22/09/2023
ਪੰਜਾਬ ਦਾ ਇਤਿਹਾਸ
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ।[1] ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
(ਸਿੰਧੂ ਘਾਟੀ ਦੀ ਸਭਿਅਤਾ)
ਪੁਰਾਤਤਵੀ ਖੋਜਾਂ ਤੋਂ ਪਤਾ ਲਗਦਾ ਹੈ ਕਿ ਅੰ. 3300 ਈ.ਪੂ. ਤੋਂ ਸਿੰਧ ਦਰਿਆ ਦੇ ਨੇੜੇ ਤੇੜੇ ਕੁਝ ਭਾਈਚਾਰਿਆਂ ਦਾ ਵਿਕਾਸ ਹੋਇਆ ਜਿਹਨਾਂ ਨੇ ਬਾਅਦ ਵਿੱਚ ਮਿਲ ਕੇ ਸਿੰਧ ਘਾਟੀ ਦੀ ਸਭਿਅਤਾ ਬਣਾਈ ਜੋ ਕਿ ਮਨੁੱਖੀ ਇਤਿਹਾਸ ਦੀ ਸਭ ਤੋਂ ਪਹਿਲੀਆਂ ਸੱਭਿਅਤਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਵਿੱਚ ਹੜੱਪਾ
(ਵੈਦਿਕ ਕਾਲ)
ਵੈਦਿਕ ਸਮੇਂ ਨੂੰ ਇੰਡੋ-ਆਰੀਅਨ ਲੋਕਾਂ ਦੇ ਸੱਭਿਆਚਾਰ ਨਾਲ ਦਰਸਾਇਆ ਗਿਆ ਹੈ ਜਿਸ ਵਿੱਚ ਵੇਦਾਂ ਦੀ ਬਾਣੀ ਸ਼ਾਮਿਲ ਹੈ ਜਿਹੜੇ ਕਿ ਹਿੰਦੂਆਂ ਦੇ ਪਵਿੱਤਰ ਗ੍ਰੰਥ ਮੰਨੇ ਜਾਂਦੇ ਹਨ, ਅਤੇ ਜਿਹੜੇ ਮੂੰਹ-ਜ਼ਬਾਨੀ ਵੈਦਿਕ ਸੰਸਕ੍ਰਿਤ ਵਿੱਚ ਰਚੇ ਗਏ ਸਨ। ਇਸ ਵਿੱਚ ਪ੍ਰਾਚੀਨ ਪੰਜਾਬ (ਜਿਸਨੂੰ ਸਪਤ ਸਿੰਧੂ ਕਿਹਾ ਗਿਆ ਹੈ) ਦੀ ਸਮਾਜਿਕ-ਸੱਭਿਆਚਾਰਕ ਉੱਨਤੀ ਦਾ ਸਾਹਿਤਿਕ ਵੇਰਵਾ ਸ਼ਾਮਿਲ ਹੈ ਅਤੇ ਇਸਦੇ ਲੋਕਾਂ ਬਾਰੇ ਵੀ ਥੋੜ੍ਹੀ ਜਾਣਕਾਰੀ ਮਿਲਦੀ ਹੈ। ਵੈਦਿਕ ਸਮਾਜ ਆਮ ਤੌਰ ਤੇ ਕਬੀਲਿਆਂ ਵਿੱਚ ਰਹਿੰਦਾ ਸੀ। ਕੁਝ ਪਰਿਵਾਰ ਮਿਲਾ ਕੇ ਗਰਾਮ ਬਣਦਾ ਸੀ, ਕੁਝ ਗਰਾਮ ਮਿਲਾ ਕੇ ਵਿਸ (ਬਰਾਦਰੀ) ਬਣਦਾ ਸੀ, ਕੁਝ ਵਿਸ ਮਿਲਾ ਕੇ ਜਨ (ਕਬੀਲਾ) ਬਣਦਾ ਸੀ। ਜਨਾਂ ਨੂੰ ਰਾਜਨਾਂ ਦੁਆਰਾਂ ਚਲਾਇਆ ਜਾਂਦਾ ਸੀ, ਜਿਹੜੇ ਕਿ ਅਕਸਰ ਦੂਜੇ ਕਬੀਲਿਆਂ ਨਾਲ ਲੜਦੇ ਰਹਿੰਦੇ ਸਨ। ਇਹਨਾਂ ਲੜਾਈ-ਝਗੜਿਆਂ ਵਿੱਚੋਂ ਹੀ ਲੋਕਾਂ ਦੇ ਵੱਡੇ ਸਮੂਹ ਪੈਦਾ ਹੋਏ ਜਿਹਨਾਂ ਨੂੰ ਸਮਰਾਟ ਜਾਂ ਰਾਜਿਆਂ ਦੁਆਰਾ ਚਲਾਇਆ ਜਾਂਦਾ ਸੀ। ਇਸ ਦੇ ਨਤੀਜੇ ਵੱਜੋਂ ਜਿੱਤਾਂ ਅਤੇ ਸਾਮਰਾਜਾਂ ਨੂੰ ਵਧਾਉਣ ਦਾ ਇੱਕ ਨਵਾਂ ਰਾਜਨੀਤਿਕ ਫ਼ਲਸਫ਼ਾ ਪੈਦਾ ਹੋਇਆ, ਜਿਸ ਕਰਕੇ ਇਸ ਰਾਜ ਦੇ ਮੂਲ ਸਮੇਂ ਤੋਂ ਹੀ ਇੱਥੋਂ ਦੇ ਲੋਕਾਂ ਨੂੰ ਫ਼ੌਰੀ ਜੰਗਾਂ ਲਈ ਤਿਆਰ ਰਹਿਣਾ ਪੈਂਦਾ ਸੀ।
ਰਿਗਵੇਦਿਕ ਯੁੱਗ ਦੀ ਸਭ ਤੋਂ ਮਹੱਤਵਪੂਰਨ ਘਟਨਾ ਦਸ਼ਰਾਜ ਯੁੱਧ (ਦਸ ਰਾਜਿਆਂ ਦਾ ਯੁੱਧ) ਸੀ ਜਿਹੜਾ ਕਿ ਪਰੁਸ਼ਨੀ ਨਦੀ (ਅੱਜਕੱਲ੍ਹ ਦਾ ਰਾਵੀ ਦਰਿਆ) ਦੇ ਕੰਢੇ ਉੱਤੇ ਭਾਰਤ ਵੰਸ਼ ਦੇ ਰਾਜੇ ਸੁਦਾਸ ਅਤੇ ਦਸ ਕਬੀਲਿਆਂ ਦੇ ਮਹਾਂਸੰਘ ਵਿਚਕਾਰ ਲੜਿਆ ਗਿਆ ਸੀ।[2] ਦਸ ਕਬੀਲੇ ਸੁਦਾਸ ਦੇ ਵਿਰੁੱਧ ਉੱਠ ਖੜ੍ਹੇ ਹੋਏ ਜਿਸ ਵਿੱਚ ਪੰਜ ਮੁੱਖ ਪੁਰੂ, ਦਰੁਹਯੁਸ, ਅਨਸ, ਤੁਰਵਾਸਾ ਅਤੇ ਯਾਦੂ ਸਨ ਅਤੇ ਪੰਜ ਛੋਟੇ ਕਬੀਲੇ ਸ਼ਾਮਿਲ ਸਨ, ਜਿਹਨਾਂ ਦਾ ਮੂਲ ਅੱਜਕੱਲ੍ਹ ਦੇ ਪੰਜਾਬ ਦਾ ਉੱਤਰ-ਪੱਛਮੀ ਅਤੇ ਪੱਛਮੀ ਸੀਮਾ ਮੰਨਿਆ ਜਾਂਦਾ ਹੈ - ਜਿਹਨਾਂ ਵਿੱਚ ਪਖਤਾਸ, ਅਲੀਨਾ, ਭਲਣ, ਵਿਸਾਨਿਨ ਅਤੇ ਸਿਵਾ ਸ਼ਾਮਿਲ ਸਨ। ਰਾਜੇ ਸੁਦਾਸ ਦੀ ਮਦਦ ਵੈਦਿਕ ਰਿਸ਼ੀ ਵਸ਼ਿਸ਼ਟ ਨੇ ਕੀਤੀ ਸੀ। ਰਾਜੇ ਸੁਦਾਸ ਦੇ ਸਾਬਕਾ ਪੁਰੋਹਿਤ ਰਿਸ਼ੀ ਵਿਸ਼ਵਾਮਿੱਤਰ ਨੇ ਦਸ ਕਬੀਲਿਆਂ ਦੇ ਮਹਾਂਸੰਘ ਦਾ ਸਾਥ ਦਿੱਤਾ।[3]
ਪਾਣਿਨੀ ਅਤੇ ਕੌਟਿਲਿਆ ਦੇ ਸਮੇਂ ਦਾ ਪੰਜਾਬ
ਸੋਧੋ
ਪਾਣਿਨੀ ਇੱਕ ਮਸ਼ਹੂਰ ਸੰਸਕ੍ਰਿਤ ਵਿਆਕਰਨਕਾਰ ਸਨ ਜਿਹਨਾਂ ਦਾ ਜਨਮ ਸ਼ਲਾਤੁਰ ਵਿੱਚ ਹੋਇਆ ਸੀ, ਜਿਹੜਾ ਕਿ ਇਸ ਵੇਲੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਦੇ ਇੱਕ ਜ਼ਿਲ੍ਹੇ ਵਿੱਚ ਹੈ। ਉਸਦੀ ਇੱਕ ਲਿਖਤ ਅਸ਼ਟਧਿਆਈ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਸਮੇਂ ਦੇ ਪੰਜਾਬ ਦੇ ਲੋਕ ਮੁੱਖ ਤੌਰ ਤੇ ਹਥਿਆਰਾਂ ਦਾ ਕਾਰੋਬਾਰ ਕਰਦੇ ਸਨ। ਉਸਦੀ ਲਿਖਤ ਵਿੱਚ ਬਹੁਤ ਸਾਰੇ ਕਬੀਲੇ "ਆਯੂਧਜਵਨ ਸੰਘ" ਸਨ,, ਜਿਸਦਾ ਮਤਲਬ ਹਥਿਆਰਾਂ ਦੇ ਜ਼ੋਰ ਉੱਤੇ ਜ਼ਿੰਦਗੀ ਜਿਉਣ ਵਾਲੇ ਹੈ। ਜਿਹੜੇ ਲੋਕ ਮੈਦਾਨਾਂ ਵਿੱਚ ਰਹਿੰਦੇ ਸਨ, ਉਹਨਾਂ ਨੂੰ ਵਾਹਿਕ ਸੰਘ ਕਿਹਾ ਜਾਂਦਾ ਸੀ।,[4] ਅਤੇ ਜਿਹੜੇ ਪਰਬਤੀ ਇਲਾਕਿਆਂ ਵਿੱਚ ਰਹਿੰਦੇ ਸਨ (ਜਿਸ ਵਿੱਚ ਅੱਜਕੱਲ੍ਹ ਦੇ ਅਫ਼ਗ਼ਾਨਿਸਤਾਨ ਦਾ ਉੱਤਰ-ਪੂਰਬੀ ਇਲਾਕਾ ਵੀ ਸ਼ਾਮਿਲ ਹੈ) ਉਹਨਾਂ ਨੂੰ ਪਰਵਤੀ ਸੰਘ ਕਿਹਾ ਜਾਂਦਾ ਸੀ।[5] ਇੱਕ ਖਿਆਲ ਮੁਤਾਬਕ ਵਾਹਿਕ ਸੰਘ ਜਿਸ ਵਿੱਚ ਮੁੱਖ ਤੌਰ ਤੇ ਵਰਿਕ ਸ਼ਾਮਿਲ ਸਨ (ਜਿਹੜੇ ਸ਼ਾਇਦ ਅੱਜਕੱਲ੍ਹ ਦੇ ਵਿਰਕ ਜੱਟ ਹਨ), ਦਾਮਿਨੀ, ਜਿਹੜਾ ਕਿ ਛੇ ਰਾਜਾਂ ਦਾ ਸਮੂਹ ਸੀ, ਨੂੰ ਤ੍ਰਿਗਰਤ-ਸ਼ਸ਼ਥ ਕਿਹਾ ਜਾਂਦਾ ਸੀ, ਯੌਧਿਆ, ਜਿਹੜੇ ਅੱਜਕੱਲ੍ਹ ਦੇ ਜੋਇਆ ਜਾਂ ਜੋਹੀਆ ਰਾਜਪੂਤ ਜਾਂ ਕੁਝ ਕੰਬੋਜ, ਪਾਰਸੂ, ਕੇਕਾਇਆ, ਉਸੀਨਾਰ, ਸਿਬੀ (ਸ਼ਾਇਦ ਅੱਜਕੱਲ੍ਹ ਦੇ ਸਿਵੀਆ ਜੱਟ?),[6] ਸ਼ੁਦਰਾਕ, ਮਾਲਵਾ, ਭਾਰਤ ਅਤੇ ਮਦਰਕ ਕਬੀਲੇ[7], ਜਦਕਿ ਦੂਜੇ ਲੋਕ ਜਿਹਨਾਂ ਨੂੰ ਪਰਵਤੀ ਅਯੂਧਾਜਿਵਿਨ ਕਿਹਾ ਗਿਆ ਹੈ, ਇਹਨਾਂ ਵਿੱਚ ਮੁੱਖ ਤੌਰ ਤੇ ਤ੍ਰਿਗਰਤ, ਦਰਵਾਸ, ਹਸਤਯਾਨ ਦਾ ਗੰਧਾਰ ਕਬੀਲਾ[8], ਨਿਹਾਰ, ਹਮਸਮਰਗ ਅਤੇ ਅਸ਼ਵਾਯਾਨ ਅਸ਼ਵਾਕਿਆਨ ਦੇ ਕੰਬੋਜ ਕਬੀਲੇ[9][10], ਅਪ੍ਰਿਤ,ਮਧੂਵੰਤ (ਜਿਹਨਾਂ ਨੂੰ ਰੋਹਿਤਗਿਰੀ ਕਿਹਾ ਜਾਂਦਾ ਹੈ), ਗਿਲਗਿਤ ਵਿੱਚ ਚਿਤਰਾਲ ਦੇ ਦਰਾਦ ਸ਼ਾਮਿਲ ਸਨ। ਇਸ ਤੋਂ ਅੱਗੇ, ਪਾਣਿਨੀ ਕੁਰੂਆਂ, ਗੰਧਾਰ ਅਤੇ ਕੰਬੋਜਾਂ ਦੇ ਖੱਤਰੀਆਂ ਦੀ ਵੀ ਗੱਲ ਕਰਦਾ ਹੈ।[11] ਇਹ ਖੱਤਰੀ ਜਾਂ ਯੋਧੇ ਕਬੀਲੇ ਮਿਲ ਕੇ ਇੱਕ ਵੱਖਰਾ ਗਣਰਾਜ ਬਣਾਉਂਦੇ ਸਨ, ਜਿਸਦੀ ਕਿ ਪਾਣਿਨੀ ਦੀ ਅਸ਼ਟਾਧਿਆਈ ਵਿੱਚ ਤਸਦੀਕ ਕੀਤੀ ਗਈ ਹੈ।
ਕੌਟਿਲਿਆ ਦਾ ਅਰਥਸ਼ਾਸਤਰ, ਜਿਸਦੀ ਸਭ ਤੋਂ ਪੁਰਾਣੀ ਪਰਤ ਚੌਥੀ ਸਦੀ ਈ.ਪੂ. ਨਾਲ ਜੋੜੀ ਜਾ ਸਕਦੀ ਹੈ ਕਿ ਕਈ ਸੈਨਿਕ ਸਮੂਹਾਂ ਦੀ ਗੱਲ ਕਰਦੀ ਹੈ ਜਿਸ ਵਿੱਚ ਖ਼ਾਸ ਕਰਕੇ ਕੰਬੋਜਾ, ਸੌਰਾਸ਼ਟਰ ਅਤੇ ਕੁਝ ਹੋਰ ਹੱਦ ਉੱਤੇ ਸਥਿਤ ਲੜਾਕੂ ਕਬੀਲਿਆ ਦਾ ਜ਼ਿਕਰ ਹੈ ਜਿਹੜੇ ਵਰਤ-ਸ਼ਾਸਤਰ-ਉਪਾਜਿਵੀਨ (i.e., ਹਥਿਆਰਾਂ ਅਤੇ ਵਰਤ ਸਿਰ ਤੇ ਜਿਉਣਾ) ਸ਼੍ਰੇਣੀ ਨਾਲ ਸਬੰਧ ਰੱਖਦੇ ਸਨ। ਜਦਕਿ ਮਦਰਕ, ਮੱਲਾ ਅਤੇ ਕੁਰੂ ਆਦਿ ਰਾਜਾ-ਸ਼ਬਦ-ਉਪਾਜਿਵੀਨ (ਜਿਹੜੇ ਰਾਜੇ ਦੀ ਉਪਾਧੀ ਵਰਤਦੇ ਸਨ) ਸ੍ਰੇਣੀ ਨਾਲ ਸਬੰਧ ਰੱਖਦੇ ਸਨ।[12][13][14][15][16] ਡਾ. ਆਰਥਰ ਕੋਕ ਬਰਨਲ ਨੇ ਇਹ ਵੇਖਿਆ: "ਪੱਛਮ ਵਿੱਚ, ਕੰਬੋਜਾ ਅਤੇ ਕਟਾਵਾਂ ਕੋਲ ਹਿੰਮਤ ਅਤੇ ਯੁੱਧਾਂ ਵਿੱਚ ਉੱਚ ਮਾਣ ਅਤੇ ਯੁੱਧਾਂ ਵਿੱਚ ਨਿਪੁੰਨਤਾ ਹਾਸਲ ਸੀ, ਸੌਭੂਤੀ, ਯੂਧੇਅਸ, ਅਤੇ ਦੋ ਇਕੱਠੇ ਕਬੀਲੇ, ਸਿਬੀ, ਮਾਲਵਾ ਅਤੇ ਸ਼ੁਦਰਾਕ, ਜਿਹੜੇ ਕਿ ਗਿਣਤੀ ਅਤੇ ਜੰਗ ਵਿੱਚ ਭਾਰਤ ਦੇ ਰਾਜਾਂ ਵਿੱਚ ਬਹੁਤ ਮਹੱਤਵਪੂਰਨ ਸਨ।"[17][18] ਇਸ ਕਰਕੇ ਇਹ ਵੇਖਿਆ ਜਾ ਸਕਦਾ ਹੈ ਕਿ ਵੈਦਿਕ ਸੱਭਿਅਤਾ ਵਿੱਚ ਪੈਦਾ ਹੋਏ ਲੜਾਈ-ਝਗੜੇ ਪਾਣਿਨੀ ਅਤੇ ਕੌਟਿਲਿਆ ਦੇ ਸਮੇਂ ਵਿੱਚ ਵੀ ਜਾਰੀ ਰਹੇ। ਅਸਲ ਵਿੱਚ ਉਸ ਸਮੇਂ ਦੇ ਪੰਜਾਬ ਦਾ ਸਾਰਾ ਖੇਤਰ ਲੜਾਕੂ ਅਤੇ ਦਲੇਰ ਲੋਕਾਂ ਨਾਲ ਭਰਿਆ ਹੋਇਆ ਸੀ। ਇਤਿਹਾਸ ਗਵਾਹ ਹੈ ਕਿ ਇਹਨਾਂ ਅਯੂਧਾਜੀਵਿਨ ਕਬੀਲਿਆਂ ਨੇ ਹਖ਼ਾਮਨੀ ਸ਼ਾਸਕਾਂ ਨੂੰ 6ਵੀਂ ਸਦੀ ਵਿੱਚ ਪੂਰੀ ਵਿਰੋਧਤਾ ਦਿੱਤੀ ਅਤੇ ਪਿੱਛੋਂ ਚੌਥੀ ਸਦੀ ਈ.ਪੂ. ਵਿੱਚ ਮਕਦੂਨੀਆ ਦੇ ਹਮਲਾਵਰਾਂ ਦਾ ਵੀ ਸਾਹਮਣਾ ਕੀਤਾ।
ਪੰਜਾਬ ਦੇ ਇਤਿਹਾਸ ਦੇ ਮੁਤਾਬਿਕ: "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੰਬੋਜਾਂ, ਦਰਾਦਸਾਂ, ਕੇਕਾਇਆਂ, ਮਦਰਾਂ, ਪੌਰਵਾਂ, ਯੌਧੇਆਏ, ਮਾਲਵਾਂ, ਸਿੰਧੂਆਂ ਅਤੇ ਕੁਰੂਆਂ ਨੇ ਮਿਲ ਕੇ ਪੁਰਾਣੇ ਪੰਜਾਬ ਦੇ ਇੱਕ ਦਲੇਰ ਅਤੇ ਹਿੰਮਤੀ ਸੱਭਿਆਚਾਰ ਦੇ ਵਿਕਾਸ ਵਿੱਚ ਹਿੱਸਾ ਪਾਇਆ ਸੀ।"[19][20]