Falel Singh

Falel Singh ਮਿਹਨਤ ਦਾ ਕੋਈ ਬਦਲ ਨਹੀਂ।

ਸੋਨੇ ਦਾ ਕੁਹਾੜਾ ਤੇ ਪ੍ਰੀਤਮ ਲੱਕੜਹਾਰਾ
16/06/2026

ਸੋਨੇ ਦਾ ਕੁਹਾੜਾ ਤੇ ਪ੍ਰੀਤਮ ਲੱਕੜਹਾਰਾ

04/05/2026

ਕੁੱਝ ਬਚਪਨ ਚ ਦੇਖਿਆ,ਬਹੁਤ ਕੁੱਝ ਦੇਖ ਰਹੇ ਹਾਂ।ਬੰਦੇ ਦੀ ਸਮਝ ਸਥਿਰ ਨਹੀਂ ਹੁੰਦੀ।ਬੰਦਾ ਸਮਾਜ ਚ ਰਹਿ ਕੇ ਬਹੁਤ ਕੁੱਝ ਸਿਖਦਾ ਹੈ।ਬਸਰਤੇ ਉਹ ਸਿੱਖਣਾ ਲੋਚੇ।ਸਿੱਖਣਾ ਵੀ ਮੋਟੇ ਤੌਰ ਤੇ ਦੋ ਪ੍ਰਕਾਰ ਦਾ ਹੈ -ਸਕਾਰਾਤਮਕ ਅਤੇ ਨਕਾਰਤਮਕ। ਸੋ ਇਸ ਕਰਕੇ ਸਮਝ , ਸਿੱਖਣ ਤੇ ਸੋਚ 'ਚ ਜਿੰਦਗੀ 'ਚ ਵਿਚਰਦਿਆਂ ਵਾਧਾ ਵੀ ਹੁੰਦਾ ਹੈ ਤੇ ਪ੍ਰਪੱਕਤਾ ਵੀ ਆਉਂਦੀ ਹੈ।ਸੋ ਹੇਠਲੀ ਕੋਸ਼ਿਸ਼ ਚ ਅਜਿਹਾ ਕੱਝ ਹੀ ਹੈ।ਦੇਖਿਆ,ਸੁਣਿਆ ਤੇ ਹੰਢਾਇਆ।
ਇਸ ਦੀ ਆਡਿਓ ਤੇ ਵੀਡੀਓ ਰਿਕਾਰਡ ਕਰਨ ਦੀ ਸੇਵਾ ਮੇਵਾ ਸਿੰਘ ਰੰਧਾਵਾ ਨੇ ਆਪਣੀ ਸਵੈ ਇੱਛਾ ਨਾਲ ਨਿਭਾਈ।ਉਹਨਾਂ ਦਾ ਬਹੁਤ-ਬਹੁਤ ਧੰਨਵਾਦ।
ਤੁਸੀਂ ਆਪਣਾ ਫਰਜ ਨਿਭਾਉਂਦੇ ਹੋਏ ਲਾਈਕ ਸ਼ੇਅਰ ਤੇ ਕੂਮੈਂਟਸ ਜਰੂਰ ਕਰਨਾ ਜੀ।
#ਕਿਸਾਨੀਦਰਦ
fbadcode-Q_GkBQzPc1vWubOY9TLb1ofC14CV-2_B8P2YUE85Mn4uo5nMstYP5epKJwKkxW5uWWCe

ਮਾਸਟਰ ਤੇਜਾ ਸਿੰਘ ਗੁਰੂਸਰ         ਮਾਸਟਰ ਤੇਜਾ ਸਿੰਘ ਗੁਰੂਸਰ ,ਸਾਡੇ ਗੁਆਂਢੀ ਪਿੰਡ ਤੋਂ ਸਨ।ਦਿਲ ਦੇ ਸਾਫ ਇਨਸਾਨ।ਵਿਹਾਰ ਦੇ ਪੱਕੇ ।ਖਾਣ-ਪੀਣ ਦ...
15/01/2026

ਮਾਸਟਰ ਤੇਜਾ ਸਿੰਘ ਗੁਰੂਸਰ

ਮਾਸਟਰ ਤੇਜਾ ਸਿੰਘ ਗੁਰੂਸਰ ,ਸਾਡੇ ਗੁਆਂਢੀ ਪਿੰਡ ਤੋਂ ਸਨ।ਦਿਲ ਦੇ ਸਾਫ ਇਨਸਾਨ।ਵਿਹਾਰ ਦੇ ਪੱਕੇ ।ਖਾਣ-ਪੀਣ ਦੇ ਸੌਕੀਨ । ਸਾਡੇ ਪਿੰਡ ਉਹਨਾਂ ਦੇ ਨਾਨਕੇ ਸਨ।ਉਹਨਾਂ ਆਪਣੀ ਸਰਵਿਸ ਦੌਰਾਨ ਸਾਡੇ ਪਿੰਡ ਤੇ ਜਗਾ ਰਾਮ ਤੀਰਥ ਕੁੱਝ ਸਮਾਂ ਪੜਾਇਆ ਹੈ।ਜਗੇ ਵਾਲਾ ਚਿੜੀ ਮਾਸਟਰ (ਅਮਰਜੀਤ ਸਿੰਘ) ਇਹਨਾਂ ਦਾ ਪੱਕਾ ਆੜੀ ਸੀ।
ਉਹਨਾਂ ਵੇਲਿਆਂ ਦੇ ਅਧਿਆਪਕਾਂ ਦੀ ਪਿੰਡ ਨਾਲ ਬਹੁਤ ਪੀਡੀ ਸਾਂਝ ਹੁੰਦੀ ਸੀ।ਦੁੱਖ-ਸੁੱਖ ਦੇ ਸਾਂਝੀ।ਇੱਕ -ਦੂਜੇ ਦਾ ਮਾਣ-ਸਨਮਾਣ ਕਰਨ ਵਾਲੇ।
ਇੱਕ ਦਿਨ ਕਿਸੇ ਇੱਜੜ ਵਾਲੇ ਨਾਲ ਕਹਾ-ਸੁਣੀ ਹੋ ਗਈ।ਭੇਡੂ ਦੇ ਡਾਂਗ ਮਾਰ ਕੇ ਪਿੰਡ ਨੂੰ ਹੋ ਤੁਰੇ। ਸੱਥ 'ਚ ਬੈਠੇ ਲੋਕਾਂ ਨੂੰ ਕਹਿੰਦੇ ਮੇਰੇ ਨਾਲ ਸੰਗਤ ਚੱਲੋ ।
ਕਿਉਂ ?? ਕੀ ਹੋਇਆ ??"
ਬੱਸ ਤੁਸੀਂ ਮੇਰੇ ਨਾਲ ਚੱਲੋ।ਆਖਰ ਆਪਣੇ ਨਾਨਕੇ ਆ।ਮੰਨ ਮੰਨਣਗੇ।ਮੈਥੋਂ ਕਤਲ ਹੋ ਗਿਆ।ਆਪਾ ਰਾਜ਼ੀਨਾਮ ਕਰਨ ਜਾਣਾ ਐ।
ਉਹਨਾਂ ਦੀ ਇੱਕ ਸਿਆਣਪ ਭਰਭੂਰ ਗੱਲ ਅੱਜ ਵੀ ਯਾਦ।ਕਹਿੰਦੇ ਫਲੇਲ ਸਿਆਂ," ਆਪਣੇ ਤੇ ਲੁਧਿਆਣੇ ਆਲਿਆ ਚ ਕਾਫੀ ਫਰਕ ਐ।"
ਉਹ ਕਿਵੇਂ ਜੀ??
ਉਸ ਇਸ ਤਰ੍ਹਾਂ , "ਜੇ ਲੁਧਿਆਣੇ ਆਲੇ ਖੇਤ ਵੀ ਜਾਣ ਤਾਂ ਉਹਨਾਂ ਦੇ ਹੱਥ 'ਚ ਅਖਬਾਰ ਜਾਂ 'ਚੰਗੀ ਖੇਤੀ' ਰਸਾਲਾ ਹੁੰਦਾ ਹੈ ਤੇ ਆਪਣੇ ਆਲਿਆ ਦੇ, ਡੱਬ 'ਚ ਬੋਤਲ ਤੇ ਮੋਢੇ ਗੰਡਾਸਾ।"
ਅੱਜ ਬਹੁਤ ਸਮੇਂ ਬਾਅਦ ਉਹਨਾਂ ਦੀ ਫੋਟੋ ਲੱਭੀ ।ਉਹਨਾਂ ਨਾਲ ਬਿਤਾਏ ਪਲ ਯਾਦ ਆ ਗਏ।ਉਹ ਤੁਹਾਡੇ ਨਾਲ ਸਾਂਝੇ ਕਰਨ ਦਾ ਮਨ ਕੀਤਾ।ਤੁਹਾਨੂੰ ਕਿਵੇਂ ਲੱਗੇ, ਦੱਸਣਾ।

31/12/2025

ਬੂਟ ਹਾਊਸ

ਇਸ ਬੂਟ ਹਾਊਸ ਦਾ ਨਾਂ ਅਸੀਂ ਸੀਕ੍ਰੇਟ ਰੱਖਿਆ ਹੋਇਆ ਹੈ।ਤੁਸੀਂ ਇਧਰ-ਉਧਰ, ਜਾਂਦੇ-ਆਉਂਦੇ ਰਸਤੇ 'ਚ ਧਿਆਨ ਨਾਲ ਚੱਲਣਾ,ਤੁਹਾਨੂੰ ਜਰੂਰ ਦਿਖਾਈ ਦੇਵੇਗਾ ਜਿਵੇਂ ਮੈਨੂੰ।
ਇਸ ਬੂਟ ਹਾਊਸ ਦੇ ਮਾਲਕ ਹਨ ਫ਼ਜਰ ਦੀਨ।ਇਸ ਨਾਲ ਗੱਲਬਾਤ ਕੀਤੀ।ਪਹਿਲਾਂ ਤਾਂ ਥੋੜ੍ਹੀ ਸਾਹੂਕਾਰਾਂ ਵਾਲੀ ਫਿਲਿੰਗ ਦਿਖਾਈ।ਪਰਾਲੀ ਦੀ ਗੱਠ ਤੇ ਅਰਾਮ ਨਾਲ ਲੇਟਿਆ ਰਿਹਾ।ਪਰ ਜਦੋਂ ਮੈਂ ਫੋਟੋ/ਵੀਡੀਓ ਦੀ ਇੱਛਾ ਜ਼ਾਹਰ ਕੀਤੀ ਤਾਂ ਖੁਸ਼ੀ-ਖੁਸ਼ੀ ਮੰਨ ਗਿਆ।ਐਨੇ 'ਚ ਹੀ ਸਾਡੇ 'ਚ ਕਾਫੀ ਅਪਣੱਤ ਜਿਹੀ ਬਣ ਗਈ। ਬੂਟਾਂ ਦਾ ਭਾਅ ਕੋਈ ਮਹਿੰਗਾ ਨਹੀਂ ਬੱਸ 450 ਤੋਂ 500 ਦੇ ਵਿਚਕਾਰ।ਇਹ ਆਪਣੇ ਬੂਟ ਹਾਊਸ ਤੋਂ ਚੰਗਾ ਗੁਜਾਰਾ ਕਰ ਰਿਹਾ।

fbadcode-Q_GkBQwh9GHRggmhP89yCw3E-oIjp9WRGJmbJWvyBHgOGFWuKslF-pkmPo8Pnaug9mE1

Address

Patiala

Website

Alerts

Be the first to know and let us send you an email when Falel Singh posts news and promotions. Your email address will not be used for any other purpose, and you can unsubscribe at any time.

Shortcuts

Share