ਪੱਤਰਕਾਰ ਦਰਸ਼ਨ ਖਾਨ ਰਾਜਪੁਰਾ

  • Home
  • ਪੱਤਰਕਾਰ ਦਰਸ਼ਨ ਖਾਨ ਰਾਜਪੁਰਾ

ਪੱਤਰਕਾਰ ਦਰਸ਼ਨ ਖਾਨ ਰਾਜਪੁਰਾ ਇਸ ਪੇਜ ਨੂੰ ਲਾਇਕ ਕਰੋ ਤਾਂ ਜੋ ਹਰ ਅੱਪਡੇਟ ਤੁਹਾਡੇ ਤੱਕ ਪਹੁੰਚ ਸਕੇ।👇🏼👇🏼👇🏼
https://youtube.com/?si=V7uZdWcrxQmIsdjX

23/06/2025

📢ਰਾਜਪੁਰਾ ਲੋਕ ਭਲਾਈ ਦੀ ਆਵਾਜ਼ ਮੁੜ ਗੂੰਜੀ – ਦੁਜੀ ਵਾਰ” ਪੱਤਰਕਾਰ ਦਰਸ਼ਨ ਖਾਨ ਫਿਰ ਬਣੇ ਪ੍ਰਧਾਨ‼️Darshan Khan Dk ਪੰਜਾਬ News

23/06/2025

ਆਪ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ,ਸੰਜੀਵ ਅਰੋੜਾ ਦੀ ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ।

ਬਨੂੜ 23 ਜੂਨ (Dk Punjab News) ਅੱਜ ਜਸਬੀਰ ਸਿੰਘ ਚੰਦੂਆ ਚੈਅਰਮੈਨ ਮਾਰਕੀਟ ਕਮੇਟੀ ਬਨੂੜ ਅਤੇ ਆਪ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਪਾਸੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਸਮੇਤ ਲੁਧਿਆਣਾ ਪੱਛਮੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਦੀ ਖੁਸੀ ਵਿੱਚ ਬੰਨੋ ਮਾਈ ਮਾਤਾ ਮੰਦਰ ਕੋਲ ਲੱਡੂ ਵੱਡ ਕੇ ਪਾਰਟੀ ਵਰਕਰਾਂ ਵੱਲੋਂ ਖੁਸੀ ਮਨਾਈ ਗਈ।

23/06/2025

ਸੰਜੀਵ ਅਰੋੜਾ ਦੀ ਜਿੱਤ ਲੋਕ ਪੱਖੀ ਨੀਤੀਆਂ ਦੀ ਜਿੱਤ: ਸ੍ਰੀ ਅਜੇ ਮਿੱਤਲ

ਰਾਜਪੁਰਾ 'ਚ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਬਾਇਕ ਰੈਲੀ, ਜਸ਼ਨ ਦਾ ਮਾਹੌਲ

ਰਾਜਪੁਰਾ, 23 ਜੂਨ (ਦਰਸ਼ਨ ਖਾਨ): ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਭਾਰੀ ਮਤਾਂ ਨਾਲ ਹੋਈ ਜਿੱਤ ਨੂੰ ਲੈ ਕੇ ਪੰਜਾਬ ਭਰ 'ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਇਸ ਜਿੱਤ ਨੂੰ ਲੋਕ ਪੱਖੀ ਨੀਤੀਆਂ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਆਮ ਆਦਮੀ ਲਈ ਕੰਮ ਕਰਨ ਵਾਲੀ ਸਰਕਾਰ ਦੇ ਨਤੀਜੇ ਵਜੋਂ ਵੇਖਿਆ ਜਾ ਰਿਹਾ ਹੈ। ਇਸ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਰਾਜਪੁਰਾ ਵਿਧਾਨ ਸਭਾ ਹਲਕੇ 'ਚ ਵੀ ਜੋਸ਼ ਅਤੇ ਉਤਸ਼ਾਹ ਦੀ ਲਹਿਰ ਵੇਖਣ ਨੂੰ ਮਿਲੀ।ਇਸ ਮੌਕੇ ਹਲਕੇ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਰਾਜਪੁਰਾ ਦੇ ਮੇਨ ਬਜ਼ਾਰਾਂ ਵਿੱਚ ਵਿਸ਼ਾਲ ਬਾਇਕ ਰੈਲੀ ਕੱਢੀ ਗਈ। ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ, ਯੂਥ ਵਰਕਰਾਂ ਅਤੇ ਸੈਂਕੜੇ ਸਹਿਯੋਗੀਆਂ ਨੇ ਭਾਗ ਲੈ ਕੇ ਭਾਰਤੀ ਤਿਰੰਗਾ ਤੇ ਪਾਰਟੀ ਦੇ ਝੰਡਿਆਂ ਨਾਲ ਗੂੰਜ ਭਰ ਦਿੱਤੀ। ਨੌਜਵਾਨਾਂ ਦੀ ਭਾਰੀ ਗਿਣਤੀ ਚ ਸ਼ਮੂਲੀਅਤ ਨੇ ਇਹ ਦਰਸਾਇਆ ਕਿ ਜਿੱਤ ਸਿਰਫ ਉਮੀਦਵਾਰ ਦੀ ਨਹੀਂ, ਸੂਬੇ ਦੀ ਜਨਤਾ ਦੀ ਵੀ ਹੈ।ਰੈਲੀ ਨੂੰ ਸੰਬੋਧਨ ਕਰਦੇ ਹੋਏ ਮੈਡਮ ਨੀਨਾ ਮਿੱਤਲ ਦੇ ਪਤੀ ਸ੍ਰੀ ਅਜੇ ਮਿੱਤਲ ਨੇ ਕਿਹਾ ਕਿ ਇਹ ਜਿੱਤ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕ ਮਾਨ ਸਰਕਾਰ ਦੀ ਨੀਤੀਆਂ ਨਾਲ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਰੁਜ਼ਗਾਰ, ਨਸ਼ਾ ਮੁਕਤੀ ਅਤੇ ਇਮਾਨਦਾਰ ਪ੍ਰਸ਼ਾਸਨ ਵੱਲ ਮੱਤਦਾਤਿਆਂ ਨੇ ਪੂਰਾ ਭਰੋਸਾ ਵਿਖਾਇਆ ਹੈ। ਇਸ ਮੌਕੇ ਸ੍ਰੀ ਅਜੇ ਮਿੱਤਲ ਨੇ ਰਾਜਪੁਰਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹਨਾਂ ਨੇ ਘਰ-ਘਰ ਪਹੁੰਚ ਕੇ ਪਾਰਟੀ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਇਆ, ਉਹ ਅਸਲ ਹੱਕਦਾਰ ਹਨ ਇਸ ਜਿੱਤ ਦੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਮਾਨਦਾਰੀ ਅਤੇ ਨਿਸ਼ਠਾ ਨਾਲ ਲੋਕ ਸੇਵਾ ਦੇ ਰਾਹ 'ਤੇ ਅਡਿੱਠ ਰਹਿਣ।ਇਸ ਮੌਕੇ ਬਾਇਕ ਰੈਲੀ ਵਿੱਚ ਸ਼ਾਮਿਲ ਲੋਕਾਂ ਨੇ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਪੂਰੇ ਰਾਜਪੁਰਾ ਵਿੱਚ ਉਤਸ਼ਾਹ ਅਤੇ ਜੋਸ਼ ਦਾ ਮਾਹੌਲ ਰਿਹਾ।ਇਹ ਰੈਲੀ ਸਿਰਫ ਇੱਕ ਜਸ਼ਨ ਨਹੀਂ ਸੀ, ਸਗੋਂ ਆਮ ਆਦਮੀ ਪਾਰਟੀ ਦੀ ਲੋਕ ਪੱਖੀ ਰਾਜਨੀਤੀ ਅਤੇ ਪੰਜਾਬ ਦੀ ਬਦਲ ਰਹੀ ਰਾਜਨੀਤਿਕ ਧਾਰਾ ਦਾ ਪ੍ਰਤੀਕ ਸੀ।ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਵਲੰਟੀਅਰ ਅਤੇ ਆਹੁਦੇਦਾਰ ਮੌਜੂਦ ਸਨ।

07/06/2025
19/05/2025
18/05/2025
26/04/2025

ਕੁਰਾਨ ਸ਼ਰੀਫ ਦੀ ਇਸ ਆਇਤ ਨੂੰ ਸੁਣੋ ਕੀ ਫਰਮਾਨ ਹੈ ਅੱਲਾ ਦਾ

Address


Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Saturday 09:00 - 17:00

Telephone

+919888209051

Website

Alerts

Be the first to know and let us send you an email when ਪੱਤਰਕਾਰ ਦਰਸ਼ਨ ਖਾਨ ਰਾਜਪੁਰਾ posts news and promotions. Your email address will not be used for any other purpose, and you can unsubscribe at any time.

Contact The Business

Send a message to ਪੱਤਰਕਾਰ ਦਰਸ਼ਨ ਖਾਨ ਰਾਜਪੁਰਾ:

Shortcuts

  • Address
  • Telephone
  • Opening Hours
  • Alerts
  • Contact The Business
  • Claim ownership or report listing
  • Want your business to be the top-listed Media Company?

Share