Gravity Publication

Gravity Publication ਪਬਲੀਕੇਸ਼ਨ

ਕਈ ਵਾਰ ਹਨੇਰੀ ਇਸ ਤਰ੍ਹਾਂ ਦੀ ਵੀ ਹੁੰਦੀ ਹੈ। ਜਦੋਂ ਤੇਜ ਹਵਾ ਘੱਟੇ ਦੀ ਥਾਂ ਤੁਹਾਡਾ ਸਿਰ ਅਮਲਤਾਸ ਦੀਆਂ ਪੰਖੜੀਆਂ ਨਾਲ ਭਰ ਦਿੰਦੀ ਹੈ...
30/05/2025

ਕਈ ਵਾਰ ਹਨੇਰੀ ਇਸ ਤਰ੍ਹਾਂ ਦੀ ਵੀ ਹੁੰਦੀ ਹੈ। ਜਦੋਂ ਤੇਜ ਹਵਾ ਘੱਟੇ ਦੀ ਥਾਂ ਤੁਹਾਡਾ ਸਿਰ ਅਮਲਤਾਸ ਦੀਆਂ ਪੰਖੜੀਆਂ ਨਾਲ ਭਰ ਦਿੰਦੀ ਹੈ...

ਸਾਨੂੰ ਵੀ ਅਕਸਰ ਓਹਨਾ ਥਾਵਾਂ ਦੀ ਯਾਦ ਸਭ ਤੋਂ ਜਿਆਦਾ ਆਉਂਦੀ ਹੈ ਜਿੱਥੇ ਅਸੀਂ ਕਦੇ ਨਹੀਂ ਜਾਣਾ ਹੁੰਦਾ...
29/05/2025

ਸਾਨੂੰ ਵੀ ਅਕਸਰ ਓਹਨਾ ਥਾਵਾਂ ਦੀ ਯਾਦ ਸਭ ਤੋਂ ਜਿਆਦਾ ਆਉਂਦੀ ਹੈ ਜਿੱਥੇ ਅਸੀਂ ਕਦੇ ਨਹੀਂ ਜਾਣਾ ਹੁੰਦਾ...

ਆਖਦੇ ਨੇ, ਦੋ ਜੁਲਾਈ 1961 ਨੂੰ  ਖੁਦ ਨੂੰ ਗੋਲੀ ਮਾਰ ਕੇ ਖਤਮ ਕਰਨ ਤੋਂ ਪਹਿਲਾਂ ਇੱਕ ਸਾਲ ਹੈਮਿੰਗਵੇ ਨੇ ਖਾਲੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰਨ...
28/05/2025

ਆਖਦੇ ਨੇ, ਦੋ ਜੁਲਾਈ 1961 ਨੂੰ  ਖੁਦ ਨੂੰ ਗੋਲੀ ਮਾਰ ਕੇ ਖਤਮ ਕਰਨ ਤੋਂ ਪਹਿਲਾਂ ਇੱਕ ਸਾਲ ਹੈਮਿੰਗਵੇ ਨੇ ਖਾਲੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰਨ ਦਾ ਅਭਿਆਸ ਕੀਤਾ ਸੀ। ਕਿੰਨਾ ਔਖਾ ਹਜ਼ਮ ਹੁੰਦਾ ਜਦ ਦੂਜੀ ਗੱਲ ਇਹ ਵੀ ਧਿਆਨ ਚ ਆਉਂਦੀ ਹੈ ਕਿ ਇਹ ਉਹੀ ਹੈਮਿੰਗਵੇ ਸੀ  ਜਿਸਨੇ ਬੁੱਢਾ ਅਤੇ ਸਮੁੰਦਰ ਦਾ ਸੇੰਟਿਯਾਗੋ ਰਚਿਆ ਸੀ। ਇਹ ਉਹੀ ਗ੍ਰੀਨ ਹਿਲਸ ਆਫ਼ ਅਫਰੀਕਾ ਲਿਖਣ ਵਾਲਾ ਹੈ, ਜਿਸਨੇ ਇੱਕ ਇੱਕ ਪਾਤਰ ਘਟਨਾ ਨੂੰ ਅਫਰੀਕਾ ਦੇ ਜੰਗਲਾਂ ਵਿੱਚ ਜੀਉ ਕੇ ਲਿਖਿਆ ਸੀ। ਜਿਸਦੇ ਫ਼ੇਅਰਵੇਲ ਆਰਮਜ਼ ਨੂੰ  ਆਪਣੀ ਨਰਸ ਪ੍ਰੇਮਿਕਾ ਅਤੇ ਯੁੱਧ ਦਾ ਸਵੈ ਜੀਵਿਆ ਬਿ੍ਰਤਾਂਤ ਪ੍ਰਭਾਵਿਤ ਕਰਦਾ ਹੈ। ਹੈਮਿੰਗਵੇ ਦੇ ਚਾਰ ਵਿਆਹ ਹੋਏ ਅਤੇ ਸਫਲ ਅਸਫਲ ਪ੍ਰੇਮ ਸਬੰਧਾਂ ਦੀ ਤਾਂ ਗਿਣਤੀ ਹੀ ਨਹੀਂ।

ਜਿਉਣ ਦੀ ਲਾਲਸਾ ਨਾਲ ਭਰੇ ਪਾਤਰ ਸਿਰਜਦਾ ਲੇਖਕ ਖੁਦ  ਜਿੰਦਗੀ ਵਿਚੋਂ ਵੀ ਕਿਸੇ ਹੋਰ ਬੇਹਤਰੀਨ ਜਿੰਦਗੀ ਦੀ ਤਲਾਸ਼ ਤੋਂ ਅੱਕਿਆ ਘੋਰ ਨਿਰਾਸ਼ਾ ਚ ਚਲਾ ਗਿਆ। ਹੈਮਿੰਗਵੇ ਦਾ ਇਕ ਜੀਵਨੀਕਾਰ ਲਿਖਦਾ ਹੈ ਕਿ ਇੱਕ ਵੇਲੇ ਓਹ ਸਾਰਾ ਕੁਝ ਪਾ ਲੈਣ ਦੀ ਲਾਲਸਾ ਰੱਖਦਾ ਦੂਜੇ ਹੀ ਪਲ ਇਸਤੋਂ ਬਿਲਕੁਲ ਉਲਟ ਕੁਝ ਵੀ ਨਾ ਹੋਣ ਦੀ। ਇਹ ਮਨੋਦਸ਼ਾ ਦਾ ਉਲਝਿਆ ਹੋਇਆ ਰੂਪ ਸੀ। ਹੈਮਿੰਗਵੇ ਦੀ  ਲੇਖਣੀ ਵਿਚ ਜਿੰਨ੍ਹੀ ਪੂਰਨਤਾ ਸੀ,  ਜਿੰਦਗੀ ਚ ਓਸ ਤੋਂ ਕਿਤੇ ਜਿਆਦਾ ਤਲਾਸ਼  ਸੀ। ਹੋ ਸਕਦਾ ਹੈ ਆਹੀ ਕਾਰਣ ਹੋਵੇ।

ਹੈਮਿੰਗਵੇ ਇਸ ਕੜੀ ਦਾ ਪਹਿਲਾਂ ਜਾਂ ਆਖਰੀ ਲੇਖਕ ਨਹੀਂ, ਸਿਲਵੀਆ ਪਲਾਥ, ਡਿ ਨੇਰਵਲ, ਵਰਜ਼ਨੀਆ ਵੁਲਫ, ਸੀਜ਼ਰ ਪਾਵੇਸ ਆਦਿ ਕਿੰਨੇ ਹੀ ਹੋਰ ਹਨ ਜਿਹੜੇ ਆਸ਼ਾ ਸਿਰਜਦੇ ਸਿਰਜਦੇ ਖੁਦ ਨਿਰਾਸ਼ਾ ਦੀ ਭੇਂਟ ਹੋਏ ਹਨ...

28/05/2025
ਲੋਕ ਸੋਚਦੇ ਨੇ ਕਿ ਇੰਟੀਮੈਸੀ (intimacy) ਦਾ ਮਤਲਬ ਸਿਰਫ ਸੇਕ੍ਸ ਹੈ ਪਰ ਅਸਲ ਅੰਤਰੰਗਤਾ ਸੱਚ ਬਾਰੇ ਸੱਚ ਬਾਰੇ ਹੁੰਦੀ ਹੈ। ਜਦੋਂ ਤੁਹਾਨੂੰ ਇਹ ਇਹ...
23/05/2025

ਲੋਕ ਸੋਚਦੇ ਨੇ ਕਿ ਇੰਟੀਮੈਸੀ (intimacy) ਦਾ ਮਤਲਬ ਸਿਰਫ ਸੇਕ੍ਸ ਹੈ ਪਰ ਅਸਲ ਅੰਤਰੰਗਤਾ ਸੱਚ ਬਾਰੇ ਸੱਚ ਬਾਰੇ ਹੁੰਦੀ ਹੈ। ਜਦੋਂ ਤੁਹਾਨੂੰ ਇਹ ਇਹਸਾਸ ਹੁੰਦਾ ਹੈ ਇਕ ਤੁਸੀਂ ਕਿਸੇ ਨੂੰ ਆਪਣਾ ਸੱਚ ਦੱਸ ਸਕਦੇ ਹੋ, ਜਦੋਂ ਤੁਸੀਂ ਖੁਦ ਨੂੰ ਪੂਰੀ ਤਰ੍ਹਾਂ ਉਸ ਦੇ ਸਾਹਮਣੇ ਰੱਖ ਸਕਦੇ ਹੋ, ਅਤੇ ਜਦੋਂ ਤੁਸੀਂ ਉਸ ਸਾਮ੍ਹਣੇ ਨੰਗੇ ਸੱਚੇ ਖੜ੍ਹੇ ਹੁੰਦੇ ਹੋ ਅਤੇ ਉਸ ਦਾ ਜਵਾਬ ਹੁੰਦਾ ਹੈ - ਤੂੰ ਮੇਰੇ ਨਾਲ ਸੁਰੱਖਿਅਤ ਹੈ; ਬੱਸ ਓਹੀਓ ਹੈ ਅਸਲ ਇੰਟੀਮੈਸੀ। 

- ਟੇਲਰ ਜੇਨਕਿੰਸ ਰੀਡ, ਦ ਸੇਵਨ ਹਜ਼ਬੇਂਡਸ ਆਫ ਐਵਲਿਨ ਹਿਊਗੋ

[ ਲਿਖਣ ਵਾਲਿਆਂ ਲਈ ] ਜੇਕਰ ਲੇਖਕ ਨੂੰ ਤਕਨੀਕ ਵਿਚ ਦਿਲਚਸਪੀ ਹੈ ਤਾਂ ਉਹ ਜਾਵੇ ਸਰਜਰੀ ਕਰੇ ਜਾਂ ਕੋਈ ਮਿਸਤਰੀ ਬਣ ਜਾਵੇ। ਲੇਖਣੀ ਲਈ ਕੋਈ ਨਿਯਮਬੱਧ...
18/05/2025

[ ਲਿਖਣ ਵਾਲਿਆਂ ਲਈ ]

ਜੇਕਰ ਲੇਖਕ ਨੂੰ ਤਕਨੀਕ ਵਿਚ ਦਿਲਚਸਪੀ ਹੈ ਤਾਂ ਉਹ ਜਾਵੇ ਸਰਜਰੀ ਕਰੇ ਜਾਂ ਕੋਈ ਮਿਸਤਰੀ ਬਣ ਜਾਵੇ। ਲੇਖਣੀ ਲਈ ਕੋਈ ਨਿਯਮਬੱਧ ਤਰੀਕਾ ਨਹੀਂ , ਕੋਈ ਛੋਟਾ ਰਾਹ ਨਹੀਂ। ਮੂਰਖ ਹੈ ਓਹ ਨੌਜਵਾਨ ਲੇਖਕ ਜਿਹੜਾ ਕਿਸੇ ਸਿਧਾਂਤ ਦਾ ਪਿੱਛਾ ਕਰ ਰਿਹਾ, ਆਪਣੀਆਂ ਗਲਤੀਆਂ ਤੋਂ ਸਿੱਖੇ, ਲੋਕ ਸਿਰਫ਼ ਗਲਤੀਆਂ ਤੋਂ ਹੀ ਸਿੱਖ ਸਕਦੇ ਹਨ...

[ ਵਿਲਿਅਮ ਫਾਕਨਰ]

ਬਿਮਾਰੀ ਬੁਰੀ ਚੀਜ਼ ਹੈ ਪਰ ਉਸ ਤੋਂ ਵੀ ਬੁਰੀ ਇਕ ਹੋਰ ਚੀਜ਼ ਹੈ ਓਹ ਹੈ ਮੌਤ - ਮੌਤ! ਤੋਂ ਬੁਰਾ ਕੁਝ ਨਹੀਂ ਹੁੰਦਾ। ਜਦੋਂ ਤੁਸੀਂ ਇਸ ਦੁਨੀਆ ਤੋਂ ਆ...
12/05/2025

ਬਿਮਾਰੀ ਬੁਰੀ ਚੀਜ਼ ਹੈ ਪਰ ਉਸ ਤੋਂ ਵੀ ਬੁਰੀ ਇਕ ਹੋਰ ਚੀਜ਼ ਹੈ ਓਹ ਹੈ ਮੌਤ - ਮੌਤ! ਤੋਂ ਬੁਰਾ ਕੁਝ ਨਹੀਂ ਹੁੰਦਾ। ਜਦੋਂ ਤੁਸੀਂ ਇਸ ਦੁਨੀਆ ਤੋਂ ਆਪਣੀਆ ਅੱਖਾਂ ਬੰਦ ਕਰ, ਏਥੇ ਦੀ ਖੂਬਸੂਰਤੀ, ਕੁਦਰਤ ਦੇ ਕਿੰਨੇ ਹੀ ਨਜ਼ਾਰਿਆਂ ਅਤੇ ਖ਼ੁਦਾ ਦੀਆਂ ਨੇਮਤਾਂ ਤੋਂ ਦੂਰ ਹੋ ਜਾਂਦੇ ਹੋ, ਫੇਰ ਕਦੇ ਨਾ ਮੁੜ ਆਉਣ ਲਈ। ਲੋਕ ਬਾਗ਼ ਆਖਦੇ ਨੇ ਕਿ ਇਸ ਦੁਨੀਆ ਨੂੰ ਛੱਡੋ, ਦੂਜੀ ਦੁਨੀਆ ਜਿਆਦਾ ਆਬਾਦ ਤੇ ਖ਼ੂਬਸੂਰਤ ਹੈ ਪਰ ਅੱਜ ਤਕ ਉਸ ਦੁਨੀਆ ਤੇ ਜਾਕੇ ਕੋਈ ਮੁੜ ਨਹੀਂ ਸਕਿਆ ਜਿਹੜਾ ਦੱਸ ਸਕੇ ਕਿ ਉਸ ਇਸ ਦੁਨੀਆ ਮੁਕਾਬਲੇ ਓਹ ਦੁਨੀਆ ਕਿੰਨੀ ਖੂਬਸੂਰਤ ਹੈ।

::

ਅਬਾਸ ਕ੍ਰਿਓਤਸਮੀ

[ਮੰਟੋ :: ਏਨੇ ਕ ਨਾਮ ਚ ਸਮੋਇਆ ਪੂਰਾ ਫਲਸਫ਼ਾ ਹੈ]ਮੂੰਹ ਫੱਟ ਅਫ਼ਸਾਨਾ ਨਿਗਾਰ; ਅਸਲ ਅਰਥਾਂ ਚ ਯਾਰਾ ਦਾ ਯਾਰ... ਖੁਸ਼ਕਿਸਮਤੀ ਬਦਕਿਸਮਤੀ ਦੇ ਜਿਸ ...
11/05/2025

[ਮੰਟੋ :: ਏਨੇ ਕ ਨਾਮ ਚ ਸਮੋਇਆ ਪੂਰਾ ਫਲਸਫ਼ਾ ਹੈ]

ਮੂੰਹ ਫੱਟ ਅਫ਼ਸਾਨਾ ਨਿਗਾਰ; ਅਸਲ ਅਰਥਾਂ ਚ ਯਾਰਾ ਦਾ ਯਾਰ... ਖੁਸ਼ਕਿਸਮਤੀ ਬਦਕਿਸਮਤੀ ਦੇ ਜਿਸ ਦੌਰ ਚ ਅਸੀਂ ਅਫ਼ਸਾਨੇ ਦਾ, ਸਾਹਿਤ ਦਾ, ਕਲਾ ਦਾ, ਪੋਲਿਸ਼ ਕੀਤਾ ਰੂਪ ਦੇਖ ਰਹੇ ਹਾਂ ਨੂੰ ਇੱਕ ਇਸ ਤਰ੍ਹਾਂ ਦੇ ਖਾਲਿਸ ਖੁਸ਼ਕ ਤੇ ਸੱਚੇ ਕਿੱਸਾ ਗੋ ਬਹੁਤ ਜ਼ਰੂਰਤ ਹੈ; ਜਿਹੜਾ ਏਨਾ ਕ ਮਾਦਾ ਤਾਂ ਰੱਖਦਾ ਹੀ ਹੋਵੇ ਕਿ ਸ਼ਰੇਆਮ ਆਖ ਸਕੇ ਕਿ ਲਾਹਨਤ ਇਹੋ ਜਿਹੇ ਸਮਾਜ ਤੇ ਜਿੱਥੋਂ ਦੇ ਅਸੂਲ ਮੌਤ ਤੋਂ ਬਾਅਦ ਬੰਦੇ ਦੇ ਕਿਰਦਾਰ ਨੂੰ ਧੁਲਣ ਲਈ ਲਾਂਡਰੀ ਭੇਜਦੇ ਹੋਣ... ਏਨੀ ਜ਼ੁਰੱਅਤ ਮੰਟੋ ਨੇ ਕੀਤੀ; ਗੱਲ ਕੀ ਕਰ ਹੀ ਮੰਟੋ ਸਕਦਾ ਸੀ.. ਇਹੋ ਜਿਹਾ ਜੇਬਕਤਰਾ ਜਿਹੜਾ ਖੁਦ ਦੀ ਜੇਬ ਆਪ ਕੱਟਦਾ...

::

Address

Patiala

Telephone

+917973956082

Website

Alerts

Be the first to know and let us send you an email when Gravity Publication posts news and promotions. Your email address will not be used for any other purpose, and you can unsubscribe at any time.

Contact The Business

Send a message to Gravity Publication:

Share

Category