23/06/2026
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੀ ਸਥਾਪਨਾ ਇਕ ਚੰਗੇ ਇਨਸਾਨ ਪੈਦਾ ਕਰਨ ਲਈ ਕੀਤੀ ਸੀ ਗੁਰੂ ਜੀ ਚਾਹੁੰਦੇ ਸੀ ਕਿ ਉਸਦਾ ਸਿੱਖ ਇਮਾਨਦਾਰ ਰੱਖਿਆਕ ਮੋਹ ਮਾਇਆ ਰਹਿਤ ਚੜਦੀ ਕਲਾ ਵਾਲਾ ਤੇ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਹੋਵੇ ਗੁਰੂ ਜੀ ਚਾਹੁੰਦੇ ਸੀ ਕਿ ਉਸ ਦਾ ਸਿੱਖ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਚੱਕੇ ਕਿਸੇ ਦਾ ਮਜ਼ਾਕ ਨਾ ਬਣਾਵੇ ਹਰ ਇੱਕ ਦੀ ਮਦਦ ਕਰੇ ਲੋੜਵੰਦ ਨੂੰ ਸਹਾਇਤਾ ਦੇਵੇ ਪਰਿਵਾਰਵਾਦ ਤੋਂ ਉੱਪਰ ਇਨਸਾਨੀਅਤ ਨੂੰ ਆਪਣਾ ਧਰਮ ਸਮਝੇ ਉਹੀ ਮੇਰਾ ਅਸਲੀ ਸਿੱਖ ਹੈ ਔਰ ਸਾਨੂੰ ਵੀ ਚਾਹੀਦਾ ਕਿ ਸਾਨੂੰ ਗੁਰੂ ਸਾਹਿਬ ਦੇ ਉਦੇਸ਼ਾਂ ਤੇ ਚੱਲਣਾ ਚਾਹੀਦਾ ਹੈ ਕੋਮਲ ਦਿਲ ਇਨਸਾਨ ਬਣ ਕੇ ਆਪਣੇ ਲਾਲਚ ਤੋਂ ਉੱਪਰ ਉੱਠ ਕੇ ਲੋਕ ਭਲਾਈ ਨੂੰ ਇਮਾਨਦਾਰੀ ਨਾਲ ਕਰਨਾ ਤੇ ਆਪਣੀ ਮਿਹਨਤ ਨੂੰ ਇਮਾਨਦਾਰੀ ਨਾਲ ਕਰਨਾ ਇਹ ਸਿੱਖ ਦਾ ਪਹਿਲਾ ਧਰਮ ਹੋਵੇਗਾ ਕੀਤੀ ਮਿਹਨਤ ਵਿੱਚੋਂ ਦਸਵੰਧ ਕੱਢਣਾ । ਆਪਣੇ ਫਾਇਦੇ ਲਈ ਕਿਸੇ ਨੂੰ ਥੱਲੇ ਨਾ ਸੁੱਟਣਾ ਕਿਸੇ ਨੂੰ ਨੀਵਾਂ ਨਾ ਦਿਖਾਉਣਾ ਇਹੀ ਮੇਰੇ ਸਿੱਖ ਦਾ ਪਹਿਲਾ ਧਰਮ ਹੈ।