15/03/2026
ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਦਰਨਿਕਾਰ ਕਰਕੇ ਵੋਟਾਂ ਨਹੀਂ ਜੇ ਮਿਲਣੀਆਂ ਸ਼ਾਹ ਜੀ
ਕੱਲ 14 ਮਾਰਚ, 2026 ਨੂੰ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿਚ ਅਪਣੇ ਦਮ ਉਤੇ ਚੋਣ ਲੜਨ ਅਤੇ ਸਰਕਾਰ ਬਣਾਉਣ ਦਾ ਐਲਾਨ ਕੀਤਾ ਹੈ। ਪਰ ਸ਼ਾਹ ਜੀ ਇਹ ਭੁੱਲ ਗਏ ਕਿ ਪੰਜਾਬੀਆਂ ਦੀਆਂ ਭਾਵਨਾਮਾਂ ਨੂੰ ਦਰਕਿਨਾਰ ਕਰਕੇ ਵੋਟਾਂ ਨਹੀਂ ਮਿਲਣੀਆਂ। 2022 ਵਿਚ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਦੋ ਸੀਟਾਂ ਹੀ ਮਿਲ ਸਕੀਆਂ। ਸਰਕਾਰ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਰਹੀ। ਜੇ ਵੋਟਾਂ ਲੈਣੀਆਂ ਹਨ ਤਾਂ ਚੰਡੀਗੜ੍ਹ ਪੰਜਾਬ ਨੂੰ ਦੇਣਾ ਪਵੇਗਾ, ਕਿਸਾਨਾਂ ਨਾਲ ਕੀਤੀ ਜਾ ਰਹੀ ਦਗ਼ਾਬਾਜ਼ੀ ਬੰਦ ਕਰਨੀ ਪਵੇਗੀ, ਬੰਦੀ ਸਿੰਘ ਰਿਹਾਅ ਕਰਨੇ ਪੈਣਗੇ, ਪਾਣੀ ਲੁੱਟਣ ਦਾ ਗੰਦਾ ਨਜ਼ਰੀਆ ਤਿਆਗਣਾ ਪਵੇਗਾ, ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰਨਗੀਆਂ ਪੈਣਗੀਆਂ, ਸਿੱਖਾਂ ਅਤੇ ਦਲਿਤਾਂ ਨੂੰ ਸੱਤਾ ਦਾ ਕੇਂਦਰ ਬਣਾਉਣਾ ਪਵੇਗਾ। ਐਵੀਂ ਫੋਕੇ ਦਾਅਵੇ ਕਰਕੇ, ਵੋਟਾਂ ਨਹੀਂ ਮਿਲਣਗੀਆਂ। ਪੰਜਾਬ ਦੇ ਲੋਕ ਅਪਣੀ ਮਿੱਟੀ, ਅਪਣੇ ਸੂਬੇ, ਅਪਣੇ ਸਭਿਆਚਾਰ ਅਤੇ ਅਪਣੀ ਵਖਰੀ ਪਛਾਣ ਬਾਰੇ ਮੁੱਢ ਤੋਂ ਹੀ ਗੰਭੀਰ ਰਹੇ ਹਨ। ਸਿਰਫ਼ ਫੋਕੀਆਂ ਗੱਲਾਂ ਮਾਰਨ ਨਾਲ ਜਾਂ ਲੋਕਾਂ ਨੂੰ ਗੁਮਰਾਹ ਕਰਕੇ ਕੁੱਝ ਪੱਲੇ ਨਹੀਂ ਪੈਣਾ, ਪਹਿਲਾਂ ਇਹ ਸਪੱਸ਼ਟ ਕਰੋ ਕਿ ਤੁਹਾਡੀ ਪਾਰਟੀ ਪੰਜਾਬ-ਹਿਤੈਸ਼ੀ ਹੈ, ਫਿਰ ਵੋਟ ਦੀ ਗੱਲ ਕਰੋ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71