
25/06/2025
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਗਿਰਫਤਾਰ
ਬਲਬੇੜਾ ਚੌਂਕੀ ਦੇ ਇੰਚਾਰਜ ਜੈਦੀਪ ਸ਼ਰਮਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਕਰੀਬ 6 ਵਜੇ ਸ਼ਾਮੀ ਜਫਰਪੁਰ ਤੋਂ ਬਲਵੇੜਾ ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇੱਕ ਵਿਅਕਤੀ ਨੂੰ ਚੈਕਿੰਗ ਦੌਰਾਨ ਰੋਕਿਆ ਗਿਆ ਤਾਂ ਉਸ ਕੋਲੋਂ 110 ਨਸ਼ੀਲੀਆਂ ਗੋਲੀਆਂ ਪ੍ਰਾਪਤ ਹੋਈਆਂ ਜੋ ਕਿ ਉਸ ਵਿਅਕਤੀ ਦੇ ਦੱਸਣ ਦੇ ਮੁਤਾਬਿਕ ਉਹ ਗੋਲੀਆਂ ਹਰਿਆਣਾ ਸਾਈਡ ਤੋਂ ਲੈ ਕੇ ਆਇਆ ਸੀ ਜੈਦੀਪ ਸ਼ਰਮਾ ਤੇ ਉਹਨਾਂ ਦੀ ਟੀਮ ਏਐਸਆਈ ਕੁਲਦੀਪ ਸਿੰਘ ਏਐਸਆਈ ਗੁਰਬਾਜ ਸਿੰਘ ਤੇ ਮੰਗਤ ਸਿੰਘ ਜਿਸਨੇ ਇਸ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਪੁਲਿਸ ਦੀ ਪੁੱਛਗਿਛ ਦੇ ਦੌਰਾਨ ਪਤਾ ਚੱਲਿਆ ਕਿ ਉਕਤ ਵਿਅਕਤੀ ਦਾ ਨਾਮ ਅਮਨ ਪੁੱਤਰ ਸ਼ੌਂਕੀ ਰਾਮ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ