
31/08/2025
*ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਕਾਮੇ 1 ਸਤੰਬਰ ਨੂੰ ਕਰਨਗੇ ਹੈੱਡ ਆਫ਼ਿਸ ਚੰਡੀਗੜ੍ਹ ਦਾ ਘਿਰਾਓ*
ਮਿਤੀ 30 ਅਗਸਤ 2025 ਮੋਰਿੰਡਾ :-ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਦੀ ਅਗਵਾਈ ਵਿੱਚ ਚਲ ਰਹੀ ਪੰਜਾਬ ਪੱਧਰੀ ਹੜਤਾਲ ਅੱਜ ਸਤਾਈਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ। ਇਸ ਮੌਕੇ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਕਾਮਿਆਂ ਦੀਆਂ ਮੰਗਾਂ ਮੰਨਣ ਦੀ ਬਜਾਏ ਮੌੜ ਮੰਡੀ ਦੇ ਜੇ ਈ ਲਖਨ ਕੁਮਾਰ ਵੱਲੋਂ ਸੀਵਰੇਜ਼ ਕਾਮਿਆਂ ਤੇ ਝੂਠੇ ਪਰਚੇ ਦਰਜ ਕਰਕੇ ਬਠਿੰਡਾ ਜੇਲ੍ਹ ਭੇਜੇ ਗਏ। ਜ਼ਿਕਰਯੋਗ ਹੈ ਕਿ ਇੱਕ ਦਸ ਹਜ਼ਾਰ ਰੁਪਏ ਤੇ ਕੰਮ ਕਰਨ ਵਾਲਾ ਕਾਮਾ ਜਦੋਂ ਆਪਣੇ ਹੱਕ ਆਪਣਾ ਮਿਹਨਤਾਨਾ ਮੰਗਦਾ ਹੈ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁਟ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਥੇਬੰਦੀ ਨਾਲ ਪਿਛਲੇ ਲਗਭਗ ਸੱਤ ਅੱਠ ਮਹੀਨਿਆਂ ਤੋਂ ਮੀਟਿੰਗ ਦਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਮੀਟਿੰਗ ਵਿੱਚ ਲੋਲੀਪੋਪ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲਦਾ। ਜਦ ਕਿ ਸਰਕਾਰ ਵੱਲੋਂ ਪਰਚੇ ਜ਼ਰੂਰ ਕੱਚੇ ਕਾਮਿਆਂ ਤੇ ਕੀਤੇ ਜਾ ਰਹੇ ਹਨ। ਮੌੜ ਮੰਡੀ ਦੇ ਸੀਵਰੇਜ਼ ਕਾਮਿਆਂ ਤੇ ਬਿਲਕੁੱਲ ਝੂਠੇ ਪਰਚੇ ਦਰਜ ਕਰਕੇ ਦਿਹਾੜੀਦਾਰ ਮਜ਼ਦੂਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਇਸਦੇ ਰੋਸ ਵਜੋਂ 1 ਸਤੰਬਰ ਤੋਂ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਹੈੱਡ ਆਫ਼ਿਸ ਚੰਡੀਗੜ੍ਹ ਦਫ਼ਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ ਇਹ ਘਿਰਾਓ ਮੋਰਚਾ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੇ ਵਰਕਰਾਂ ਤੇ ਝੂਠੇ ਪਰਚੇ ਰੱਦ ਨਹੀ ਕੀਤੇ ਜਾਂਦੇ ਅਤੇ ਸਾਡੀਆਂ ਹੱਕੀ ਮੰਗਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਹੋ ਜਾਂਦਾ। ਇਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਪ੍ਰਸ਼ਾਸਨ ਦੀ ਹੋਵੇਗੀ।
*ਪੰਜਾਬ ਪ੍ਰਧਾਨ* 9780800243
*ਜਨਰਲ ਸਕੱਤਰ*
9779497912