15/05/2025
1️⃣5️⃣ਮਈ,1907
*ਜਨਮ ਅਜਾਦੀ ਘੁਲਾਟੀਆ ਸੁਖਦੇਵ ਥਾਪਰ ਜੀ।*
ਜਨਮ:-15 ਮਈ,1907 ਲੁਧਿਆਣਾ, ਪੰਜਾਬ
ਸ਼ਹੀਦੀ:-23 ਮਾਰਚ,1931 (ਉਮਰ 23) ਲਾਹੌਰ, ਸੰਗਠਨ:-ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ
ਸਿਆਸੀ:-ਭਾਰਤ ਦਾ ਆਜ਼ਾਦੀ ਸੰਗਰਾਮ
ਸੁਖਦੇਵ ਥਾਪਰ ਜ਼ੀ ਇਕ ਮਹਾਨ ਕ੍ਰਾਂਤੀਕਾਰੀ ਸਨ।ਜਿਨਾ ਨੂੰ 23 ਮਾਰਚ,1931 ਨੂੰ ਸ਼ਹੀਦ ਭਗਤ ਸਿੰਘ ਜੀ ਤੇ ਰਾਜਗੁਰੂ ਜੀ ਦੇ ਨਾਲ ਲਾਹੌਰ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ।
ਆਪ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ।
ਸੁਖਦੇਵ ਥਾਪਰ ਜੀ ਦਾ ਜਨਮ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਸ਼੍ਰੀਮਾਨ ਰਾਮਲਾਲ ਥਾਪਰ ਅਤੇ ਸ਼੍ਰੀਮਤੀ ਰੱਲੀ ਦੇਵੀ ਦੇ ਘਰ *15 ਮਈ,1907 ਨੂੰ ਰਾਤ ਦੇ ਪੌਣੇ ਗਿਆਰਾਂ ਵਜੇ ਹੋਇਆ।*
ਜਨਮ ਤੋਂ 3 ਮਹੀਨੇ ਪਹਿਲਾਂ ਹੀ ਪਿਤਾ ਦੀ ਮੌਤ ਹੋ ਜਾਣ ਤੇ ਤਾਇਆ ਅਚਿੰਤ ਰਾਮ ਨੇ ਪਾਲਣ ਪੋਸਣ ਕਰਨ ਵਿੱਚ ਆਪ ਦੀ ਮਾਤਾ ਨੂੰ ਪੂਰਾ ਸਹਿਯੋਗ ਦਿੱਤਾ। ਸੁਖਦੇਵ ਦੀ ਤਾਈ ਜੀ ਨੇ ਵੀ ਉਨ੍ਹਾਂ ਨੂੰ ਆਪਣੇ ਪੁੱਤ ਦੀ ਤਰ੍ਹਾਂ ਪਾਲਿਆ। ਸੁਖਦੇਵ ਜੀ ਨੇ ਭਗਤ ਸਿੰਘ, ਕਾਮਰੇਡ ਰਾਮ ਚੰਦਰ ਤੇ ਭਗਵਤੀ ਚਰਨ ਵੋਹਰਾ ਜੀ ਦੇ ਨਾਲ ਲਾਹੌਰ ਵਿੱਚ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ ਸੀ।
ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਜਦੋਂ ਯੋਜਨਾ ਬਣੀ ਤਾਂ ਸਾਂਡਰਸ ਨੂੰ ਮਾਰਨ ਚ ਉਨ੍ਹਾਂ ਨੇ ਭਗਤ ਸਿੰਘ ਜੀ ਤੇ ਰਾਜਗੁਰੁ ਜੀ ਦਾ ਪੂਰਾ ਸਾਥ ਦਿੱਤਾ ਸੀ। ਇਹੀ ਨਹੀਂ, 1929 ਵਿੱਚ ਜੇਲ੍ਹ ਵਿੱਚ ਕੈਦੀਆਂ ਦੇ ਨਾਲ ਅ-ਮਾਨਵੀ ਵਿਵਹਾਰ ਕੀਤੇ ਜਾਣ ਦੇ ਵਿਰੋਧ ਵਿੱਚ ਭੁੱਖ ਹੜਤਾਲ ਵਿੱਚ ਵਧ ਚੜ੍ਹ ਕੇ ਭਾਗ ਵੀ ਲਿਆ ਸੀ।
23 ਮਾਰਚ,1931 ਨੂੰ ਰਾਜਗੁਰੁ ਅਤੇ ਭਗਤ ਸਿੰਘ ਜੀ ਸਮੇਤ ਤਿੰਨਾਂ ਨੂੰ ਲਾਹੌਰ ਸੇਂਟਰਲ ਜੇਲ੍ਹ ਵਿੱਚ ਫਾਂਸੀ ਉੱਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ।
ਸ਼ਹੀਦ ਨੂੰ ਸਲੂਟ ਹੈ ਜੀ।