29/07/2026
ਸਾਡੇ ਨਾਭੇ ਦੀ ਧੀ, ਸਾਡਾ ਮਾਣ — ਹਰਜਿੰਦਰ ਕੌਰ! ❤️
ਜਦੋਂ ਮਿਹਨਤ ਦੇ ਮੁੜ੍ਹਕੇ ਨਾਲ ਇਤਿਹਾਸ ਲਿਖਿਆ ਜਾਂਦਾ ਹੈ, ਤਾਂ ਸਫ਼ਲਤਾ ਦੇ ਝੰਡੇ ਵਿਸ਼ਵ ਪੱਧਰ 'ਤੇ ਗੱਡੇ ਜਾਂਦੇ ਹਨ। ਸਾਡੇ ਨਾਭੇ ਦੇ ਪਿੰਡ ਮਹਿਸ ਦੀ ਸ਼ੇਰ ਧੀ ਹਰਜਿੰਦਰ ਕੌਰ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਸਾਡੇ ਨਾਭਾ ਸ਼ਹਿਰ ਦਾ ਨਾਂ ਰੋਸ਼ਨ ਕਰ ਦਿੱਤਾ ਹੈ!
ਕਾਮਨਵੈਲਥ ਖੇਡਾਂ ਵਿੱਚ ਦੂਜੀ ਵੱਡੀ ਜਿੱਤ!
ਗਲਾਸਗੋ ਕਾਮਨਵੈਲਥ ਗੇਮਜ਼ ਦੇ 69 ਕਿੱਲੋ ਭਾਰ ਵਰਗ ਵਿੱਚ ਹਰਜਿੰਦਰ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਬਹਿਤਰੀਨ ਪ੍ਰਦਰਸ਼ਨ ਕਰਦਿਆਂ ਕੁਲ 227 ਕਿੱਲੋ (ਸਨੈਚ: 101 ਕਿੱਲੋ, ਕਲੀਨ ਐਂਡ ਜਰਕ: 126 ਕਿੱਲੋ) ਭਾਰ ਚੁੱਕ ਕੇ ਚਾਂਦੀ ਦਾ ਤਗਮਾ (Silver Medal) ਆਪਣੇ ਨਾਂ ਕੀਤਾ ਹੈ!
2022 ਦੀਆਂ ਖੇਡਾਂ 'ਚ ਕਾਂਸੇ ਦਾ ਤਗਮਾ ਜਿੱਤਣ ਤੋਂ ਬਾਅਦ, ਹੁਣ ਚਾਂਦੀ 'ਤੇ ਕਬਜ਼ਾ ਕਰਕੇ ਹਰਜਿੰਦਰ ਨੇ ਸਿੱਧ ਕਰ ਦਿੱਤਾ ਹੈ ਕਿ ਸਾਡੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ!
ਖੇਤਾਂ ਦੀ ਮਿਹਨਤ ਤੋਂ ਗੋਲਡਨ ਸਫ਼ਰ ਤੱਕ...
ਇੱਕ ਸਾਧਾਰਨ ਕਿਸਾਨ ਪਰਿਵਾਰ ਵਿੱਚ ਜੰਮੀ ਹਰਜਿੰਦਰ ਨੇ ਬਚਪਨ ਵਿੱਚ ਆਪਣੇ ਬਾਪ ਨਾਲ ਖੇਤਾਂ ਵਿੱਚ ਦਾਤੀਆਂ ਚਲਾਈਆਂ, ਤੰਗੀਆਂ-ਤੁਰਸ਼ੀਆਂ ਦਾ ਸਾਹਮਣਾ ਕੀਤਾ, ਕਬੱਡੀ ਦੇ ਮੈਦਾਨਾਂ ਤੋਂ ਹੁੰਦੇ ਹੋਏ 2016 ਵਿੱਚ ਆਪਣੇ ਕੋਚ ਪਰਮਜੀਤ ਸ਼ਰਮਾ ਜੀ ਦੀ ਅਗਵਾਈ ਹੇਠ ਵੇਟਲਿਫਟਿੰਗ 'ਚ ਪੈਰ ਧਰਿਆ। ਅੱਜ ਉਸੇ ਧੀ ਦੀ ਮਿਹਨਤ ਨੇ ਰੰਗ ਲਿਆਂਦਾ ਹੈ!
ਅਸੀਂ ਸਮੂਹ ਨਾਭਾ ਵਾਸੀ ਆਪਣੇ ਨਾਭੇ ਦੀ ਇਸ ਸ਼ੇਰ-ਧੀ ਦੀ ਬੇਮਿਸਾਲ ਕਾਮਯਾਬੀ 'ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ!
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਡੀ ਧੀ ਇਸੇ ਤਰ੍ਹਾਂ ਅੱਗੇ ਵਧਦੀ ਰਹੇ ਅਤੇ ਭਵਿੱਖ ਵਿੱਚ ਦੇਸ਼ ਲਈ ਸੋਨੇ ਦੇ ਤਗਮੇ ਜਿੱਤ ਕੇ ਲਿਆਵੇ! 🥇