13/07/2023
ਹਿੰਦੋਸਤਾਨ ਚ ਪੰਜਾਬ ਵਰਗੀ ਕੋਈ ਸਟੇਟ ਨਹੀਂ ਤੇ ਨੀ ਹੀ ਪੰਜਾਬੀਆਂ ਵਰਗੇ ਦਿਲ।
ਹਿੰਦੋਸਤਾਨ ਚ ਜਦੋਂ ਕਿਤੇ ਕੁਦਰਤੀ ਆਫਤਾਂ ਆਉਂਦੀਆਂ ਤਾਂ ਮਿਲਟਰੀ ਆਦਿ। ਹੈਲੀਕਾਪਟਰਾਂ ਰਾਹੀਂ ਰਾਸ਼ਨ ਪਾਣੀ ਲੈ ਕੇ ਪਹੁੰਚ ਜਾਂਦੇ ਆ। ਪਰ ਪੰਜਾਬ ਦੇ ਮਾਮਲੇ ਵਿੱਚ ਮੈਨੂੰ ਅਜਿਹਾ ਕੁਝ ਨਹੀਂ ਨਜ਼ਰ ਆਇਆ।
ਨਾ ਹੀ ਕੋਈ ਉਨ੍ਹਾਂ ਚੋਂ ਨਜ਼ਰ ਆਇਆ। ਜਿਹੜੇ ਹੁੱਬ ਕੇ ਕਹਿੰਦੇ ਹੁੰਦੇ ਆ। ਹੁਣ ਸਾਡਾ ਹੀ ਪੰਜਾਬ ਹੈਗੀ। ਅਸੀਂ ਇੱਥੇ ਦੇ ਬਸ਼ਿੰਦੇ ਆ ਤੇ ਅਸੀਂ ਵੀ ਪੰਜਾਬੀ ਹੈਗੀ। ਦੇਖਣ ਪਾਖਣ ਨੂੰ ਔਰ ਉਨ੍ਹਾਂ ਦੀ ਬੋਲ ਬਾਣੀ ਚ ਵੀ ਪੰਜਾਬੀ ਟੱਚ ਮਿਲ ਜਾਊ। ਪਰ ਦਿਲ ਕਿੱਥੋਂ ਲੈ ਕੇ ਆਉਣਗੇ?? ਹੋ ਸਕਦਾ ਕੇ ਕਿਸੇ ਇੱਕ ਅੱਧੇ ਦੀ ਜ਼ਮੀਰ ਜਾਗਦੀ ਹੋਵੇ। ਪੰਜਾਬ ਤੇ ਹੱਕ ਜਤਾਉਣਾ ਬਹੁਤ ਸੌਖਾ ਪਰ ਪੰਜਾਬੀਆਂ ਵਰਗਾ ਬਨਣਾ ਬੜਾ ਔਖਾ।
ਬਾਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਸੋਚ ਸਮਝ ਕੇ ਬੋਲਣਾ ਚਾਹੀਦਾ। ਕਿਉਂਕਿ ਹੁਣ ਉਹ ਭੰਡ ਨੀ ਇੱਕ ਜਿੰਮੇਵਾਰ ਆਹੁਦੇ ਤੇ ਆ। ਆਪਣੀਆਂ ਭੰਡ ਪੁਣੇ ਵਾਲੀਆਂ ਆਦਤਾਂ ਦਾ ਤਿਆਗ ਕਰਨਾ ਚਾਹੀਦਾ। ਇਹ ਨੀ ਬਈ ਲੋਕਾਂ ਨੂੰ ਖੁਸ਼ ਕਰਨ ਲਈ ਜੋ ਮੂੰਹ ਚ ਆ ਗਿਆ, ਬੋਲੀ ਜਾਉ!
ਅਕਾਲੀ ਕਾਂਗਰਸੀਆਂ ਨਾਲ ਕਿੜ ਕੱਢਣ ਲਈ ਗੁਰੂ ਘਰ ਤੱਕ ਕਿੰਤੂ ਪ੍ਰੰਤੂ ਕਰਨਾ। ਗੋਲਕਾਂ ਤੇ ਨੁਕਤਾਚੀਨੀ ਕਰਨਾ। ਅਜਿਹੀਆਂ ਗੱਲਾਂ ਕਰਨਾ ਉਸਨੂੰ ਸੋਭਦਾ ਨਹੀਂ। ਸਮਝਦਾਰ ਇਨਸਾਨ ਐਨੇ ਹੇਠਲੇ ਪੱਧਰ ਤੱਕ ਨਹੀਂ ਜਾਂਦਾ ਹੁੰਦਾ। ਭਾਵੇਂ ਪਹਿਲਾਂ ਵਾਲੇ ਵੀ ਇਕੋ ਥਾਲੀ ਦੇ ਹੀ ਚੱਟੇ ਵੱਟੇ ਸਨ।
ਕਿੰਨੀ ਜਮ੍ਹਾ ਪੂੰਜੀ ਆਪਣੀ ਜੇਬ ਵਿਚੋਂ ਖਰਚ ਕੀਤੀ ਮੁੱਖ ਮੰਤਰੀ ਸਾਬ ਨੇ??
ਸੰਸਾਰ ਚ ਜਿੱਥੇ ਜਿੱਥੇ ਵੀ ਗੁਰੂ ਘਰ ਹਨ। ਜਦੋਂ ਕਿਤੇ ਵੀ ਕੁਦਰਤੀ ਆਫਤਾਂ ਆਈਆਂ ਤਾ ਗੁਰੂ ਘਰਾਂ ਨੇ ਖੁੱਲ੍ਹ ਕੇ ਅਟੁੱਟ ਲੰਗਰ ਚਲਾ ਦਿੱਤੇ। ਕਰੋਨਾ ਕਾਲ ਦੌਰਾਨ ਗੁਰੂ ਘਰਾਂ ਦਾ ਸਹਿਯੋਗ ਅੱਜ ਵੀ ਗਵਾਹੀ ਭਰਦਾ।
ਪੰਜਾਬੀਆਂ ਵਰਗੀ ਕੌਮ ਨੀ ਦੁਨੀਆਂ ਤੇ ਜੇ ਇਨ੍ਹਾਂ ਨੂੰ ਤਲਬੇ ਚੱਟਣ ਦੀ ਆਦਤ ਨਾ ਹੋਵੇ।
ਪੰਜਾਬ ਲਈ ਦਿਲੋਂ ਦੁਆਵਾਂ। ਵਾਹਿਗੁਰੂ ਸਦਾ ਮਿਹਰ ਭਰਿਆ ਹੱਥ ਰੱਖਣ।