Anu ਰੱਬ ਨਾਲ ਮੁਹੱਬਤ ਕਰ ਮੁਸਾਫ਼ਿਰ,,
ਦੁਨੀਆ ਵਫਾ ਦੇ ਲਾਈਕ ਨਹੀਂ..!! �

Big thanks to Punjaban Kudi, Armaan Deol, Raj Bajwa, ਪੱਗ ਵਾਲਾ ਮੁੰਡਾ, Pamma Bajwa, Massa Singh, Navjot Kaur, Jagtar Singh...
23/09/2025

Big thanks to Punjaban Kudi, Armaan Deol, Raj Bajwa, ਪੱਗ ਵਾਲਾ ਮੁੰਡਾ, Pamma Bajwa, Massa Singh, Navjot Kaur, Jagtar Singh Bhullar, A***n Thakur, Rattan Kumar, Rohit Singh, Sidhu LoveDeep, Ramlubhaya Ganger, Sukhvinder Singh Kala, ਅਣਭੁੱਲ ਅਹਿਸਾਸ, Shaminder Shammi Sivia, Gurprèét Singh Kàlrá

for all your support! Congrats for being top fans on a streak 🔥!

22/09/2025



20/09/2025

ਕੁਝ ਦਿਨ ਪਹਿਲਾਂ ਅਸੀਂ Gen Z ਬਾਰੇ ਬਹੁਤ ਸੁਣਿਆ ਜਿਨਾਂ ਨੇ ਨੇਪਾਲ ਵਿੱਚ ਸੱਤਾ ਦਾ ਤਖਤਾ ਪਲਟ ਦਿੱਤਾ। ਇਹ Gen Z ਉਹਨਾਂ ਲੋਕਾਂ ਨੂੰ ਕਿਹਾ ਗਿਆ ਜਿਨਾਂ ਦਾ ਜਨਮ 1997 ਤੋਂ 2012 ਦੇ ਵਿਚਕਾਰ ਹੋਇਆ।
ਇਥੇ ਮੈਂ ਸਾਰੀਆਂ ਪੀੜ੍ਹੀਆਂ ਦੇ ਨਾਂ ਦੱਸ ਰਹੀ ਹਾਂ।

‌ ਮੇਰੀ ਪੀੜ੍ਹੀ Gen X ਹੈ।

ਤੁਸੀਂ ਦੇਖੋ ਤਾਂ ਤੁਹਾਡੀ ਪੀੜ੍ਹੀ ਦਾ ਕੀ ਨਾਂ ਹੈ? ਕੁਮੈਂਟ ਕਰਕੇ ਦੱਸਿਓ। ਨਾਲੇ ਤੁਹਾਡੀ ਜਨਰਲ ਨੌਲੇਜ ਵਿੱਚ ਵਾਧਾ ਹੋਵੇਗਾ। ਸਾਰੀਆਂ ਪੀੜ੍ਹੀਆਂ ਦੇ ਨਾ ਹੇਠਾਂ ਦਿੱਤੇ ਗਏ ਹਨ:-

The Greatest Generation (GI Generation): 1901 ਤੋਂ 1927 ਦੇ ਵਿਚਕਾਰ ਜੰਮੇ।

The Silent Generation: 1928 ਤੋਂ 1945 ਦੇ ਵਿਚਕਾਰ ਜੰਮੇ।

Baby Boom Generation: 1946 ਤੋਂ 1964 ਦੇ ਵਿਚਕਾਰ ਜੰਮੇ।

Generation X: 1965 ਤੋਂ 1980 ਦੇ ਵਿਚਕਾਰ ਜੰਮੇ।

Millennial Generation (ਜਾਂ Generation Y): 1981 ਤੋਂ 1996 ਦੇ ਵਿਚਕਾਰ ਜੰਮੇ।

Generation Z (ਜਾਂ iGen): 1997 ਤੋਂ 2012 ਦੇ ਵਿਚਕਾਰ ਜੰਮੇ।

Generation Alpha: 2013 ਤੋਂ 2024 ਦੇ ਵਿਚਕਾਰ ਜੰਮੇ।

Generation Beta: 1 ਜਨਵਰੀ 2025 ਤੋਂ ਜੰਮੇ, ਅਤੇ ਲਗਭਗ 2039 ਤੱਕ ਜਾਰੀ ਰਹਿਣ ਦੀ ਉਮੀਦ ਹੈ।

ਇਹ ਪੋਸਟ ਸਿਰਫ਼ ਜਨਰਲ ਨੌਲੇਜ ਲਈ ਹੈ ਤਾਂ ਕਿ ਸਾਨੂੰ ਆਪਣੀ ਪੀੜ੍ਹੀ ਦਾ ਨਾਂ ਪਤਾ ਹੋਵੇ।
ਅਗਰ ਪੋਸਟ ਬੋਰਿੰਗ ਲੱਗੀ ਹੋਵੇ ਤਾਂ ਵੀ ਲਾਈਕ ਕੁਮੈਂਟ ਕਰ ਦਿਓ।

20/09/2025

ਜੂਨ 84: ਲਾਸ਼ਾਂ ਦੀ ਦੁਰਗਤ
"ਦਰਬਾਰ ਸਾਹਿਬ ਤਾਂ ਛੱਡੋ ਮੈਂ ਉਨ੍ਹਾਂ ਦਿਨਾਂ ਤੋਂ ਬਾਅਦ ਦਰਬਾਰ ਸਾਹਿਬ ਦੇ ਨੇੜਲੇ ਇਲਾਕੇ ਵਿੱਚ ਵੀ ਨਹੀਂ ਗਿਆ। ਉਹ ਭਿਆਨਕ ਮੰਜ਼ਰ ਅਤੇ ਮਨੁੱਖੀ ਲਾਸ਼ਾਂ ਦੇ ਸੜਨ ਦੀ ਦੁਰਗੰਧ ਮੈਨੂੰ ਅੱਜ ਵੀ ਨਹੀਂ ਭੁੱਲਦੀ।"

ਅੰਮ੍ਰਿਤਸਰ ਦਾ ਵਾਸੀ ਹੋ ਕੇ ਜੇਕਰ ਕੋਈ ਵਿਅਕਤੀ 41 ਸਾਲਾਂ ਬਾਅਦ ਵੀ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵੱਲ ਜਾਣ ਦੀ ਹਿੰਮਤ ਨਾ ਜੁਟਾ ਸਕਿਆ ਹੋਵੇ ਤਾਂ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਖ਼ਸ਼ ਦੇ ਦਿਲੋ-ਦਿਮਾਗ਼ ਉੱਤੇ ਫੌਜੀ ਹਮਲੇ ਦੇ ਹਾਲਾਤ ਦਾ ਕਿਹੋ ਜਿਹਾ ਅਸਰ ਪਿਆ ਹੋਵੇਗਾ।

ਮੈਂ ਗੱਲ ਕਰ ਰਿਹਾ ਹਾਂ, ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਸਫਾਈ ਮੁਲਾਜ਼ਮ 73 ਸਾਲਾ ਕੇਵਲ ਕੁਮਾਰ ਦੀ।

ਕੇਵਲ ਕੁਮਾਰ ਉਹ ਸਖ਼ਸ਼ ਹਨ, ਜਿਨ੍ਹਾਂ ਨੇ ਹਰਮਿੰਦਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਆਸ-ਪਾਸ ਦੇ ਇਲਾਕੇ ਵਿੱਚ ਲਾਸ਼ਾਂ ਦਾ ਨਿਪਟਾਰਾ ਕਰਨ ਦੀ ਡਿਊਟੀ ਨਿਭਾਈ ਸੀ।

ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ।

ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।

ਕੇਵਲ ਕੁਮਾਰ ਦੱਸਦੇ ਹਨ ਕਿ ਜਦੋਂ ਸਾਕਾ ਨੀਲਾ ਤਾਰਾ ਵਾਪਰਿਆ, ਉਦੋਂ ਉਹ 32 ਸਾਲ ਦੇ ਸਨ।

ਸਬ- ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਕੇਵਲ ਕੁਮਾਰ ਸਾਨੂੰ ਅੰਮ੍ਰਿਤਸਰ ਨਗਰ ਨਿਗਮ ਦੇ ਆਪਣੇ ਪੁਰਾਣੇ ਦਫ਼ਤਰ ਵਿੱਚ ਹੀ ਮਿਲੇ।

ਜਦੋਂ ਉਹ ਆਪਣੀ ਹੱਡਬੀਤੀ ਸਾਡੇ ਨਾਲ ਸਾਂਝੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ਉੱਤੋਂ ਦਰਦ ਸਾਫ਼ ਝਲਕਦਾ ਸੀ, ਇੰਝ ਲੱਗ ਰਿਹਾ ਸੀ ਜਿਵੇਂ ਉਹ ਅੱਜ ਵੀ ਹਾਲਾਤ ਬਾਰੇ ਦੱਸਣ ਤੋਂ ਹਿਚਕਚਾ ਰਹੇ ਹੋਣ।

ਕੇਵਲ ਕੁਮਾਰ ਕਹਿੰਦੇ ਹਨ, "ਕਿਤੇ ਚਾਰ ਲਾਸ਼ਾਂ ਪਈਆਂ ਸਨ, ਕਿਤੇ ਛੇ ਅਤੇ ਕਿਤੇ ਅੱਠ ਗਰਮੀ ਦਾ ਮੌਸਮ ਸੀ, ਮ੍ਰਿਤਕ ਦੇਹਾਂ ਗਲ਼ ਸੜ ਰਹੀਆਂ ਸਨ, ਬਹੁਤ ਬੁਰਾ ਹਾਲ ਸੀ। ਲਾਸ਼ਾਂ ਫੁੱਲ ਗਈਆਂ ਸਨ।"

ਉਹ ਅੱਗੇ ਦੱਸਦੇ ਹਨ, "ਜਦੋਂ ਅਸੀਂ ਬਾਹਵਾਂ ਜਾਂ ਲੱਤਾਂ ਤੋਂ ਲਾਸ਼ ਨੂੰ ਫੜ੍ਹਦੇ ਸੀ ਤਾਂ ਚਮੜੀ ਹੱਥ ਵਿੱਚ ਰਹਿ ਜਾਂਦੀ ਸੀ, ਆਸ-ਪਾਸ ਬਦਬੂ ਫੈਲੀ ਹੋਈ ਸੀ।"

ਪੁਲਿਸ ਨੇ ਗਲ਼ ਰਹੀਆਂ ਲਾਸ਼ਾਂ ਚੁੱਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਅਜਿਹੇ ਮੁਸ਼ਕਲ ਹਾਲਾਤ ਵਿੱਚ ਲਾਸ਼ਾਂ ਦਾ ਨਿਪਟਾਰਾ ਕਰਨ ਲਈ ਫੌਜ ਤੇ ਪ੍ਰਸਾਸ਼ਨ ਨੇ ਨਿਗਮ ਦੇ ਸਫਾਈ ਮੁਲਾਜ਼ਮਾਂ ਦੀ ਡਿਊਟੀ ਲਾਈ।

ਕੇਵਲ ਕੁਮਾਰ ਦੱਸਦੇ ਹਨ 6 ਜੂਨ 1984 ਦੀ ਸਵੇਰ ਨੂੰ ਫੌਜ ਅਤੇ ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਨੂੰ ਘਰੋਂ ਇਸ ਕੰਮ ਵਾਸਤੇ ਲੈਣ ਆਏ ਸਨ।

"ਮੈਂ ਆਪਣੇ ਘਰ ਵਿਹੜੇ ਵਿੱਚ ਬਾਹਰ ਸੁੱਤਾ ਹੋਇਆ ਸੀ। ਮੈਨੂੰ ਫੌਜ ਨੇ ਤੜਕੇ ਪੰਜ ਜਾਂ ਸਾਢੇ ਪੰਜ ਵਜੇ ਉਠਾਇਆ, ਨਾਲ ਡਾਕਟਰ ਰਾਜ ਪਾਲ ਭਾਟੀਆ ਵੀ ਸਨ। ਉੱਥੇ ਹੀ ਮੇਰਾ ਪਾਸ ਬਣਾਇਆ ਗਿਆ ਕਿਉਂਕਿ ਕਰਫਿਊ ਲੱਗਾ ਹੋਇਆ ਸੀ। ਕਿਸੇ ਨੂੰ ਆਉਣ ਜਾਣ ਦੀ ਇਜਾਜ਼ਤ ਨਹੀਂ ਸੀ। ਫਿਰ ਸਾਨੂੰ ਲਾਸ਼ਾਂ ਚੁਕਵਾਉਣ ਲਈ ਕੂੜੇ ਵਾਲੀਆਂ ਤਿੰਨ ਚਾਰ ਟਰਾਲੀਆਂ ਮਿਲ ਗਈਆਂ।"

"ਇੰਝ ਦੁਪਹਿਰ ਤੱਕ ਅਸੀਂ ਲਾਸ਼ਾਂ ਨੂੰ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ।"

ਲਾਸ਼ਾਂ ਚੁੱਕਣ ਵਾਲੇ ਦੱਸਦੇ ਹਨ ਕਿ ਮੰਜ਼ਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਨੀਂਦ ਆਉਣੀ ਬੰਦ ਹੋ ਗਈ ਗਈ ਸੀ।

ਉਨ੍ਹਾਂ ਨੂੰ ਵਾਰ-ਵਾਰ ਮੁਰਦਿਆਂ ਦੇ ਕੋਲ ਹੋਣ ਦੇ ਭੁਲੇਖੇ ਪੈਂਦੇ ਸੀ। ਕਈ ਵਾਰੀ ਆਵਾਜ਼ਾਂ ਵੀ ਸੁਣਦੀਆਂ ਸਨ ਅਤੇ ਕੁਝ ਵੀ ਖਾਣ-ਪੀਣ ਦਾ ਦਿਲ ਨਹੀਂ ਕਰਦਾ ਸੀ।

ਕੇਵਲ ਦੱਸਦੇ ਹਨ, "ਰਾਤ ਨੂੰ ਤਾਂ ਨੀਂਦ ਨਹੀਂ ਸੀ ਆਉਂਦੀ ਹੁੰਦੀ। ਚਾਰ ਪੰਜ ਦਿਨ ਤਾਂ ਏਦਾਂ ਲੱਗਦਾ ਸੀ ਕੋਲ ਕੋਈ (ਮੁਰਦਾ) ਖਲੋਤਾ ਹੈ, ਬੈਠਾ ਹੈ। ਕੋਈ ਪੁੱਛਦਾ ਸੀ ਮੇਰੇ ਵਾਲ ਕਿੱਥੇ ਹਨ।"

ਜਦੋਂ ਉਹ ਇਹ ਕੰਮ ਕਰਨ ਤੋਂ ਇਨਕਾਰ ਕਰਦੇ ਤਾਂ ਉਨ੍ਹਾਂ ਨੂੰ ਸ਼ਰਾਬ ਪਿਆਈ ਜਾਂਦੀ ਸੀ, ਪੁਲਿਸ ਥਾਣਿਆਂ ਵਿੱਚੋਂ ਸ਼ਰਾਬ ਦਿੱਤੀ ਜਾਂਦੀ ਅਤੇ ਸ਼ਰਾਬੀ ਕਰ ਕੇ ਲਾਸ਼ਾਂ ਚੁਕਵਾਈਆਂ ਜਾਂਦੀਆਂ ਸਨ।

ਕੇਵਲ ਕੁਮਾਰ ਕਹਿੰਦੇ ਹਨ, "ਵੈਸੇ ਵੀ ਕੋਈ ਬੰਦਾ ਆਮ ਹਾਲਤ ਵਿੱਚ ਅਜਿਹਾ ਕੰਮ ਕਰ ਹੀ ਨਹੀਂ ਸਕਦਾ, ਕੋਈ ਜਾਣ ਵਾਸਤੇ ਤਿਆਰ ਨਹੀਂ ਸੀ, ਅਸੀਂ ਸਫਾਈ ਵਾਲੇ ਮਜ਼ਦੂਰ ਸੀ, ਅਸੀਂ ਹੁਕਮ ਅਦੂਲੀ ਕਿਵੇ ਕਰਦੇ।"

ਕੈਮਰੇ ਉੱਤੇ ਨਾ ਆਉਣ ਦੀ ਸ਼ਰਤ ਉੱਤੇ ਇੱਕ ਹੋਰ ਸਫਾਈ ਸੇਵਕ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਦੇ ਨੇੜਲੇ ਅਖਾੜਿਆਂ ਵਿੱਚ ਕੁਸ਼ਤੀ ਸਿੱਖਦਾ ਸੀ।

ਉਨ੍ਹਾਂ ਨੂੰ ਫੌਜ ਨੇ ਜ਼ਬਰੀ ਇਸ ਕੰਮ ਉੱਤੇ ਲਗਾਇਆ, ਪਰ ਉਹ ਮੌਕਾ ਮਿਲਦਿਆਂ ਹੀ ਭੱਜ ਕੇ ਲੁਕ ਗਿਆ।

ਉਹ ਉਸ ਸਮੇਂ ਬੇਰੁਜ਼ਗਾਰ ਸੀ, ਉਸ ਨੂੰ ਲ਼ਾਸ਼ਾਂ ਚੁੱਕਣ ਬਦਲੇ ਨਗਰ ਨਿਗਮ ਵਿੱਚ ਪੱਕੀ ਨੌਕਰੀ ਦਾ ਲਾਲਚ ਦਿੱਤਾ ਗਿਆ ਸੀ। ਪਰ ਉਸ ਨੇ ਭੱਜਣਾ ਹੀ ਬਿਹਤਰ ਸਮਝਿਆ।

ਇਸ ਤਰ੍ਹਾਂ ਦੇ ਕਈ ਹੋਰ ਸਫਾਈ ਮੁਲਾਜ਼ਮਾਂ ਨਾਲ ਸਾਡੀ ਮੁਲਾਕਾਤ ਹੋਈ, ਪਰ ਉਨ੍ਹਾਂ ਇਸ ਮਸਲੇ ਉੱਤੇ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਇਨ੍ਹਾਂ ਵਿੱਚੋਂ ਕਈਆਂ ਨੇ ਆਫ਼ ਦਾ ਰਿਕਾਰਡ ਦੱਸਿਆ, "ਅਸੀਂ ਤਾਂ ਫਸੇ ਹੋਏ ਸੀ, ਪਰ ਸਾਡੇ ਉੱਤੇ ਲਾਸ਼ਾਂ ਨੂੰ ਲੁੱਟਣ ਅਤੇ ਸ਼ਰਾਬ ਪੀ ਕੇ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਜਿਹੇ ਇਲਜ਼ਾਮ ਲੱਗਦੇ ਹਨ।"

ਇਹੀ ਕਾਰਨ ਹੈ ਕਿ ਇਹ ਲੋਕ ਅੱਜ ਵੀ ਇਸ ਬਾਰੇ ਗੱਲ ਕਰਨ ਤੋਂ ਕੰਨੀ ਕਤਰਾਉਂਦੇ ਹਨ।

ਕੇਵਲ ਕੁਮਾਰ ਦੱਸਦੇ ਹਨ ਕਿ ਲਾਸ਼ਾਂ ਹਰਮਿੰਦਰ ਸਾਹਿਬ ਕੰਪਲੈਕਸ ਦੇ ਅੰਦਰੋਂ ਅਤੇ ਬਾਹਰ ਬਾਜ਼ਾਰਾਂ ਵਿੱਚੋਂ ਵੀ ਮਿਲੀਆਂ ਸਨ। ਦਰਬਾਰ ਸਾਹਿਬ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ। ਅੰਦਰ ਪਰਿਕਰਮਾ ਵਿੱਚ ਵੀ ਲਾਸ਼ਾਂ ਸਨ।

"ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਵੀ ਲਾਸ਼ਾਂ ਸਨ। ਕਣਕ ਸਾਰੀ ਲਹੂ ਨਾਲ ਭਿੱਜੀ ਹੋਈ ਸੀ। ਸਰੋਵਰ ਵਿੱਚੋਂ ਵੀ ਲਾਸ਼ਾਂ ਮਿਲੀਆਂ ਸਨ। ਪਰ ਉਹ ਫੌਜੀਆਂ ਨੇ ਆਪ ਹੀ ਕਿਸੇ ਢੰਗ ਨਾਲ ਬਾਹਰ ਕੱਢ ਦਿੱਤੀਆਂ ਸਨ। ਕਿਉਂਕਿ ਅਸੀਂ ਕਹਿ ਦਿੱਤਾ ਸੀ ਕਿ ਅਸੀਂ ਅੰਦਰੋਂ ਲਾਸ਼ਾਂ ਨਹੀਂ ਕੱਢਾਂਗੇ। ਸਾਡੇ ਕਿਸੇ ਵੀ ਬੰਦੇ ਨੂੰ ਤੈਰਨਾ ਨਹੀਂ ਆਉਂਦਾ ਸੀ।"

ਕੇਵਲ ਕੁਮਾਰ ਮੁਤਾਬਕ, "ਉਨ੍ਹਾਂ ਨੇ ਮਾਈ ਸੇਵਾ ਬਾਜ਼ਾਰ, ਕਾਠੀਆਂ ਆਲੇ ਬਾਜ਼ਾਰ, ਆਟਾ ਮੰਡੀ ਅਤੇ ਘੰਟਾ ਘਰ ਚੌਕ ਵਿੱਚੋਂ ਵੀ ਲਾਸ਼ਾਂ ਚੁੱਕੀਆਂ ਸਨ। ਇਨ੍ਹਾਂ ਵਿੱਚ ਕਈ ਆਮ ਸ਼ਰਧਾਲੂ ਲੱਗ ਰਹੇ ਸਨ।"

ਕੇਵਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਕੋਲ ਮਨੁੱਖੀਂ ਦੇਹਾਂ ਨੂੰ ਕੂੜੇ ਵਾਲੀਆਂ ਟਰਾਲੀਆਂ ਵਿੱਚ ਪਸ਼ੂਆਂ ਵਾਂਗ ਸੁੱਟ ਕੇ ਲੈ ਕੇ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ, ਨਾ ਹੀ ਮਨੁੱਖੀ ਸਰੀਰਾਂ ਨੂੰ ਸਾਂਭਣ ਲਈ ਕੋਈ ਕੱਪੜਾ ਵਗੈਰਾ ਦਿੱਤਾ ਜਾਂਦਾ ਸੀ।

"ਸਾਨੂੰ ਹਰ ਰੋਜ਼ ਸਿਰਫ਼ ਦੋ ਮੀਟਰ ਕੱਪੜਾ ਮਿਲਦਾ ਸੀ, ਆਪਣੇ ਮੂੰਹ ਨਾਲ ਬੰਨ੍ਹਣ ਲਈ ਤਾਂ ਜੋ ਅਸੀਂ ਬਦਬੂ ਵਿੱਚ ਕੰਮ ਕਰ ਸਕੀਏ।"

ਕੇਵਲ ਦੱਸਦੇ ਹਨ ਕਿ ਇੱਕ ਟਰਾਲੀ ਵਿੱਚ ਲਗਭਗ ਦਸ ਲਾਸ਼ਾਂ ਪੈ ਜਾਂਦੀਆਂ ਸਨ।

ਕੇਵਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ਾਂ ਫੌਜ ਦੀ ਨਿਗਰਾਨੀ ਵਿੱਚ ਚੁੱਕੀਆਂ ਸਨ। ਫੌਜ ਦੇ ਦੋ-ਚਾਰ ਜਵਾਨ ਸਾਰਾ ਸਮਾਂ ਉਨ੍ਹਾਂ ਨਾਲ ਹੁੰਦੇ ਸੀ।

ਪੂਰੇ ਸ਼ਹਿਰ ਨੂੰ ਸੈਕਟਰਾਂ ਵਿੱਚ ਵੰਡ ਕੇ ਸਫਾਈ ਮੁਲਾਜ਼ਮਾਂ ਦੀਆਂ ਟੋਲੀਆਂ ਬਣਾ ਕੇ ਏਰੀਏ ਅਲਾਟ ਕਰ ਦਿੱਤੇ ਗਏ ਸਨ। ਫੌਜੀ ਉਨ੍ਹਾਂ ਨੂੰ ਲਾਸ਼ਾਂ ਕੋਲ ਲੈ ਕੇ ਜਾਂਦੇ ਅਤੇ ਉਹ ਚੁੱਕ ਕੇ ਟਰਾਲੀਆਂ ਵਿੱਚ ਭਰ ਲੈਂਦੇ।

ਕੇਵਲ ਦੱਸਦੇ ਹਨ ਕਿ ਲਾਸ਼ਾਂ ਚੁੱਕਣ ਵਾਸਤੇ ਤਿੰਨ ਤੋਂ ਚਾਰ ਦਿਨ ਲੱਗੇ। ਇੱਕ ਟਰਾਲੀ ਵਿੱਚ ਲਗਭਗ ਦਸ ਲਾਸ਼ਾਂ ਪੈ ਜਾਂਦੀਆਂ ਸਨ। ਇਹ ਲਾਸ਼ਾਂ ਭਰ ਕੇ ਪੋਸਟਮਾਰਟਮ ਵਾਸਤੇ ਸਰਕਾਰੀ ਮੈਡੀਕਲ ਕਾਲਜ ਵਿੱਚ ਭੇਜੀਆਂ ਜਾਂਦੀਆਂ ਸਨ।

ਕੇਵਲ ਦੱਸਦੇ ਹਨ "ਲਾਸ਼ਾਂ ਇੰਨੀ ਬਦਬੂ ਮਾਰਦੀਆਂ ਸਨ ਕਿ ਪਾਣੀ ਨਾਲ ਫਰਸ਼ ਧੋਣ ਉੱਤੇ ਵੀ ਬਦਬੂ ਨਹੀਂ ਜਾਂਦੀ ਸੀ। ਸਾਡੇ ਆਪਣੇ ਸਰੀਰ ਵਿੱਚੋਂ ਮੁਸ਼ਕ ਆਉਣ ਲੱਗ ਪਈ ਸੀ।"
ਕੇਵਲ ਮੁਤਾਬਕ ਲਾਸ਼ਾਂ ਵਿੱਚ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਸ਼ਾਮਲ ਹਨ।

ਕੇਵਲ ਕੁਮਾਰ ਕਹਿੰਦੇ ਹਨ ਕਿ ਜਦੋਂ ਉਹ ਲਾਸ਼ਾਂ ਚੁੱਕ ਰਹੇ ਸੀ ਤਾਂ ਉਨ੍ਹਾਂ ਨੂੰ ਥੜਾ ਸਾਹਿਬ ਕੋਲ 1-2 ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲੇ ਸਨ। ਜੋ ਪਹਿਲੀ ਨਜ਼ਰੇ ਲਾਸ਼ਾਂ ਪ੍ਰਤੀਤ ਹੋ ਰਹੇ ਸਨ।

ਕੇਵਲ ਦੱਸਦੇ ਹਨ, "ਮਾਈ ਸੇਵਾ ਤੋਂ ਥੜਾ ਸਾਹਿਬ ਨੂੰ ਜਾਂਦੇ ਰਾਸਤੇ ਵਿੱਚ ਪੰਜ-ਛੇ ਵਿਅਕਤੀ ਮੁਰਦਾ ਪਏ ਸਨ। ਪਰ ਉਨ੍ਹਾਂ ਵਿੱਚ ਇੱਕ-ਦੋ ਵਿਅਕਤੀ ਅਜੇ ਜ਼ਿੰਦਾ ਸਨ। ਫੌਜ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ ਸੀ।"

ਰਮੇਸ਼ ਇੰਦਰ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਉਸ ਸਮੇਂ ਇੱਕ ਜ਼ਖ਼ਮੀ ਵਿਅਕਤੀ ਲਾਸ਼ਾਂ ਦੇ ਨਾਲ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਪਹੁੰਚ ਗਿਆ ਸੀ। ਉਹ ਮੁਰਦਾ ਲੱਗ ਰਿਹਾ ਸੀ।

"ਜਦੋਂ ਡਾਕਟਰਾਂ ਨੇ ਪੋਸਟਮਾਰਟਮ ਕਰਨ ਵਾਸਤੇ ਆਪਣੇ ਔਜ਼ਾਰ ਉਸ ਦੇ ਸਰੀਰ ਵਿੱਚ ਖਭੋਏ, ਉਹ ਚੀਕਿਆ। ਡਾਕਟਰਾਂ ਨੂੰ ਅਹਿਸਾਸ ਹੋਇਆ ਕਿ ਉਹ ਜ਼ਿੰਦਾ ਹੈ। ਫਿਰ ਉਸ ਨੂੰ ਇਲਾਜ ਕਰ ਕੇ ਘਰ ਭੇਜ ਦਿੱਤਾ ਗਿਆ ਸੀ।"

ਰਮੇਸ਼ ਇੰਦਰ ਦੱਸਦੇ ਹਨ ਕਿ ਮੁਰਦਾਘਰ ਵਿੱਚ ਪੋਸਟਮਾਰਟਮ ਵਾਸਤੇ ਅੱਠ ਲਾਸ਼ਾਂ ਅਜਿਹੀਆਂ ਪਹੁੰਚੀਆਂ ਸਨ, ਜਿਨ੍ਹਾਂ ਦੇ ਹੱਥ ਬੰਨੇ ਹੋਏ ਸਨ।

ਉਹ ਕਹਿੰਦੇ ਹਨ, "ਮੈਂ ਅੰਮ੍ਰਿਤਸਰ ਦੇ ਮੈਡੀਕਲ ਅਫਸਰ ਡਾ. ਦਲਬੀਰ ਨੂੰ ਇੱਕ ਚਿੱਠੀ ਲਿਖ ਕੇ ਪੁੱਛਿਆ ਸੀ ਅਤੇ ਉਨ੍ਹਾਂ ਦੱਸਿਆ ਸੀ ਕਿ 8 ਲਾਸ਼ਾਂ ਦੇ ਹੱਥ ਪਿੱਛੇ ਬੰਨੇ ਹੋਏ ਸਨ।"

ਕੇਵਲ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ 1000 ਦੇ ਕਰੀਬ ਲਾਸ਼ਾਂ ਢੋਈਆਂ ਗਈਆਂ ਸਨ।

ਰਮੇਸ਼ ਇੰਦਰ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਲਾਸ਼ਾਂ ਦੇ ਸਸਕਾਰ ਦਾ ਕੰਮ ਅਕਸਰ ਆਲੋਚਨਾ ਦਾ ਕਾਰਨ ਬਣਿਆ।

ਕੁਝ ਇਤਿਹਾਸਕਾਰਾਂ ਨੇ ਇਸ ਨੂੰ ਦਿਲ ਦਹਿਲਾ ਦੇਣ ਵਾਲਾ ਬਿਰਤਾਂਤ ਦੱਸਿਆ ਕਿ ਕਿਸ ਤਰ੍ਹਾਂ ਮ੍ਰਿਤਕਾਂ ਨੂੰ ਕੂੜੇ ਦੇ ਟਰੱਕਾਂ ਵਿੱਚ ਢੋਇਆ ਗਿਆ ਅਤੇ ਸਮੂਹਿਕ ਸੰਸਕਾਰ ਕੀਤਾ ਗਿਆ।

ਪੱਤਰਕਾਰ ਹਰਮਨਦੀਪ ਸਿੰਘ ਬੀਬੀਸੀ ਦੀ ਰਿਪੋਰਟ ਵਿੱਚੋਂ ਕੁਝ ਅੰਸ਼

ਅਧੂਰਾ ਸਫ਼ਰਰਾਜੋ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ। ਉਹ ਸੁਪਨੇ ਦੇਖਦੀ ਸੀ ਕਿ ਵਿਆਹ ਦੇ ਬਾਅਦ ਉਸਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਹੋਵੇ...
19/09/2025

ਅਧੂਰਾ ਸਫ਼ਰ

ਰਾਜੋ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ। ਉਹ ਸੁਪਨੇ ਦੇਖਦੀ ਸੀ ਕਿ ਵਿਆਹ ਦੇ ਬਾਅਦ ਉਸਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਹੋਵੇਗੀ। ਉਸਦਾ ਪਤੀ, ਗੁਰਮੇਲ, ਦਿਲੋਂ ਚੰਗਾ ਸੀ, ਪਰ ਘਰ ਦੇ ਹਾਲਾਤ ਕਮਜ਼ੋਰ ਸਨ। ਉਹ ਦੋਵੇਂ ਸੋਚਦੇ ਸਨ ਕਿ ਮਿਲ ਕੇ ਮਿਹਨਤ ਕਰਾਂਗੇ, ਤੇ ਆਪਣਾ ਘਰ-ਪਰਿਵਾਰ ਸੁੱਖੀ ਬਣਾਵਾਂਗੇ।

ਰਾਜੋ ਨੂੰ ਲਿਖਣ-ਪੜ੍ਹਨ ਦਾ ਬਹੁਤ ਸ਼ੌਕ ਸੀ। ਪਰਿਵਾਰ ਦੀਆਂ ਜ਼ਿੰਮੇਵਾਰੀਆਂ ਕਾਰਨ ਉਸਦੇ ਸੁਪਨੇ ਹੌਲੀ-ਹੌਲੀ ਪਿੱਛੇ ਰਹਿ ਗਏ। ਦਿਨ-ਰਾਤ ਉਹ ਘਰ, ਬੱਚਿਆਂ ਅਤੇ ਖੇਤਾਂ ਦੇ ਕੰਮ ਵਿੱਚ ਖੁਦ ਨੂੰ ਖਪਾਉਂਦੀ ਰਹੀ। ਗੁਰਮੇਲ ਹਮੇਸ਼ਾ ਕਹਿੰਦਾ,
“ਰਾਜੋ, ਸਾਡਾ ਸਮਾਂ ਜ਼ਰੂਰ ਬਦਲੇਗਾ, ਫਿਰ ਤੂੰ ਆਪਣੇ ਸੁਪਨੇ ਪੂਰੇ ਕਰੀਂ।”

ਪਰ ਉਹ ਸਮਾਂ ਕਦੇ ਨਾ ਆਇਆ।

ਇੱਕ ਦਿਨ ਗੁਰਮੇਲ ਖੇਤਾਂ ਵਿੱਚ ਕੰਮ ਕਰਦੇ-ਕਰਦੇ ਅਚਾਨਕ ਡਿੱਗ ਪਿਆ। ਡਾਕਟਰਾਂ ਨੇ ਕਿਹਾ—ਦਿਲ ਦਾ ਦੌਰਾ ਪਿਆ ਸੀ। ਗੁਰਮੇਲ ਬਚ ਨਾ ਸਕਿਆ।

ਰਾਜੋ ਦੀ ਦੁਨੀਆ ਇੱਕ ਪਲ ਵਿੱਚ ਢਹਿ ਗਈ। ਘਰ ਦੇ ਸਾਰੇ ਫ਼ਰਜ਼ ਹੁਣ ਉਸਦੇ ਸਿਰ ਆ ਪਏ। ਉਹ ਆਪਣੇ ਹੰਝੂ ਛੁਪਾ ਕੇ ਬੱਚਿਆਂ ਲਈ ਮਜ਼ਬੂਤ ਬਣੀ ਰਹੀ। ਰਾਤ ਨੂੰ, ਜਦ ਸਭ ਸੋ ਜਾਂਦੇ, ਉਹ ਚੁੱਪ-ਚਾਪ ਉਸ ਪੁਰਾਣੇ ਖ਼ਤ ਨੂੰ ਵੇਖਦੀ ਜੋ ਗੁਰਮੇਲ ਨੇ ਉਸਨੂੰ ਕਦੇ ਲਿਖਿਆ ਸੀ:

*“ਸਪਨੇ ਨਾ ਛੱਡੀਂ, ਰਾਜੋ। ਜ਼ਿੰਦਗੀ ਇੱਕ ਦਿਨ ਸਾਨੂੰ ਮੌਕਾ ਜ਼ਰੂਰ ਦੇਵੇਗੀ।”*

ਪਰ ਰਾਜੋ ਨੂੰ ਪਤਾ ਸੀ—ਉਸਦਾ ਸਫ਼ਰ ਹੁਣ ਅਧੂਰਾ ਰਹਿ ਗਿਆ ਹੈ। ਗੁਰਮੇਲ ਦੇ ਬਿਨਾਂ ਉਹ ਸੁਪਨੇ ਸਿਰਫ਼ ਕਾਗਜ਼ਾਂ ਤੱਕ ਹੀ ਰਹਿ ਜਾਣਗੇ।

ਰਾਜੋ ਬਾਹਰੋਂ ਸਭ ਲਈ ਮਜ਼ਬੂਤ ਬਣੀ ਰਹੀ, ਪਰ ਅੰਦਰੋਂ ਹਰ ਰੋਜ਼ ਟੁੱਟਦੀ ਰਹੀ। ਉਸਦੀ ਹੰਸੀ ਕਦੇ ਵਾਪਸ ਨਾ ਆਈ।


#ਪੋਸਟ

😢"ਮਾਸੂਮ ਹਰਵੀਰ" ਦੇ "ਕ/-ਤਲ" ਨੂੰ ਫੜਨ ਵਾਲਾ "ਪੁਲਿਸ ਮੁਲਾਜ਼ਮ" ਰੋਂਦਾ ਹੋਇਆ ਕਹਿੰਦਾ ਮੈਂ "ਤਿੰਨ ਦਿਨ" ਤੋਂ "ਰੋਟੀ ਨਹੀਂ ਖਾਧੀ" ਮੈਨੂੰ ਵਾਰ ਵ...
18/09/2025

😢"ਮਾਸੂਮ ਹਰਵੀਰ" ਦੇ "ਕ/-ਤਲ" ਨੂੰ ਫੜਨ ਵਾਲਾ "ਪੁਲਿਸ ਮੁਲਾਜ਼ਮ" ਰੋਂਦਾ ਹੋਇਆ ਕਹਿੰਦਾ ਮੈਂ "ਤਿੰਨ ਦਿਨ" ਤੋਂ "ਰੋਟੀ ਨਹੀਂ ਖਾਧੀ" ਮੈਨੂੰ ਵਾਰ ਵਾਰ "ਹਰਵੀਰ" ਦਾ ਉਹ "ਚਿਹਰਾ" ਦਿਖਾਈ ਦਿੰਦਾ ਜਿਸ ਵਿੱਚ ਉਸਨੇ "ਦੰਦਾਂ ਥੱਲੇ ਜੀਭ" ਦੱਬੀ ਹੋਈ ਸੀ। ਕਿੰਨਾ "ਔਖਾ" ਹੋਇਆ ਹੋਣਾ "ਭੋਰਾ ਦਾ ਜਵਾਕ"। ਮੁਲਾਜ਼ਮ "ਭਾਵਕ" ਹੋ ਕੇ ਕਹਿੰਦਾ ਜਦੋਂ ਮੈਂ "ਲਾ/ਸ਼" ਦੇਖੀ ਤਾਂ ਮੇਰੇ "ਲੂੰ ਕੰਡੇ" ਖੜੇ ਹੋ ਗਏ ਤੇ ਅੱਖਾਂ ਵਿੱਚੋਂ "ਪਰਲ ਪਰਲ ਹੰਝੂ" ਡਿੱਗਣ ਲੱਗ ਪਏ। ਮੈਂ ਆਪਣੇ "ਨੌਕਰੀ" ਦੌਰਾਨ ਇਨਾ "ਭੈੜਾ ਕ/_ਤਲ" ਨਹੀਂ ਵੇਖਿਆ ਸੀ

ਇਹ ਬੱਚਾ ਸ਼ੇਰਪੁਰ ਬੱਸ ਅੱਡੇ ਵਿੱਚ ਭਈਆ ਚੱਕੀ ਬੈਠਾ ਹੈ,,ਜਦੋਂ ਪੁੱਛਿਆ ਗਿਆ ਬੱਚੇ ਬਾਰੇ, ਕਿਤੇ ਕਿਹੜੇ ਪਿੰਡ ਦਾ ਨਾਮ ਲੈਂਦਾ ਕਿਤੇ ਕਿਹੜੇ ਦਾ ਪਿ...
15/09/2025

ਇਹ ਬੱਚਾ ਸ਼ੇਰਪੁਰ ਬੱਸ ਅੱਡੇ ਵਿੱਚ ਭਈਆ ਚੱਕੀ ਬੈਠਾ ਹੈ,,ਜਦੋਂ ਪੁੱਛਿਆ ਗਿਆ ਬੱਚੇ ਬਾਰੇ, ਕਿਤੇ ਕਿਹੜੇ ਪਿੰਡ ਦਾ ਨਾਮ ਲੈਂਦਾ ਕਿਤੇ ਕਿਹੜੇ ਦਾ ਪਿੰਡ ਇਹ ਫੋਟੋ ਨੂੰ ਵੱਧ ਤੋਂ ਵੱਧ ਗਰੁੱਪ ਵਿੱਚ ਸ਼ੇਅਰ ਦਿਉ , ਤਾਂ ਜੋ ਬੱਚੇ ਦੇ ਪਰਿਵਾਰ ਤੱਕ ਪਹੁੰਚ ਸਕੇ ,ਹੱਥ ਬੰਨ ਕੇ ਬੇਨਤੀ ਹੈ,।।
Copy


Address

Nawanshahr

Website

Alerts

Be the first to know and let us send you an email when Anu posts news and promotions. Your email address will not be used for any other purpose, and you can unsubscribe at any time.

Share