Nrimla dera dialpura mirza

Nrimla dera dialpura mirza Contact information, map and directions, contact form, opening hours, services, ratings, photos, videos and announcements from Nrimla dera dialpura mirza, Music Producer, Rampuraphul.

20/07/2023
ਸੰਤ ਬਾਬਾ ਸੰਤੋਖ ਸਿੰਘ ਜੀ ਦਿਆਲਪੁਰੇ ਮਿਰਜੇ ਵਾਲੇ ਦੇ ਫੁੱਲ ਨਿਰਮਲਾ ਆਸ਼ਰਮ ਕਨਖਲ ਹਰਿਦੁਆਰ ਵਿਖੇ ਬਿਸਰਜਨ ਕਰਨ ਦੀ ਅੰਤਿਮ ਯਾਤਰਾ 🙏🙏 ਵਾਹਿਗੁਰੂ ...
17/05/2022

ਸੰਤ ਬਾਬਾ ਸੰਤੋਖ ਸਿੰਘ ਜੀ ਦਿਆਲਪੁਰੇ ਮਿਰਜੇ ਵਾਲੇ ਦੇ ਫੁੱਲ ਨਿਰਮਲਾ ਆਸ਼ਰਮ ਕਨਖਲ ਹਰਿਦੁਆਰ ਵਿਖੇ ਬਿਸਰਜਨ ਕਰਨ ਦੀ ਅੰਤਿਮ ਯਾਤਰਾ 🙏🙏 ਵਾਹਿਗੁਰੂ ਜੀ ਵਾਹਿਗੁਰੂ

ਮਹੰਤ ਸੰਤੋਖ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ।ਸੱਚਖੰਡ ਵਾਸੀ ਮਹੰਤ ਸੰਤੋਖ ਸਿੰਘ ਦਾ ਜਨਮ ਮਾਤਾ ਕਰਤਾਰ ਕੌਰ ਦੀ ਕੁੱਖੋਂ 23 ਅਕਤੂਬਰ 1968 ਨੂੰ ਹੋ...
15/05/2022

ਮਹੰਤ ਸੰਤੋਖ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ।

ਸੱਚਖੰਡ ਵਾਸੀ ਮਹੰਤ ਸੰਤੋਖ ਸਿੰਘ ਦਾ ਜਨਮ ਮਾਤਾ ਕਰਤਾਰ ਕੌਰ ਦੀ ਕੁੱਖੋਂ 23 ਅਕਤੂਬਰ 1968 ਨੂੰ ਹੋਇਆ। ਪੰਜ ਸਾਲ ਦੀ ਉਮਰ ਵਿੱਚ ਆਪ ਨੂੰ ਡੇਰਾ ਭਾਈ ਦਿਆਲਾ ਦਿਆਲਪੁਰਾ ਮਿਰਜ਼ਾ ਵਿਖੇ ਓਸ ਸਮੇ ਦੇ ਡੇਰਾ ਮੁਖੀ ਮਹੰਤ ਅਮਰ ਸਿੰਘ ਅਤੇ ਓਹਨਾ ਦੇ ਉਤਰਾਧਿਕਾਰੀ ਮਹੰਤ ਹਰਨਾਮ ਸਿੰਘ ਨੂੰ ਸੌਂਪ ਦਿੱਤਾ ਗਿਆ। ਆਪ ਦਾ ਪਾਲਣ ਪੋਸ਼ਣ , ਬਾਲ ਅਵਸਥਾ ਤੋ ਲੈਕੇ ਮਹੰਤ ਹਰਨਾਮ ਸਿੰਘ ਦੇ ਸ਼ਿਸ਼ ਦੇ ਰੂਪ ਵਿਚ ਸਖਤ ਅਨੁਸ਼ਾਸਨ ਹੇਠ ਹੋਇਆ। ਕੁਝ ਸਮਾਂ ਸਾਸ਼ਤਰਾਂ ਦਾ ਉਚ ਗਿਆਨ ਪ੍ਰਾਪਤ ਕਰਨ ਲਈ ਆਪ ਨੂੰ ਕਾਸ਼ੀ ਵੀ ਭੇਜਿਆ ਗਿਆ।
ਮਹੰਤ ਹਰਨਾਮ ਸਿੰਘ ਜੀ ਦੇ ਬ੍ਰਹਮਲੀਨ ਹੋਣ ਤੋ ਬਾਅਦ ਆਪ ਓਹਨਾ ਦੇ ਉਤਰਾਧਿਕਾਰੀ ਦੇ ਰੂਪ ਵਿਚ ਡੇਰਾ ਭਾਈ ਦਿਆਲਾ ਦੇ 9 ਵੇਂ ਮੁਖੀ ਬਣੇ । ਆਪ ਦੀ ਸਰਪ੍ਰਸਤੀ ਹੇਠ ਡੇਰੇ ਦਾ ਬਹੁਤ ਵਿਕਾਸ ਹੋਇਆ ਜਿਵੇਂ , ਦੀਵਾਨ ਹਾਲ ਦੀ ਸ਼ਾਨਦਾਰ ਇਮਾਰਤ, ਸਾਰੀਆਂ ਸਹੂਲਤਾਂ ਨਾਲ ਲੈਸ ਲੰਗਰ ਹਾਲ, ਅਤੇ ਹੋਰ ਬਹੁਤ ਸਾਰੀਆਂ ਉਸਾਰੀਆਂ ਆਪ ਜੀ ਦੀ ਦੇਖ ਰੇਖ ਹੇਠ ਹੋਈਆਂ। ਡੇਰੇ ਦਾ ਜਸ ਪ੍ਰਤਾਪ ਦੂਰ ਦੂਰ ਤੱਕ ਫੈਲਿਆ। ਆਪ ਦੇ ਕੀਰਤਨ ਦੇ ਰਸੀਆ ਅਤੇ ਅਜੁਰਵੈਦ ਦੇ ਧਨੀ ਸਨ। ਦੂਰ ਦੂਰ ਤੋਂ ਸੰਗਤਾਂ ਆਪ ਜੀ ਦੇ ਪਾਸ ਇਲਾਜ ਲਈ ਆਉਂਦੀਆਂ ਸਨ। ਹਰ ਸਾਲ ਡੇਰੇ ਤੋ ਤਲਵੰਡੀ ਸਾਬੋ ਤਕ ਵਿਸਾਖੀ ਦੇ ਮੌਕੇ ਨਗਰ ਕੀਰਤਨ ਸਜਾਇਆ ਜਾਣਾ ਅਤੇ ਤਿੰਨ ਦਿਨ ਉੱਥੇ ਲੰਗਰ ਲਗਾਉਣੇ ਵੀ ਆਪ ਜੀ ਦੀ ਵੱਡੀ ਸੇਵਾ ਹੈ।
ਪਿਛਲੇ 26 ਅਪ੍ਰੈਲ 2022 ਨੂੰ ਆਪ ਨੇ ਚੋਲਾ ਤਿਆਗ ਦਿੱਤਾ । ਮਹੰਤ ਸੰਤੋਖ ਸਿੰਘ ਨੇ ਆਪਣੇ ਪੁੱਤਰ ਅਤੇ ਉਤਰ ਅਧਿਕਾਰੀ ਮਹੰਤ ਅਮਰਿੰਦਰ ਸਿੰਘ ਨੂੰ 2016 ਵਿੱਚ ਹੀ ਡੇਰੇ ਦੇ ਅਗਲੇ ਮੁਖੀ ਵਜੋਂ ਦਸਤਾਰ ਬੰਦੀ ਕਰ ਦਿੱਤੀ ਸੀ । ਅੱਜ 12 ਮਈ ਨੂੰ ਓਹਨਾ ਦੀ ਅੰਤਿਮ ਅਰਦਾਸ ਮੌਕੇ ਦੂਰ ਦੂਰ ਤੋ ਸੰਗਤਾਂ ਅਤੇ ਸਾਧੂ ਸੰਤ ਸਮਾਜ ਪਹੁੰਚ ਰਿਹਾ ਹੈ। ਵਹਿਗੁਰੂ ਓਹਨਾ ਨੂ ਅਪਣੇ ਚਰਨਾਂ ਵਿੱਚ ਨਿਵਾਸ ਦੇਣ।
ਡੇਰਾ ਭਾਈ ਦਿਆਲਾ ਜੀ ਦਿਆਲਪੁਰਾ ਮਿਰਜ਼ਾ ਦੇ ਮੁਖੀਆਂ ਦੀ ਸੂਚੀ।

ਬਾਬਾ ਭਾਈ ਦਿਆਲਾ ਜੀ ਤੋ ਬਾਅਦ
1 ਬਾਬਾ ਜਗਤਾਰ ਸਿੰਘ ਜੀ
2 ਬਾਬਾ ਸਾਧੂ ਰਾਮ ਜੀ
3 ਬਾਬਾ ਰਾਮ ਸਿੰਘ ਜੀ
4 ਬਾਬਾ ਦਾਨ ਸਿੰਘ ਜੀ
5 ਮਹੰਤ ਹੀਰਾ ਸਿੰਘ ਜੀ
6 ਮਹੰਤ ਵਰਿਆਮ ਸਿੰਘ ਜੀ
7 ਮਹੰਤ ਅਮਰ ਸਿੰਘ ਜੀ
8 ਮਹੰਤ ਹਰਨਾਮ ਸਿੰਘ ਜੀ
9 ਮਹੰਤ ਸੰਤੋਖ ਸਿੰਘ ਜੀ (ਸੱਚਖੰਡ ਪਿਆਨਾ 26 ਅਪ੍ਰੈਲ 2022)
10ਮਹੰਤ ਅਮਰਿੰਦਰ ਸਿੰਘ ਜੀ ( ਮੌਜੂਦਾ ਗੱਦੀ ਨਸ਼ੀਨ )

ਅੰਤਿਮ ਅਰਦਾਸ ਮਹੰਤ ਸੰਤੋਖ ਸਿੰਘ ਜੀ    ਮੁੱਖ ਸੇਵਦਾਰ ਸੰਤ ਅਮਰਿੰਦਰ ਸਿੰਘ ਜੀ
12/05/2022

ਅੰਤਿਮ ਅਰਦਾਸ ਮਹੰਤ ਸੰਤੋਖ ਸਿੰਘ ਜੀ
ਮੁੱਖ ਸੇਵਦਾਰ ਸੰਤ ਅਮਰਿੰਦਰ ਸਿੰਘ ਜੀ

ਅਤਿੰਮ ਅਰਦਾਸ 12 ਮਈ ਨੂੰ ਪਿੰਡ ਦਿਆਲਪੁਰਾ ਮਿਰਜ਼ਾ
08/05/2022

ਅਤਿੰਮ ਅਰਦਾਸ 12 ਮਈ ਨੂੰ ਪਿੰਡ ਦਿਆਲਪੁਰਾ ਮਿਰਜ਼ਾ

ਨਿਰਮਲ ਭੇਖ ਦੀ ਮਰਿਆਦਾ ਅਨੁਸਾਰ ਮਹੰਤ ਸੰਤੋਖ ਸਿੰਘ ਦਿਆਲਪੁਰਾ ਮਿਰਜਾ ਦਾ ਹੋਇਆ ਅੰਤਿਮ ਸੰਸਕਾਰਅੱਜ ਡੇਰਾ ਭਾਈ ਦਿਆਲਾ  ਜੀ (ਦਿਆਲਪੁਰਾ ਮਿਰਜਾ) ਦੇ...
27/04/2022

ਨਿਰਮਲ ਭੇਖ ਦੀ ਮਰਿਆਦਾ ਅਨੁਸਾਰ ਮਹੰਤ ਸੰਤੋਖ ਸਿੰਘ ਦਿਆਲਪੁਰਾ ਮਿਰਜਾ ਦਾ ਹੋਇਆ ਅੰਤਿਮ ਸੰਸਕਾਰ

ਅੱਜ ਡੇਰਾ ਭਾਈ ਦਿਆਲਾ ਜੀ (ਦਿਆਲਪੁਰਾ ਮਿਰਜਾ) ਦੇ ਮੁਖ ਸੇਵਾਦਾਰ ਮਹੰਤ ਸੰਤੋਖ ਸਿੰਘ ਜੀ ਪ੍ਰਧਾਨ ਨਿਰਮਲ ਮਾਲਵਾ ਸਾਧੂ ਸੰਗ ਜੋ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਦਾ ਅੰਤਿਮ ਸੰਸਕਾਰ ਅੱਜ ਡੇਰਾ ਬਾਬਾ ਭਾਈ ਦਿਆਲਾ ਜੀ ਵਿਖੇ ਕੀਤਾ ਗਿਆ । ਓਹਨਾ ਦੇ ਅਗੀਠੇ ਨੂੰ ਮੁੱਖ ਅਗਨੀ ਨਿਰਮਲ ਭੇਖ ਦੇ ਵਿਧੀ ਵਿਧਾਨਾ ਨਾਲ ਓਹਨਾ ਦੇ ਸਪੁੱਤਰ ਅਤੇ ਉਤਰ ਅਧਿਕਾਰੀ ਮਹੰਤ ਅਮਰਿੰਦਰ ਸਿੰਘ ਵੱਲੋਂ ਦਿੱਤੀ ਗਈ । ਇਸ ਮੌਕੇ ਨਗਰ ਨਿਵਾਸੀ ਤੇ ਭਾਰੀ ਗਿਣਤੀ ਵਿਚ ਇਲਾਕੇ ਅਤੇ ਦੂਰ ਨੇੜੇ ਦੀਆਂ ਸੰਗਤਾਂ ਅਤੇ ਖਟ ਦਰਸਨ ਸਾਧੂ ਸਮਾਜ ਹਾਜਿਰ ਹੋਇਆ । ਜਿਨ੍ਹਾਂ ਵਿੱਚ ਮਹੰਤ ਪਰਮਿੰਦਰ ਸਿੰਘ ਭਾਈਰੂਪਾ , ਮਹੰਤ ਸੁਖਜੀਤ ਸੰਧੂ ਖੁਰਦ , ਮਹੰਤ ਜਗਰਾਜ ਸਿੰਘ ਲੋਪੋ , ਮਹੰਤ ਦੀਪਕ ਸਿੰਘ ਦੌਧਰ , ਮਹੰਤ ਗੁਰਮੁਖ ਸਿੰਘ ਲੋਪੋ , ਮਹੰਤ ਹਰਵਿੰਦਰ ਸਿੰਘ ਔਲਖ , ਮਹੰਤ ਤਰਲੋਚਨ ਸਿੰਘ ਬੱਸੀਆਂ , ਮਹੰਤ ਜਸਪਾਲ ਸਿੰਘ ਮਨਸੂਰਾਂ ,ਮਹੰਤ ਇੰਦਰਜੀਤ ਸਿੰਘ ਪੰਜਗਰਾਂਈ,ਮਹੰਤ ਚਮਕੌਰ ਸਿੰਘ ਭਾਈ ਰੂਪਾ, ਮਹੰਤ ਰਾਮਾਨੰਦ ਸਿੰਘ ਭਗਤਾ, ਮਹੰਤ ਪ੍ਰੇਮ ਸਿੰਘ ਭੂਰੀ ਵਾਲੇ , ਮਹੰਤ ਅਮਰੀਕ ਸਿੰਘ ਅੰਮ੍ਰਿਤਸਰ , ਮਹੰਤ ਗੋਪਾਲ ਸਿੰਘ ਕੋਠਾਰੀ ਅੰਮ੍ਰਿਤਸਰ , ਮਹੰਤ ਗੁਰਜੰਟ ਸਿੰਘ ਕੋਠਾ ਗੁਰੂ , ਮਹੰਤ ਸਤਗੁਨ ਦਾਸ ਢੱਡੇ , ਮਹੰਤ ਕਸ਼ਮੀਰ ਸਿੰਘ ਮੁਕਤਸਰ ਸਾਹਿਬ , ਮਹੰਤ ਸੰਤਾ ਸਿੰਘ ਪਟਿਆਲਾ, ਮਹੰਤ ਸੁਰਜੀਤ ਸਿੰਘ ਡੇਰਾ ਗਾਂਧਾ ਸਿੰਘ, ਮਹੰਤ ਅੰਮ੍ਰਿਤ ਮੁਨੀ , ਮਹੰਤ ਸੁੰਦਰ ਦਾਸ ਪੰਜ ਗਰਾਈਂ , ਮਹੰਤ ਗੁਰਨਾਮ ਸਿੰਘ ਭਗਤਾ , ਮਹੰਤ ਕਰਨੈਲ ਦਾਸ , ਮਹੰਤ ਬਰਾੜ ਸਾਧੂ , ਮਹੰਤ ਰੇਸ਼ਮ ਸਿੰਘ ਜੀ ਸੇਖਵਾਂ, ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ , ਮਹੰਤ ਜਗਤਾਰ ਸਿੰਘ ਨੈਣੇਵਾਲ , ਮਹੰਤ ਚਮਕੌਰ ਸਿੰਘ ਲੋਹਗੜ , ਮਹੰਤ ਭੁਪਿੰਦਰ ਸਿੰਘ ਕੋਟ ਭਾਈ , ਮਹੰਤ ਹਰਬੰਸ ਸਿੰਘ ਚੀਮਾ , ਮਹੰਤ ਅਮਨਦੀਪ ਸਿੰਘ ਉਘੋ ,ਮਹੰਤ ਅਮਨਦੀਪ ਸਿੰਘ ਚੀਮਾਂ, ਮਹੰਤ ਪ੍ਰਭਜੋਤ ਸਿੰਘ ਮਹਿਰਾਜ , ਮਹੰਤ ਸਤਨਾਮ ਸਿੰਘ ਰਾਜੇਆਣਾ , ਮਹੰਤ ਕਮਲਜੀਤ ਸਿੰਘ ਸੁਖਾਨੰਦ , ਮਹੰਤ ਜਗਰਾਜ ਸਿੰਘ ਗਿਲਜੇਵਾਲਾ, ਮਹੰਤ ਬੂਟਾ ਸਿੰਘ ਤਾਜੋਕੇ , ਮਹੰਤ ਹਰਜਿੰਦਰ ਸਿੰਘ ਮਟੀਲੀ , ਮਹੰਤ ਪਿਆਰਾ ਸਿੰਘ ਕੋਟ ਫੱਤਾ , ਜਥੇਦਾਰ ਗੁਰਪ੍ਰੀਤ ਸਿੰਘ ਮੁਖੀ ਮੀਰੀ ਪੀਰੀ ਲਹਿਰ , ਮਹੰਤ ਦੇਵਾਨੰਦ ਕਲਿਆਣ , ਜਥੇਦਾਰ ਘਾਲਾ ਸਿੰਘ , ਮਹੰਤ ਸਤਨਾਮ ਸਿੰਘ ਕਪੂਰੇ , ਮਹੰਤ ਗੁਰਸੇਵਕ ਸਿੰਘ ਢੇਲਵਾਂ , ਮਹੰਤ ਦਰਸ਼ਨ ਸਿੰਘ ਨੈਣੇਵਾਲ , ਬਾਬਾ ਦਵਿੰਦਰ ਸਿੰਘ ਦਿਆਲਪੁਰਾ , ਸੰਤ ਸੁਖਦੇਵ ਸਿੰਘ ਜੋਗਾਨੰਦ, ਸੰਤ ਰਘਵੀਰ ਸਿੰਘ ਗੁਰਮਤਿ ਵਿਦਿਆਲਾ ਦਿਆਲਪੁਰਾ, ਬਾਬਾ ਨਿਰਵੈਰ ਸਿੰਘ ਚਕਰਵਰਤੀ, ਬਾਬਾ ਕੁਲਦੀਪ ਸਿੰਘ, ਸੰਤ ਗੁਰਪ੍ਰਿਤ ਸਿੰਘ ਬਰਨਾਲਾ, ਭਾਈ ਮਨਪ੍ਰੀਤ ਸਿੰਘ, ਭਾਈ ਜਗਮੀਤ ਸਿੰਘ, ਆਪ ਆਗੂ ਜਤਿੰਦਰ ਸਿੰਘ ਭੱਲਾ , ਬੀਬੀ ਸੁਰਜੀਤ ਕੌਰ ਮਲੂਕਾ , ਅਤੇ ਇਲਾਕੇ ਦੀਆਂ ਪੰਚਾਇਤਾ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਿਰ ਸਨ ।

28/03/2022

ਪਿਆਰੇ ਜੀ ਨਾਮ ਵਾਲੀ ਗੰਗਾ ਵਗਦੀ
ਮਹੰਤ ਸੰਤੋਖ ਸਿੰਘ ਜੀ ਦਿਆਲਪੁਰੇ ਮਿਰਜ਼ੇ ਵਾਲੇ
YouTube video https://youtu.be/xVFQl5RlB94

PRIDE KHALSA TEAM

🙏📿
11/03/2022

🙏📿

Address

Rampuraphul

Website

Alerts

Be the first to know and let us send you an email when Nrimla dera dialpura mirza posts news and promotions. Your email address will not be used for any other purpose, and you can unsubscribe at any time.

Share

Category