Barkat Book House

Barkat Book House Contact information, map and directions, contact form, opening hours, services, ratings, photos, videos and announcements from Barkat Book House, Publisher, Nabha/Malerkotla Main Road, Beside PNB Bank, Nabha.

ਕਿਤਾਬਾਂ ਦੇ ਬਗ਼ੀਚੇ ਬਰਕਤ ਪਬਲੀਕੇਸ਼ਨ ਵਿੱਚ ਤੁਹਾਡਾ ਸਵਾਗਤ ਹੈ! ਅਸੀਂ ਕਿਤਾਬਾਂ ਨੂੰ ਪਿਆਰ ਕਰਦੇ ਹਾਂ ਅਤੇ ਉਹ ਪਿਆਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ।
ਸਾਡੀ ਪ੍ਰਕਾਸ਼ਨ ਟੀਮ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਦੀ ਹੈ ਕਿ ਤੁਹਾਡੇ ਵਰਗੇ ਪਾਠਕਾਂ ਲਈ ਨਵੀਆਂ ਕਿਤਾਬਾਂ ਉਪਲਬਧ ਹੋਣ।

ਦੇਹ ਕੀ ਸਾਖੀ Order now  Call/WhatsApp 9814801831
22/09/2025

ਦੇਹ ਕੀ ਸਾਖੀ

Order now
Call/WhatsApp 9814801831

ਪਿਛਲੇ ਕੁਝ ਦਿਨਾਂ ਤੋਂ ਕਈ ਪਾਠਕ ਮੇਰੇ ਕੋਲ ਇਹ ਸਵਾਲ ਲੈ ਕੇ ਆ ਰਹੇ ਹਨ ਕਿ “ਖ਼ਾਮੋਸ਼ ਰਾਹਾਂ ਦੇ ਭੇਦ” ਅਸਲ ਵਿਚ ਹੈ ਕੀ? ਕਈਆਂ ਨੂੰ ਲੱਗਦਾ ਹੈ ਕਿ ...
22/09/2025

ਪਿਛਲੇ ਕੁਝ ਦਿਨਾਂ ਤੋਂ ਕਈ ਪਾਠਕ ਮੇਰੇ ਕੋਲ ਇਹ ਸਵਾਲ ਲੈ ਕੇ ਆ ਰਹੇ ਹਨ ਕਿ “ਖ਼ਾਮੋਸ਼ ਰਾਹਾਂ ਦੇ ਭੇਦ” ਅਸਲ ਵਿਚ ਹੈ ਕੀ? ਕਈਆਂ ਨੂੰ ਲੱਗਦਾ ਹੈ ਕਿ ਜਿਵੇਂ ਮੈਂ ਅਕਸਰ ਲਿਖਦਾ ਹਾਂ, ਇਹ ਕੋਈ ਬਹੁਤ ਗੰਭੀਰ ਅਤੇ ਭਾਰੀ-ਭਰਕਮ ਸ਼ਬਦਾਵਲੀ ਭਰੀ ਰਚਨਾ ਹੋਵੇਗੀ, ਜਾਂ ਇਸ ਵਿਚ ਕੋਈ ਅਜਿਹੀ ਤਕਨੀਕੀ ਗੁੰਝਲਦਾਰਤਾ ਹੋਣੀ ਜਿਸ ਨੂੰ ਸਮਝਣ ਲਈ ਖ਼ਾਸ ਮਿਹਨਤ ਦੀ ਲੋੜ ਪਵੇ, ਪਰ ਦੋਸਤੋ, ਗੱਲ ਇਸ ਤਰ੍ਹਾਂ ਨਹੀਂ ਹੈ.

ਹਾਂ ਬੇਸ਼ੱਕ ਇਹ ਇਕ ਕਿਤਾਬ ਗੰਭੀਰ ਹੈ, ਪਰ ਗੰਭੀਰ ਇਸ ਅਰਥ ਵਿਚ ਹੈ ਕਿ ਇਹ ਜੀਵਨ ਦੇ ਡੂੰਘੇ ਪ੍ਰਸ਼ਨਾਂ, ਰੂਹ ਦੇ ਸੁੰਨੇਪਣ ਅਤੇ ਮਨੁੱਖੀ ਚੇਤਨਾ ਦੇ ਰਾਜਾਂ ਨੂੰ ਛੁੰਹਦੀ ਹੈ. ਇਸ ਦੀ ਭਾਸ਼ਾ ਬਿਲਕੁਲ ਸਾਫ਼, ਸਰਲ ਅਤੇ ਸਹਿਜ ਭਰੀ ਹੈ — ਅਜਿਹੀ — ਜੋ ਸਿੱਧੀ ਦਿਲ ਵਿਚ ਉੱਤਰ ਕੇ ਰੂਹ ਨੂੰ ਇਕ ਅਜਿਹਾ ਨਸ਼ਾ ਦੇ ਜਾਂਦੀ ਹੈ, ਜਿਸ ਨਾਲ ਮਨੁੱਖ ਆਪਣੇ-ਆਪ ਦੇ ਨੇੜੇ ਪਹੁੰਚਦਾ ਹੈ. ਇਹ ਕਿਸੇ ਵਿਦਵਾਨਾਂ ਦੀ ਬੰਦ ਗੱਲਬਾਤ ਨਹੀਂ, ਸਗੋਂ ਹਰ ਪਾਠਕ ਦੇ ਅੰਦਰਲੇ ਰਾਗ ਨਾਲ ਸਿੱਧੀ ਗੱਲ ਕਰਨ ਦੀ ਕੋਸ਼ਿਸ਼ ਹੈ।

“ਖ਼ਾਮੋਸ਼ ਰਾਹਾਂ ਦੇ ਭੇਦ” ਸਿਰਫ਼ ਲਿਖਤਾਂ ਦਾ ਇਕ ਗੁੱਛਾ ਨਹੀਂ, ਇਹ ਉਹ ਅੰਦਰੂਨੀ ਦਰਵਾਜ਼ਾ ਹੈ ਜੋ ਮਨੁੱਖੀ ਚੇਤਨਾ ਨੂੰ ਬਾਹਰਲੇ ਬ੍ਰਹਿਮੰਡ ਦੀਆਂ ਗੂੰਜਾਂ ਨਾਲ ਜੋੜਦਾ ਹੈ. ਜਿਵੇਂ ਪਹਾੜਾਂ ਦੀ ਖਾਮੋਸ਼ੀ ਵਿਚ ਲੁਕਿਆ ਰਾਗ, ਹਵਾਵਾਂ ਦੀ ਸਰਗਮ ਵਿਚ ਸਮੋਇਆ ਸੁਨੇਹਾ ਜਾਂ ਪੱਤਿਆਂ ਦੀ ਛਣਕਾਰ ਵਿਚ ਬੋਲਦੀ ਅਣਕਹੀ ਗੱਲ — ਇਸ ਰਚਨਾ ਵਿਚ ਉਹੀ ਨਾਦ ਵੱਸਦਾ ਹੈ, ਜੋ ਹਰ ਪਾਠਕ ਦੇ ਅੰਦਰਲੇ ਸੁੰਨੇਪਣ ਨੂੰ ਜਗਾਉਂਦਾ ਹੈ. ਇਹ ਸਫ਼ਰ ਕਿਸੇ ਇਕ ਮਨੁੱਖ ਦਾ ਨਹੀਂ, ਰੂਹ ਅਤੇ ਰੂਹਾਨੀਅਤ ਦੇ ਉਸ ਅਨੰਤ ਮਿਲਾਪ ਦਾ ਹੈ, ਜਿੱਥੇ ਹਰ ਕੋਈ ਆਪਣੇ ਹੀ ਅਕਸ ਨੂੰ ਦਰਪਣ ਵਿਚ ਵੇਖ ਸਕਦਾ ਹੈ।
- ਪਰਮਿੰਦਰ ਸਿੰਘ ਸ਼ੋਂਕੀ

ਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਭੇਜ ਸਕਦੇ ਹੋ।

Call/WhatsApp 9814801831

Order now  Call/Whatsapp 9814801831
22/09/2025

Order now
Call/Whatsapp 9814801831

ਦੂਜੀਆਂ ਨਾਲ ਸਾਡੀ ਗੱਲਬਾਤ ਦਾ ਅੱਧਿਉਂ ਵੱਧ ਹਿੱਸਾ ਸਰੀਰ ਰਾਹੀਂ ਹੁੰਦਾ ਹੈ। ਪਰ ਸਾਡੇ ਵਿੱਚੋਂ ਕਿੰਨਿਆਂ ਨੂੰ ਸਰੀਰ ਦੀ ਇਸ ਭਾਸ਼ਾ ਨੂੰ ਵਰਤਣਾ ਆਉਂ...
18/09/2025

ਦੂਜੀਆਂ ਨਾਲ ਸਾਡੀ ਗੱਲਬਾਤ ਦਾ ਅੱਧਿਉਂ ਵੱਧ ਹਿੱਸਾ ਸਰੀਰ ਰਾਹੀਂ ਹੁੰਦਾ ਹੈ। ਪਰ ਸਾਡੇ ਵਿੱਚੋਂ ਕਿੰਨਿਆਂ ਨੂੰ ਸਰੀਰ ਦੀ ਇਸ ਭਾਸ਼ਾ ਨੂੰ ਵਰਤਣਾ ਆਉਂਦਾ ਹੈ? ਅਤੇ ਸ਼ਾਇਦ ਹੋਰ ਵੀ ਮਹੱਤਵਪੂਰਨ ਇਹ ਹੈ ਕਿ ਕਿੰਨਿਆਂ ਕੁ ਨੂੰ ਇਹ ਭਾਸ਼ਾ 'ਚੰਗੀ ਤਰ੍ਹਾਂ ਵਰਤਣੀ' ਆਉਂਦੀ ਹੈ? ਸਰੀਰ ਦੀ ਭਾਸ਼ਾ ਬਹੁਤ ਸ਼ਕਤੀਸ਼ਾਲੀ ਹੈ ਅਤੇ ਇਸ ਦਾ ਅਸਰ ਵੀ ਬਹੁਤ ਹੁੰਦਾ ਹੈ। ਇਹ ਕਿਤਾਬ ਤੁਹਾਨੂੰ ਸਾਰਾ ਕੁਝ ਸਿਖਾਏਗੀ – ਐਸੇ ਢੰਗ ਨਾਲ ਕਿ ਤੁਸੀਂ ਇਹ ਹਰ ਵਾਰੀ ਹੀ ਸਹੀ ਤਰ੍ਹਾਂ ਕਰ ਸਕੋ। ਸੱਤ ਸੌਖੇ ਪਾਠਾਂ ਵਿਚ ਹੀ ਤੁਸੀਂ ਇਸ ਚੀਜ਼ ਦੇ ਮਾਹਿਰ ਬਣ ਜਾਉਗੇ ਕਿ ਦੂਜਿਆਂ ਨੂੰ ਕਿਵੇਂ ਸਮਝੀਏ ਅਤੇ ਆਪਣੇ ਸਰੀਰ ਦੀਆਂ ਹਰਕਤਾਂ – ਇਸ਼ਾਰਿਆਂ ਨੂੰ ਕਾਬੂ ਵਿਚ ਕਿਵੇਂ ਰੱਖੀਏ ਤਾਂ ਕਿ ਤੁਸੀਂ ਉਹ ਜੁਆਬ ਪ੍ਰਾਪਤ ਕਰੋ ਜਿਹੜਾ ਤੁਸੀਂ ਚਾਹੁੰਦੇ ਹੋ । ਤੁਸੀਂ ਇੱਕ ਬਿਲਕੁਲ ਨਵੀਂ ਭਾਸ਼ਾ ਸਿੱਖੋਗੇ! ਸਫਲਤਾ ਦੀ ਇਸ ਨਿਰਸ਼ਬਦ ਭਾਸ਼ਾ ਵਿਚ ਤੁਹਾਡਾ ਸੁਆਗਤ ਹੈ ।

Dm for order books
Call/WhatsApp 9814801831

ਤੂਫ਼ਾਨਾਂ ਦਾ ਸਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ ...
07/09/2025

ਤੂਫ਼ਾਨਾਂ ਦਾ ਸਾਹ ਸਵਾਰ
ਸ਼ਹੀਦ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ । ਬੇਮਿਸਾਲ ਸੂਝ-ਦ੍ਰਿਸ਼ਟੀ ਦੇ ਮਾਲਕ ਸਰਾਭੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫੌਜੀ ਛਾਉਣੀਆਂ ਵਿਚ ਗ਼ਦਰ ਮਚਾਣ ਲਈ ਨਿਭਾਈ ਭੂਮਿਕਾ ਅਦੁੱਤੀ ਸੀ । ਉਹ ਦਲੇਰੀ, ਚੁਸਤੀ, ਸਿਆਣਪ, ਸਿਰੜ ਤੇ ਤਿਆਗ ਦਾ ਮੁਜੱਸਮਾ ਸੀ । ਜਿਸ ਦਲੇਰੀ ਨਾਲ ਉਸ ਨੇ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ, ਉਸ ਨੇ ਉਸ ਨੂੰ ਲੋਕ-ਨਾਇਕ ਬਣਾ ਦਿੱਤਾ । ਇਹ ਜੀਵਨੀ ਇਸ ਮਹਾਨ ਲੋਕ-ਨਾਇਕ ਦਾ ਪ੍ਰਮਾਣਿਕ ਬਿੰਬ ਉਸਾਰਨ ਦਾ ਨਿਵੇਕਲਾ ਯਤਨ ਕਰਦਿਆਂ ਪੂਰਵ ਜੀਵਨੀਕਾਰਾਂ ਦੇ ਕੰਮ ਦਾ ਮੁਲੰਕਣ ਵੀ ਕਰਦੀ ਹੈ।

ਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਭੇਜ ਸਕਦੇ ਹੋ।
Dm for order
Call/WhatsApp 9814801831


"ਸ਼ਿਵ ਕੁਮਾਰ ਬਟਾਲਵੀ ਦੀ ਲੂਣਾ, ਇੱਕ ਔਰਤ ਦੇ ਦਰਦ ਦੀ ਆਵਾਜ਼ ਹੈ ਜੋ ਸਦੀ ਦਰ ਸਦੀ ਗੂੰਜਦੀ ਰਹੇਗੀ।"Dm for order Call/Whatapp 9814801831 ...
06/09/2025

"ਸ਼ਿਵ ਕੁਮਾਰ ਬਟਾਲਵੀ ਦੀ ਲੂਣਾ, ਇੱਕ ਔਰਤ ਦੇ ਦਰਦ ਦੀ ਆਵਾਜ਼ ਹੈ ਜੋ ਸਦੀ ਦਰ ਸਦੀ ਗੂੰਜਦੀ ਰਹੇਗੀ।"

Dm for order
Call/Whatapp 9814801831



ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ - ਲੋਚਨ ਬਖ਼ਸ਼ੀ Dm for order  Price 250/-Call/WhatsApp 9814801831
06/09/2025

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ - ਲੋਚਨ ਬਖ਼ਸ਼ੀ

Dm for order
Price 250/-
Call/WhatsApp 9814801831


ਇਸ ਕਿਤਾਬ 'ਚ ਨਿੱਕੀਆਂ ਕਹਾਣੀਆਂ ਹਨ, ਵੱਡੇ ਸਬਕ ਹਨ। ਵੱਡੇ ਸਬਕ ਨਾਲ-ਨਾਲ ਓਹ ਕਿੰਨੀਆਂ ਹੀ ਸਿੱਖਿਆਵਾਂ, ਓਹ ਕਿੰਨੇ ਹੀ ਰਸਤੇ, ਕਿਤੇ ਨਾ ਕਿਤੇ ਪਹ...
13/08/2025

ਇਸ ਕਿਤਾਬ 'ਚ ਨਿੱਕੀਆਂ ਕਹਾਣੀਆਂ ਹਨ, ਵੱਡੇ ਸਬਕ ਹਨ। ਵੱਡੇ ਸਬਕ ਨਾਲ-ਨਾਲ ਓਹ ਕਿੰਨੀਆਂ ਹੀ ਸਿੱਖਿਆਵਾਂ, ਓਹ ਕਿੰਨੇ ਹੀ ਰਸਤੇ, ਕਿਤੇ ਨਾ ਕਿਤੇ ਪਹੁੰਚਣ ਲਈ ਜਿੰਨਾ 'ਤੇ ਤੁਰਨਾ ਹੀ ਪੈਣਾ। ਚਾਹ ਕੇ ਵੀ ਨਾ ਚਾਹ ਕੇ ਵੀ। ਇਸ ਲਈ ਆਓ, ਇਹਨਾਂ ਮਹਾਨ ਅਨੁਭਵਾਂ ਵਿਚੋਂ ਗੁਜ਼ਰਦਿਆਂ, ਜ਼ਿੰਦਗੀ ਦੇ ਤਮਾਮ ਰਹੱਸਾਂ ਨੂੰ ਸੁਲਝਾਈਏ ਅਤੇ ਓਵੇਂ ਜਿਉਂਈਏ ਜਿਵੇਂ ਇਨਸਾਨ ਜਿਓਣ ਆਇਆ ਹੈ...

Book Your Copy !!!

ORDER NOW 📚



Call/WhatsApp 9814801831

❤️

ਗੁਰਪ੍ਰੀਤ ਸਹਿਜੀ ਦੇ ਕਿਹੜੇ ਨਾਵਲ ਬਾਰੇ ਤੁਸੀਂ ਵਧੇਰੇ ਸੁਣਿਆ ਹੈ ਅਤੇ ਗੁਰਪ੍ਰੀਤ ਸਹਿਜੀ ਦੇ ਨਾਵਲ ਦੀ ਤੁਹਾਨੂੰ ਕੀ ਖ਼ਾਸੀਅਤ ਲੱਗਦੀ ਐ...
18/07/2025

ਗੁਰਪ੍ਰੀਤ ਸਹਿਜੀ ਦੇ ਕਿਹੜੇ ਨਾਵਲ ਬਾਰੇ ਤੁਸੀਂ ਵਧੇਰੇ ਸੁਣਿਆ ਹੈ ਅਤੇ ਗੁਰਪ੍ਰੀਤ ਸਹਿਜੀ ਦੇ ਨਾਵਲ ਦੀ ਤੁਹਾਨੂੰ ਕੀ ਖ਼ਾਸੀਅਤ ਲੱਗਦੀ ਐ...

ਕਵਿਤਾ ਲਿਖਣ ਲਈ ਕਵਿਤਾ ਵਾਂਗ ਜਿਉਣਾ ਲਾਜ਼ਮੀ ਹੈ। ਕਵਿਤਾ ਅਜ਼ਾਦ ਪੰਛੀ ਦੀ ਉਡਾਣ ਵਾਂਗ ਹੈ ਜਿਸਨੂੰ ਉਹ ਆਪਣੀ ਸਮਰਥਾ ਮੁਤਾਬਕ ਕਿਸੇ ਉਚਾਈ 'ਤੇ ਲਿਜ...
10/07/2025

ਕਵਿਤਾ ਲਿਖਣ ਲਈ ਕਵਿਤਾ ਵਾਂਗ ਜਿਉਣਾ ਲਾਜ਼ਮੀ ਹੈ। ਕਵਿਤਾ ਅਜ਼ਾਦ ਪੰਛੀ ਦੀ ਉਡਾਣ ਵਾਂਗ ਹੈ ਜਿਸਨੂੰ ਉਹ ਆਪਣੀ ਸਮਰਥਾ ਮੁਤਾਬਕ ਕਿਸੇ ਉਚਾਈ 'ਤੇ ਲਿਜਾ ਸਕਦਾ ਹੈ । ਅਹਿਸਾਸ ਕਵਿਤਾ ਦੇ ਖੰਭ ਨੇ ਤੇ ਸ਼ਬਦ ਨੀਂਹ। ਆਪਣੇ ਅਹਿਸਾਸਾਂ ਤੇ ਸ਼ਬਦਾਂ ਦੀ ਮਿਲਣੀ ਕਰਵਾ ਕੇ ਲੇਖਕ ਪੰਜਾਬੀ ਪਾਠਕਾਂ ਦੀ ਕਚਿਹਿਰੀ ਵਿਚ "ਦਰਮਿਆਨੇ ਘਰਾਂ ਦੇ ਮੁੰਡੇ" ਕਿਤਾਬ ਲੈ ਕੇ ਹਾਜ਼ਿਰ ਹੋਇਆ ਹੈ। ਹਥਲੀ ਪੁਸਤਕ ਦਾ ਮਿਜ਼ਾਜ ਰੁਮਾਂਟਿਕ, ਰੋਮਾਂਚਿਕ, ਸਮਾਜਿਕ ਤੇ ਮਿਹਨਤਕਸ਼ ਲੋਕਾਂ ਨੂੰ ਸ਼ਾਬਾਸ਼ੀ ਦੇਣ ਵਾਲਾ ਹੈ।
"ਆਮ ਨਹੀਂ ਹੁੰਦਾ ਸਿਫਰਾਂ ਤੋਂ ਸ਼ਿਖਰਾਂ 'ਤੇ ਜਾਣਾ" ਵਰਗੇ ਬੋਲ ਲੇਖਕ ਦੇ ਸੂਝਵਾਨ ਹੋਣ ਅਤੇ ਕਿਸੇ ਕੰਮ ਪ੍ਰਤੀ ਲਗਨ ਨੂੰ ਉਜਾਗਰ ਕਰਦੇ ਹਨ। ਲੇਖਕ ਆਪਣੀ ਲਿਖਤ ਵਿੱਚ ਕਿਰਤੀਆਂ ਤੇ ਪ੍ਰਦੇਸ ਦਾ ਜ਼ਿਕਰ ਕਰਦਾ ਵੀ ਨਜ਼ਰ ਆਉਂਦਾ ਹੈ । ਮੁਹੱਬਤ ਨੂੰ ਆਪਣੀ ਭਾਸ਼ਾ ਤੇ ਤਜ਼ੁਰਬੇ ਤੋਂ ਬਿਆਨ ਕੇ ਲਿਖਣਾ, ਜਿੰਦਗੀ ਦੇ ਝਰੋਖੇ 'ਚੋਂ ਤਜ਼ੁਰਬਿਆਂ ਨੂੰ ਕਲਮਬੱਧ ਕਰਨਾ ਕਮਾਲ ਦਾ ਹੈ । ਆਸ ਹੈ ਕਿ ਪਾਠਕ ਵਰਗ ਇਸ ਕਿਤਾਬ ਨੂੰ ਪਿਆਰ ਦੇਵੇਗਾ।

ਸ਼ਾਲਾ! ਇਹ ਕਲਮ ਵਧੇ ਫੁੱਲੇ।

ਗਗਨ ਗੋਇਲ
ਬਰਕਤ ਪਬਲੀਕੇਸ਼ਨਜ਼
____________________________

ਨਵੀਂ ਕਿਤਾਬ ਤੁਹਾਡੇ ਲਈ ਹਾਜ਼ਿਰ ਹੈ। ਪਹਿਲੀਆਂ ਕਾਪੀਆਂ ਆਰਡਰ ਕਰਨ ਲਈ ਹੁਣੇ ਆਪਣਾ ਐਡਰੈੱਸ ਭੇਜੋ ਦੋਸਤੋ।
Order now
Call/WhatsApp 9814801831

📦✈️

ਵੀਨਾ ਵਰਮਾ ਨੇ ਪੰਜਾਬੀ ਕਹਾਣੀ ਨੂੰ ਇੱਕ ਨਵਾਂ ਮੌੜ ਦਿੱਤਾ ਹੈ। ਉਹ ਪ੍ਰਵਾਸੀ ਲੇਖਕਾਂ ਦੀ ਨੌਜਵਾਨ ਪੀੜ੍ਹੀ ਵਿੱਚੋਂ ਇਕ ਦਬੰਗ ਲੇਖਿਕਾ ਦੇ ਤੌਰ 'ਤੇ...
03/07/2025

ਵੀਨਾ ਵਰਮਾ ਨੇ ਪੰਜਾਬੀ ਕਹਾਣੀ ਨੂੰ ਇੱਕ ਨਵਾਂ ਮੌੜ ਦਿੱਤਾ ਹੈ। ਉਹ ਪ੍ਰਵਾਸੀ ਲੇਖਕਾਂ ਦੀ ਨੌਜਵਾਨ ਪੀੜ੍ਹੀ ਵਿੱਚੋਂ ਇਕ ਦਬੰਗ ਲੇਖਿਕਾ ਦੇ ਤੌਰ 'ਤੇ ਜਾਣੀ ਜਾਂਦੀ ਹੈ।

ਕਿਤਾਬ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਹੇਠ ਲਿਖੇ ਇੰਸਟਾਗ੍ਰਾਮ ਅਕਾਊਂਟ ਜਾਂ ਮੋਬਾਈਲ ਨੰਬਰ ਤੇ ਭੇਜੋ ਜੀ।


Call/WhatsApp 9814801831

ਕਵਿਤਾ ਆਦਮੀ ਦੇ ਧੁਰ ਅੰਦਰ ਪਏ ਖ਼ਲਲ, ਖ਼ਲੂਸ ਅਤੇ ਖੀਵੇਪਣ ਦਾ ਆਪ-ਮੁਹਾਰਾ ਪ੍ਰਗਟਾਉ ਹੈ। ਕਿਸੇ ਅਨੁਭਵ ਦਾ ਫੈਲਾਓ ਗ੍ਰਹਿਣ ਕਰਨ ਤੋਂ ਲੈ ਕੇ ਅਭਿਵਿ...
02/07/2025

ਕਵਿਤਾ ਆਦਮੀ ਦੇ ਧੁਰ ਅੰਦਰ ਪਏ ਖ਼ਲਲ, ਖ਼ਲੂਸ ਅਤੇ ਖੀਵੇਪਣ ਦਾ ਆਪ-ਮੁਹਾਰਾ ਪ੍ਰਗਟਾਉ ਹੈ। ਕਿਸੇ ਅਨੁਭਵ ਦਾ ਫੈਲਾਓ ਗ੍ਰਹਿਣ ਕਰਨ ਤੋਂ ਲੈ ਕੇ ਅਭਿਵਿਅਕਤੀ ਤੀਕ ਇੱਕ ਅਜੀਬ ਕਿਸਮ ਦੇ ਮਾਹੌਲ ਵਿਚ ਦੀ ਲੰਘਦਾ ਹੈ। ਸ਼ਬਦਾਂ ਦਾ ਲਿਬਾਸ ਧਾਰਨ ਕਰਨ ਤੋਂ ਪਹਿਲਾਂ ਅਹਿਸਾਸ ਗਰਭਜੂਨ ਵਰਗੀ ਅਵਸਥਾ ਵਿਚ ਦੀ ਗੁਜ਼ਰਦੇ ਹਨ। ਇਸ ਅਵਸਥਾ ਵਿਚ ਅਹਿਸਾਸ ਕਿਸੇ ਬੀਜ ਦੇ ਪੁੰਗਰਨ ਵਾਂਗ ਮਲਕੜੇ ਜਿਹੇ ਹਿਰਦੇ ਵਿੱਚੋਂ ਆਪਣੇ ਆਪ ਹੀ ਨਿਕਲਦੇ ਹਨ। ਅਜਿਹੀ ਹੀ ਅਵਸਥਾ ਨੂੰ ਮਹਿਸੂਸ ਕਰਦਿਆਂ ਹੀ "ਪਰਮਿੰਦਰ ਪਾਰਸ" ਨੇ ਆਪਣੀ ਪਹਿਲੀ ਕਾਵਿ ਕ੍ਰਿਤ ਨੂੰ ਸੰਪੂਰਨ ਕੀਤਾ ਹੈ।

ਕਿਤਾਬ - ਗਰਭ ਜੂਨ
ਲੇਖ਼ਕ -

ਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਹੇਠ ਲਿਖੇ ਇੰਸਟਾਗ੍ਰਾਮ ਅਕਾਊਂਟ ਜਾਂ ਮੋਬਾਈਲ ਨੰਬਰ 'ਤੇ ਭੇਜੋ ਜੀ।


Call/WhatsApp 9814801831

📦✈️

Address

Nabha/Malerkotla Main Road, Beside PNB Bank
Nabha
148018

Telephone

+919814801831

Website

Alerts

Be the first to know and let us send you an email when Barkat Book House posts news and promotions. Your email address will not be used for any other purpose, and you can unsubscribe at any time.

Share

Category