09/01/2026
ਉਤਰੀ ਭਾਰਤ ਦੀ ਸਭ ਤੋਂ ਪ੍ਰਸਿੱਧ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਦੇ ਕੌ-ਮੋਹਤਮਿਮ ਸਾਈ ਬਿੱਟੂ ਸ਼ਾਹ ਜੀ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਮੌਕੇ ਸਮੂਹ ਸੇਵਾਦਾਰਾਂ ਨੂੰ ਹਰ ਸਾਲ ਦੀ ਤਰ੍ਹਾਂ ਠੰਡ ਦੇ ਮੌਸਮ ਤੋਂ ਬਚਾਅ ਲਈ ਕੋਟੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਉਹਨਾਂ ਕਿਹਾ ਕਿ ਸਮਾਜ ਭਲਾਈ ਦੇ ਕਾਰਜ ਕਰਨ ਤੋਂ ਪਹਿਲਾਂ ਆਪਣੇ ਘਰ ਦੀ ਸੇਵਾਦਾਰਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਮੂਹ ਸੇਵਾਦਾਰਾਂ ਵੱਲੋਂ ਤਨ ਮਨ ਧਨ ਦੇ ਨਾਲ ਦਰਗਾਹ ਤੇ ਸੇਵਾ ਕੀਤੀ ਜਾਂਦੀ ਹੈ ਇਸ ਲਈ ਉਹਨਾਂ ਦਾ ਮਾਣ ਸਤਿਕਾਰ ਕਰਨਾ ਵੀ ਸਾਡਾ ਫਰਜ਼ ਬਣਦਾ ਹੈ। ਸਮੂਹ ਸੇਵਾਦਾਰਾਂ ਵੱਲੋਂ ਸਾਈ ਬਿੱਟੂ ਸ਼ਾਹ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਕੋਟੀਆਂ ਭੇਟ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਣੀ ਸ਼ਾਹ ਮਾਤਾ ਜੀ, ਦਿਲਜਾਨ ਸ਼ਾਹ, ਇਮਰਾਨ ਸ਼ਾਹ, ਅਸ਼ਰਫ਼ ਸ਼ਾਹ, ਮੱਖਣ, ਆਮੀਨ ਸ਼ਾਹ, ਇਨਾਤ ਸ਼ਾਹ ਆਦਿ ਹਾਜ਼ਰ ਸਨ।