Punjab Shahi

Punjab Shahi ਪੰਜਾਬਸ਼ਾਹੀ is not just a Page— it’s a voice. We bring you the soul of Punjab through real issues, deep thoughts, rich culture, and powerful truths.

From breaking news to timeless philosophy, from rural voices to global Punjabi identity.

ਅਜੋਕੀ ਸਿਆਸਤ ਭਗਤ ਸਿੰਘ ਤੇਰੀ ਸੋਚ ਤੇ,ਉਹ ਕੁਰਸੀ ਤੇ ਬਹਿ ਗਏ ਬੋਚ ਕੇ।ਸਮਾਨਤਾ ਨਹੀਂ ਸਮਾਨ ਮੁਫ਼ਤ ਦਿੰਦੇ ਨੇ,ਉਸੇ ਜਨਤਾ ਨੂੰ ਉਸੇ ਤੋਂ ਹੀ ਨੋਚ ਕ...
07/06/2026

ਅਜੋਕੀ ਸਿਆਸਤ

ਭਗਤ ਸਿੰਘ ਤੇਰੀ ਸੋਚ ਤੇ,
ਉਹ ਕੁਰਸੀ ਤੇ ਬਹਿ ਗਏ ਬੋਚ ਕੇ।
ਸਮਾਨਤਾ ਨਹੀਂ ਸਮਾਨ ਮੁਫ਼ਤ ਦਿੰਦੇ ਨੇ,
ਉਸੇ ਜਨਤਾ ਨੂੰ ਉਸੇ ਤੋਂ ਹੀ ਨੋਚ ਕੇ ।
"ਮੈਂ ਨਾਸਤਿਕ ਹਾਂ" ਕਹਿ ਦਈ ਇੱਕ ਵਾਰੀ
ਬੇਅਦਬੀ ਦਾ ਪਰਚਾ ਦੇਣਗੇ ਠੋਕ ਕੇ।
ਆਜਾ ਮੁੜਿਆ ਤੂੰ ਵੀ ਵੇਖ ਅਜ਼ਾਦੀ,
ਇਹ ਲਾ ਦੇਣਗੇ ਪਾਬੰਦੀ ਤੇਰੀ ਵੋਟ ਤੇ।

ਸੰਗਰਾਂਦ ਦਾ ਦਿਹਾੜਾ 16-05-2026
15/05/2026

ਸੰਗਰਾਂਦ ਦਾ ਦਿਹਾੜਾ
16-05-2026

ਅੱਜ ਦਾ ਫੁਰਮਾਣ 02-05-2026ਸੋਰਠਿ ਮਹਲਾ ੫ ॥ ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ...
02/05/2026

ਅੱਜ ਦਾ ਫੁਰਮਾਣ
02-05-2026

ਸੋਰਠਿ ਮਹਲਾ ੫ ॥ ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥ ਹਰਿ ਰਸੁ ਪੀਵਹੁ ਭਾਈ ॥ ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥ ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥

ਅਰਥ:
ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ। ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।੧। ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ, ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ।ਰਹਾਉ। ਪਰ, ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ। ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ।੨।੨੫।੮੯

Address

Patiala
147001

Website

Alerts

Be the first to know and let us send you an email when Punjab Shahi posts news and promotions. Your email address will not be used for any other purpose, and you can unsubscribe at any time.

Shortcuts

Share