31/08/2026
ਗ਼ਜ਼ਲ....ਪਰਮ 'ਪ੍ਰੀਤ'
___________________________
ਤੇਰੇ ਹਿੱਸੇ ਤੇਰੇ ਅਪਣੇ ਦੁੱਖ ਨੇ।
ਮੇਰੇ ਹਿੱਸੇ ਮੇਰੇ ਅਪਣੇ ਦੁੱਖ ਨੇ।
ਚਲ ਲਿਖੀਏ ਘੋਲ ਸਿਆਹੀ ਹਰਫ਼ਾਂ ਲਈ,
ਚਿਰ ਤੋਂ ਸੁੱਕੇ ਪਏ ਕਲਮਾਂ ਦੇ ਮੁੱਖ ਨੇ।
ਵਰਕਿਆਂ ਦੇ ਸੀਨੇ 'ਤੇ ਸਾਂਭ ਗ਼ਮਾਂ ਨੂੰ,
ਪੀੜਾਂ ਤੇ ਭੀੜਾਂ ਦੇ ਬਦਲੇ ਰੁਖ਼ ਨੇ।
ਸਾਂਝੀਆਂ ਰਾਹਾਂ, ਸਾਂਝੇ ਸਫ਼ਰ ਅਸਾਡੇ,
ਆਉਂਦੇ ਜਾਂਦੇ ਰਹਿਣੇ ਦੁੱਖ ਤੇ ਸੁੱਖ ਨੇ।
ਮੈਨੂੰ ਚੁੱਪ 'ਚੋਂ ਉੱਠਦਾ ਸ਼ੋਰ ਹੈ ਸੁਣਦਾ ,
ਹੱਸ ਕੇ ਸਭ ਤੋਂ ਲੁਕਾਉਣੇ ਪੈਂਦੇ ਦੁੱਖ ਨੇ।
ਰਾਤ ਦੇ ਨੇਰ੍ਹੇ ਨੇ ਲਿਖਣਾ ਸਿਖਾਇਆ ਸਾਨੂੰ,
ਸਿਖਾਇਆ ਦੁਪਹਿਰਾਂ ਦੀ ਸੜਦੀ ਧੁੱਖ ਨੇ।
‘ਪ੍ਰੀਤ’ ਭਰੋਸਾ ਤੂੰ ਰੱਖ ਅਪਣੀ ਕਲਮ ‘ਤੇ
ਜੀਵਨ ਦਾ ਜ਼ਰੀਆ ਪਾਣੀ ਤੇ ਰੁੱਖ ਨੇ।
--0--