30/05/2025
ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਰਾਜਪੁਰਾ ਤੋਂ 40 ਗੱਡੀਆਂ ਦੇ ਕਾਫਲੇ ਨਾਲ ਸੈਂਕੜੇ ਵਰਕਰਾਂ ਲੁਧਿਆਣਾ ਹੋਏ ਰਵਾਨਾ।
ਫੋਕਸ ਪੰਜਾਬ 'ਤੇ/ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 30 ਮਈ
ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਉਮੀਦਵਾਰ ਸ੍ਰੀ ਸੰਜੀਵ ਅਰੋੜਾ ਦੀ ਅੱਜ 30 ਮਈ ਨੂੰ ਚੋਣ ਨਾਮਜ਼ਦਗੀ ਦਾਖਲ ਦੌਰਾਨ ਰਾਜਪੁਰਾ ਤੋਂ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਕਰੀਬ 40 ਗੱਡੀਆਂ ਅਤੇ ਸੈਂਕੜੇ ਵਰਕਰਾਂ ਦਾ ਕਾਫਲਾ ਰਵਾਨਾ ਹੋਇਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੇ ਪੀ ਏ ਅਮਰਿੰਦਰ ਮੀਰੀ ਨੇ ਦੱਸਿਆ ਕਿ ਸਾਡੀ ਪਾਰਟੀ ਵਿਚ ਵਰਕਰਾਂ ਦੇ ਵਿਚਾਲੇ ਭਾਰੀ ਉਤਸ਼ਾਹ ਹੈ। ਆਮ ਆਦਮੀ ਪਾਰਟੀ ਨੇ ਹਮੇਸ਼ਾਂ ਲੋਕ ਹਿੱਤਾਂ ਦੀ ਰੱਖਿਆ ਕੀਤੀ ਹੈ ਅਤੇ ਸੰਜੀਵ ਅਰੋੜਾ ਵਰਗੇ ਇਮਾਨਦਾਰ ਅਤੇ ਸੁਲਝੇ ਹੋਏ ਉਮੀਦਵਾਰ ਦੀ ਜਿੱਤ ਯਕੀਨੀ ਹੈ।ਨਾਮਜ਼ਦਗੀ ਦਾਖਲ ਕਰਨ ਮੌਕੇ ਉਨ੍ਹਾਂ ਦੇ ਹੱਕ ਵਿੱਚ ਵਿਸ਼ਾਲ ਵਰਕਰ ਰੈਲੀ ਆਯੋਜਿਤ ਕੀਤੀ ਗਈ, ਜਿਸ ਵਿਚ ਪਾਰਟੀ ਹਮਦਰਦਾਂ ਅਤੇ ਆਗੂਆਂ ਵੱਲੋਂ ਭਾਰੀ ਜੋਸ਼ ਤੇ ਜਜ਼ਬਾ ਵੇਖਣ ਨੂੰ ਮਿਲਿਆ।ਕਿਹਾ ਕਿ ਸ਼੍ਰੀ ਸੰਜੀਵ ਅਰੋੜਾ ਨੇ ਰਾਜ ਸਭਾ ਮੈਂਬਰ ਵਜੋਂ ਜੋ ਕੰਮ ਕੀਤੇ ਹਨ, ਉਹ ਉਨ੍ਹਾਂ ਦੀ ਕਾਬਲੀਅਤ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸਾਂ ਵਿਕਾਸ ਨੂੰ ਤਰਜੀਹ ਦਿੱਤੀ ਹੈ। ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਲੁਧਿਆਣਾ ਪੱਛਮੀ ਦੀਆਂ ਜਨਤਾ ਉਨ੍ਹਾਂ ਨੂੰ ਭਾਰੀ ਮਤਾਂ ਨਾਲ ਜਿਤਾਏਗੀ।ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ ਇੱਕ ਚੋਣ ਨਹੀਂ, ਬਲਕਿ ਪੰਜਾਬ ਵਿੱਚ ਵਿਕਾਸ ਦੀ ਨਵੀਂ ਦਿਸ਼ਾ ਹੈ।ਲੁਧਿਆਣਾ ਪੱਛਮੀ ਹਲਕੇ ਵਿੱਚ ਸੰਜੀਵ ਅਰੋੜਾ ਦੀ ਉਮੀਦਵਾਰੀ ਨੇ ਪਾਰਟੀ ਵਿਚ ਨਵਾਂ ਜੋਸ਼ ਭਰ ਦਿੱਤਾ ਹੈ। ਸਥਾਨਕ ਲੋਕਾਂ ਵਿਚ ਵੀ ਉਨ੍ਹਾਂ ਲਈ ਵਧ ਰਿਹਾ ਸਮਰਥਨ ਇਹ ਦਰਸਾਉਂਦਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਦੀ ਜਿੱਤ ਯਕੀਨੀ ਬਣ ਰਹੀ ਹੈ। ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ ਅਲੂਣਾ ਬਲਾਕ ਪ੍ਰਧਾਨ, ਮਹਿੰਦਰ ਸਿੰਘ ਗਣੇਸ਼ ਨਗਰ,ਬਲਾਕ ਪ੍ਰਧਾਨ ਗੁਰਵੀਰ ਸਰਾਓ,ਫੈਜ ਮੁਹੰਮਦ ਕਲੋਲੀ,ਸਰਪੰਚ ਜਗਦੀਸ਼ ਸਿੰਘ ਅਲੂਣਾ,ਭਜਨ ਲਾਲ ਨੰਦਾ ਕੋਸਲਰ ਬਨੂੜ,ਡਾ ਚਰਨ ਕਮਲ ਧਿਮਾਨ,ਧਨਵੰਤ ਸਿੰਘ, ਸਰਪੰਚ ਕਮਲਜੀਤ ਸਿੰਘ ਖਰਾਜਪੁਰ, ਜਸਤਾਰ ਸਿੰਘ ਸਰਪੰਚ ਜੰਡੋਲੀ ,ਜਸਪਾਲ ਸਿੰਘ ਪਿਲਖਣੀ,ਗਗਨ ਬਨਵਾੜੀ, ਸਰਪੰਚ ਰਾਮਕਰਨ ਖਜੂਰ ਪੀਰ ਕਲੋਨੀ, ਰਵਿੰਦਰ ਸਿੰਘ ਫੋਜੀ,ਜਗਤ ਸਿੰਘ, ਗੁਰਸ਼ਰਨ ਸਿੰਘ ਵਿੱਰਕ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਮੌਜੂਦ ਸਨ।