16/10/2025
ਅੱਜ ਝਾਂਡੀ ਗਰੁੱਪ ਸਟੂਡੈਂਟ ਯੂਨੀਅਨ, ਫਤਿਹਗੜ੍ਹ ਸਾਹਿਬ ਦੀ ਚੋਣ ਹਰਮਨ ਝਾਂਡੀ ਯੂ.ਐਸ .ਏ .ਦੀ ਰਹਿਨੁਮਾਈ ਹੇਠ ਹੋਈ ।ਜਿਸ ਵਿੱਚ ਮੈਨੂੰ ,ਐਡ. ਤੇਜਿੰਦਰ ਸਿੰਘ ਧਿਮਾਨ ਅਤੇ ਮੇਜਰ ਸਿੰਘ ਨਾਲ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਜਿਸ ਵਿੱਚ ਰਮਨ ਝਾਂਡੀ ਨੂੰ ਫਤਿਹਗੜ੍ਹ ਸਾਹਿਬ ਦੇ ਸਾਰੇ ਕਾਲਜਾਂ ਦਾ ਪ੍ਰਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੁਨੀਵਰਸਿਟੀ ਦਾ ਪ੍ਰਧਾਨ ਮਨਜੋਤ ਔਜਲਾ, ਵਾਈਸ ਪ੍ਰਧਾਨ ਸਹਿਜ ਬਾਠ, ਚੇਅਰਮੈਨ ਸਹਿਜ ਝਾਂਡੀ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦਾ ਪ੍ਰਧਾਨ ਅਜੀਤ ਠੀਕਰੀਵਾਲ, ਵਾਈਸ ਪ੍ਰਧਾਨ ਗੁਰਦੀਪ ਫਰੌਰ ,ਚੇਅਰਮੈਨ ਕਰਨ ਝਾਂਡੀ, ਮਾਤਾ ਗੁਜਰੀ ਕਾਲਜ ਦਾ ਪ੍ਰਧਾਨ ਜੱਸਾ ਭੰਗੂ, ਵਾਈਸ ਪ੍ਰਧਾਨ ਰੌਬਿਨ ਬੈਨੀਪਾਲ ਅਤੇ ਚੇਅਰਮੈਨ ਸਾਹਿਬ ਚਾਹਲ ਨੂੰ ਲਗਾਇਆ ਗਿਆ। ਇਸ ਸਮੇਂ ਗੁਰੀ ਗੁਰਮ,ਮਹਿਕ ਝਾਂਡੀ ,ਬਿੱਟੂ ਖਰੜ, ਗੁਰਤੇਜ, ਸੁੱਖੀ ਬਦੇਸ਼ਾ,ਜੁਗਰਾਜ ਮਾਵੀ, ਬਲਜੋਤ ਭੰਗੂ ਅਤੇ ਗੁਰਜਾਪ ਸਿੱਧੂ ਸਮੇਤ ਸੈਂਕੜੇ ਵਿਦਿਆਰਥੀਆ ਨੇ ਭਾਗ ਲਿਆ। ਆਸ ਕਰਦਾ ਹਾਂ ਕਿ ਨਵੇਂ ਚੁਣੇ ਵਿਦਿਆਰਥੀ ਆਗੂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਵਾਉਣਗੇ ਅਤੇ ਵਿਦਿਆਰਥੀਆਂ ਦੀਆਂ ਆਸਾਂ ਤੇ ਖਰੇ ਉਤਰਨਗੇ। ਸ਼ੁਭ ਇੱਛਾਵਾਂ ਸਹਿਤ।
ਸੰਤੋਖ ਸਿੰਘ ਸਲਾਣਾ।