਾਨ ਮਿਲੇ ਹਨ, ਉਹ ਗੈਰ-ਕਾਨੂੰਨੀ ਹੈ। ਸਾਈਟ ਤੋਂ ਕੱਢੀ ਗਈ ਸਮੱਗਰੀ ਰੇਤ, ਬੱਜਰੀ ਅਤੇ ਮਿੱਟੀ ਦਾ ਮਿਸ਼ਰਣ ਹੈ। ਉਹਨ੍ਹਾਂ ਦੱਸਿਆ ਕਿ ਕਾਰਜਕਾਰੀ ਇੰਜਨੀਅਰ, ਡਰੇਨੇਜ-ਕਮ-ਮਾਈਨਜ਼ ਅਤੇ ਜਿਓਲੋਜੀ ਦੀ ਰਿਪੋਰਟ ਅਨੁਸਾਰ ਜ਼ਿਲ੍ਹਾ ਪੁਲੀਸ ਨੂੰ ਅਗਲੇਰੀ ਜਾਂਚ ਸ਼ੁਰੂ ਕਰਨ ਲਈ ਐਫ.ਆਈ.ਆਰ ਦਰਜ ਕਰਨ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਕਿਸੇ ਨੂੰ ਵੀ ਗੈਰ-ਕਾਨੂੰਨੀ ਮਾਈਨਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਹਨ੍ਹਾਂ ਅੱਗੇ ਕਿਹਾ ਕਿ ਖਣਨ ਗਤੀਵਿਧੀਆਂ ਦਾ ਰਿਕਾਰਡ ਲੈਣ ਲਈ ਸੂਰਜ ਸੈੱਟ ਤੋਂ ਬਾਅਦ ਜ਼ਿਲ੍ਹੇ ਵਿੱਚ ਕੋਈ ਮਾਈਨਿੰਗ ਗਤੀਵਿਧੀਆਂ ਨਹੀਂ ਹੋਣਗੀਆਂ। ਇਸ ਤੋਂ ਇਲਾਵਾ, ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਮਾਈਨਜ਼ ਅਤੇ ਜੀਓਲੋਜੀ ਨੂੰ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਰੋਕਣ ਲਈ ਸੀ.ਸੀ.ਟੀ.ਵੀ ਕੈਮਰੇ ਦੀ ਨਿਗਰਾਨੀ ਸਮੇਤ ਸਾਰੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਮੋਹਾਲੀ ਨੇ ਦੁਹਰਾਇਆ ਕਿ ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਦੁਆਰਾ ਪ੍ਰਵਾਨਿਤ ਕਾਨੂੰਨੀ ਥਾਵਾਂ ਤੋਂ ਹੀ ਮਾਈਨਿੰਗ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਵੀ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਨੇ ਸਪੋਰਟਸ ਕੰਪਲੈਕਸ ਸੈਕਟਰ 78 ਮੋਹਾਲੀ ਵਿਖੇ ਪੀ.ਐਨ.ਬੀ ਹੋਮ ਲੋਨ ਅਤੇ ਸੂਰਿਆ ਹੋਮ ਲੋਨ ਐਕਸਪੋ ਦਾ ਕੀਤਾ ...
07/02/2025

ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਨੇ ਸਪੋਰਟਸ ਕੰਪਲੈਕਸ ਸੈਕਟਰ 78 ਮੋਹਾਲੀ ਵਿਖੇ ਪੀ.ਐਨ.ਬੀ ਹੋਮ ਲੋਨ ਅਤੇ ਸੂਰਿਆ ਹੋਮ ਲੋਨ ਐਕਸਪੋ ਦਾ ਕੀਤਾ ਉਦਘਾਟਨ

#ਮੋਹਾਲੀ 8 ਫਰਵਰੀ (ਫੈਕਟ ਨਿਊਜ਼ ਮੋਹਾਲੀ):-

ਪੰਜਾਬ ਨੈਸ਼ਨਲ ਬੈਂਕ ਵੱਲੋਂ ਮੋਹਾਲੀ ਦੇ ਸੈਕਟਰ 78 ਸਥਿਤ ਸਪੋਰਟਸ ਕੰਪਲੈਕਸ ਵਿੱਚ ਦੋ ਦਿਨਾਂ "ਪੀ.ਐਨ.ਬੀ ਹੋਮ ਲੋਨ ਅਤੇ ਸੂਰਿਆ ਹੋਮ ਲੋਨ ਐਕਸਪੋ 2025" ਆਯੋਜਿਤ ਕੀਤਾ ਗਿਆ।
ਇਸ ਐਕਸਪੋ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਨੇ ਕੀਤਾ। ਉਹਨ੍ਹਾਂ ਨੇ ਕਿਹਾ ਕਿ ਇਹ ਐਕਸਪੋ ਉਹਨ੍ਹਾਂ ਗਾਹਕਾਂ ਨੂੰ ਵਿਸ਼ੇਸ਼ ਤੌਰ 'ਤੇ ਲਾਭ ਪ੍ਰਦਾਨ ਕਰੇਗਾ, ਜੋ "ਸੂਰਿਆ ਘਰ ਯੋਜਨਾ" ਤਹਿਤ ਘਰ ਬਣਾਉਣ ਜਾਂ ਛੱਤਾਂ 'ਤੇ ਸੂਰਜੀ ਊਰਜਾ ਪਲਾਂਟ ਲਗਾਉਣ ਲਈ ਕਰਜ਼ਾ ਲੈਣਾ ਚਾਹੁੰਦੇ ਹਨ। ਪੀ.ਐਨ.ਬੀ ਵੱਲੋਂ 8.40% ਦੀ ਆਕਰਸ਼ਕ ਵਿਆਜ ਦਰ 'ਤੇ ਹਾਊਸਿੰਗ ਲੋਨ ਅਤੇ 7% ਦੀ ਵਿਆਜ ਦਰ 'ਤੇ ਸੂਰਿਆ ਘਰ ਯੋਜਨਾ ਲੋਨ ਉਪਲਬਧ ਕਰਵਾਏ ਜਾ ਰਹੇ ਹਨ।
ਪੀ.ਐਨ.ਬੀ ਦੇ ਡਿਪਟੀ ਸਰਕਲ ਹੈੱਡ ਸੰਜੀਤ ਕੁਮਾਰ ਕੌਂਡਲ ਨੇ ਦੱਸਿਆ ਕਿ ਐਕਸਪੋ ਦੌਰਾਨ ਜਲਦੀ ਕਰਜ਼ਾ ਪ੍ਰਵਾਨਗੀ, ਵਿਸ਼ੇਸ਼ ਪੇਸ਼ਕਸ਼ਾਂ ਅਤੇ ਛੋਟਾਂ ਵੀ ਉਪਲਬਧ ਹਨ। ਟ੍ਰਾਈਸਿਟੀ ਦੇ ਰੀਅਲ ਅਸਟੇਟ ਮਾਹਿਰਾਂ ਅਤੇ ਬੈਂਕ ਅਧਿਕਾਰੀਆਂ ਨਾਲ ਗਾਹਕਾਂ ਨੂੰ ਸਿੱਧਾ ਸਲਾਹ-ਮਸ਼ਵਰਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ.ਕੇ ਭਾਰਦਵਾਜ ਨੇ ਦੱਸਿਆ ਕਿ 8 ਫਰਵਰੀ ਨੂੰ ਪੀ.ਐਨ.ਬੀ ਮੁੱਖ ਦਫ਼ਤਰ, ਦਿੱਲੀ ਤੋਂ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ, ਜੋ ਮੌਕੇ 'ਤੇ ਹੀ ਕਰਜ਼ੇ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਮਦਦ ਕਰਨਗੇ। ਯੋਗ ਗਾਹਕਾਂ ਨੂੰ ਮੌਕੇ ਤੇ ਕਰਜ਼ੇ ਦੇ ਪ੍ਰਵਾਨਗੀ ਪੱਤਰ ਵੀ ਦਿੱਤੇ ਜਾਣਗੇ।

ਪੀ.ਐਨ.ਬੀ ਐਕਸਪੋ 2025 ਦੇ ਪਹਿਲੇ ਦਿਨ ਕੁੱਲ 266 ਲੀਡਜ਼, ਜੋ ₹90 ਕਰੋੜ ਤੋਂ ਵੱਧ ਦੀ ਰਕਮ ਨੂੰ ਦਰਸਾਉਂਦੀਆਂ ਆਈਆਂ ਹਨ। ਇਸ ਮੌਕੇ 13.5 ਕਰੋੜ ਦੀ ਰਕਮ ਵਾਲੇ 8 ਕੇਸਾਂ ਨੂੰ ਤਤਕਾਲ ਮਨਜ਼ੂਰੀ ਦਿੱਤੀ ਗਈ। ਸੂਰਿਆ ਘਰ ਯੋਜਨਾ ਤਹਿਤ 73 ਪੁੱਛਗਿੱਛ ਆਈਆਂ, ਜੋ ₹2.42 ਕਰੋੜ ਦੀ ਰਕਮ ਦੇ ਕਰੀਬ ਹਨ। ਸਮਾਜਿਕ ਸੁਰੱਖਿਆ ਸਕੀਮਾਂ ਅਧੀਨ 100 ਗਾਹਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।

ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਨੇ ਪੀ.ਐਨ.ਬੀ ਟੀਮ, ਜ਼ਿਲ੍ਹਾ ਪ੍ਰਸ਼ਾਸਨ, ਸਪੋਰਟਸ ਕੰਪਲੈਕਸ ਪ੍ਰਸ਼ਾਸਨ ਅਤੇ ਸਾਰੇ ਸਟੋਲ ਪਾਰਟਨਰਾਂ ਦਾ ਧੰਨਵਾਦ ਕੀਤਾ। ਉਹਨ੍ਹਾਂ ਕਿਹਾ ਕਿ ਪੀ.ਐਨ.ਬੀ ਵੱਲੋਂ ਫਾਈਨੈਂਸ਼ੀਅਲ ਇੰਕਲੂਜ਼ਨ ਅਤੇ ਇੰਸਟੀਟਿਊਸ਼ਨਲ ਫਾਈਨੈਂਸਿੰਗ ਨੂੰ ਪ੍ਰਚਾਰਤ ਕਰਨ ਲਈ ਇਹ ਐਕਸਪੋ ਇਕ ਮਹੱਤਵਪੂਰਨ ਪਹਿਲ ਹੈ। ਉਹਨ੍ਹਾਂ ਨੇ ਆਮ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਪੀ.ਐਨ.ਬੀ ਦੀਆਂ ਵਿਸ਼ੇਸ਼ ਲੋਨ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਮੌਕੇ 'ਤੇ ਹਾਜ਼ਰ ਵਿਅਕਤੀਆਂ ਵਿੱਚ ਡਿਪਟੀ ਸਰਕਲ ਹੈੱਡ ਸੰਜੀਤ ਕੁਮਾਰ ਕੁੰਡਲ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ.ਕੇ ਭਾਰਦਵਾਜ, ਪੀ.ਐਨ.ਬੀ ਆਰਸੇਟੀ ਮੋਹਾਲੀ ਦੇ ਡਾਇਰੈਕਟਰ ਅਮਨਦੀਪ ਸਿੰਘ, ਮੁੱਖ ਪ੍ਰਬੰਧਕ ਵਿਜੇ ਨਾਗਪਾਲ, ਗੁਲਸ਼ਨ ਵਰਮਾ, ਰਮੇਸ਼ ਕੁਮਾਰ, ਸੋਹਨ ਲਾਲ, ਪਵਨਜੀਤ ਗਿੱਲ, ਟ੍ਰਾਈਸਿਟੀ ਦੇ ਬੈਂਕ, ਰੀਅਲ ਅਸਟੇਟ ਅਤੇ ਸੂਰਜੀ ਊਰਜਾ ਖੇਤਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਪੀ.ਐਨ.ਬੀ ਵੱਲੋਂ ਮੋਹਾਲੀ ਜ਼ਿਲ੍ਹੇ ਭਰ ਵਿੱਚ ਈ-ਰਿਕਸ਼ਾ ਰਾਹੀਂ ਐਕਸਪੋ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸਦਾ ਲਾਭ ਲੈ ਸਕਣ। ਬੈਂਕ ਵੱਲੋਂ ਇਹ ਐਕਸਪੋ ਲੋਕਾਂ ਲਈ ਬੁਹਤ ਵਧੀਆ ਮੌਕਾ ਹੈ, ਜੋ ਆਪਣੇ "ਸਪਨੇ ਦੇ ਘਰ" ਜਾਂ "ਸੂਰਜੀ ਊਰਜਾ ਪ੍ਰੋਜੈਕਟ" ਲਈ ਲੋਨ ਲੈਣਾ ਚਾਹੁੰਦੇ ਹਨ।

ਪਸ਼ੂ ਪਾਲਣ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅਧਿਕਾਰੀਆਂ ਨੂੰ ਚਾਲੂ ਮਹੀਨੇ ਦੇ ਅੰਤ ਤੱਕ ਪਸ਼ੂਧਨ ਗਣਨਾ ਮੁਕੰਮਲ ਕਰਨ ਦੇ ਆਦੇਸ਼   ਪਸ...
05/02/2025

ਪਸ਼ੂ ਪਾਲਣ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅਧਿਕਾਰੀਆਂ ਨੂੰ ਚਾਲੂ ਮਹੀਨੇ ਦੇ ਅੰਤ ਤੱਕ ਪਸ਼ੂਧਨ ਗਣਨਾ ਮੁਕੰਮਲ ਕਰਨ ਦੇ ਆਦੇਸ਼

ਪਸ਼ੂ ਪਾਲਣ ਮੰਤਰੀ ਵੱਲੋਂ ਐਲ.ਐਸ.ਡੀ ਖ਼ਿਲਾਫ਼ ਵਿਆਪਕ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਜਾਰੀ, ਵਿਭਾਗ ਦੇ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਵੀ ਲਿਆ

#ਚੰਡੀਗੜ੍ਹ 6 ਫਰਵਰੀ (ਫੈਕਟ ਨਿਊਜ਼ ਮੋਹਾਲੀ):-

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ 21ਵੀਂ ਪਸ਼ੂਧਨ ਗਣਨਾ ਨੂੰ ਫਰਵਰੀ, 2025 ਦੇ ਅੰਤ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਸ਼ੂਆਂ ਦੀਆਂ ਨਸਲਾਂ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ ਸ਼੍ਰੇਣੀਬੱਧ ਕੀਤੇ ਗਏ ਪਸ਼ੂਆਂ ਦੀ ਗਿਣਤੀ ਸਬੰਧੀ ਸਟੀਕ ਡੇਟਾ ਇਕੱਤਰ ਕਰਨ 'ਤੇ ਜ਼ੋਰ ਦਿੰਦਿਆਂ ਉਹਨ੍ਹਾਂ ਕਿਹਾ ਕਿ ਇਹ ਵਿਆਪਕ ਸਰਵੇਖਣ ਇੱਕ ਮਹੱਤਵਪੂਰਨ ਮਾਪਦੰਡ ਵਜੋਂ ਕੰਮ ਕਰੇਗਾ, ਜੋ ਪਸ਼ੂਧਨ ਖੇਤਰ ਦੀ ਮੌਜੂਦਾ ਸਥਿਤੀ ਨੂੰ ਉਜਾਗਰ ਕਰੇਗਾ ਅਤੇ ਇਸ ਸਬੰਧੀ ਭਵਿੱਖੀ ਯੋਜਨਾਬੰਦੀ ਲਈ ਮਾਰਗਦਰਸ਼ਨ ਕਰੇਗਾ। ਇਸ ਦੇ ਨਾਲ ਹੀ ਇਹ ਲੋੜ ਮੁਤਾਬਕ ਫੈਸਲੇ ਲੈਣ ਅਤੇ ਖੇਤਰ ਵਿੱਚ ਸਥਾਈ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਸਮੇਤ ਐਸ.ਏ.ਐਸ.ਨਗਰ, ਮੋਹਾਲੀ ਦੇ ਸੈਕਟਰ-68 ਸਥਿਤ ਪਸ਼ੂਧਨ ਕੰਪਲੈਕਸ ਵਿਖੇ ਵਿਭਾਗ ਵੱਲੋਂ ਲਾਗੂ ਕੀਤੇ ਜਾ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਨ ਲਈ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਉਹਨ੍ਹਾਂ ਨੇ ਅਧਿਕਾਰੀਆਂ ਨੂੰ ਅਗਲੇ ਹਫ਼ਤੇ ਤੋਂ ਸੂਬੇ ਵਿੱਚ ਲੰਪੀ ਸਕਿਨ ਬਿਮਾਰੀ (ਐਲ.ਐਸ.ਡੀ) ਵਿਰੁੱਧ ਵਿਆਪਕ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਵੀ ਹੁਕਮ ਦਿੱਤੇ। ਉਹਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਘਾਤਕ ਬਿਮਾਰੀ ਨੂੰ ਰੋਕਣ ਲਈ ਸਾਰੇ 25 ਲੱਖ ਗਊ ਵੰਸ਼ ਦੇ ਟੀਕਾਕਰਨ ਲਈ ਲੋੜੀਂਦੀ ਗਿਣਤੀ ਵਿੱਚ ਗੌਟ ਪੌਕਸ ਵੈਕਸੀਨ ਦੀਆਂ ਖੁਰਾਕਾਂ ਖਰੀਦੀਆਂ ਗਈਆਂ ਹਨ।
ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਗੁਰਦਾਸਪੁਰ ਅਤੇ ਲੁਧਿਆਣਾ ਦੇ ਛੇ ਵੈਟਰਨਰੀ ਪੋਲੀਕਲੀਨਿਕਾਂ ਵਿੱਚ ਸ਼ੁਰੂ ਕੀਤੀਆਂ ਜਾਣ ਵਾਲੀਆਂ ਇਨਡੋਰ ਸੇਵਾਵਾਂ ਸਬੰਧੀ ਪ੍ਰਾਜੈਕਟ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ। ਇਹਨਾਂ ਪੋਲੀਕਲੀਨਿਕਾਂ ਵਿੱਚ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਲਈ ਕਈ ਤਰ੍ਹਾਂ ਦੀਆਂ ਇਨਡੋਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਿਹਨ੍ਹਾਂ ਵਿੱਚ ਗੰਭੀਰ ਬਿਮਾਰੀ ਪ੍ਰਬੰਧਨ, ਸਰਜਰੀਆਂ, ਸਰਜਰੀ ਉਪਰੰਤ ਦੇਖਭਾਲ, ਲੈਬ ਟੈਸਟ, ਐਕਸ-ਰੇਅ ਅਤੇ ਅਲਟਰਾਸਾਊਂਡ ਸਹੂਲਤਾਂ ਸ਼ਾਮਲ ਹਨ। ਉਹਨ੍ਹਾਂ ਡਿਪਟੀ ਡਾਇਰੈਕਟਰਾਂ ਨੂੰ ਹਰੇਕ ਜ਼ਿਲ੍ਹੇ ਦੇ ਉਹਨ੍ਹਾਂ ਕਿਸਾਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਪ੍ਰਾਪਤ ਕਰਨ ਲਈ ਕਿਹਾ ਜਿਹਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਦੀਆਂ ਸੇਵਾਵਾਂ ਤੋਂ ਲਾਭ ਪ੍ਰਾਪਤ ਕੀਤਾ ਹੈ ਤਾਂ ਜੋ ਹੋਰ ਕਿਸਾਨ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕੇ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਸੂਬੇ ਵਿੱਚ ਪਹਿਲੀ ਵਾਰ ਪਸ਼ੂ ਪਾਲਣ ਖੇਤਰ ਵਿੱਚ ਔਰਤਾਂ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਕੁੱਲ 16 ਵੱਖ-ਵੱਖ ਕਿਸਮਾਂ ਦੇ ਜਾਨਵਰਾਂ ਅਤੇ ਪੋਲਟਰੀ ਦੀ ਗਿਣਤੀ ਕੀਤੀ ਜਾ ਰਹੀ ਹੈ। ਉਹਨ੍ਹਾਂ ਦੱਸਿਆ ਕਿ ਇਹ ਡਾਟਾ ਮੋਬਾਈਲ ਐਪਲੀਕੇਸ਼ਨ ਰਾਹੀਂ ਡਿਜੀਟਲ ਤੌਰ 'ਤੇ ਇਕੱਤਰ ਕੀਤਾ ਜਾ ਰਿਹਾ ਹੈ। 64.78 ਲੱਖ ਤੋਂ ਵੱਧ ਘਰਾਂ ਨੂੰ ਕਵਰ ਕਰਨ ਦੇ ਟੀਚੇ ਦੇ ਮੁਕਾਬਲੇ ਗਿਣਤੀਕਾਰਾਂ ਵੱਲੋਂ ਹੁਣ ਤੱਕ 35.36 ਲੱਖ ਤੋਂ ਵੱਧ ਘਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ। ਉਹਨ੍ਹਾਂ ਦੱਸਿਆ ਕਿ ਪਿਛਲੀ ਪਸ਼ੂਧਨ ਗਣਨਾ ਦੌਰਾਨ ਕੁੱਲ 45,51,483 ਘਰਾਂ ਨੂੰ ਕਵਰ ਕੀਤਾ ਗਿਆ ਸੀ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ.ਐਸ ਬੇਦੀ ਨੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੂੰ ਭਰੋਸਾ ਦਿੱਤਾ ਕਿ ਇਸ ਚੱਲ ਰਹੀ ਪਸ਼ੂਧਨ ਗਣਨਾ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਹਨ੍ਹਾਂ ਦੱਸਿਆ ਕਿ ਵਿਭਾਗ ਪਸ਼ੂਆਂ ਦੇ ਇਲਾਜ ਦੇ ਨਾਲ-ਨਾਲ ਵੱਖ-ਵੱਖ ਬਿਮਾਰੀਆਂ ਦੇ ਟੀਕਾਕਰਨ ਨਾਲ ਰੋਕਥਾਮ ਉਪਾਵਾਂ ਦੇ ਮਾਮਲੇ ਵਿੱਚ ਬਿਹਤਰ ਕੰਮ ਕਰ ਰਿਹਾ ਹੈ। ਇਸ ਉੱਚ ਪੱਧਰੀ ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ ਦੇ ਸਾਰੇ ਜ਼ਿਲ੍ਹਾ ਮੁਖੀ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਪੰਜਾਬ ਨੈਸ਼ਨਲ ਬੈਂਕ ਦਾ ਹੋਮ ਲੋਨ ਅਤੇ ਸੂਰਿਆ ਘਰ ਲੋਨ ਐਕਸਪੋ 7 ਅਤੇ 8 ਫਰਵਰੀ ਨੂੰ ਮੋਹਾਲੀ 'ਚ ਮੋਹਾਲੀ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ...
05/02/2025

ਪੰਜਾਬ ਨੈਸ਼ਨਲ ਬੈਂਕ ਦਾ ਹੋਮ ਲੋਨ ਅਤੇ ਸੂਰਿਆ ਘਰ ਲੋਨ ਐਕਸਪੋ 7 ਅਤੇ 8 ਫਰਵਰੀ ਨੂੰ ਮੋਹਾਲੀ 'ਚ

ਮੋਹਾਲੀ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਸਪੋਰਟਸ ਕੌਂਪਲੈਕਸ, ਸੈਕਟਰ 78, ਮੋਹਾਲੀ 'ਚ 7 ਫਰਵਰੀ ਨੂੰ ਸ਼ੁਰੂ ਹੋਣ ਵਾਲੇ "ਹੋਮ ਲੋਨ ਅਤੇ ਸੂਰਿਆ ਘਰ ਲੋਨ ਐਕਸਪੋ 2025" ਦਾ ਕਰਨਗੇ ਉਦਘਾਟਨ

#ਐੱਸਏਐੱਸਨਗਰ #ਮੋਹਾਲੀ, 5 ਫਰਵਰੀ (ਫੈਕਟ ਨਿਊਜ਼ ਮੋਹਾਲੀ):-

ਪੰਜਾਬ ਨੈਸ਼ਨਲ ਬੈਂਕ 7 ਅਤੇ 8 ਫਰਵਰੀ ਨੂੰ ਸਪੋਰਟਸ ਕੌਂਪਲੈਕਸ, ਸੈਕਟਰ 78, ਮੋਹਾਲੀ ਵਿੱਖੇ "ਹੋਮ ਲੋਨ ਅਤੇ ਸੂਰਿਆ ਘਰ ਲੋਨ ਐਕਸਪੋ 2025" ਦਾ ਆਯੋਜਨ ਕਰਨ ਜਾ ਰਿਹਾ ਹੈ। ਸਰਕਲ ਹੈੱਡ ਪੰਕਜ ਆਨੰਦ ਨੇ ਰਿਹਾਇਸ਼ੀਆਂ ਨੂੰ ਇਸ ਐਕਸਪੋ ਵਿੱਚ ਸ਼ਿਰਕਤ ਕਰਕੇ ਵਿਸ਼ੇਸ਼ ਲੋਨ ਯੋਜਨਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਹੈ।
ਸਪੋਰਟਸ ਕੌਂਪਲੈਕਸ, ਸੈਕਟਰ 78, ਮੋਹਾਲੀ ਵਿੱਖੇ 7 ਫਰਵਰੀ ਨੂੰ ਹੋਣ ਵਾਲੇ "ਹੋਮ ਲੋਨ ਅਤੇ ਸੂਰਿਆ ਘਰ ਲੋਨ ਐਕਸਪੋ 2025" ਦਾ ਉਦਘਾਟਨ ਮੋਹਾਲੀ ਦੀ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦੁਆਰਾ ਕੀਤਾ ਜਾਵੇਗਾ। ਇਸ ਸਮਾਗਮ ਦਾ ਉਦੇਸ਼ ਘਰ ਦੀ ਤਮੀਰ ਲਈ ਲੋਨ ਲੈਣ ਵਾਲਿਆਂ ਅਤੇ ਸੂਰਿਆ ਘਰ ਯੋਜਨਾ ਹੇਠ ਛੱਤਾਂ 'ਤੇ ਸੌਰ ਊਰਜਾ ਪ੍ਰਣਾਲੀ ਲਗਾਉਣ ਦੇ ਇੱਛੁਕ ਗ੍ਰਾਹਕਾਂ ਨੂੰ ਤੇਜ਼ ਅਤੇ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨਾ ਹੈ।
ਇਸ ਐਕਸਪੋ ਵਿੱਚ ਗ੍ਰਾਹਕਾਂ ਨੂੰ ਵਿਸ਼ੇਸ਼ ਲੋਨ ਯੋਜਨਾਵਾਂ ਜਿਵੇਂ ਹਾਉਸਿੰਗ ਲੋਨ 8.40% ਦੀ ਆਕਰਸ਼ਕ ਬਿਆਜ ਦਰ ਅਤੇ ਸੂਰਿਆ ਘਰ ਯੋਜਨਾ 7% ਬਿਆਜ ਦਰ 'ਤੇ ਲੋਨ ਦਿੱਤੀ ਜਾਵੇਗੀ।
ਡਿਪਟੀ ਸਰਕਲ ਹੈਡ ਸੰਜੀਤ ਕੁਮਾਰ ਕੌਂਡਲ ਨੇ ਦੱਸਿਆ ਕਿ ਐਕਸਪੋ ਦੇ ਦੌਰਾਨ ਗ੍ਰਾਹਕਾਂ ਨੂੰ ਤੁਰੰਤ ਲੋਨ ਮਨਜ਼ੂਰੀ, ਵਿਸ਼ੇਸ਼ ਆਫਰ ਅਤੇ ਛੂਟ ਦਿੱਤੀ ਜਾਵੇਗੀ। ਸ਼ਮੂਲੀਅਤ ਕਰਨ ਵਾਲਿਆਂ ਨੂੰ ਟ੍ਰਾਈਸਿਟੀ ਦੇ ਰੀਅਲ ਐਸਟੇਟ ਮਾਹਿਰਾਂ ਅਤੇ ਬੈਂਕ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਦਾ ਮੌਕਾ ਮਿਲੇਗਾ। ਐਲਡੀਐਮ ਐਮ.ਕੇ. ਭਾਰਦਵਾਜ ਨੇ ਦੱਸਿਆ ਕਿ ਦਿੱਲੀ ਹੈੱਡ ਆਫਿਸ ਤੋਂ ਸੀਨੀਅਰ ਬੈਂਕ ਅਧਿਕਾਰੀ ਮੌਜੂਦ ਹੋਣਗੇ ਅਤੇ ਲੋਨ ਨਾਲ ਜੁੜੀਆਂ ਕਾਰਵਾਈਆਂ ਨੂੰ ਮੌਕੇ 'ਤੇ ਹੀ ਪੂਰਾ ਕਰਨ ਵਿੱਚ ਮਦਦ ਕਰਨਗੇ। ਯੋਗ ਗ੍ਰਾਹਕਾਂ ਨੂੰ ਉਸੇ ਦਿਨ ਸੈਂਕਸ਼ਨ ਲੈਟਰ ਜਾਰੀ ਕੀਤਾ ਜਾਵੇਗਾ। ਇਸ ਸਮਾਗਮ ਦੀ ਜਾਣਕਾਰੀ ਲੋਕਾਂ ਤੱਕ ਸਾਂਝੀ ਕਰਨ ਲਈ ਇੱਕ ਈ-ਰਿਕਸ਼ਾ ਲਾਂਚ ਕੀਤਾ ਗਿਆ ਜੋ ਪੂਰੇ ਗਲੀ ਮੋਹਾਲੀ ਸ਼ਹਿਰ ਵਿੱਚ ਐਕਸਪੋ ਬਾਰੇ ਜਾਣਕਾਰੀ ਦੇਵੇਗਾ।
ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਵਿਸ਼ੇਸ਼ ਮਹਿਮਾਨਾਂ ਵਿੱਚ ਡਿਪਟੀ ਸਰਕਲ ਹੈਡ ਸੰਜੀਤ ਕੁਮਾਰ ਕੌਂਡਲ, ਚੀਫ਼ ਐਲਡੀਐਮ ਐਮ.ਕੇ. ਭਾਰਦਵਾਜ, ਪੀਐਨਬੀ ਆਰਸੇਟੀ ਮੋਹਾਲੀ ਦੇ ਡਾਇਰੈਕਟਰ ਅਮਨਦੀਪ ਸਿੰਘ, ਚੀਫ਼ ਮੈਨੇਜਰ ਵਿਜੈ ਨਾਗਪਾਲ, ਗੁਲਸ਼ਨ ਵਰਮਾ, ਚੀਫ਼ ਮੈਨੇਜਰ ਰਮੇਸ਼ ਕੁਮਾਰ, ਸੋਹਨ ਲਾਲ, ਪਵਨਜੀਤ ਗਿੱਲ, ਸਾਹਿਲ ਬਾਜਾਜ, ਜਸਪ੍ਰੀਤ ਸਿੰਘ, ਪਰਮਜੀਤ ਕੌਰ, ਰਾਜ ਸਿੰਘ, ਸਤਬੀਰ ਸਿੰਘ, ਏੱਤੀ ਛਾਬੜਾ, ਨਤਾਸ਼ਾ, ਮਨਦੀਪ ਸਿੰਘ, ਸੰਜੇ ਸ਼ਰਮਾ, ਸ਼ਵੇਤਾ ਨਿਗਮ ਅਤੇ ਸਰਕਲ ਆਫਿਸ, ਸ਼ਾਸਤ੍ਰਾ, ਐਮਸੀਸੀ, ਰੇਮ ਅਤੇ ਐਲਡੀਐਮਓ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।

ਲੋਕ ਨਰਿੰਤਰ ਯੋਗ ਅਭਿਆਸ ਨਾਲ ਪੁਰਾਣੀਆਂ ਬਿਮਾਰੀਆਂ ਤੋਂ ਪਾ ਰਹੇ ਨੇ ਛੁਟਕਾਰਾ :– ਐਸ.ਡੀ.ਐਮ ਮੋਹਾਲੀ ਦਮਨਦੀਪ ਕੌਰਟ੍ਰੇਨਰ ਰਸ਼ਿਵ ਵੱਲੋਂ ਮੋਹਾਲੀ ਦ...
05/02/2025

ਲੋਕ ਨਰਿੰਤਰ ਯੋਗ ਅਭਿਆਸ ਨਾਲ ਪੁਰਾਣੀਆਂ ਬਿਮਾਰੀਆਂ ਤੋਂ ਪਾ ਰਹੇ ਨੇ ਛੁਟਕਾਰਾ :– ਐਸ.ਡੀ.ਐਮ ਮੋਹਾਲੀ ਦਮਨਦੀਪ ਕੌਰ

ਟ੍ਰੇਨਰ ਰਸ਼ਿਵ ਵੱਲੋਂ ਮੋਹਾਲੀ ਦੇ ਵੱਖ-ਵੱਖ ਸੈਕਟਰਾਂ ਵਿਖੇ ਲਾਏ ਜਾ ਰਹੇ ਨੇ ਰੋਜ਼ਾਨਾ 6 ਯੋਗਾ ਸੈਸ਼ਨ

#ਮੋਹਾਲੀ 5 ਫਰਵਰੀ (ਫ਼ੈਕਟ ਨਿਊਜ਼ ਮੋਹਾਲੀ):-

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਜੀਵਨ ਨਾਲ ਸਬੰਧਤ ਦਿੱਤੀਆਂ ਜਾਣ ਵਾਲੀਆ ਹੋਰ ਸਹੂਲਤਾਂ ਦੇ ਨਾਲ-ਨਾਲ ਨਿਰੋਈ ਸਿਹਤ ਪ੍ਰਦਾਨ ਕਰਨ ਲਈ ਸ਼ਰੂ ਕੀਤੀ ਮੁੱਖ ਮੰਤਰੀ ਦੀ ਯੋਗਸ਼ਾਲਾ ਤਹਿਤ ਲਾਏ ਜਾ ਰਹੇ ਯੋਗਾ ਸੈਸ਼ਨਾਂ ਵਿੱਚ ਹਿੱਸਾ ਲੈ ਕੇ ਲੋਕ ਸਿਹਤਮੰਤ ਜੀਵਨ ਦਾ ਆਨੰਦ ਮਾਣ ਰਹੇ ਹਨ। ਸ੍ਰੀਮਤੀ ਦਮਨਦੀਪ ਕੌਰ ਐਸ.ਡੀ.ਐਮ ਮੋਹਾਲੀ ਨੇ ਦੱਸਿਆ ਕਿ ਟ੍ਰੇਨਰ ਰਿਸ਼ਵ ਮੋਹਾਲੀ ਦੇ ਸੈਕਟਰ 71, 77, 78, 88 ਅਤੇ ਫੇਜ਼-1 ’ਚ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ 150 ਤੋਂ ਵਧੇਰੇ ਸ਼ਹਿਰ ਵਾਸੀ ਸ਼ਾਮਿਲ ਹੋ ਕੇ ਆਪਣੀ ਜੀਵਨ ਸ਼ੈਲੀ ਨੂੰ ਚੁਸਤ-ਦਰੁਸਤ ਕਰ ਰਹੇ ਹਨ।
ਮੋਹਾਲੀ ਦੇ ਐਸ.ਡੀ.ਐਮ ਦਮਨਦੀਪ ਕੌਰ ਨੇ ਦੱਸਿਆ ਕਿ ਟ੍ਰੇਨਰ ਰਸ਼ਿਵ ਵੱਲੋਂ ਮੋਹਾਲੀ ਦੇ ਸੈਕਟਰ 78, (ਪਾਰਕ ਨੰ: 17) ਵਿਖੇ ਪਹਿਲੀ ਕਲਾਸ ਸਵੇਰੇ 6.00 ਤੋਂ 7.00 ਵਜੇ, ਦੂਸਰੀ ਕਲਾਸ ਹੀਰੋ ਹੋਮਜ਼ ਸੁਸਾਇਟੀ, ਸੈਕਟਰ-88, ਵਿਖੇ ਸਵੇਰੇ 7.15 ਤੋਂ 8.15 ਵਜੇ, ਤੀਸਰੀ ਕਲਾਸ ਨੇੜੇ ਹੇਮਕੁੰਟ ਸਕੂਲ, ਸੈਕਟਰ-71 ਵਿਖੇ ਸਵੇਰੇ 8.30 ਤੋਂ 9.30 ਵਜੇ ਤੱਕ, ਚੌਥੀ ਕਲਾਸ ਸੈਕਟਰ 77, ਨੇੜੇ ਰਾਧਾ ਸੁਆਮੀ ਸਤਸੰਗ ਭਵਨ ਵਿਖੇ ਸਵੇਰੇ 9.35 ਵਜੇ ਤੋਂ 10.35 ਵਜੇ ਤੱਕ ਅਤੇ ਪੰਜਵੀਂ ਕਲਾਸ ਫੇਜ਼-1 ਪੈਰਾਗਾਨ ਪਾਰਕ (ਪਾਰਕ-2) ਮੋਹਾਲੀ ਵਿਖੇ ਬਾਅਦ ਦੁਪਹਿਰ 3.45 ਤੋਂ 4.45 ਵਜੇ ਤੱਕ ਅਤੇ ਛੇਵੀਂ ਕਲਾਸ ਸੈਕਟਰ, 71 (ਪਾਰਕ ਨੰ 33), ਮੋਹਾਲੀ ਵਿਖੇ ਸ਼ਾਮ 5.00 ਤੋਂ 6.00 ਵਜੇ ਤੱਕ ਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਯੋਗਾ ਦਾ ਲਗਾਤਾਰ ਕੀਤਾ ਜਾਣ ਵਾਲਾ ਅਭਿਆਸ ਸਰੀਰ ਨੂੰ ਤਾਂ ਤੰਦਰੁਸਤ ਕਰਦਾ ਹੀ ਹੈ, ਨਾਲ ਦੀ ਨਾਲ ਮਾਨਸਿਕ ਤੰਦਰੁਸਤੀ ਲਈ ਬਹੁਤ ਲਾਭਦਾਇਕ ਸਿੱਧ ਹੋ ਰਿਹਾ ਹੈ। ਯੋਗਾ ਦੇ ਰੋਜ਼ਾਨਾ ਅਭਿਆਸ ਨਾਲ ਭਾਗੀਦਾਰਾਂ ਵੱਲੋਂ ਪੁਰਾਣੀਆਂ ਬਿਮਾਰੀਆਂ ਨੂੰ ਖਤਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੋਗ ਸੈਸ਼ਨਾਂ ਦੌਰਾਨ ਕੁਝ ਲੋਕ ਅਜਿਹੇ ਹਨ, ਜੋ ਕਿ ਨਿਰਵਿਘਨ ਯੋਗਾ ਕਲਾਸਾਂ ਲਗਾ ਰਹੇ ਹਨ ਅਤੇ ਉਹਨ੍ਹਾਂ ਨੇ ਯੋਗਾ ਨੂੰ ਆਪਣੀ ਰੋਜਾਨਾ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ। ਬਹੁਤ ਸਾਰੇ ਭਾਗੀਦਾਰਾਂ ਦਾ ਕਹਿਣਾ ਹੈ ਕਿ ਹੁਣ ਉਹਨ੍ਹਾਂ ਨੂੰ ਯੋਗ ਅਭਿਆਸ ਤੋਂ ਬਿਨਾਂ ਜਿੰਦਗੀ ਅਧੂਰੀ ਲਗਦੀ ਹੈ। ਯੋਗਾ ਨੇ ਉਨ੍ਹਾਂ ਦੀ ਜ਼ਿੰਦਗੀ ’ਚ ਪੂਰਨ ਤੌਰ ਤੇ ਬਦਲਾਅ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਯੋਗ ਸਾਧਕ ਬਣਨ ਲਈ ਬਸ ਇੱਕ ਵਾਰ ਮਨ ਨੂੰ ਧਿਆਨ ’ਚ ਲਿਆਉਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਯੋਗਾ ਦੇ ਸਰੀਰ ’ਤੇ ਪੈਣ ਵਾਲੇ ਚੰਗੇ ਪ੍ਰਭਾਵ ਤੋਂ ਬਾਅਦ ਯੋਗਾ ਨੂੰ ਛੱਡਣਾ ਅਸੰਭਵ ਹੋ ਜਾਂਦਾ ਹੈ। ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਟੋਲ ਫ੍ਰੀ ਨੰਬਰ 7669400500 ਜਾਂ www.cmdiyogshala.punjab.gov.in 'ਤੇ ਜਾ ਲੈ ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਜੇ ਕੋਈ ਗਰੁੱਪ ਮੁਫ਼ਤ ਯੋਗਾ ਟ੍ਰੇਨਰ ਦੀ ਸਹੂਲਤ ਲੈਣ ਲਈ ਉਪਰੋਕਤ ਫੋਨ ਨੰਬਰ ਅਤੇ ਵੈਬਸਾਈਟ 'ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰ ਸਕਦਾ ਹੈ। ਮੁਫ਼ਤ ਟ੍ਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਨਵੇਂ ਗਰੁੱਪ ਕੋਲ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।

Address

Sco No 666, Top Floor Sector 70 Mohali
Mohali

Telephone

+919914280213

Website

Alerts

Be the first to know and let us send you an email when FACT News - Mohali posts news and promotions. Your email address will not be used for any other purpose, and you can unsubscribe at any time.

Contact The Business

Send a message to FACT News - Mohali:

Share