Focus Tv News Punjab

Focus Tv News Punjab Focus Tv News Punjab

16/07/2025

ਦਿਲਜੀਤ ਦੀ ਫਿਲਮ ਵਿੱਚ ਹਾਨੀਆਂ ਅਮੀਰ ਦੀ ਐਂਟਰੀ ਨੂੰ ਲੈ ਕੇ ਦੋ ਸਿੱਖ ਵੀਰ ਭਿੜੇ ਆਪਸ ਚ

13/07/2025
13/07/2025

ਹੁਣ ਸਾਡਾ ਕਿੱਥੇ ਜੀ ਲੱਗਦਾ ਏ ਪਰ
ਇਸ ਗੱਲ ਨਾਲ ਤੈਨੂੰ ਕੀ ਲੱਗਦਾ ਏ
ਮੇਰਾ ਤਾਂ ਸਭ ਕੁਝ ਲੱਗਦਾ ਸੀ ਤੂੰ
ਦੱਸ ਤਾਂ ਹੁਣ ਤੂੰ ਕਿਹਦਾ ਕੀ ਲੱਗਦਾ ਏਂ
ਆਪਣੀ ਮੁਹੱਬਤ ਵਿੱਚ ਤੈਨੂੰ ਬੰਨ ਨਹੀਂ ਸਕਦੇ
ਕਰ ਤੂੰ ਜਿੱਦਾਂ ਤੇਰਾ ਜੀ ਕਰਦਾ ਏ
ਭੁੱਲ ਜਾਵਾਂਗੇ ਪਰ ਸਮਾਂ ਲੱਗੇਗਾ
ਤੈਨੂੰ ਭੁੱਲ ਜਾਵਾਂਗੇ ਤੈਨੂੰ ਕੀ ਲੱਗਦਾ ਏ

12/07/2025

ਯੁੱਧ ਨਸਿਆਂ ਵਿਰੁੱਧ' ਤਹਿਤ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ, 03 ਦੋਸੀ ਕਾਬੂ, 01 ਕਿੱਲੋ 625 ਗ੍ਰਾਮ ਚਿੱਟਾ/ਹੈਰੋਇਨ, 03 ਪਿਸਟਲ 32 ਬੋਰ, 02 ਦੇਸੀ ਕੱਟੇ 12 ਬੋਰ ਸਮੇਤ 13 ਜਿੰਦਾ ਰੌਂਦ ਅਤੇ 12 ਮੋਬਾਇਲ ਫੋਨ ਬ੍ਰਾਮਦ
ਸ੍ਰੀ ਸਰਤਾਜ ਸਿੰਘ ਚਾਹਲ IPS, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ **ਯੁੱਧ ਨਸ਼ਿਆਂ ਵਿਰੁੱਧ' ਤਹਿਤ ਕਾਰਵਾਈ ਕਰਦੇ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ ਕਰਕੇ 03 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ 01 ਕਿੱਲੋ 625 ਗ੍ਰਾਮ ਚਿੱਟਾ/ਹੈਰੋਇਨ, 03 ਪਿਸਟਲ 32 ਬੋਰ, 02 ਦੋਸ਼ੀ ਕੱਟੇ 12 ਬੋਰ, ਸਮੇਤ 13 ਜਿੰਦਾ ਰੌਂਦ ਅਤੇ 12 ਮੋਬਾਇਲ ਫੋਨ ਬ੍ਰਾਮਦ ਕਰਵਾਏ ਗਏ।

ਸ੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਦਰ ਧੂਰੀ ਵਿਖੇ 125 ਗ੍ਰਾਮ ਹੈਰੋਇਨ/ਚਿੱਟਾ, 01 ਪਿਸਟਲ 32 ਬੋਰ, 07 ਜਿੰਦਾ ਕਾਰਤੂਸ ਅਤੇ 04 ਮੋਬਾਇਲ ਫੋਨ ਬ੍ਰਾਮਦ ਹੋਣ ਉਪਰੰਤ ਮੁਕੱਦਮਾ ਨੰਬਰ 69 ਮਿਤੀ 09.04.2025 ਅ/ਧ 21/61/85 ਐਨ.ਡੀ.ਪੀ.ਐਸ ਐਕਟ, 25/27 ਅਸਲਾ ਐਕਟ ਅਤੇ 123,221 ਬੀ.ਐਨ.ਐਸ ਥਾਣਾ ਸਦਰ ਧੂਰੀ ਬਰਖਿਲਾਫ ਨਿਗਮ ਉਰਫ ਲੱਕੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਸੰਗਰੂਰ ਅਤੇ ਗੁਰਪ੍ਰੀਤ ਸਿੰਘ ਉਰਫ ਭੈਰੋਂ ਪੁੱਤਰ ਗੁਰਜੰਟ ਸਿੰਘ ਵਾਸੀ ਸੰਗਰੂਰ ਅਤੇ 3 ਨਾਮਲੂਮ ਵਿਅਕਤੀਆਨ ਦਰਜ ਰਜਿਸਟਰ ਕੀਤਾ ਸੀ, ਦੋਸ਼ੀ ਮੌਕਾ ਤੋਂ ਫਰਾਰ ਹੋ ਗਏ ਸਨ।

ਦੌਰਾਨੇ ਤਫਤੀਸ਼ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਅਤੇ ਇੰਸਪੈਕਟਰ ਕਰਨਵੀਰ ਸਿੰਘ, ਮੁੱਖ ਅਫਸਰ ਥਾਣਾ ਸਦਰ ਧੂਰੀ ਸਮੇਤ ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਦੋਸੀ ਨਿਗਮ ਉਰਫ ਲੱਕੀ ਉਕਤ, ਜੋ ਮੁਕੱਦਮਾ ਨੰਬਰ 76/24 ਥਾਣਾ ਸਿਟੀ ਸੰਗਰੂਰ ਵਿੱਚ ਗ੍ਰਿਫਤਾਰ ਹੋਣ ਉਪਰੰਤ ਜਿਲ੍ਹਾ ਜੇਲ ਸੰਗਰੂਰ ਬੰਦ ਸੀ, ਉਸਨੂੰ ਪ੍ਰੋਡਕਸ਼ਨ ਵਰੰਟ ਪਰ ਗ੍ਰਿਫਤਾਰ ਕੀਤਾ ਗਿਆ, ਜਿਸਦੀ ਪੁੱਛ-ਗਿੱਛ ਦੇ ਅਧਾਰ ਪਰ ਮਿਤੀ 08.07.2025 ਨੂੰ ਮੁਕੱਦਮਾ 69/25 ਥਾਣਾ ਸਦਰ ਧੂਰੀ ਵਿੱਚ ਜਸਪਾਲ ਸਿੰਘ ਉਰਫ ਬਿੱਲਾ ਪੁੱਤਰ ਗੁਰਮੀਤ ਸਿੰਘ ਵਾਸੀ ਸੰਗਰੂਰ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰਨ ਉਪਰੰਤ ਉਸ ਦੇ ਕਬਜਾ ਵਿੱਚੋਂ 02 ਪਿਸਟਲ .32 ਬੋਰ ਬ੍ਰਾਮਦ ਕਰਾਏ ਗਏ।

ਜਸਪਾਲ ਸਿੰਘ ਉਰਫ ਬਿੱਲਾ ਦੀ ਪੁੱਛ-ਗਿੱਛ ਦੇ ਆਧਾਰ ਤੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਪਰਮਜੀਤ ਸਿੰਘ ਵਾਸੀ ਪੂਹਲਾ ਥਾਣਾ ਭਿਖੀਵਿੰਡ, ਜੋ ਜਿਲ੍ਹਾ ਜੇਲ ਸੰਗਰੂਰ ਵਿਖੇ ਬੰਦ ਸੀ, ਨੂੰ ਨਾਮਜ਼ਦ ਕੀਤਾ ਗਿਆ। ਜਿਸਨੂੰ ਪ੍ਰੋਡਕਸ਼ਨ ਵਰੰਟ ਪਰ ਲਿਆ ਕੇ ਉਸ ਪਾਸੋਂ ਜਿਲ੍ਹਾ ਜੇਲ ਵਿੱਚ ਸਪਲਾਈ ਕੀਤੇ 08 ਮੋਬਾਇਲ ਫੋਨ ਬ੍ਰਾਮਦ ਕਰਵਾਕੇ ਮੁਕੱਦਮਾ ਨੰਬਰ 121 ਮਿਤੀ 11.07.2025 ਅ/ਧ 52ਏ ਪਰੀਜਨ ਐਕਟ ਥਾਣਾ ਸਿਟੀ-। ਸੰਗਰੂਰ ਦਰਜ ਰਜਿਸਟਰ ਕੀਤਾ ਗਿਆ।

ਮਿਤੀ 11.07.2025 ਨੂੰ ਜਸਪਾਲ ਸਿੰਘ ਉਰਫ ਬਿੱਲਾ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕਰਨ ਤੇ 1 ਕਿੱਲੋ 500 ਗ੍ਰਾਮ ਹੈਰੋਇਨ/ਚਿੱਟਾ, 01 ਪਿਸਟਲ 32 ਬੋਰ, 01 ਦੇਸੀ ਕੱਟਾ 12 ਬੋਰ, 04 ਰੋਂਦ 32 ਬੋਰ, 02 ਕਾਰਤੂਸ 12 ਬੋਰ ਬ੍ਰਾਮਦ ਕਰਾਏ ਗਏ। ਤਫਤੀਸ਼ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

04/07/2025

ਪੁਲਿਸ ਨੇ ਇਸ ਬੀਬੀ ਦੇ ਗੁਪਤ ਅੰਗਾਂ ਵਿੱਚ ਪਾਇਆਂ ਮਿਰਚਾਂ ਖੜਕੂਵਾਦ ਵੇਲੇ ਦੀ ਕਹਾਣੀ ਸੁਣ ਕੰਬ ਜਾਏਗੀ ਰੂਹ KPS ਗਿੱਲ ਦੇ ਪਰਿਵਾਰ ਨੂੰ ਜਵਾਬ

01/07/2025

ਸੰਗਰੂਰ ਪੁਲਿਸ ਅਤੇ ਗੈਂਗਸਟਰ ਗੋਵਿੰਦੀ ਵਿੱਚ ਹੋਈ ਗੋਲਾਬਾਰੀ ਜਿਸ ਵਿੱਚ ਨਾਮੀ ਗੈਂਗਸਟਰ ਹੋਇਆ ਜਖਮੀ ਪੁਲਿਸ ਨੇ ਕਰਵਾਇਆ ਸਰਕਾਰੀ ਹਸਪਤਾਲ ਵਿੱਚ ਦਾਖਲ

30/06/2025

https://fromsmash.com/hhJAafVCOV-dt

ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਾਲੀ ਦਸਤਾਵੇਜ ਤਿਆਰ ਕਰ ਲੋਕਾਂ ਦੇ ਜਮਾਨਤ ਕਰਾਉਣ ਵਾਲੇ ਅੱਠ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਜਾਅਲੀ ਦਸਤਾਵੇਜ ਤਿਆਰ ਕਰਕੇ ਨਸ਼ਾ ਤਸਕਰਾਂ ਦੀਆਂ ਜਮਾਨਤਾਂ ਕਰਵਾਉਣ ਵਾਲੇ ਅੰਤਰ-ਜਿਲ੍ਹਾ ਗਿਰੋਹ ਦਾ ਪਰਦਾਫਾਸ਼, 08 ਦੋਸੀ ਕਾਬੂ

ਸ੍ਰੀ ਦਿਲਪ੍ਰੀਤ ਸਿੰਘ ਐਸਪੀ ਹੈਡ ਕੁਆਰਟਰ ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ = ਸੰਗਰੂਰ ਵੱਲੋਂ "ਯੁੱਧ ਨਸ਼ਿਆਂ ਵਿਰੁੱਧ" ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਉਸ ਸਮੇਂ ਸਫਲਤਾ ਮਿਲੀ,

ਥਾਣਾ ਸਿਟੀ-1 ਸੰਗਰੂਰ ਦੇ ਏਰੀਆ ਵਿੱਚ ਜਾਅਲੀ ਦਸਤਾਵੇਜ ਤਿਆਰ ਕਰਕੇ ਨਸ਼ਾ ਤਸਕਰਾਂ ਦੀਆਂ ਜਮਾਨਤਾਂ ਕਰਵਾਉਣ -ਮੰਤਰ-ਜਿਲ੍ਹਾ ਗਿਰੋਹ ਦਾ ਪਰਦਾਫਾਸ਼ ਕਰਕੇ 08 ਦੋਸੀਆਂ ਨੂੰ ਜਾਅਲੀ ਦਸਤਾਵੇਜਾਂ, ਕੰਪਿਊਟਰ, ਕਲਰ ਪ੍ਰਿੰਟਰ, ਲੈਮੀਨੇਟ ਤੇ ਮੋਬਾਇਲ ਫੋਨ ਸਮੇਤ ਕਾਬੂ ਕੀਤਾ ਗਿਆ।

30/06/2025

ਸੁਨਾਮ ਦੇ ਡੀਐਸਪੀ ਨੇ ਆਪਣੀ ਜਾਨ ਤੇ ਖੇਲ ਕੇ ਬਚਾਈ ਇੱਕ ਅਧਿਆਪਕ ਦੀ ਜਾਨ..
A/l... ਸਥਾਨਕ ਡੀਐਸਪੀ ਸਰਦਾਰ ਹਰਵਿੰਦਰ ਸਿੰਘ ਖਹਿਰਾ ਵੱਲੋਂ ਅੱਜ ਧੂਰੀ ਵਿਖੇ ਇੱਕ ਸੰਘਰਸ਼ ਕਰ ਰਹੇ ਅਧਿਆਪਕ ਵੱਲੋਂ ਜਦੋਂ ਨਹਿਰ ਦੇ ਵਿੱਚ ਛਾਲ ਮਾਰੀ ਗਈ ਤਾਂ ਤੁਰੰਤ ਹੀ ਪਿੱਛੇ ਡੀਐਸਪੀ ਸਰਦਾਰ ਹਰਵਿੰਦਰ ਸਿੰਘ ਖਹਿਰਾ ਵੱਲੋਂ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ ਗਈ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਉਸਨੂੰ ਬਾਹਰ ਕੱਢ ਲਿੱਤਾ ਗਿਆ ਅਤੇ ਉਸ ਨੂੰ ਬਚਾ ਲਿੱਤਾ ਗਿਆ
ਇਸ ਨੂੰ ਲੈ ਕੇ ਸਰਦਾਰ ਹਰਵਿੰਦਰ ਸਿੰਘ ਖਹਿਰਾ ਦੀ ਚਾਰੋਂ ਪਾਸੇ ਸਲਾਘਾ ਹੋ ਰਹੀ ਹੈ ਅਤੇ ਜਦੋਂ ਇਸ ਸੰਬੰਧ ਦੇ ਵਿੱਚ ਸਰਦਾਰ ਡੀਐਸਪੀ ਸਰਦਾਰ ਹਰਵਿੰਦਰ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦਾ ਫਰਜ਼ ਸੀ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ।

26/06/2025

ਔਰਤਾਂ ਵੱਲੋਂ ਐਮਐਲਏ ਨਰਿੰਦਰ ਕੌਰ ਭਰਾਜ ਦਾ ਕੀਤਾ ਗਿਆ ਵਿਰੋਧ ਐਮਐਲਏ ਨੇ ਭਰੋਸਾ ਦਵਾਇਆ ਕਿ ਜਲਦੀ ਹੀ ਕਰਵਾ ਦਿੱਤੇ ਜਾਣਗੇ ਕੰਮ

22/06/2025
22/06/2025

ਬਹੁਜਨ ਸਮਾਜ ਪਾਰਟੀ ਨੇ ਜੋ ਜਮੀਨ ਸਰਕਾਰੀ ਹੈ ਉਹ ਜਮੀਨ ਹਮਾਰੀ ਹੈ ਦੇ ਤਹਿਤ ਸੰਗਰੂਰ ਵਿੱਚ ਰੱਖੀ ਵਿਸ਼ਾਲ ਰੈਲੀ

Address

Sangrur

Website

Alerts

Be the first to know and let us send you an email when Focus Tv News Punjab posts news and promotions. Your email address will not be used for any other purpose, and you can unsubscribe at any time.

Share