07/09/2025
ਅੰਮ੍ਰਿਤਸਰ ਦੀ ਡੀਸੀ ਤੇ ਆਈ.ਏ.ਐੱਸ. ਅਫ਼ਸਰ ਸਾਕਸ਼ੀ ਸਾਹਨੀ ਦੀਆਂ ਹੜ੍ਹ ਵੇਲੇ ਕੀਤੀਆਂ ਸੇਵਾਵਾਂ ਨੂੰ ਵੇਖ ਕੇ ਬਹੁਤ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਆਖਿਰ ਡੀਸੀ ਬਣਿਆ ਕਿਵੇਂ ਜਾਂਦਾ ਹੈ?
ਸਭ ਤੋਂ ਪਹਿਲਾਂ ਦੱਸ ਦਈਏ ਕਿ ਮੈਡਮ ਸਾਕਸ਼ੀ ਸਾਹਨੀ 2014-ਬੈਚ ਦੇ ਪੰਜਾਬ ਕੈਡਰ ਦੀ ਆਈ.ਏ.ਐੱਸ. ਅਫ਼ਸਰ ਹਨ। ਉਹ ਨੇ UPSC ਸਿਵਲ ਸਰਵਿਸਿਜ਼ ਪ੍ਰੀਖਿਆ 2013 ਨੂੰ ਪਾਸ ਕੀਤਾ ਸੀ ਅਤੇ ਉਸ ਸਾਲ ਉਹਨਾਂ ਦਾ ਆਲ ਇੰਡੀਆ ਰੈਂਕ 6ਵਾਂ ਰਿਹਾ ਸੀ। ਉਹਨਾਂ ਦੀ ਕੰਮ ਕਰਨ ਦੀ ਸਮਰਥਾ ਅਤੇ ਹੜ੍ਹ ਦੌਰਾਨ ਲਏ ਗਏ ਤੁਰੰਤ ਫੈਸਲੇ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
IAS ਬਣਨ ਲਈ ਗਰੈਜੂਏਟ ਹਨ ਮਗਰੋਂ ਯੂ ਪੀ ਐੱਸ ਸੀ ਦੀ ਪ੍ਰੀਖਿਆ ਪਾਸ ਕਰਨ ਦੀ ਲੋੜ ਹੁੰਦੀ ਹੈ ਜਿਸ ਚ ਹਰ ਸਾਲ ਪੂਰੇ ਭਾਰਤ ਵਿੱਚੋ ਲੱਖਾਂ ਵਿਦਿਆਰਥੀ ਬੈਠਦੇ ਹਨ।
ਪਹਿਲਾਂ ਪ੍ਰੀਲਿਮਸ (Prelims) ਪੇਪਰ ਹੁੰਦਾ ਹੈ: ਸਕ੍ਰੀਨਿੰਗ ਟੈਸਟ, ਜਿਸ 200 ਨੰਬਰ ਦੀ ਜੀਕੇ ਤੇ 200 ਦਾ ਐਪਟੀਟਿਊਡ ਦਾ ਟੈਸਟ ਲੱਖਾਂ ਦੀ ਛਾਂਟੀ ਕਰਕੇ ਕੁਝ ਹਜ਼ਾਰ ਦੀ ਮੇਨਜ਼ ਲਈ ਮੈਰਿਟ ਬਣਾਉਂਦਾ ਹੈ।
ਮੈਨਜ਼ (Mains): 9 ਲਿਖਤੀ ਪੇਪਰ, ਜਿਨ੍ਹਾਂ ਵਿੱਚ ਗਿਆਨ, ਸਮਝ ਅਤੇ ਲਿਖਣ ਦੀ ਯੋਗਤਾ ਦੀ ਜਾਂਚ ਹੁੰਦੀ ਹੈ, ਇਹਦੇ ਸੰਵਿਧਾਨ, ਇਤਿਹਾਸ, ਰਾਜਨੀਤੀ, ਪ੍ਰਸਾਸ਼ਨ, ਕਾਨੂੰਨ, ਅਰਥ ਵਿਵਸਥਾ, ਫੈਸਲਾ ਲੈਣ ਦੀ ਯੋਗਤਾ, ਵਿਸ਼ਵ ਰਾਜਨੀਤੀ ਦੀ ਸਮਝ ਸਾਰਾ ਕੁਝ ਪਰਖਿਆ ਜਾਂਦਾ ਹੈ।
ਇਸਤੋਂ ਬਾਅਦ ਲੱਖਾਂ ਵਿੱਚੋ ਅੰਤ 2-3 ਹਜ਼ਾਰ ਬੱਚਾ ਹੀ ਅਖੀਰ ਇੰਟਰਵਿਊ ਤੱਕ ਪੁੱਜਦਾ ਹੈ ਓਥੋਂ ਜਿਹੜੇ ਪਹਿਲੇ 200 ਰੈਂਕ ਤੱਕ ਪਹੁੰਚਦੇ ਹਨ ਉਹ ਆਈ ਏ ਐੱਸ ਬਣਦੇ ਹਨ।