15/08/2025
ਇਹ ਭਾਈ ਸਾਬ ਨਾਲ ਜੱਗੋ ਤੇਰਵੀਂ ਹੋ ਗਈ ਇਹ ਮਹਾਰਾਜ ਬ੍ਰੈਡ ਪਕੌੜੇ ਦੀ ਰੇਹੜੀ ਲਾਉਂਦੇ ਨੇ ਕੋਈ ਭੂਤਰਿਆਂ ਬਲੋਗਰ ਪੰਹੁਚ ਗਿਆ ਇਹਨਾ ਕੋਲ ਇਹ ਉਸ ਨਾਲੋ ਵੀ ਜਦੋ ਭੂਤਰੇ ਹੋਏ !!! ਫੁਕਰੀ ਫੁਕਰੀ ਵਿੱਚ ਕੀ ਕੀਤਾ ਇਹਨਾ ਦੇਖਿਆ ਵਿਡਿਉ ਬਣ ਰਹੀ ਹੈ ਤੇਲ ਜਿਆਦਾ ਕਾਲਾ ਨਜਰ ਆ ਰਿਹਾ ਤਾ ਇਹਨਾ ਨੇ ਤਿੰਨ ਪੈਕੇਟ ਰਿਫਾਇੰਡ ਦੇ ਹੋਰ ਪਾਉਣੇ ਸੀ ਕੜਾਹੀ ਵਿੱਚ ਤਾ ਇਹਨਾ ਕੀ ਕੀਤਾ ਕੜਾਹੀ ਦੇ ਵਿੱਚ ਪੈਕੇਟ ਇੰਝ ਹੀ ਰੱਖ ਦਿੱਤੇ ਤਾਕਿ ਉਹਨਾ ਤੇ ਗਰਮ ਤੇਲ ਲੱਗੇ ਤੇ ਉਹ ਪਿਘਲ ਕੇ ਆਪ ਹੀ ਫੱਟ ਜਾਣ ਜਿਵੇ ਹੀ ਇਹਨਾ ਨੇ ਇਸ ਤਰਾ ਕੀਤਾ ਤਾ ਬਲੋਗਰ ਨੇ ਖੁੱਲੇਆਮ ਬਿਨਾਂ ਬ੍ਰੈਕ ਤੋ ਪੰਜ ਸੱਤ ਪੰਪ ਦੇ ਛੱਡੇ ਉਹ ਬੱਲੇ ਬਾਈ ਆ ਤਾ ਕਮਾਲ ਦਾ ਤਰੀਕਾ ਹੈ ਪੈਕੇਟ ਖੋਲਣ ਦਾ ਮੈਂ ਤਾ ਅੱਜ ਦੇਖਿਆ ਹੀ ਨਹੀ ਵਗੈਰਾ ਵਗੈਰਾ ਅਗਿਉ ਇਹਨਾ ਨੇ ਵੀ ਫੁਕਰੀ ਚ ਆਕੇ ਦੋ ਤਿੰਨ ਇੱਕਠੀਆ ਸੂਘੀਆ ਭੋਰ ਦਿੱਤੀਆ ਚੱਲੋ ਜੀ ਵਿਡਿਉ ਬਣ ਗਈ ਤੇ ਵਾਇਰਲ ਵੀ ਹੋ ਗਈ ।। ਉਹ ਵਿਡਿਉ ਪੰਹੁਚੀ ਸਿਹਤ ਵਿਭਾਗ ਕੋਲ ਉਹ ਰੇਹੜੀ ਤੇ ਆ ਗਏ ਉਹਨਾ ਕਿਹਾ ਜਿਸ ਤਰਾ ਤੁਸੀ ਪੈਕੇਟ ਖੋਲਦੇ ਹੋ ਪੈਲੇਟ ਦਾ ਪਲਾਸਟਿਕ ਤਾ ਤੇਲ ਦੇ ਵਿੱਚ ਚੱਲੇ ਜਾਂਦਾ ਪਿਘਲ ਕੇ ਜੋ ਕੀ ਸ਼ਰੀਰ ਲਈ ਹਾਨੀਕਾਰਕ ਹੈ ਤਾ ਉਹਨਾ ਰੇਹੜੀ ਤੋ ਭਰੇ ਸੈਂਪਲ ਤੇ ਚੈੱਕ ਕਰਨ ਲਈ ਲੈ ਗਏ ਹੁਣ ਗੱਲ ਬੱਸ ਦੋ ਚੀਜ਼ਾਂ ਤੇ ਖੜੀ ਹੈ ਜਾ ਨੋਟਾ ਤੇ ਜਾ ਰਿਪੋਰਟਾ ਤੇ ਨੁਕਸਾਨ ਦੋਨੋ ਪਾਸਿਓਂ ਹੀ ਇਸ ਵੀਰ ਦਾ ਹੋਣਾ ਤੈਆ ਹੈ !!! ਸੋ ਸਾਰਿਆ ਨੂੰ ਬੇਨਤੀ ਐਂਵੇ ਵਿਹਲੜ ਬਲੋਗਰਾ ਦੇ ਪੰਪਾਂ ਚ ਆਕੇ ਅਜਿਹਾ ਕੁਝ ਨਾ ਕਰਿਆ ਕਰੋ ਉਹਨਾ ਵਿਡਿਉ ਬਣਾ ਕੇ ਚੱਲੇ ਜਾਣਾ ਹੁੰਦਾ ਉਹਨਾ ਨੇ ਪੈਸਾ ਛਾਪ ਲੈਣਾ ਹੁੰਦਾ ਤੁਸੀ ਉਹਨਾ ਮਗਰ ਲੱਗ ਕੇ ਆਪਣਾ ਕੂੰਡਾ ਨਾ ਕਰਵਾਉ !! 🤣🤣