Punjabi Spectrum Newspaper

Punjabi Spectrum Newspaper Daily Punjabi Spectrum Newspaper, Chandigarh

16/03/2024

ਲੋਕ ਸਭਾ ਚੋਣਾਂ ਦਾ ਹੋਇਆ ਵੱਡਾ ਐਲਾਨ!!

Punjabi spectrum
13/02/2024

Punjabi spectrum

13/02/2024

ਸ਼ੰਭੂ ਬਾਰਡਰ ਤੋਂ ਕਿਸਾਨ ਮੋਰਚਾ ਲਾਈਵ.

15/12/2023
ਲੋਹਪੁਰਖ ਜਥੇ ਜਗਦੇਵ ਸਿੰਘ ਤਲਵੰਡੀ ਦੇ ਵੱਡੇ ਫਰਜੰਦ ਜਥੇ ਰਣਜੀਤ ਸਿੰਘ ਤਲਵੰਡੀ ਦਾ ਹੋਇਆ ਦਿਹਾਤਕੱਲ੍ਹ ਸੰਸਕਾਰ ਸ਼ਾਮ 3 ਵਜੇ ਉਨ੍ਹਾਂ ਦੇ ਪਿੰਡ ਤਲਵ...
05/12/2023

ਲੋਹਪੁਰਖ ਜਥੇ ਜਗਦੇਵ ਸਿੰਘ ਤਲਵੰਡੀ ਦੇ ਵੱਡੇ ਫਰਜੰਦ ਜਥੇ ਰਣਜੀਤ ਸਿੰਘ ਤਲਵੰਡੀ ਦਾ ਹੋਇਆ ਦਿਹਾਤ

ਕੱਲ੍ਹ ਸੰਸਕਾਰ ਸ਼ਾਮ 3 ਵਜੇ ਉਨ੍ਹਾਂ ਦੇ ਪਿੰਡ ਤਲਵੰਡੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ

ਰਾਏਕੋਟ, 5 ਦਸਬੰਰ ( ਕੁਲਵਿੰਦਰ ਸਿੰਘ ਚੰਦੀ) :- ਸ਼੍ਰੋਮਣੀ ਅਕਾਲੀ ਦਲ ਨਿਧੜਕ ਆਗੂ ਤੇ ਲੋਹਪੁਰਸ਼ ਵਜੋਂ ਜਾਣੇ ਜਾਦੇ ਸਾਬਕਾ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦੇ ਸਪੁੱਤਰ ਜਥੇਦਾਰ ਰਣਜੀਤ ਸਿੰਘ ਤਲਵੰਡੀ ( ਸ਼੍ਰੋਮਣੀ ਅਕਾਲੀ ਦਲ ਸੰਯੁਕਤ) ਅੱਜ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦੀ ਮੌਤ ਤੇ ਵੱਖ ਵੱਖ ਸਿਆਸੀ ਆਗੂ ਆ ਵੱਲੋਂ ਦੁੱਖ ਦਾ ਪ੍ਰਗਟਾਵਾਂ ਕੀਤਾ ਜਾ ਰਿਹਾ ਹੈ ।

ਯਾਦ ਰਹੇ ਕਿ ਤਲਵੰਡੀ ਪਰਿਵਾਰ ਦੀ ਸਿੱਖ ਪੰਥ ਨੂੰ ਮਹਾਨ ਦੇਣ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤਲਵੰਡੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ ।ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਜਥੇਦਾਰ ਰਣਜੀਤ ਸਿੰਘ ਤਲਵੰਡੀ ਜੀ ਦੇ ਅੰਤਿਮ ਦਰਸ਼ਨਾ ਸਵੇਰੇ 11 ਵਜੇ ਉਨ੍ਹਾਂ ਨਿਵਾਸ ਅਸਥਾਨ ਤਲਵੰਡੀ ਰਾਏ ਵਿਖੇ ਕਰਵਾਏ ਜਾਣਗੇ ਤੇ ਅੰਤਿਮ ਸੰਸਕਾਰ 6 ਦਸੰਬਰ ਬਾਅਦ ਦੁਪਹਿਰ 3 ਵਜੇ ਉਹਨਾਂ ਦੇ ਜੱਦੀ ਪਿੰਡ ਤਲਵੰਡੀ ਵਿਖੇ ਹੋਵੇਗਾ।

ਵੱਡੀ ਖ਼ਬਰ...ਸੁਲਤਾਨਪੁਰ ਲੋਧੀ ਪਿੰਡ ਡੱਲਾ 'ਚ ਵਿਆਹ 'ਤੇ ਗਏ ਆਪ  ਆਗੂ ਦੀ ਕਾਰ 'ਚੋਂ ਮਿਲੀ ਲਾਸ਼; ਦਹਿਸ਼ਤ ਦਾ ਮਾਹੌਲਨਕੋਦਰ/ਨਡਾਲਾ, 3 ਦਸਬੰਰ ( ਕ...
03/12/2023

ਵੱਡੀ ਖ਼ਬਰ...

ਸੁਲਤਾਨਪੁਰ ਲੋਧੀ ਪਿੰਡ ਡੱਲਾ 'ਚ ਵਿਆਹ 'ਤੇ ਗਏ ਆਪ ਆਗੂ ਦੀ ਕਾਰ 'ਚੋਂ ਮਿਲੀ ਲਾਸ਼; ਦਹਿਸ਼ਤ ਦਾ ਮਾਹੌਲ

ਨਕੋਦਰ/ਨਡਾਲਾ, 3 ਦਸਬੰਰ ( ਕੁਲਵਿੰਦਰ ਸਿੰਘ ਚੰਦੀ) :- ਸ਼ਨਿਚਰਵਾਰ ਦੇਰ ਰਾਤ ਥਾਣਾ ਭੁਲੱਥ ਅਧੀਨ ਆਉਂਦੇ ਪਿੰਡ ਰਾਮਗੜ੍ਹ ਨੇੜੇ ਸਥਿਤ ਕਿੱਲੀ ਸਾਹਿਬ ਗੁਰਦੁਆਰਾ ਕੋਲੋਂ ਕਾਰ 'ਚੋਂ ਆਮ ਆਦਮੀ ਪਾਰਟੀ ਦੇ ਆਗੂ ਦੀ ਭੇਤਭਰੇ ਹਾਲਾਤ 'ਚ ਲਾਸ਼ ਬਰਾਮਦ ਹੋਈ ਹੈ।

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੁਲੱਥ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ 'ਤੇ ਇਕ ਕਾਰ 'ਚ ਵਿਅਕਤੀ ਦੀ ਲਾਸ਼ ਪਈ ਹੈ। ਜਦੋਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਕਾਰ ਦੀ ਡਰਾਈਵਰ ਸੀਟ 'ਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਬੀਰ ਸਿੰਘ (28) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਗਿੱਲ ਥਾਣਾ ਸਦਰ ਨਕੋਦਰ ਦੀ ਲਾਸ਼ ਪਈ ਸੀ ਜਿਸ ਨੂੰ ਕਬਜ਼ੇ 'ਚ ਲੈ ਲੈ ਕੇ ਮੋਰਚਰੀ ਚ ਰਖਵਾਇਆ ਹੈ। ਸੁਖਬੀਰ ਸਿੰਘ ਬੀਤੇ ਦਿਨ ਪਿੰਡ ਡੱਲਾ (ਸੁਲਤਾਨਪੁਰ ਲੋਧੀ) ਵਿਖੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਗਿਆ ਸੀ ਪਰ ਉਸ ਦੀ ਲਾਸ਼ ਹਲਕਾ ਭੁੱਲਥ ਤੋਂ ਕਾਰ 'ਚੋਂ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸ਼ਾਤਰ ਦਿਮਾਗ ਔਰਤ ਸਹੇਲੀਆਂ ਨਾਲ ਨਕਲੀ ਗਹਿਣਿਆਂ 'ਤੇ ਬੈਂਕ ਤੋਂ ਗੋਲਡ ਲੋਨ ਲੈਣ ਪਹੁੰਚੀ...ਬੈਂਕ ਮੈਨੇਜਰ ਨੂੰ ਸ਼ੱਕ ਹੋਣ ਤੇ ਬਲਾਇਆਂ ਸੁਨਿਆਰੇ ਨੂੰ...
03/12/2023

ਸ਼ਾਤਰ ਦਿਮਾਗ ਔਰਤ
ਸਹੇਲੀਆਂ ਨਾਲ ਨਕਲੀ ਗਹਿਣਿਆਂ 'ਤੇ ਬੈਂਕ ਤੋਂ ਗੋਲਡ ਲੋਨ ਲੈਣ ਪਹੁੰਚੀ...

ਬੈਂਕ ਮੈਨੇਜਰ ਨੂੰ ਸ਼ੱਕ ਹੋਣ ਤੇ ਬਲਾਇਆਂ ਸੁਨਿਆਰੇ ਨੂੰ ਗਹਿਣੇ ਨਿਕਲੇ ਨਕਲੀ,

ਤਿੰਨ੍ਹੇ ਔਰਤਾ ਕੀਤੀਆ ਗ੍ਰਿਫਤਾਰ

ਜਗਰਾਉ, 3 ਦਸਬੰਰ ( ਕੁਲਵਿੰਦਰ ਸਿੰਘ ਚੰਦੀ) :- ਬੀਤੇ ਕੱਲ੍ਹ ਜਗਰਾਓਂ ਵਿੱਚ ਇੱਕ ਸ਼ਾਤਿਰ ਔਰਤ ਦੋ ਸਹੇਲੀਆਂ ਨਾਲ ਬੈਂਕ ਵਿੱਚ ਨਕਲੀ ਸੋਨਾ ਗਿਰਵੀ ਰੱਖ ਕੇ ਲੱਖਾਂ ਰੁਪਏ ਦਾ ਕਰਜ਼ਾ ਲੈਣ ਪਹੁੰਚ ਗਈ। ਇੰਨਾ ਹੀ ਨਹੀਂ ਲੋਨ ਦੀ ਅਰਜ਼ੀ ਦੇ ਸਮੇਂ ਦਸਤਾਵੇਜ਼ ਵੀ ਜਾਅਲੀ ਲਾਏ ਗਏ। ਹਾਲਾਂਕਿ ਵੇਖਣ ਵਿੱਚ ਗਹਿਣੇ ਅਸਲੀ ਲੱਗ ਰਹੇ ਸਨ ਪਰ ਜਦੋਂ ਬੈਂਕ ਮੈਨੇਜਰ ਨੇ ਗਹਿਣਿਆਂ ਦੀ ਜਾਂਚ ਕਰਨ ਲਈ ਸੁਨਿਆਰੇ ਨੂੰ ਬੁਲਾਇਆ ਤਾਂ ਵਾਲੀਆਂ ਦਾ ਭਾਰ ਜ਼ਿਆਦਾ ਹੋਣ ਕਾਰਨ ਉਸ ਦੀ ਪੋਲ ਖੁਲ੍ਹ ਗਈ।

ਸ਼ੱਕ ਹੋਣ 'ਤੇ ਮੈਨੇਜਰ ਨੇ ਪੁਲਿਸ ਨੂੰ ਬੁਲਾਇਆ। ਪੁਲਿਸ ਨੇ ਔਰਤ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਤਿੰਨਾਂ ਸ਼ਾਤਰ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਅਮਨਦੀਪ ਕੌਰ ਉਰਫ਼ ਅਮਨ ਵਾਸੀ ਖੰਡੂਰ, ਛਿੰਦਰ ਕੌਰ ਉਰਫ਼ ਛਿੰਦੋ ਵਾਸੀ ਘੁਬਾਇਆ ਅਤੇ ਸੰਤ ਕੌਰ ਉਰਫ਼ ਗੋਗਾ ਵਾਸੀ ਪਿੰਡ ਤਲਵੰਡੀ ਨੌ ਅਬਾਦ ਵਜੋਂ ਹੋਈ ਹੈ।

ਜਗਰਾਓਂ ਥਾਣਾ ਸਿਟੀ ਦੇ ਏਐਸਆਈ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਲਾਜਪਤ ਰਾਏ ਰੋਡ 'ਤੇ ਸਥਿਤ ਐਚਡੀਐਫਸੀ ਬੈਂਕ ਦੇ ਮੈਨੇਜਰ ਰਾਕੇਸ਼ ਜੈਨ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਦੋਸ਼ੀ ਅਮਨਦੀਪ ਕੌਰ ਨੇ ਗੋਲਡ ਲੋਨ ਲੈਣਾ ਸੀ, ਜਿਸ ਕਾਰਨ ਉਹ ਆਪਣੀਆਂ ਸਹੇਲੀਆਂ ਨਾਲ ਉਨ੍ਹਾਂ ਦੇ ਬੈਂਕ 'ਚ ਆਈ ਅਤੇ ਗੋਲਡ ਲੋਨ ਲੈਣ ਬਾਰੇ ਪੁੱਛਗਿੱਛ ਕਰਨ ਲੱਗੀ। ਫਿਰ ਦੋਸ਼ੀਆਂ ਨੇ ਸੋਨੇ ਦੇ ਗਹਿਣੇ ਕੱਢ ਲਏ ਅਤੇ ਲੱਖਾਂ ਰੁਪਏ ਦਾ ਕਰਜ਼ਾ ਲੈਣ ਦੀ ਗੱਲ ਕੀਤੀ।

ਜਦੋਂ ਉਸ ਨੇ ਸੁਨਿਆਰੇ ਨੂੰ ਬੈਂਕ ਵਿੱਚ ਸੋਨੇ ਦੇ ਗਹਿਣੇ ਚੈੱਕ ਕਰਨ ਲਈ ਬੁਲਾਇਆ ਤਾਂ ਗਹਿਣਿਆਂ ਦਾ ਭਾਰ 23 ਗ੍ਰਾਮ ਤੋਂ ਵੱਧ ਸੀ। ਉਸ ਨੇ ਦੱਸਿਆ ਕਿ ਗਹਿਣੇ ਤਾਂ ਅਸਲੀ ਲੱਗਦੇ ਸਨ, ਪਰ ਜਦੋਂ ਵਾਲੀਆਂ ਨੂੰ ਤੋਲਿਆ ਗਿਆ ਤਾਂ ਉਹ ਬਹੁਤ ਭਾਰੀਆਂ ਸਨ, ਜਿਸ ਕਾਰਨ ਉਸ ਨੂੰ ਔਰਤਾਂ 'ਤੇ ਸ਼ੱਕ ਹੋ ਗਿਆ। ਇਸ ਮਗਰੋਂ ਹਰੇਕ ਗਹਿਣੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਨਕਲੀ ਪਾਏ ਗਏ। ਗਹਿਣਿਆਂ ਵਿੱਚ ਚਾਰ ਮੁੰਦਰੀਆਂ ਅਤੇ ਵਾਲੀਆਂ ਸ਼ਾਮਲ ਸਨ।

ਉਨ੍ਹਾਂ ਔਰਤਾਂ ਨੂੰ ਲੋਨ ਦੇ ਫਾਰਮ ਆਦਿ ਭਰਨ ਲਈ ਕਹਿ ਕੇ ਪੁਲਿਸ ਨੂੰ ਸੂਚਿਤ ਕੀਤਾ। ਉਦੋਂ ਤੱਕ ਔਰਤਾਂ ਨੇ ਫਾਰਮ ਦੇ ਨਾਲ ਜਾਅਲੀ ਕਾਗਜ਼ ਵੀ ਬਣਾ ਕੇ ਬੈਂਕ ਮੈਨੇਜਰ ਨੂੰ ਦੇ ਦਿੱਤੇ ਸਨ। ਜਦੋਂ ਕਾਗਜ਼ਾਂ ਦੀ ਜਾਂਚ ਕੀਤੀ ਗਈ ਤਾਂ ਉਹ ਵੀ ਫਰਜ਼ੀ ਨਿਕਲੇ। ਪੁਲਿਸ ਨੇ ਉਕਤ ਔਰਤਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ। ਉਸ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਦਾ ਗਲਾ ਘੁੱਟ ਕੇ ਕੀਤੀ ਹੱਤਿਆਦੋਵੇ ਕਾਤਲ ਪ੍ਰੇਮੀ ਜੋੜੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਿਧਵਾ ਬੇਟ, 31 ਅ...
31/10/2023

ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ

ਦੋਵੇ ਕਾਤਲ ਪ੍ਰੇਮੀ ਜੋੜੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ

ਸਿਧਵਾ ਬੇਟ, 31 ਅਕਤੂਬਰ ( ਕੁਲਵਿੰਦਰ ਸਿੰਘ ਚੰਦੀ) :- ਕਈ ਵਾਰ ਇਨਸਾਨ ਹਵਸ ਵੱਸ ਇਨ੍ਹਾਂ ਅੰਨ੍ਹਾਂ ਹੋ ਜਾਦਾਣ ਹੈ ਕਿ ਉਸ ਨੂੰ ਸਵਾਏ ਕਾਮ ਦੇ ਕੁਝ ਵੀ ਨਹੀ ਸੁੱਝਦਾ ਆਜਿਹਾ ਹੀ ਕੁਝ ਵਾਪਰਿਆ ਹੈ ਸਤਲੁਜ ਦਰਿਆ ਕਿਨਾਰੇ ਦੇ ਨਜ਼ਦੀਕ ਪੈਂਦੇ ਪਿੰਡ ਮੱਧੇਪੁਰ ਵਿਖੇ ਇਸ਼ਕ 'ਚ ਅੰਨ੍ਹੀ ਹੋਈ ਵਿਆਹੁਤਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਗਲ ਘੁੱਟ ਕੇ ਮਾਰਨ ਦੀ ਘਟਨਾ ਸਾਹਮਣੇ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਕੌਰ ਜੋ ਕਿ ਤਿੰਨ ਬੱਚਿਆਂ ਦੀ ਮਾਂ ਦੱਸੀ ਜਾਦੀ ਹੈ ਦੇ ਰਿਲੇਸ਼ਨ ਚਰਨਜੀਤ ਸਿੰਘ ਵਾਸੀ ਬਾਂਗੀਵਾਲ ਨਾ ਦੇ ਵਿਅਕਤੀ ਨਾਲ ਚੱਲ ਰਹੇ ਸਨ ਜੋ ਕਿ ਅਕਸਰ ਹੀ ਇਹਨਾਂ ਦੇ ਘਰ ਆਉਂਦਾ ਜਾਂਦਾ ਸੀ । ਜਿਸਦਾ ਬਲਜੀਤ ਕੌਰ ਦਾ ਪਤੀ ਗੁਰਦੀਪ ਸਿੰਘ ਵਿਰੋਧ ਕਰਦਾ ਸੀ । ਪਰ ਬਲਜੀਤ ਆਪਣੇ ਪ੍ਰੇਮੀ ਸੰਗ ਇਸ਼ਕ ਦੀਆਂ ਪੀਘਾਂ ਝੂਟਣ ਤੋੰ ਬਾਜ਼ ਨਹੀ ਸੀ ਆਉਦੀ ਜਦੋਂ ਕਿ ਬਲਜੀਤ ਦੇ ਘਰ ਵਾਲਾ ਇਸ ਨੂੰ ਇੱਕ ਅੱਖ ਨਹੀ ਸੀ ਸੁਖਾਲਦਾ, ਜਿਸ ਦੇ ਚੱਲਦਿਆਂ ਬੀਤੀ ਰਾਤ ਵੀ ਉਸ ਨੇ ਆਪਣੇ ਆਸ਼ਕ ਚਰਨਜੀਤ ਨੂੰ ਮਿਲਣ ਲਈ ਘਰ ਬਲਾਇਆਂ ਹੋਇਆ ਸੀ। ਜਿਸ ਦੀ ਭਿਣਕ ਮ੍ਰਿਤਕ ਪਤੀ ਨੂੰ ਵੀ ਲੱਗ ਗਈ ਸੀ। ਜਦੋਂ ਪ੍ਰੇਮਿਕਾਂ ਨੂੰ ਮਿਲਣ ਲਈ ਆਸ਼ਕ ਘਰ ਪਹੁੰਚਿਆ ਤਾ ਪਤੀ ਨੇ ਇਸ ਵਿਰੋਧ ਕੀਤਾ ਪਰ ਪਿਆਰ ਦੀਆ ਪੀਘਾਂ ਝੂਟਣ ਵਾਲੇ ਆਸ਼ਿਕ ਜੋੜੇ ਨੇ ਮਿਲਕੇ ਆਪਣੇ ਰਾਹ ਦਾ ਰੋੜਾ ਸਦਾ ਲਈ ਹੁਟਾਉਣ ਦਾ ਮਨ ਬਣਾ ਲਿਆ ਤੇ ਪਤਨੀ ਨੇ ਆਪਣੇ ਯਾਰ ਨਾਲ ਮਿਲਕੇ ਪਤੀ ਦਾ ਗਲਾ ਘੁੱਟ ਕੇ ਗੁਰਦੀਪ ਸਿੰਘ ਮੌਤ ਦੇ ਘਾਟ ਉਤਾਰ ਦਿੱਤਾ ।

ਘਟਨਾ ਬਾਰੇ ਪਤਾ ਲੱਗਣ ਤੇ ਡੀ. ਐੱਸ. ਪੀ. ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੂਤਰਾਂ ਅਨੁਸਾਰ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਦੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ |

ਮੇਰੇ ਖਿਲਾਫ ਆਪ ਦੇ ਡਾ.ਕੰਗ ਵੱਲੋਂ ਸਿਆਸੀ ਦਬਾਅ ਹੇਠ ਕਾਰਵਾਈ ਕਰਵਾਈ ਗਈ : ਚੇਅਰਮੈਨ ਟੀਟੁ ਚੇਅਰਮੈਨ ਸੁਰਿੰਦਰ ਟੀਟੂ ਦੇ ਹੱਕ ਚ ਨਿਤਰਿਆ ਵਕੀਲ ਭਾ...
25/10/2023

ਮੇਰੇ ਖਿਲਾਫ ਆਪ ਦੇ ਡਾ.ਕੰਗ ਵੱਲੋਂ ਸਿਆਸੀ ਦਬਾਅ ਹੇਠ ਕਾਰਵਾਈ ਕਰਵਾਈ ਗਈ : ਚੇਅਰਮੈਨ ਟੀਟੁ

ਚੇਅਰਮੈਨ ਸੁਰਿੰਦਰ ਟੀਟੂ ਦੇ ਹੱਕ ਚ ਨਿਤਰਿਆ ਵਕੀਲ ਭਾਈਚਾਰਾ ਅਤੇ ਨਗਰ ਨਿਵਾਸੀ

ਆਪ ਦੇ ਹਲਕਾ ਦਾਖਾ ਇੰਚਾਰਜ਼ ਡਾ. ਕੰਗ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਕੀਤਾ ਖਾਰਜ਼, ਕਿਹਾ ਕਾਨੂੰਨੀ ਤੌਰ ਤੇ ਹੋਈ ਕਾਰਵਾਈ

ਜਗਰਾਉ / ਸਿੱਧਵਾ ਬੇਟ, 25 ਅਕਤੂਬਰ (ਕੁਲਵਿੰਦਰ ਸਿੰਘ ਚੰਦੀ ) :- ਬੀਤੇ ਕੱਲ ਸਿਧਵਾ ਬੇਟ ਦੀ ਜਾਇਦਾਦ ਦੀ ਗਲਤ ਕਾਗਜ਼ਾਤ ਦੇ ਅਧਾਰ ਤੇ ਰਾਜਿਸਟਰੀ ਕਰਵਾਉਣ ਦੇ ਇੱਕ ਪੁਰਾਣੇ ਮਾਮਲੁ 'ਚ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਸਿਧਵਾ ਟੀਟੂ ਨੂੰ ਧਾਰਾ 120ਬੀ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ । ਜਿਸ ਨੂੰ ਅੱਜ ਇੱਕ ਦਿਨਾਂ ਰਿਮਾਡ ਖਤਮ ਹੋਣ ਤੋਂ ਬਾਅਦ ਦੁਬਾਰਾ ਕੋਰਟ ਜਗਰਾਉ ਵਿੱਚ ਪੇਸ਼ ਕੀਤਾ ਗਿਆ । ਜਿਥੇ ਮਾਨਯੋਗ ਅਦਾਲਤ ਨੇ ਅਗਲੇ ਹੁਕਮਾਂ ਤੱਕ ਜ਼ੁਡੀਸ਼ੀਅਲ 'ਚ ਭੇਜ ਦਿੱਤਾ । ਇਸ ਵਕਤ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਦੇ ਹੱਕ ਅੱਜ ਇਲਾਕਾ ਲ ਸਿੱਧਵਾ ਬੇਟ ਦੇ ਨਗਨ ਨਿਵਾਸੀ ਅਤੇ ਜਗਰਾਉਂ ਕੋਰਟ ਕੰਪਲੈਕਸ ਦਾ ਵਕੀਲ ਭਾਈਚਾਰਾ ਨਿੱਤਰਿਆ । ਇਸ ਸਮੇਂ ਸਮੁੱਚੇ ਵਕੀਲ ਭਾਈਚਾਰ ਨਗਰ ਨਿਵਾਸੀਆ ਦੀ ਭਰਪੂਰ ਅਗਵਾਈ ਚ ਹਾਜਰ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਨੇ ਆਪਣੀ ਇਸ ਗ੍ਰਿਫਤਾਰੀ ਨੂੰ ਸਿਆਸੀ ਰੰਜ਼ਿਸ਼ ਕਰਾਰ ਦਿੰਦਿਆ ਆਖਿਆ ਕਿ ਮੇਰੇ ਖਿਲਾਫ ਹਲਕਾ ਦਾਖਾ ਦੇ ਆਮ ਆਦਮੀ ਪਾਰਟੀ ਇੰਚਾਰਜ ਡਾਂ. ਕੇ ਐਨ ਐਸ ਕੰਗ ਨੇ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰਨ ਦੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਮੇਰੇ ਤੇ ਦਰਜ ਹੋਇਆ ਪਰਚਾ ਹਲਕਾ ਇੰਚਾਰਜ ਦੇ ਸਿਆਸੀ ਦਬਾ ਹੇਠ ਕਰਵਾਇਆ ਗਿਆ ਹੈ । ਜਦੋਂ ਕਿ ਕੀਤੀ ਗਈ ਇੰਨਕੁਆਰੀ 'ਚ ਡੀ ਏ ਲੀਗਲ ਨੇ ਮੈਨੂੰ ਰਲੀਫ ਦਿੰਦਿਆ ਇਸ ਕੇਸ ਨੁੰ ਖਾਰਜ਼ ਕਰਨ ਬਾਰੇ ਆਖਿਆ ਸੀ, ਪਰ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ਼ ਨੇ ਮੇਰੇ ਖਿਲਾਫ ਆਉਦੀਆ ਚੋਣਾਂ ਤੋਂ ਪਾਸੇ ਕਰਨ ਦੇ ਮਨਸੂਬੇ ਘੜਦਿਆ ਮੇਰੇ ਖਿਲਾਫ ਇਹ ਸਾਰਾ ਤਾਣਾਬਾਜ਼ਾ ਬੁਣਿਆਂ ਤਾ ਜੋ ਮੇਰਾ ਸਿਆਸੀ ਕੈਰੀਅਰ ਤਬਾਹ ਕੀਤਾ ਜਾ ਸਕੇ । ਇਸ ਸਮੇਂ ਸਮੁੱਚੇ ਵਕੀਲ ਭਾਈਚਾਰੇ ਨੇ ਕਿਹਾ ਕਿ ਅਸੀ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਨੂੰ ਇਨਸਾਫ ਦਵਾਕੇ ਹਟਾਗੇ , ਉਨ੍ਹਾਂ ਆਖਿਆ ਕਿ ਸਾਨੁੰ ਮਾਣਯੋਗ ਕੋਰਟ ਤੇ ਪੂਰਨ ਵਿਸਵਾਸ ਹੈ ਕਿ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਕਥਿਤ ਦੋਸ਼ੀਆਂ ਤੇ ਬਣਦੀ ਕਾਰਵਾਈ ਕਰੇਗੀ । ਇਸ ਮੌਕੇ ਐਡਵੋਕੇਟ ਸੰਦੀਪ, ਐਡਵੋਕੇਟ ਮਹਿੰਦਰ ਸਿੰਘ ਸਿਧਵਾ, ਸਰਪੰਚ ਪਰਮਜੀਤ ਸਿੰਘ ਸਿਧਵਾ, ਪ੍ਰੀਤਮ ਸਿੰਘ ਅਖਾੜਾ, ਗੁਰਮੀਤ ਸਿੰਘ ਹਾਸ, ਸ਼ੈਰੀ ਸਿਧਵਾ , ਜਸਵੰਤ ਸਿੰਘ ਸਲੇਮਪੁਰਾ, ਲਾਲਾ ਧਰਮਪਾਲ ਸਿਧਵਾ, ਡਾਂ. ਨਰਿੰਦਰਪਾਲ ਸਿੰਘ ਬੀ ਕੇ ਗੈਸ, ਰਾਕੇਸ਼ ਕੁਮਾਰ ਸਿਧਵਾ ਸਮੇਤ ਕਾਈ ਆਗੂ ਹਾਜ਼ਰ ਸਨ।

*ਕੀ ਕਹਿਣਾ ਹੈ ਹਲਕਾ ਦਾਖਾ ਇੰਚਾਰਜ਼ ਡਾ. ਕੰਗ ਦਾ*

ਜਦੋਂ ਉਕਤ ਲਾਏ ਗਏ ਇਲਜ਼ਾਮਾਂ ਸਬੰਧੀ ਹਲਕਾ ਦਾਖਾ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ਼ ਡਾਂ. ਕੇ.ਐਨ ਐਸ ਕੰਗ ਨਾਲ ਫੋਨ ਤੇ ਗਲਬਾਤ ਕੀਤੀ ਗਈ ਤਾ ਉਨ੍ਹਾਂ ਲਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਿਕਾਰਦਿਆ ਆਖਿਆ ਕਿ ਮੈਨੂੰ ਆਜਿਹੇ ਕਿਸੇ ਵੀ ਮਾਮਲੇ ਬਾਰੇ ਕੋਈ ਜਾਣਕਾਰੀ ਨਹੀ, ਜਦੋਂ ਉਨ੍ਹਾਂ ਦਾ ਧਿਆਨ ਬੀਤੇ ਕੱਲ੍ਹ ਗ੍ਰਿਫਤਾਰ ਕੀਤੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਬਾਰੇ ਪੁੱਛਿਆ ਤਾ ਉਨ੍ਹਾਂ ਆਖਿਆ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਸਰਕਾਰ ਅੰਦਰ ਸਭ ਕੁਝ ਪਾਰਦਰਸ਼ੀ ਢੰਗ ਨਾਲ ਕੀਤੀ ਇੰਨਕੁਆਰੀ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਹੋਵੇਗਾ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਨਾ ਕਿ ਬਦਲਾਖੋਰੀ?

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ 121 ਕਰੋੜ ਰੁਪਏ ਦੇ ਘਪਲੇ ਦਾ ਕੀਤਾ ਪਰਦਾਫਾਸ਼: 4 BDPO , 6 ਪੰਚਾਇਤ ਸਕੱਤਰ ਤੇ 6 ਸਰਪੰਚਾਂ ਨੂੰ ਚਾਰਜਸ਼ੀਟ...
13/10/2023

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ 121 ਕਰੋੜ ਰੁਪਏ ਦੇ ਘਪਲੇ ਦਾ ਕੀਤਾ ਪਰਦਾਫਾਸ਼: 4 BDPO , 6 ਪੰਚਾਇਤ ਸਕੱਤਰ ਤੇ 6 ਸਰਪੰਚਾਂ ਨੂੰ ਚਾਰਜਸ਼ੀਟ ਕਰਨ ਦੇ ਹੁਕਮ, ਜਾਂਚ ਵਿਜੀਲੈੰਸ ਨੂੰ ਸੌੰਪਣ ਦੇ ਹੁਕਮ

ਲੁਧਿਆਣਾ , 13 ਅਕਤੂਬਰ ( ਕੁਲਵਿੰਦਰ ਸਿੰਘ ਚੰਦੀ) :- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ ਵਿੱਚ ਕਰੀਬ 121 ਕਰੋੜ ਰੁਪਏ ਦਾ ਵੱਡਾ ਘਪਲਾ ਬੇਨਕਾਬ ਕੀਤਾ ਹੈ। ਉਨ੍ਹਾਂ ਸਖ਼ਤ ਰੁਖ਼ ਅਪਣਾਉਂਦਿਆਂ ਜਿੱਥੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਰਜਨ ਦੇ ਕਰੀਬ ਅਧਿਕਾਰੀਆਂ ਸਮੇਤ 6 ਸਰਪੰਚਾਂ ਨੂੰ ਤੁਰੰਤ ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਹਨ, ਉਥੇ ਹੀ ਘਪਲੇ ਦੀ ਅਗਲੇਰੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪਣ ਲਈ ਕਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਨਾ-ਬਰਦਾਸ਼ਤਯੋਗ ਨੀਤੀ ਅਪਣਾਈ ਗਈ ਹੈ ਜਿਸ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਇਹ ਸਭ ਤੋਂ ਵੱਡਾ ਘਪਲਾ ਜੱਗ ਜ਼ਾਹਰ ਕੀਤਾ ਗਿਆ ਹੈ।

ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਲਾਕ ਲੁਧਿਆਣਾ-2 ਅਧੀਨ ਪੈਂਦੇ ਪਿੰਡ ਸਲੇਮਪੁਰ, ਸੇਖੇਵਾਲ, ਸੇਲਕੀਆਣਾ, ਬੌਂਕੜ ਗੁੱਜਰਾਂ, ਕੜਿਆਣਾ ਖ਼ੁਰਦ ਅਤੇ ਧਨਾਨਸੂ ਦੀ ਸੈਂਕੜੇ ਏਕੜ ਜ਼ਮੀਨ ਐਕਵਾਇਰ ਹੋਣ 'ਤੇ ਇਨ੍ਹਾਂ ਗ੍ਰਾਮ ਪੰਚਾਇਤਾਂ ਨੂੰ 252.94 ਕਰੋੜ ਰੁਪਏ ਦੀ ਐਵਾਰਡ ਰਾਸ਼ੀ ਪ੍ਰਾਪਤ ਹੋਈ ਸੀ ਪਰ ਵਿਭਾਗ ਦੇ ਕੁਝ ਭ੍ਰਿਸ਼ਟ ਅਫ਼ਸਰਾਂ ਅਤੇ ਕਰਮਚਾਰੀਆਂ ਵਲੋਂ ਸਰਪੰਚਾਂ ਨਾਲ ਰਲ ਕੇ ਇਸ ਰਾਸ਼ੀ ਵਿੱਚੋਂ 120.87 ਕਰੋੜ ਰੁਪਏ ਕਢਵਾ ਲਏ ਗਏੇ।

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ ਅਤੇ ਜੁਆਇੰਟ ਡਾਇਰੈਕਟਰ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿੱਚ ਜਾਂਚ ਟੀਮ ਬਣਾਈ ਗਈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਵਿਭਾਗ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ, ਪੰਚਾਇਤ ਸਕੱਤਰਾਂ ਅਤੇ ਸਰਪੰਚਾਂ ਨੇ ਆਪਸੀ ਮਿਲੀਭੁਗਤ ਨਾਲ ਆਪਣੇ ਪੱਧਰ 'ਤੇ ਹੀ ਐਫ.ਡੀ. ਤੋੜ ਕੇ 120.87 ਕਰੋੜ ਰੁਪਏ ਦੀ ਰਕਮ ਕਢਵਾਈ ਅਤੇ ਬਿਨਾਂ ਪ੍ਰਬੰਧਕੀ ਤੇ ਤਕਨੀਕੀ ਪ੍ਰਵਾਨਗੀ ਤੋਂ ਇਹ ਰਾਸ਼ੀ ਆਪਣੀ ਮਨਮਰਜ਼ੀ ਨਾਲ ਖ਼ਰਚ ਕਰ ਦਿੱਤੀ ਗਈ ਜਦਕਿ ਵਿਭਾਗ ਵੱਲੋਂ ਜਾਰੀ ਪਾਲਿਸੀ ਅਤੇ ਹਦਾਇਤਾਂ ਅਨੁਸਾਰ ਜਦੋਂ ਕਿਸੇ ਗ੍ਰਾਮ ਪੰਚਾਇਤ ਨੂੰ ਉਸ ਦੀ ਜ਼ਮੀਨ ਐਕਵਾਇਰ ਹੋਣ 'ਤੇ ਐਵਾਰਡ ਰਾਸ਼ੀ ਪ੍ਰਾਪਤ ਹੁੰਦੀ ਹੈ ਤਾਂ ਅਜਿਹੀ ਰਕਮ ਸਟੇਟ ਬੈਂਕ ਆਫ਼ ਇੰਡੀਆ ਵਿੱਚ ਐਫ.ਡੀ ਦੇ ਰੂਪ ਵਿੱਚ ਜਮ੍ਹਾਂ ਕਰਵਾਈ ਜਾਣੀ ਹੁੰਦੀ ਹੈ। ਬਿਨਾਂ ਸਰਕਾਰ ਦੀ ਪ੍ਰਵਾਨਗੀ ਤੋਂ ਅਜਿਹੀ ਐਫ.ਡੀ ਨੂੰ ਤੋੜਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਕੇਵਲ ਇਸ ਐਫ.ਡੀ ਤੋਂ ਪ੍ਰਾਪਤ ਵਿਆਜ ਨੂੰ ਹੀ ਤਕਨੀਕੀ ਅਧਿਕਾਰੀਆਂ ਦੀ ਸਲਾਹ ਨਾਲ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਲੈਣ ਉਪਰੰਤ ਪਿੰਡ ਦੇ ਵਿਕਾਸ ਕਾਰਜਾਂ ਉਪਰ ਖ਼ਰਚ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਵਿਭਾਗੀ ਹਦਾਇਤਾਂ 'ਚ ਸਪੱਸ਼ਟ ਹੈ ਕਿ ਜੇ ਕੋਈ ਅਧਿਕਾਰੀ/ਕਰਮਚਾਰੀ ਜਾਂ ਸਰਪੰਚ ਬਿਨਾਂ ਸਰਕਾਰ ਦੀ ਪ੍ਰਵਾਨਗੀ ਤੋਂ ਅਜਿਹੀ ਰਕਮ ਆਪਣੀ ਮਨਮਰਜ਼ੀ ਨਾਲ ਖ਼ਰਚ ਕਰਦਾ ਹੈ ਤਾਂ ਅਜਿਹੀ ਰਕਮ ਨੂੰ ਅਯੋਗ ਖ਼ਰਚਾ ਐਲਾਨਿਆ ਜਾਵੇਗਾ ਅਤੇ ਇਸ ਦੀ ਵਸੂਲੀ ਖ਼ਰਚ ਕਰਨ ਵਾਲੇ ਸਬੰਧਤ ਅਧਿਕਾਰੀ/ਕਰਮਚਾਰੀ/ਸਰਪੰਚ ਤੋਂ ਕੀਤੀ ਜਾਵੇਗੀ।

ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ਧਨਾਨਸੂ ਦੀ 299 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਅਤੇ ਪੰਚਾਇਤ ਨੂੰ 104.54 ਕਰੋੜ ਰੁਪਏ ਐਵਾਰਡ ਰਾਸ਼ੀ ਦੇ ਰੂਪ ਵਿੱਚ ਮਿਲੇ ਸਨ ਜਿਸ ਵਿੱਚੋਂ 61.23 ਕਰੋੜ ਰੁਪਏ ਬਿਨਾਂ ਪ੍ਰਵਾਨਗੀ ਖ਼ਰਚੇ ਗਏ। ਪਿੰਡ ਸੇਖੇਵਾਲ ਦੀ ਐਕਵਾਇਰ ਕੀਤੀ 81 ਏਕੜ ਜ਼ਮੀਨ ਬਦਲੇ ਮਿਲੀ 64.82 ਕਰੋੜ ਰੁਪਏ ਰਾਸ਼ੀ ਵਿੱਚੋਂ 29.50 ਕਰੋੜ ਰੁਪਏ ਖ਼ਰਚ ਕੀਤੇ ਗਏ। ਪਿੰਡ ਸਲੇਮਪੁਰ ਦੀ 86 ਏਕੜ ਜ਼ਮੀਨ ਲਈ 5.63 ਕਰੋੜ ਰੁਪਏ ਪ੍ਰਾਪਤ ਹੋਏ ਜਿਸ ਵਿੱਚੋਂ 1.53 ਕਰੋੜ ਰੁਪਏ ਖ਼ਰਚੇ ਗਏ। ਇਸੇ ਤਰ੍ਹਾਂ ਪਿੰਡ ਕੜਿਆਣਾ ਖ਼ੁਰਦ ਦੀ ਐਕਵਾਇਰ ਕੀਤੀ ਗਈ 416 ਏਕੜ ਜ਼ਮੀਨ ਲਈ 42.56 ਕਰੋੜ ਰੁਪਏ ਐਵਾਰਡ ਰਾਸ਼ੀ ਦਿੱਤੀ ਗਈ ਜਿਸ ਵਿੱਚੋਂ ਗ੍ਰਾਮ ਪੰਚਾਇਤ ਨੇ 3.36 ਕਰੋੜ ਰੁਪਏ ਬਿਨਾਂ ਮਨਜ਼ੂਰੀ ਤੋਂ ਖ਼ਰਚੇ ਜਦਕਿ ਪਿੰਡ ਬੌਂਕੜ ਗੁੱਜਰਾਂ ਦੀ ਪੰਚਾਇਤ ਵੱਲੋਂ ਪਿੰਡ ਦੀ 27 ਏਕੜ ਜ਼ਮੀਨ ਬਦਲੇ ਮਿਲੀ 31.63 ਕਰੋੜ ਐਵਾਰਡ ਰਾਸ਼ੀ ਵਿੱਚੋਂ 25.25 ਕਰੋੜ ਰੁਪਏ ਕਢਵਾਏ ਗਏ। ਉਨ੍ਹਾਂ ਦੱਸਿਆ ਕਿ ਪਿੰਡ ਸੇਲਕੀਆਣਾ ਨੂੰ ਮਿਲੀ 3.76 ਕਰੋੜ ਐਵਾਰਡ ਰਾਸ਼ੀ ਵਿੱਚੋਂ ਬਿਨਾਂ ਪ੍ਰਵਾਨਗੀ ਖ਼ਰਚ ਕੀਤੀ ਰਾਸ਼ੀ ਸਬੰਧੀ ਰਿਕਾਰਡ ਆਉਣਾ ਹਾਲੇ ਬਾਕੀ ਹੈ।

ਕੈਬਨਿਟ ਮੰਤਰੀ ਨੇ ਖ਼ਾਸ ਤੌਰ 'ਤੇ ਦੱਸਿਆ ਕਿ ਪਿੰਡ ਧਨਾਨਸੂ ਦੀ ਪੰਚਾਇਤ ਵਿੱਚ ਕਰੀਬ 58 ਮਕਾਨ ਬਿਨਾਂ ਕਿਸੇ ਵਿਭਾਗੀ ਪਾਲਿਸੀ ਅਤੇ ਬਿਨਾਂ ਕਿਸੇ ਵਿਭਾਗੀ ਪ੍ਰਵਾਨਗੀ ਦੇ ਆਪਣੀ ਮਨਮਰਜ਼ੀ ਨਾਲ ਬਣਾ ਦਿੱਤੇ ਗਏ ਅਤੇ ਇਸ ਸਬੰਧੀ ਕੋਈ ਵੀ ਰਿਕਾਰਡ ਪੇਸ਼ ਨਹੀਂ ਕੀਤਾ ਗਿਆ।

ਸ. ਲਾਲਜੀਤ ਸਿੰਘ ਭੁੱਲਰ ਨੇ ਇਸ ਘਪਲੇ ਦੀ ਮੁੱਢਲੀ ਪੜਤਾਲ ਦੌਰਾਨ ਨਾਮਜ਼ਦ ਕੀਤੇ ਗਏ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰੁਪਿੰਦਰਜੀਤ ਕੌਰ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮਾਂਗਟ ਅਤੇ ਸਿਮਰਤ ਕੌਰ, ਪੰਚਾਇਤ ਸਕੱਤਰ ਗੁਰਮੇਲ ਸਿੰਘ (ਹੁਣ ਸੇਵਾ ਮੁਕਤ), ਹਰਪਾਲ ਸਿੰਘ ਰੰਧਾਵਾ, ਬੱਗਾ ਸਿੰਘ, ਜਸ਼ਨਦੀਪ ਚੰਦੇਲ, ਹਰਪਾਲ ਸਿੰਘ ਸਹਿਜੋਮਾਜਰਾ ਤੇ ਹਰਜੀਤ ਸਿੰਘ ਮਲਹੋਤਰਾ ਅਤੇ ਸਰਪੰਚ ਧਨਾਨਸੂ ਸੁਦਾਗਰ ਸਿੰਘ, ਸਰਪੰਚ ਸਲੇਮਪੁਰ ਨੇਹਾ, ਸਰਪੰਚ ਸੇਖੇਵਾਲ ਅਮਰੀਕ ਕੌਰ, ਸਰਪੰਚ ਬੌਂਕੜ ਗੁੱਜਰਾਂ ਮੁਖਤਿਆਰ ਸਿੰਘ, ਅਧਿਕਾਰਤ ਪੰਚ ਬੌਂਕੜ ਗੁੱਜਰਾਂ ਗੁਰਚਰਨ ਸਿੰਘ, ਸਰਪੰਚ ਸੇਲਕੀਆਣਾ ਹਰਪ੍ਰੀਤ ਕੌਰ ਅਤੇ ਸਰਪੰਚ ਕੜਿਆਣਾ ਖ਼ੁਰਦ ਰਜਿੰਦਰ ਕੌਰ ਨੂੰ ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਅਗਲੇਰੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪਣ ਦੇ ਆਦੇਸ਼ ਦਿੰਦਿਆਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਨਾਮਜ਼ਦ ਅਧਿਕਾਰੀਆਂ ਤੇ ਸਰਪੰਚਾਂ ਕੋਲੋਂ ਬਿਨਾਂ ਪ੍ਰਵਾਨਗੀ ਖ਼ਰਚ ਕੀਤੀ ਗਈ ਰਾਸ਼ੀ ਵਸੂਲਣ ਦੀ ਕਾਰਵਾਈ ਅਰੰਭ ਦਿੱਤੀ ਗਈ ਹੈ।

ਕੈਬਨਿਟ ਮੰਤਰੀ ਨੇ ਜਾਂਚ ਵਿੱਚ ਸਹਿਯੋਗ ਨਾ ਕਰਨ ਵਾਲੇ ਚਾਰ ਪ੍ਰਾਈਵੇਟ ਬੈਂਕਾਂ, ਜਿਨ੍ਹਾਂ ਵਿੱਚ ਐਚ.ਡੀ.ਐਫ.ਸੀ ਬੈਂਕ, ਯੈੱਸ ਬੈਂਕ, ਐਕੁਇਟਸ ਬੈਂਕ ਅਤੇ ਐਕਸਿਸ ਬੈਂਕ ਸਾਮਲ ਹਨ, ਨੂੰ ਵੀ ਬਲੈਕਲਿਸਟ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੈਂਕਾਂ ਦੀਆਂ ਬਰਾਂਚਾਂ ਵਿੱਚ ਇਹ ਪੈਸੇ ਜਮ੍ਹਾਂ ਸਨ ਪਰ ਬੈਂਕ ਮੈਨੇਜਰਾਂ ਵੱਲੋਂ ਪੜਤਾਲੀਆ ਟੀਮ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਰਿਕਾਰਡ ਮੁਹੱਈਆ ਕਰਾਉਣ ਵਿੱਚ ਵੀ ਆਨਾਕਾਨੀ ਕੀਤੀ ਗਈ। ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਬੈਂਕਾਂ ਵਿੱਚੋਂ ਤੁਰੰਤ ਪੰਚਾਇਤਾਂ ਦਾ ਫੰਡ ਕਢਵਾ ਕੇ ਹਦਾਇਤਾਂ ਮੁਤਾਬਕ ਨਿਰਧਾਰਤ ਬੈਂਕ ਵਿੱਚ ਜਮ੍ਹਾਂ ਕਰਵਾਇਆ ਜਾਵੇ ਅਤੇ ਬੈਂਕ ਮੈਨੇਜਰਾਂ ਵਿਰੁੱਧ ਕਾਰਵਾਈ ਲਈ ਸਬੰਧਤ ਡੀ.ਜੀ.ਐਮ ਨੂੰ ਲਿਖਿਆ ਜਾਵੇ।

ਵੱਡੀ ਖ਼ਬਰਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇਣਗੇ ਗ੍ਰਿਫ਼ਤਾਰੀ, ਦਰਜ ਹੋਈ FIRਫਿਰੋਜ਼ਪੁਰ/ ਜ਼ੀਰਾ, 13  ਅਕਤੂਬਰ ( ਕੁਲਵਿੰਦਰ ਸਿੰਘ ਚੰਦੀ...
13/10/2023

ਵੱਡੀ ਖ਼ਬਰ

ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇਣਗੇ ਗ੍ਰਿਫ਼ਤਾਰੀ, ਦਰਜ ਹੋਈ FIR

ਫਿਰੋਜ਼ਪੁਰ/ ਜ਼ੀਰਾ, 13 ਅਕਤੂਬਰ ( ਕੁਲਵਿੰਦਰ ਸਿੰਘ ਚੰਦੀ) :- ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ 'ਤੇ ਮੁਕੱਦਮਾ ਦਰਜ ਹੋ ਗਿਆ ਹੈ ਅਤੇ ਕੁਲਬੀਰ ਜ਼ੀਰਾ ਮੰਗਲਵਾਰ ਨੂੰ ਗ੍ਰਿਫ਼ਤਾਰੀ ਦੇਣਗੇ। ਇਹ ਮਾਮਲਾ ਫਿਰੋਜ਼ਪੁਰ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਸਾਬਕਾ ਵਿਧਾਇਕ ਕੁਲਬੀਰ ਸਿੰਘ ਤੋਂ ਇਲਾਵਾ ਉਨ੍ਹਾਂ ਨਾਲ ਮੌਜੂਦ ਕਰੀਬ 70 ਅਣਪਛਾਤੇ ਵਿਅਕਤੀਆਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਮਾਮਲੇ ਦਾ ਪਤਾ ਚੱਲਦਿਆਂ ਹੀ ਕੁਲਬੀਰ ਜ਼ੀਰਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਦਾਅਵਾ ਕੀਤਾ ਕਿ ਉਹ 17 ਅਕਤੂਬਰ ਨੂੰ ਗ੍ਰਿਫ਼ਤਾਰੀ ਦੇਣਗੇ।

ਮਾਮਲੇ ਸਬੰਧੀ ਬੀਡੀਪੀਓ ਜ਼ੀਰਾ ਨੇ ਦੱਸਿਆ ਕਿ 11 ਤੋਂ 12 ਅਕਤੂਬਰ ਤੱਕ ਜ਼ੀਰਾ ਨੇ ਆਪਣੇ ਸਾਥੀਆਂ ਸਣੇ ਬੀਡੀਪੀਓ ਦਫ਼ਤਰ ਸਾਹਮਣੇ ਧਰਨਾ ਲਗਾਇਆ ਸੀ। ਇਸ ਦੌਰਾਨ ਉਹ ਆਪਣੇ ਸਾਥੀਆਂ ਸਮੇਤ ਬੀਡੀਪੀਓ ਦਫ਼ਤਰ ਅੰਦਰ ਚਲੇ ਗਏ ਸਨ। ਕੁਲਬੀਰ ਜ਼ੀਰਾ ਨੇ ਸਰਕਾਰੀ ਕੰਮ ਵਿੱਚ ਦਖਲਅੰਦਾਜ਼ੀ ਕਰਨ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਨਾਲ ਦੁਰਵਿਵਹਾਰ ਵੀ ਕੀਤਾ। ਸਿਟੀ ਜ਼ੀਰਾ ਥਾਣੇ ਦੇ ਏ.ਐੱਸ.ਆਈ. ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ 'ਤੇ ਇਹ ਕੇਸ ਦਰਜ ਕੀਤਾ ਗਿਆ ਹੈ।

ਉਧਰ ਕੁਲਬੀਰ ਸਿੰਘ ਜ਼ੀਰਾ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਸਰਪੰਚਾਂ ਦੇ ਹੱਕ ਦਿਵਾਉਣ ਲਈ ਬੀ.ਡੀ.ਪੀ.ਓ ਦਫ਼ਤਰ ਜ਼ੀਰਾ ਵਿਖੇ ਲਾਏ ਗਏ ਧਰਨੇ ਕਰਕੇ ਮੇਰੇ 'ਤੇ ਅਤੇ ਮੇਰੇ ਸਾਥੀਆਂ 'ਤੇ ਮੁਕੱਦਮਾ ਨੰ:120/23 ਥਾਣਾ ਸਿਟੀ ਜ਼ੀਰਾ ਵਿਖੇ ਦਰਜ ਕੀਤਾ ਹੈ। ਮੈਂ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਾ ਹਾਂ। ਮਿਤੀ 17-10-2023 ਦਿਨ ਮੰਗਲਵਾਰ ਸੰਗਰਾਂਦ ਵਾਲੇ ਦਿਨ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰ 'ਤੇ ਨਤਮਸਤਕ ਹੋਣ ਤੋਂ ਬਾਅਦ ਫਿਰੋਜ਼ਪੁਰ ਵਿਖੇ ਦੁਪਹਿਰ 12 ਵਜੇ ਪ੍ਰੈੱਸ ਦੇ ਰੂ-ਬ-ਰੂ ਹੋ ਕੇ ਜ਼ੀਰਾ ਹਲਕੇ ਦੇ ਵਿਧਾਇਕ ਅਤੇ ਅਫ਼ਸਰਾਂ ਬਾਰੇ ਸਾਰੀ ਸੱਚਾਈ ਦੱਸਾਂਗਾ ਅਤੇ ਉਸ ਤੋਂ ਬਾਅਦ ਮੈਂ ਆਪਣੀ ਗ੍ਰਿਫ਼ਤਾਰੀ ਦਿਆਗਾਂ।

ਬੇਖੌਫ ਚੋਰਾਂ ਵੱਲੋਂ ਕਸਬੇ ਵਿਖੇ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆਸਿਧਵਾ ਬੇਟ, 1 ਅਕਤੂਬਰ ( ਕੁਲਵਿੰਦਰ ਸਿੰਘ ਚੰਦੀ  ) :- ਕਸਬੇ ਵਿਖੇ ...
01/10/2023

ਬੇਖੌਫ ਚੋਰਾਂ ਵੱਲੋਂ ਕਸਬੇ ਵਿਖੇ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ

ਸਿਧਵਾ ਬੇਟ, 1 ਅਕਤੂਬਰ ( ਕੁਲਵਿੰਦਰ ਸਿੰਘ ਚੰਦੀ ) :- ਕਸਬੇ ਵਿਖੇ ਬੇਖੌਫ ਚੋਰਾਂ ਵੱਲੋਂ ਤਿੰਨ ਦੁਕਾਨਾ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਕਸਬੋ ਵਿਖੇ ਗੁਰਕਿਰਪਾ ਕਰਿਆਣਾ ਸਟੋਰ ਦੇ ਮਾਲਕ ਰਾਜੇਸ਼ ਕੁਮਾਰ ਨੇ ਦਸਿਆ ਕਿ ਕਮਰਿਆ ਵਿਚ ਕੈਦ ਫੁਟੇਜ ਮੁਤਾਬਿਕ ਚੋਰਾ ਵਲੋਂ ਕਰੀਬ 4 ਵਜੇ ਦੇ ਕਰੀਬ ਛਟਰ ਦਾ ਜਿੰਦਰਾ ਮੌਕੇ ਦੁਕਾਨ ਦੇ ਗਲੇ ਵਿਚ ਪਈ 12 ਹਜਾਰ ਦੇ ਕਰੀਬ ਗਲੇ ਵਿਚ ਪਾਈ ਨਗਦੀ ਤੋਂ ਇਲਾਵਾ ਬਦਾਮ ਦਾ ਖਸਖਸ ਦੇ ਘਟੂਆਂ ' ਤੇ 15 ਕਿਲੋ ਦੇ ਕਰੀਬ ਦੇਸੀ ਘਿਓ ਤੇ ਹਰੋ ਕਰਿਆਣਾ ਦਾ ਸਮਾਨ ਚੋਰੀ ਕਰ ਲਿਆ ਜਿਸਦੀ ਕੀਮਤ ਕੋਈ ਚਾਲੀ ਪੰਜਾਹ ਹਜਾਰ ਬਣਦੀ ਹੈ । ਇਸੇ ਤਰਾਂ ਚੋਰਾਂ ਨੇ ਸੋਨੂ ਮਨੀਆਰੀ ਸਟੋਰ ਦੀ ਦੁਕਾਨ ਚੱਕੀਆ ਵਾਲੇ ਚੌਕ ਵਿਚ ਦਾ ਸਟਰ ਦਾ ਜਿੰਦਰਾ ਤੋੜਕੇ ਗਲੇ ਵਿਚ ਪਿਆ 8 ਹਜਾਰ ਨਕਦ ਤੇ ਦੁਕਾਨ ਵਿਚ ਕੁਝ ਕੀਮਤੀ ਸਮਾਨ ਚੋਰੀ ਕੀਤਾ ਫਿਰ ਚੋਰਾਂ ਵਲੋਂ ਕਲਾਸੀਕ ਪਲਜਾ ਦਾ ਛਟਰ ਤੋੜ ਕਿ ਦੁਕਾਨ ਵਿਚ ਦਾਖਲ ਹੋਏ ਤੇ ਦੁਕਾਨ ਦਾ ਗਲਾ ਬੰਨਕੇ ਉਸ ਵਿਚ ਪਈ ਕਰੀਬ 3 ਹਜਾਰ ਚੋਰੀ ਕਰਕੇ ਲੈ ਕਰਕੇ ਰਫੂਚੱਕਰ ਹੋ ਗਏ। ਕਸਬੇ 'ਚ ਹੋਈਆਂ ਚੋਰੀਆਂ ਸਬੰਧੀ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮਾਰਕਿਟ ਦੇ ਪ੍ਰਧਾਨ ਮਨਜੀਤ ਸਿੰਘ ਆਖਿਆ ਕਿ ਨਸ਼ਿਆਂ ਦਾ ਸ਼ਿਕਾਰ ਹੋਏ ਲੋਕ ਹੀ ਇੰਨਾਂ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਕਠੇ ਹੋਏ ਦੁਕਾਨਦਾਰਾ ਵੀਰਾ ਨੇ ਆਖਿਆ ਕਿ ਇਲਾਕੇ ਵਿੱਚ ਵਿਕਦੇ ਖੁੱਲ੍ਹੇਆਮ ਨਸ਼ੇ ਕਾਰਨ ਹੀ ਨਸ਼ੇੜੀ ਨੌਜਵਾਨ ਚੋਰੀਆਂ ਕਰ ਰਹੇ ਹਨ। ਦੁਕਾਨਦਾਰਾ ਵੀਰਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧੜੱਲੇ ਨਾਲ ਹੋ ਰਹੀਆ ਚੋਰਾਂ ਨੂੰ ਜਲਦੀ ਕਾਬੂ ਕਰਕੇ ਇਹਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮੌਕੇ ‘ਤੇ ਪੁੱਜਕੇ ਸੀ.ਸੀ.ਟੀ.ਵੀ. ਕੈਮਰੇ ਚੈਕ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਇਸ ਸੰਬੰਧੀ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ਼ ਇੰਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਜਲਦੀ ਕਾਬੂ ਕਰ ਲਿਆ ਜਾਵੇਗਾ।

Address

Muktsar
152026

Opening Hours

Monday 9am - 8:49pm
Tuesday 9am - 9:05pm
Wednesday 9am - 8:51pm
Thursday 9am - 5pm
Friday 9am - 8:57pm
Sunday 9am - 8:50pm

Telephone

+919517488888

Alerts

Be the first to know and let us send you an email when Punjabi Spectrum Newspaper posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Spectrum Newspaper:

Share

#ਰੋਜ਼ਾਨਾ_ਪੰਜਾਬੀ_ਸਪੈਕਟ੍ਰਮ

#ਰੋਜ਼ਾਨਾ_ਪੰਜਾਬੀ_ਸਪੈਕਟ੍ਰਮ