
01/07/2025
ਤੁਸੀ ਬਿਆਸ ਜਾਨੇ ਉ?
ਤੁਸੀ ਮੰਨਦੇ ਉ!
ਉਸ ਹਰ ਚੀਜ ਨੂੰ ਮੰਨਦਾ ਜਿਥੋ ਜੀਵਨ ਜਿਉਣ ਦੀ ਜਾਂਚ ਮਿਲੇ , ਸਫ਼ਰ ਕਰੋ ਦੁਨੀਆਂ ਚ ਵਿਚਰੋ
27 ਜੂਨ 2025 - ਜਦੋ ਮੈ ਸਕੂਟਰੀ ਤੇ ਸਰਹਿੰਦ ਸਟੇਸਨ ਤੋ ਬਿਆਸ ਦੀ ਟ੍ਰੇਨ ਫੜੀ ਰਾਤ 9:30 ਵਜੇ ਚੜ ਕੇ 1 ਵਜੇ ਬਿਆਸ ਪਹੁੰਚ ਗਿਆ, ਸਟੇਸਨ ਤੋ ਬੱਸਾ ਭਰ ਭਰ ਬਿਆਸ ਡੇਰੇ ਅੰਦਰ ਜਾਂਦੀਆਂ, ਗੇਟ ਨੰਬਰ 5 ਤੇ ਰਾਤ ਨੂੰ 1:30 ਵਜੇ ਮੋਬਾਇਲ ਜਮਾਂ ਹੋ ਗਿਆ , ਸਭ ਤੋਂ ਵਧੀਆ ਇਹੋ ਗੱਲ ਲੱਗੀ ਇਨੀ ਸੋਸਲ ਭਰੀ ਜ਼ਿੰਦਗੀ ਚ ਉਹ ਡੇਰਾ ਜਿਥੇ ਕੋਈ ਡਿਵਾਈਸ ਨਾਲ ਨਹੀ ਰਖਦਾ, 2 ਦਿਨ ਲਈ ਤਾਂ ਲੋਕਾਂ ਚ ਵਿਚਰਨ ਨੂੰ ਮਿਲਿਆ, ਅੰਦਰ ਜਾਂਦੇ ਮੈ ਠੰਡੇ ਪਾਣੀ ਨਾਲ ਨਾਹ ਕੇ ਘਰੋ ਲਿਆਂਦੀ ਰੋਟੀ ਖਾ ਕੇ , ਪੈਣ ਲੀ ਲਗਿਆ ਸੀ ਕਿ 3:30 ਵਜ ਗੇ,ਪੰਡਾਲ ਚ ਅੱਧਾ ਘੰਟਾ ਪੈਣ ਲੀ ਲਗਿਆ ਸੀ 4 ਵਜੇ ਚਾਨਣ ਜਾ ਹੋਣ ਲਗਿਆ ਸੰਗਤ ਉਠਣ ਲੱਗੀ , ਸੰਗਤ ਦੇ ਉਠਦੇ ਹੀ ਫਰੈਸ ਹੋਕੇ ਫਿਰ ਬੈਗ ਜਮਾਂ ਕਰਾ ਕੇ ਮੈ ਸਤਸੰਗ ਚ ਮੂਹਰੇ ਬੈਠਣ ਲੀ ਚਲਿਆ ਗਿਆ ਪੰਡਾਲ ਦੇ ਗੇਟ ਨੰਬਰ ਇਕ ਤੇ ਲਾਈਨਾ ਚ ਬੈਠੇ ਲੋਕਾਂ ਚ ਮੈ ਬੈਠ ਗਿਆ 5 ਤੋਂ 6:30 ਲਾਈਨ ਚ ਬੈਠਾ ਫਿਰ ਅੰਦਰ ਐਂਟਰੀ ਹੋਈ ਸਤਸੰਗ 8:30 ਸੁਰੂ ਹੋਣਾ ਸੀ, ਅੰਦਰ ਸੀਟ ਲੈ ਕੇ 7 ਵਜੇ ਸੀਟ ਦੀ ਮੋਹਰ Left ਬਾਂਹ ਤੇ ਲਵਾ ਕੇ ਬਾਹਰ ਕੰਟੀਨ ਚੋ ਪੂਰੀਆਂ ਖਾ ਕੇ ਸਤਿਸੰਗ ਬੈਠ ਗਿਆ, LCD ਤੇ ਚਲਦੀ ਵੀਡੀਉ (ਨੰਨੀ ਬੇਟੀ ਕੋ ਜੀਵਨ ਕਾ ਵਰ ਦੋ) ਤੋ ਬਾਅਦ ਸਤਿਸੰਗ ਸੁਰੂ ਹੋਇਆ ਪਤਾ ਹੀ ਨੀ ਲਗਿਆ ਕਦੋ 10 ਵਜ ਗੇ ਦਰਸਨ ਕਰਨ ਉਪਰੰਤ ਪ੍ਰਸਾਦੀ ਲਈ ਤੇ ਹੁਣ ਮੈ ਰਾਤ ਦਾ ਥਕਿਆ ਦੁਪਹਿਰ 11 ਤੋ 4 ਵਜੇ ਸਾਮ ਤਕ ਪਿਆ ਰਿਹਾ, ਸਾਮ ਦਾ ਪਲੈਟ ਸੀ ਬਿਆਸ ਦੇ ਡੇਰੇ ਨੂੰ ਦੇਖਣਾ, ਔਬਜਰਵ ਕਰਨਾ , ਨਾਹ ਕੇ ਖਾਣਾ ਖਾਕੇ ਫਿਰ ਤੁਰ ਪਿਆ , ਹਵਾ ਘਰ ਚੋ ਲੰਘਦਾ ਹੋਇਆ, ਸਚਖੰਡ, ਸਚਖੰਡ ਤੋ ਲਾਇਬ੍ਰੇਰੀ ਮਿਊਜ਼ੀਅਮ, ਲਾਇਬ੍ਰੇਰੀ ਚ ਬੈਠੇ ਇਕ ਕਿਤਾਬ ਹਥ ਲੱਗੀ ਜਿਹਦੇ ਚ ਸਾਰਾ ਇਤਿਹਾਸ ਲਿਖਿਆ ਹੋਇਆ ਕਦੋ ਡੇਰਾ ਸੁਰੂ ਹੋਇਆ ਪਹਿਲਾ ਸਿਰਫ 150 ਬੰਦਾ ਹੀ ਜੁੜਿਆ ਸੀ 1870 ਚ ਸੁਰੂ ਹੋਇਆ ਡੇਰਾ ਤੇ ਸਤਸੰਗ ਹੁਣ ਕਿਨਾ ਵਧ ਗਿਆ, ਹਰ ਚੀਜ ਦੀ ਸਹੂਲਤ , ਤੇ ਕਿਵੇ ਚੈਰੀਟੇਬਲ ਟਰੱਸਟ ਚ ਰਜਿਸਟਰ ਹੋਇਆ , ਮਿਊਜ਼ੀਅਮ ਚ ਪੁਰਾਣੀਆਂ ਚੀਜਾ ਦੇਖਦਾ ਦੇਖਦਾ ਸਾਮ 7 ਵਜੇ ਗੇ , ਲੰਗਰ ਹਾਲ ਚ ਗਿਆ ਲੰਗਰ ਛਕ ਕੇ ਪੰਡਾਲ ਚ ਫਿਰ ਰਾਤ 9 ਵਜੇ ਕੰਟੀਨ ਤੋ ਦੁਧ ਨਾਲ ਲੱਡੂ ਖਾ ਕੇ ਸਿਰ ਨਾਹ ਲਿਆ ਤੇ ਰਾਤ 11 ਵਜੇ ਪੈ ਗਿਆ, ਮੈ ਘੜੀ ਨੀ ਨਾਲ ਲੈਕੇ ਗਿਆ ਹਰ ਵਾਰੀ ਸੰਗਤ ਤੋ ਟਾਇਮ ਪੁਛਦਾ ਤੇ ਲੋਕ ਵੀ ਬੜੀ ਨਰਮਿਆਈ ਨਾਲ ਬੋਲਦੇ ਸੀ, ਸਵੇਰੇ ਫਿਰ ਅੱਗੇ ਬੈਠਣ ਲੀ ਸਤਿਸੰਗ ਚ 4 ਵਜੇ ਚਲ ਗਿਆ 8:30 ਤੇ ਸਤਿਸੰਗ ਸੁਰੂ ਹੋਇਆ ਸਤਿਸੰਗ ਚ ਕੀ ਕੁਝ ਸੁਣਿਆ -
ਪਹਿਲੀ ਪਾਤਸਾਹੀ ਜੀ ਕਹਿੰਦੇ ਹਨ - ਮਨ ਜੀਤੇ ਜਗ ਜੀਤ ਤੋ ਸੁਰੂ ਹੋਇਆ ਸਤਿਸੰਗ
•ਆਪਣਾ ਮੰਗਣ ਦਾ ਦਾਇਰਾ ਬਹੁਤ ਛੋਟਾ ਹੈ, ਬੱਚੇ ਘਰੇ ਹੈ ਮਾ ਬਾਪ ਕਹੇ ਕੀ ਲੈਣਾ ਹੈ , ਤਾ ਬੱਚੇ ਆਪਣੇ ਦਾਇਰੇ ਅਨੁਸਾਰ ਹੀ ਮੰਗਦਾ ਹੈ ਖਾਣ ਨੂੰ ਪੀਣ ਨੂੰ, ਪਰ ਮਾਂ ਬਾਪ ਸਭ ਕੁਝ ਦੇ ਸਕਦਾ ਹੈ,
ਆਪਾਂ ਵੀ ਪਰਮਾਤਮਾ ਤੋ ਮੰਗਣ ਲੱਗੇ ਹੌਏ ਹਾ, ਪਰ ਉਹ ਤੁਹਾਡੇ ਤੋ ਸਿਆਣਾ ਹੈ ਉਹਨੂੰ ਸਭ ਪਤਾ ਹੈ ਕਦੋ ਕੀ ਦੇਣਾ ਹੈ,
•ਦੇਦਾਂ ਦੇਹ ਲੈਂਦੇ ਥਕ ਪਾਹਿ ਯੁਗਾ ਯੁਗੰਤਰ ਖਾਈ ਖਾਹਿ ।
•ਪਸੂ ਪੰਛੀਆਂ ਨੂੰ ਵੀ ਯਕੀਨ ਹੈ , ਪੰਛੀ ਚੋਗਾ ਚੁਗਦਾ ਹੈ ਜਿਨੀ