Ropar News

Ropar News Follow for latest and daily updates of ROPAR

29/08/2026

2027 ਵਿੱਚ ਰੋਪੜ ਵਿਧਾਨਸਭਾ ਚੌਣਾਂ ਲਈ ਅਜਾਦ ਉਮੀਦਵਾਰ ਵੱਜੋਂ ਮੈਦਾਨ ਵਿੱਚ ਉਤਰਨ ਜਾ ਰਹੇ ਉਘੇ ਖੇਭ ਪਰਮੋਟਰ ਕਮਲ ਚੋਹਾਨ ਨਾਲ ਵਿਸ਼ੇਸ਼ ਗੱਲਬਾਤ

29/08/2026

ਸਾਬਕਾ ਪ੍ਰਧਾਨ ਅਤੇ ਮਜੂਦਾ ਅਕਾਲੀ ਕੋਂਸਲਰ ਮੱਕੜ ਨਾਲ ਵਿਸ਼ੇਸ਼ ਗੱਲਬਾਤ

ਦੇਸ਼ ਦੇ ਪਹਿਲੇ 25 ਸਰਵੋਤਮ ਪੁਲਿਸ ਅਧਿਕਾਰੀਆਂ ਦੀ ਸੂਚੀ ਵਿੱਚ ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਸ਼ਾਮਿਲ·         ਪੰਜਾਬ ਤੋਂ ਪ੍ਰਭਾਵਸ਼ਾਲੀ...
28/08/2026

ਦੇਸ਼ ਦੇ ਪਹਿਲੇ 25 ਸਰਵੋਤਮ ਪੁਲਿਸ ਅਧਿਕਾਰੀਆਂ ਦੀ ਸੂਚੀ ਵਿੱਚ ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਸ਼ਾਮਿਲ

· ਪੰਜਾਬ ਤੋਂ ਪ੍ਰਭਾਵਸ਼ਾਲੀ ਪੁਲਿਸ ਅਗਵਾਈ ਲਈ ਕੁੱਲ ਚਾਰ ਪੁਲਿਸ ਅਧਿਕਾਰੀ ਤੇ ਚੰਡੀਗੜ੍ਹ ਤੋਂ ਇੱਕ ਅਧਿਕਾਰੀ ਸ਼ਾਮਲ
· ਪੁਲਿਸ ਅਧਿਕਾਰੀਆਂ ਦੀ ਕਾਨੂੰਨ ਵਿਵਸਥਾ, ਅਪਰਾਧ ਨਿਯੰਤਰਣ, ਅਗਵਾਈ ਅਤੇ ਜਨ-ਸੰਵਾਦ ਦੇ ਆਧਾਰ ’ਤੇ ਚੋਣ

ਰੂਪਨਗਰ, 28 ਅਗਸਤ: ਦੇਸ਼ ਭਰ ਦੇ 25 ਸਰਵੋਤਮ ਪੁਲਿਸ ਅਧਿਕਾਰੀਆਂ ਦੀ ਰਾਸ਼ਟਰੀ ਸੂਚੀ ਜਾਰੀ ਕੀਤੀ ਗਈ ਹੈ, ਇਸ ਸੂਚੀ ਵਿੱਚ ਪੰਜਾਬ ਤੋਂ ਪ੍ਰਭਾਵਸ਼ਾਲੀ ਕਾਰਜਸ਼ੈਲੀ ਅਤੇ ਪੁਲਿਸ ਅਗਵਾਈ ਲਈ ਚਾਰ ਪੁਲਿਸ ਅਧਿਕਾਰੀਆਂ ਸਮੇਤ ਚੰਡੀਗੜ੍ਹ ਦੇ ਇੱਕ ਪੁਲਿਸ ਅਧਿਕਾਰੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਐੱਸ.ਐੱਸ.ਪੀ. ਰੂਪਨਗਰ ਸ. ਮਨਿੰਦਰ ਸਿੰਘ ਆਈ.ਪੀ.ਐੱਸ. ਨੂੰ ਵੱਖ-ਵੱਖ ਅਹੁਦਿਆਂ ਉੱਤੇ ਰਹਿੰਦੇ ਹੋਏ ਕਾਨੂੰਨ ਵਿਵਸਥਾ ਕਾਇਮ ਰੱਖਣ, ਅਪਰਾਧ ’ਤੇ ਕਾਬੂ ਪਾਉਣ, ਤੁਰੰਤ ਕਾਰਵਾਈ ਅਤੇ ਲੋਕਾਂ ਨਾਲ ਬਿਹਤਰ ਸੰਵਾਦ ਰਾਹੀਂ ਸ਼ਲਾਘਾਯੋਗ ਕਾਰਜਸ਼ੈਲੀ ਲਈ ਸ਼ਾਮਿਲ ਕੀਤਾ ਗਿਆ ਹੈ। ਇਹ ਸੂਚੀ ਫੇਮ ਇੰਡੀਆ–ਏਸ਼ੀਆ ਪੋਸਟ ਵੱਲੋਂ ਜਾਰੀ ਕੀਤੀ ਗਈ ਹੈ ਜੋ ਦੇਸ਼ ਦੇ ਰਾਜਨੀਤਿਕ, ਪ੍ਰਸ਼ਾਸਨਿਕ ਸਮੇਤ ਵੱਖ-ਵੱਖ ਖੇਤਰਾਂ ਵਿੱਚ ਬਿਹਤਰੀਨ ਸੇਵਾਵਾਂ ਦੇਣ ਵਾਲੀਆਂ ਸ਼ਖਸੀਅਤਾਂ ਦਾ ਸਰਵੇਖਣ ਕਰਨ ਲਈ ਜਾਣੀ ਜਾਂਦੀ ਹੈ।

ਸਾਲ 2019 ਬੈਚ ਦੇ ਪੰਜਾਬ ਕੈਡਰ ਦੇ ਆਈਪੀਐਸ ਅਧਿਕਾਰੀ ਮਨਿੰਦਰ ਸਿੰਘ ਨੇ ਜਨਵਰੀ 2026 ਵਿੱਚ ਐਸਐਸਪੀ ਰੂਪਨਗਰ ਦਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਦਿਆਂ ਉਨ੍ਹਾਂ ਨੇ ਸਾਫ਼-ਸੁਥਰਾ, ਭ੍ਰਿਸ਼ਟਾਚਾਰ-ਮੁਕਤ ਅਤੇ ਪਾਰਦਰਸ਼ੀ ਪੁਲਿਸ ਪ੍ਰਸ਼ਾਸਨ ਦੇਣ ਦੇ ਨਾਲ-ਨਾਲ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਨੂੰ ਆਪਣੀਆਂ ਮੁੱਖ ਤਰਜੀਹਾਂ ਵਿੱਚ ਰੱਖਿਆ।

ਸ. ਮਨਿੰਦਰ ਸਿੰਘ ਨੂੰ ਕਰੀਅਰ ਦੀ ਸ਼ੁਰੂਆਤ ਵਿੱਚ ਨੈਸ਼ਨਲ ਪੁਲਿਸ ਅਕੈਡਮੀ ਵਿੱਚ ਸਿਖਲਾਈ ਦੌਰਾਨ ਰਿਵਿਊਇੰਗ ਬੋਰਡ ਵੱਲੋਂ ‘ਆਊਟਸਟੈਂਡਿੰਗ’ ਗ੍ਰੇਡ ਪ੍ਰਾਪਤ ਹੋਇਆ। ਬੋਰਡ ਨੇ ਉਨ੍ਹਾਂ ਨੂੰ ਇੱਕ ਸ਼ਾਨਦਾਰ ਖਿਡਾਰੀ ਅਤੇ ਸਮਰਪਿਤ ਟੀਮ ਪਲੇਅਰ ਵਜੋਂ ਵੀ ਦਰਸਾਇਆ। ਇਹੀ ਟੀਮ ਭਾਵਨਾ ਅੱਗੇ ਚੱਲ ਕੇ ਉਨ੍ਹਾਂ ਦੀ ਅਗਵਾਈ ਕਰਨ ਦੀ ਸ਼ੈਲੀ ਦਾ ਮਹੱਤਵਪੂਰਨ ਹਿੱਸਾ ਬਣੀ।

ਮਾਨਸਾ ਵਿੱਚ ਸਹਾਇਕ ਪੁਲਿਸ ਕਪਤਾਨ ਵਜੋਂ ਉਨ੍ਹਾਂ ਨੇ ਮੂਸਾ ਪਿੰਡ ਦੇ ਦੋਹਰੇ ਕਤਲ ਕਾਂਡ ਨੂੰ 72 ਘੰਟਿਆਂ ਦੇ ਅੰਦਰ ਟ੍ਰੇਸ ਕੀਤਾ। ਅੰਮ੍ਰਿਤਸਰ ਦੱਖਣ ਵਿੱਚ ਉਨ੍ਹਾਂ ਨੇ ਇੱਕ ਮੁਹਿੰਮ ਦੀ ਅਗਵਾਈ ਕਰਦਿਆਂ ਹੈਂਡ ਗ੍ਰਨੇਡ ਬਰਾਮਦ ਕੀਤਾ, ਤਿੰਨ ਬਲਾਈਂਡ ਮਰਡਰ ਕੇਸ ਸੁਲਝਾਏ, ਤਿੰਨ ਨਾਬਾਲਗ ਅਗਵਾ ਕੀਤੀਆਂ ਲੜਕੀਆਂ ਨੂੰ ਛੁਡਾਇਆ ਅਤੇ 4.7 ਕਿਲੋਗ੍ਰਾਮ ਹੈਰੋਇਨ, ਇੱਕ ਡਰੋਨ ਅਤੇ 67.59 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।

ਤਰਨਤਾਰਨ ਵਿੱਚ ਸ. ਮਨਿੰਦਰ ਸਿੰਘ ਦਾ ਐਸਪੀ ਹੈੱਡਕੁਆਰਟਰ ਵਜੋਂ ਕਾਰਜਕਾਲ ਪ੍ਰਸ਼ਾਸਨਿਕ ਸੁਧਾਰਾਂ ਦੀ ਦ੍ਰਿਸ਼ਟੀ ਤੋਂ ਵੀ ਮਹੱਤਵਪੂਰਨ ਰਿਹਾ। ਉਨ੍ਹਾਂ ਨੇ 100 ਤੋਂ ਵੱਧ ਵਿਰੋਧ ਪ੍ਰਦਰਸ਼ਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੰਭਾਲਿਆ ਅਤੇ ਪੁਲਿਸ ਬਲ ਦੇ 50 ਫੀਸਦੀ ਹਿੱਸੇ ਨੂੰ ਫੀਲਡ ਸਟੇਸ਼ਨਾਂ ਵਿੱਚ ਮੁੜ ਤਾਇਨਾਤ ਕੀਤਾ। ਇਸ ਦਾ ਨਤੀਜਾ ਜ਼ਿਲ੍ਹਾ ਸਾਂਝ ਰੈਂਕਿੰਗ ਵਿੱਚ ਵੀ ਦਿਖਾਈ ਦਿੱਤਾ, ਜਿੱਥੇ ਜ਼ਿਲ੍ਹਾ ਹੇਠਲੇ ਪੰਜ ਜ਼ਿਲ੍ਹਿਆਂ ਵਿੱਚੋਂ ਉੱਪਰਲੇ ਪੰਜ ਜ਼ਿਲ੍ਹਿਆਂ ਵਿੱਚ ਪਹੁੰਚ ਗਿਆ। ਇਸੇ ਦੌਰਾਨ ਉਨ੍ਹਾਂ ਨੇ 25 ਲੱਖ ਰੁਪਏ ਦੇ ਹਵਾਲਾ-ਡਰੱਗ ਨੈੱਟਵਰਕ ਨੂੰ ਵੀ ਤੋੜਿਆ।

ਰਾਜਪਾਲ ਦੇ ਏਡੀਸੀ ਵਜੋਂ ਵੀ ਮਨਿੰਦਰ ਸਿੰਘ ਨੂੰ ਪ੍ਰੋਟੋਕੋਲ ਅਤੇ ਉੱਚ ਪੱਧਰੀ ਪ੍ਰਸ਼ਾਸਨ ਦਾ ਤਜਰਬਾ ਮਿਲਿਆ। ਉਨ੍ਹਾਂ ਨੇ 42 ਅਧਿਕਾਰਤ ਦੌਰਿਆਂ ਅਤੇ ਰਾਜ ਭਵਨ ਵਿਖੇ ਕਰਵਾਏ ਗਏ ਮਹੱਤਵਪੂਰਨ ਸਹੁੰ ਚੁੱਕ ਸਮਾਗਮਾਂ ਦੇ ਪ੍ਰੋਟੋਕੋਲ ਦਾ ਪ੍ਰਬੰਧ ਕੀਤਾ।

ਉਨ੍ਹਾਂ ਦੇ ਕਰੀਅਰ ਦਾ ਇੱਕ ਵੱਡਾ ਅਧਿਆਇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਵਜੋਂ ਸਾਹਮਣੇ ਆਇਆ। ਉਨ੍ਹਾਂ ਨੇ ਸਰਹੱਦੀ ਪਿੰਡਾਂ ਵਿੱਚ ਆਈ ਭਿਆਨਕ ਹੜ੍ਹ ਦੀ ਸਥਿਤੀ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ਦੀ ਅਗਵਾਈ ਕੀਤੀ। ਇਸ ਦੌਰਾਨ ਸਰਹੱਦੀ ਖੇਤਰ ਦੇ ਪਿੰਡਾਂ ਵਿੱਚੋਂ ਹਜ਼ਾਰਾਂ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਦੂਜੇ ਪਾਸੇ, ਪੁਲਿਸ ਨੇ ਨਾਰਕੋ-ਟੈਰਰ ਨੈੱਟਵਰਕ ਵਿਰੁੱਧ ਕਾਰਵਾਈ ਜਾਰੀ ਰੱਖਦਿਆਂ 1,354 ਗ੍ਰਿਫ਼ਤਾਰੀਆਂ ਕੀਤੀਆਂ, 237 ਕਿਲੋਗ੍ਰਾਮ ਹੈਰੋਇਨ, 1.9 ਕਰੋੜ ਰੁਪਏ ਦੀ ਡਰੱਗ ਮਨੀ, 297 ਪਿਸਤੌਲ ਅਤੇ 15 ਹੈਂਡ ਗ੍ਰਨੇਡ ਬਰਾਮਦ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ 800 ਤੋਂ ਵੱਧ ਗ੍ਰਾਮ ਰੱਖਿਆ ਕਮੇਟੀਆਂ ਨੂੰ ਸਰਗਰਮ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਸੰਸਥਾਗਤ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਗੈਰ-ਕਾਨੂੰਨੀ ਢੰਗ ਨਾਲ ਕਮਾਈਆਂ ਗਈਆਂ ਕਰੀਬ 10 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨਾ ਵੀ ਇਸੇ ਰਣਨੀਤੀ ਦਾ ਹਿੱਸਾ ਸੀ।

ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਵੀ ਸ. ਮਨਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਸਰਗਰਮ ਰਹੀ। ਮਈ 2025 ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਪਾਕਿਸਤਾਨੀ ਖੁਫੀਆ ਤੰਤਰ ਨੂੰ ਫੌਜੀ ਅਦਾਰਿਆਂ ਅਤੇ ਫੌਜੀਆਂ ਦੀ ਆਵਾਜਾਈ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਫੌਜੀ ਅਦਾਰਿਆਂ ਅਤੇ ਏਅਰਬੇਸ ਦੀਆਂ ਤਸਵੀਰਾਂ ਸਮੇਤ ਹੋਰ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ।

ਮਨਿੰਦਰ ਸਿੰਘ ਦੇ ਕਰੀਅਰ ਵਿੱਚ ਇੱਕ ਮੁਸ਼ਕਲ ਦੌਰ ਵੀ ਆਇਆ, ਜਦੋਂ ਨਵੰਬਰ 2025 ਵਿੱਚ ਉਨ੍ਹਾਂ ਦੇ ਕਰੀਅਰ ਦਾ ਇੱਕ ਮਹੱਤਵਪੂਰਨ ਅਤੇ ਚੁਣੌਤੀਪੂਰਨ ਅਧਿਆਇ ਰਿਹਾ। ਜਿਸ ਉਪਰੰਤ ਜਨਵਰੀ 2026 ਵਿੱਚ ਉਨ੍ਹਾਂ ਨੂੰ ਬਤੌਰ ਐਸਐਸਪੀ ਰੂਪਨਗਰ ਨਿਯੁਕਤ ਕੀਤਾ ਗਿਆ। ਰੂਪਨਗਰ ਵਿਖੇ ਸ. ਮਨਿੰਦਰ ਸਿੰਘ ਨੇ ਆਪਣੀ ਕਾਰਜਸ਼ੈਲੀ ਵਿੱਚ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ-ਮੁਕਤ ਪੁਲਿਸ ਪ੍ਰਸ਼ਾਸਨ, ਮਜ਼ਬੂਤ ਕਾਨੂੰਨ-ਵਿਵਸਥਾ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਸੰਕਲਪ ਦੁਹਰਾਇਆ।

28/08/2026

ਰੋਪੜ ਜਿਲਾ ਜੇਲ ਵਿੱਚ ਬੰਦੀ ਕੈਦੀਆਂ ਦੇ ਹੱਥਾਂ ਉਤੇ ਭੈਣਾਂ ਨੇ ਬਣੀ ਰੱਖੜੀ,ਹੋਈਆਂ ਭਾਵੂਕ

27/08/2026

ਰੋਪੜ ਵਿੱਚ ਹੜਤਾਲ ਦਾ ਅਸਰ,ਸਰਕਾਰੀ ਦਫਤਰ ਰਹੇ ਬੰਦ
ਐਮਰਜਸੀਂ ਸੇਵਾਂਵਾ ਚਾਲੂ॥

26/08/2026

ਫੂਡ ਮਹਿਕਮਾ ਸਖਤ,ਤਿਉਹਾਰਾਂ ਤੋਂ ਪਹਿਲਾਂ ਮਠਿਆਈ ਦੀ ਦੁਕਾਨਾਂ ਉਤੋਂ ਭਰੇ ਸੈਂਪਲ।।

25/08/2026

ਬਰਦ ਖੱਡ ਤੇ ਸਰਸਾ ਦਰਿਆ ਵਿੱਚ ਉਦਯੋਗਿਕ ਕੂੜੇ ਦੇ ਨਾਜਾਇਜ਼ ਡੰਪ ਦਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਰਦਾਫਾਸ਼॥

24/08/2026

ਰੋਪੜ ਨੂੰ ਜਲਦ ਮਿਲੇਗਾ ਸ਼ਹਿਰ ਨਾਲ ਜੋੜਨ ਵਾਲਾ ਪੁਰਾਣਾ ਪੁੱਲ,ਹਲਕਾ ਵਿਧਾਇਕ ਚੱਢਾ ਅਤੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਤਾ ਉਦਘਾਟਨ।।

24/08/2026

ਰੂਪਨਗਰ ਵਾਸਿਆਂ ਨੂੰ ਮਿਲਣ ਜਾ ਰਿਹਾ ਹੈ ਵੱਡਾ ਤੋਹਫਾ-

ਮੰਤਰੀ ਈ ਟੀ ਓ ਕਰਵਾਣਗੇ ਬਜਾਰ ਵਾਲੇ ਪੁਰਾਣੇ ਪੁਲ਼ ਦੀ ਜਗਾਹ ਤੇ ਨਵੇਂ ਪੁਲ਼ ਦੇ ਕੰਮ ਦੀ ਸ਼ੁਰੂਆਤ-
16.5 ਕਰੋੜ ਦੀ ਲਾਗਤ ਨਾਲ਼ ਬਣੇਗਾ ਪੁਲ-
ਰੋਪੜ ਦੇ ਬਜਾਰ ਦੀ ਲਾਈਫ ਲਾਈਨ ਸਰਹਿੰਦ ਨਹਿਰ ਦਾ ਪੁਲ ਦਹਾਕੇ ਬਾਅਦ ਮੁੜ ਹੋਂਦ ਚ ਆਏਗਾ-ਹਲਕਾ ਵਿਧਾਇਕ ਦਿਨੇਸ਼ ਚੱਢਾ

23/08/2026

ਪੰਜਾਬ ਦਾ ਪਾਣੀ ਦੂਸ਼ਿਤ ਕਰਨ ਵਾਲੀ ਹਿਮਾਚਲ ਦੀ ਇੰਡਸਟਰੀ ਖਿਲਾਫ ਪਹਿਲੀ ਵਾਰ ਪਰਚਾ ਦਰਜ -

ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪ੍ਰਸਾਸ਼ਨ ਨੂੰ ਮੌਕੇ ਤੇ ਬੁਲਾਕੇ ਕਰਵਾਈ ਕਾਰਵਾਈ,ਐਫ ਆਈ ਆਰ ਨੰ 199 ਰੋਪੜ ਸਿਟੀ ਥਾਣੇ ਚ ਦਰਜ।।

Address

Roopnagar
140001

Website

Alerts

Be the first to know and let us send you an email when Ropar News posts news and promotions. Your email address will not be used for any other purpose, and you can unsubscribe at any time.

Shortcuts

Share