Prime Feed

Prime Feed ਤੁਹਾਡੇ ਆਸ ਪਾਸ ਦੀਆਂ ਖਬਰਾਂ ਦੇਖਣ ਲਈ ਪੇਜ ਨੂੰ ਲਾਈਕ ਕਰੋ ਜੀ।
ਕਿਸੇ ਵੀ ਤਰ੍ਹਾਂ ਦੇ ਇਸ਼ਤਿਹਾਰ ਲਗਵਾਓ ਜੀ ਸੰਪਰਕ ਕਰੋ ਜੀ

ਟਰੈਫਿਕ ਪੁਲਿਸ ਸੁਨਾਮ ਵੱਲੋਂ ਏਐਸਆਈ ਨਿਰਭੈ ਸਿੰਘ ਇੰਚਾਰਜ ਟਰੈਫਿਕ ਪੁਲਿਸ ਸੁਨਾਮ ਦੀ ਨਿਗਰਾਨੀ ਹੇਠ ਅੱਜਬਿਨਾਂ ਹੈਲਮੇਟ, ਬਿਨਾਂ ਨੰਬਰ ਪਲੇਟ ਤੋਂ ...
18/06/2025

ਟਰੈਫਿਕ ਪੁਲਿਸ ਸੁਨਾਮ ਵੱਲੋਂ ਏਐਸਆਈ ਨਿਰਭੈ ਸਿੰਘ ਇੰਚਾਰਜ ਟਰੈਫਿਕ ਪੁਲਿਸ ਸੁਨਾਮ ਦੀ ਨਿਗਰਾਨੀ ਹੇਠ ਅੱਜ
ਬਿਨਾਂ ਹੈਲਮੇਟ, ਬਿਨਾਂ ਨੰਬਰ ਪਲੇਟ ਤੋਂ ਅੱਜ 25 ਚਲਾਨ ਕੀਤੇ ਗਏ|

ਰਜਿੰਦਰ ਦਿਪਾ ਦੇ ਸ਼੍ਰੋਮਣੀ ਅਕਾਲੀ ਦਲ ਛੱਡਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਸੁਨਾਮ ਊਧਮ ਸਿੰਘ ਵਾਲਾ,17 ਜੂਨ...
18/06/2025

ਰਜਿੰਦਰ ਦਿਪਾ ਦੇ ਸ਼੍ਰੋਮਣੀ ਅਕਾਲੀ ਦਲ ਛੱਡਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ
ਸੁਨਾਮ ਊਧਮ ਸਿੰਘ ਵਾਲਾ,17 ਜੂਨ () ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ਼੍ਰੀ ਰਜਿੰਦਰ ਦਿਪਾ ਵੱਲੋਂ ਪਾਰਟੀ ਛੱਡਣ ਨੂੰ ਲੈ ਕੇ ਰਾਜਨੀਤੀ ਦੇ ਵਿੱਚ ਘਮਾਸਾਨ ਮੱਚਦਾ ਨਜ਼ਰ ਹੋਇਆ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਦੀ ਪ੍ਰਧਾਨਗੀ ਹੇਠ ਸਥਾਨਕ ਅਰਬਨ ਕਰੇਵ ਵਿਖੇ ਹੋਈ।ਇਸ ਸਮੇ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅਤੇ ਜ਼ਿਲ੍ਹਾ ਯੂਥ ਇੰਚਾਰਜ ਹਰਪਾਲ ਸਿੰਘ ਖਡਿਆਲ ਨੇ ਬੀਤੀ ਕੱਲ ਰਜਿੰਦਰ ਦੀਪਾ ਵਲੋਂ ਪਾਰਟੀ ਛੱਡਕੇ ਕਾਂਗਰਸ ਵਿਚ ਸ਼ਾਮਿਲ ਹੋਣ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਾਰਟੀ ਵੱਡੀ ਹੁੰਦੀ ਹੈ ਨਾਂ ਕਿ ਕੋਈ ਵਿਅਕਤੀ।ਉਕਤ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਜਿੰਦਰ ਦੀਪਾ ਨਾਲ ਸਰਕਲ ਸੁਨਾਮ ਦਾ ਕੋਈ ਵੀ ਸਰਕਲ ਪ੍ਰਧਾਨ ਜਾਂ ਵਰਕਰ ਪਾਰਟੀ ਛੱਡਕੇ ਨਹੀ ਗਿਆ।ਹਲਕੇ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਨਾਲ ਡੱਟਕੇ ਖੜ੍ਹੀ ਹੈ।ਉਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਜਿੰਦਰ ਦੀਪਾ ਨੂੰ ਮਾਣ ਦਿੰਦਿਆਂ ਪਾਰਟੀ ਦਾ ਹਲਕਾ ਇੰਚਾਰਜ ਬਣਾਇਆ ਸੀ ਜਦੋਂ ਕਿ ਕਿਸੇ ਹੋਰ ਪਾਰਟੀ ਨੇ ਦੀਪਾ ਨੂੰ ਅਜਿਹਾ ਕੋਈ ਆਹੁਦਾ ਨਹੀ ਦਿੱਤਾ ਸੀ।ਉਨਾਂ ਕਿਹਾ ਰਜਿੰਦਰ ਦੀਪਾ ਅਕਾਲ ਤਖਤ ਦੇ ਫੈਸਲੇ ਨਾਲ ਖੜ੍ਹਨ ਦਾ ਦਾਅਵਾ ਕਰਦਾ ਹੈ ਜਦੋਂ ਕਿ ਉਹ ਖੁਦ ਅਕਾਲ ਤਖਤ ਸਾਹਿਬ ਢਾਹੁਣ ਵਾਲੀ ਪਾਰਟੀ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ।
ਕੈਪਸ਼ਨ- ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਨਰਜੀਤ ਸਿੰਘ ਗੋਲਡੀ ਅਤੇ ਹੋਰ।

ਨਗਰ ਕੌਂਸਲ ਲੋਂਗੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ- ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਿੱਚ ਲੋਂਗੋਵਾ...
17/06/2025

ਨਗਰ ਕੌਂਸਲ ਲੋਂਗੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ

- ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਿੱਚ ਲੋਂਗੋਵਾਲ ਦੇ ਵਿਕਾਸ ਲਈ ਸਿਰ ਤੋੜ ਯਤਨ ਕਰਨ ਦੀ ਵਚਨਬੱਧਤਾ ਦੁਹਰਾਈ

ਲੋਂਗੋਵਾਲ, 16 ਜੂਨ (000) - ਨਗਰ ਕੌਂਸਲ ਲੋਂਗੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅੱਜ ਸਰਬਸੰਮਤੀ ਨਾਲ ਦਫ਼ਤਰ ਵਿਖੇ ਹੋਈ, ਇਸ ਚੋਣ ਵਿੱਚ ਵਾਰਡ ਨੰਬਰ 5 ਤੋਂ ਜਸਪ੍ਰੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 9 ਤੋਂ ਸੁਸ਼ਮਾ ਰਾਣੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ।

ਇਸ ਚੋਣ ਮੌਕੇ ਸ੍ਰ ਚਰਨਜੋਤ ਸਿੰਘ ਵਾਲੀਆ, ਐਸ ਡੀ ਐਮ ਸੰਗਰੂਰ, ਕਾਰਜ ਸਾਧਕ ਅਫਸਰ ਸ਼੍ਰੀ ਬਾਲ ਕ੍ਰਿਸ਼ਨ, ਡੀ ਐਸ ਪੀ ਸ੍ਰ ਦਲਜੀਤ ਸਿੰਘ ਵਿਰਕ, ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਪਰਮਿੰਦਰ ਕੌਰ, ਬਲਵਿੰਦਰ ਸਿੰਘ, ਰਿਤੂ ਰਾਣੀ, ਰਣਜੀਤ ਸਿੰਘ, ਰੀਨਾ ਰਾਣੀ, ਗੁਰਮੀਤ ਸਿੰਘ ਫ਼ੌਜੀ, ਮੇਲਾ ਸਿੰਘ, ਸੁਕਰ ਪਾਲ, ਨਸੀਬ ਕੌਰ, ਬਲਵਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ਲਾਲੀ, ਬਲਜਿੰਦਰ ਕੌਰ, ਜਗਜੀਤ ਸਿੰਘ ਕਾਲਾ (ਸਾਰੇ ਕੌਂਸਲਰ) ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।
ਇਸ ਤੋਂ ਇਲਾਵਾ ਸੰਜੀਵ ਕੁਮਾਰ ਪੀ ਏ ਸ਼੍ਰੀ ਅਮਨ ਅਰੋੜਾ, ਸਰਪੰਚ ਬਲਵਿੰਦਰ ਸਿੰਘ, ਰਾਜ ਸਿੰਘ, ਸੁਖਪਾਲ ਸਿੰਘ, ਵਿਕੀ ਵਸ਼ਿਸ਼ਟ ਬਲਾਕ ਪ੍ਰਧਾਨ, ਭੀਮ ਬਾਵਾ ਸਰਪੰਚ, ਜਗਰਾਜ ਸਿੰਘ ਸਰਪੰਚ, ਵਿਕੀ, ਬਲਵੰਤ ਸਿੰਘ ਐੱਸ ਐੱਚ ਓ ਲੋਂਗੋਵਾਲ, ਵਿਜੈ ਕੁਮਾਰ ਅਤੇ ਸੁਭਾਸ਼ ਸ਼ਰਮਾ ਵੀ ਹਾਜ਼ਰ ਸਨ।

ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਨੇ ਵਚਨਬੱਧਤਾ ਦੁਹਰਾਈ ਕਿ ਉਹ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦੀ ਅਗਵਾਈ ਵਿੱਚ ਲੋਂਗੋਵਾਲ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਵਿਕਾਸ ਲਈ ਸਿਰ ਤੋੜ ਯਤਨ ਕਰਨਗੇ।

ਸੀਵਰੇਜ ਸਮੱਸਿਆ ਅਤੇ ਹੈਂਡਓਵਰ ਮਾਮਲੇ ‘ਤੇ ਮਾਇਆ ਗਾਰਡਨ ਕਾਲੋਨੀ ਦੇ ਵਸਨੀਕਾਂ ਤੇ ਕਾਲੋਨਾਈਜ਼ਰਾਂ ਵਿਚਾਲੇ ਮੀਟਿੰਗ ਸੰਪੰਨਮੰਤਰੀ ਅਮਨ ਅਰੋੜਾ ਦੇ ਦ...
17/06/2025

ਸੀਵਰੇਜ ਸਮੱਸਿਆ ਅਤੇ ਹੈਂਡਓਵਰ ਮਾਮਲੇ ‘ਤੇ ਮਾਇਆ ਗਾਰਡਨ ਕਾਲੋਨੀ ਦੇ ਵਸਨੀਕਾਂ ਤੇ ਕਾਲੋਨਾਈਜ਼ਰਾਂ ਵਿਚਾਲੇ ਮੀਟਿੰਗ ਸੰਪੰਨ
ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹੋਈ ਮੀਟਿੰਗ

ਸੁਨਾਮ, 16 ਜੂਨ —

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਇਆ ਗਾਰਡਨ ਕਾਲੋਨੀ, ਸੁਨਾਮ ਵਿੱਚ ਚੱਲ ਰਹੀ ਸੀਵਰੇਜ ਸਮੱਸਿਆ ਨੂੰ ਲੈ ਕੇ ਕਾਲੋਨੀ ਵਸਨੀਕਾਂ ਅਤੇ ਕਾਲੋਨਾਈਜ਼ਰਾਂ ਵਿਚਕਾਰ ਇੱਕ ਮੀਟਿੰਗ ਸਥਾਨਕ ਮਾਰਕੀਟ ਕਮੇਟੀ ਦਫ਼ਤਰ, ਸੁਨਾਮ ਵਿੱਚ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਵਿੱਚ ਕਾਲੋਨੀ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ, ਕਾਰਜਕਾਰੀ ਕਮੇਟੀ ਮੈਂਬਰ ਐਡਵੋਕੇਟ ਸੁਸ਼ੀਲ ਵਸ਼ਿਸ਼ਟ, ਐਡਵੋਕੇਟ ਪੁਸ਼ਪਿੰਦਰ ਜਿੰਦਲ ਅਤੇ ਹੋਰ ਵਸਨੀਕ ਮੌਜੂਦ ਰਹੇ। ਉਨ੍ਹਾਂ ਨੇ ਨਾ ਸਿਰਫ਼ ਸੀਵਰੇਜ ਦੀ ਗੰਭੀਰ ਸਮੱਸਿਆ, ਸਗੋਂ ਕਾਲੋਨੀ ਨੂੰ ਨਗਰ ਕੌਂਸਲ ਨੂੰ ਹੈਂਡਓਵਰ ਕਰਨ ਵਾਲਾ ਮਾਮਲਾ ਵੀ ਬਹੁਤ ਹੀ ਗੰਭੀਰਤਾ ਨਾਲ ਕਾਲੋਨਾਈਜ਼ਰਾਂ ਦੇ ਸਾਹਮਣੇ ਰੱਖਿਆ।

ਕਾਲੋਨਾਈਜ਼ਰ ਰਮੇਸ਼ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਲੋਨੀਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਤੁਰੰਤ ਅਤੇ ਤਰਜੀਹੀ ਅਧਾਰ ‘ਤੇ ਕੀਤਾ ਜਾਵੇਗਾ ਅਤੇ ਇਸ ਦਿਸ਼ਾ ਵਿੱਚ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ।

ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਸੀਵਰੇਜ ਸਮੱਸਿਆ ਸੰਬੰਧੀ ਅਗਲੀ ਸਮੀਖਿਆ ਮੀਟਿੰਗ 20 ਜੂਨ ਨੂੰ ਹੋਵੇਗੀ, ਜਦਕਿ ਕਾਲੋਨੀ ਨੂੰ ਨਗਰ ਕੌਂਸਲ ਨੂੰ ਹੈਂਡਓਵਰ ਕਰਨ ਸੰਬੰਧੀ ਮੀਟਿੰਗ 1 ਜੁਲਾਈ ਨੂੰ ਰੱਖੀ ਗਈ ਹੈ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਮੁਕੇਸ਼ ਜੁਨੇਜਾ ਅਤੇ ਸਰਨੇਸ਼ ਕੁਮਾਰ ਸਿੰਗਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਮੀਟਿੰਗ ਵਿੱਚ ਹੋਰ ਮਾਣਯੋਗ ਹਸਤੀਆਂ ਵਿੱਚ ਅਮਰ ਨਾਥ ਸਿੰਗਲਾ, ਪ੍ਰਭਾਤ ਜਿੰਦਲ, ਮਦਨ ਕਾਂਸਲ, ਡਾ. ਮੁਕੇਸ਼, ਕੁਲਵੀਰ ਸਿੰਘ, ਕ੍ਰਿਸ਼ਨ ਲਾਲ ਬਤਰਾ, ਦੀਪਕ ਕੁਮਾਰ, ਪਵਨ ਕੈਪਟੀ, ਪੰਕਜ ਰਿੰਪੀ, ਜਾਤੀ ਰਾਮ, ਯਦੁ ਨੰਦਨ, ਰਮੇਸ਼ ਗਰਗ, ਪਰਵੀਨ ਕੁਮਾਰ, ਅਮਿਤ ਕਪੂਰ, ਅੰਕਿਤ ਕਾਂਸਲ, ਨਰੇਸ਼ ਕੁਮਾਰ ਅਤੇ ਆਰ. ਐਨ. ਕਾਂਸਲ ਵੀ ਹਾਜ਼ਰ ਸਨ।

ਸਥਾਨਕ ਪਰਸ਼ਾਸਨ ਅਤੇ ਸੰਬੰਧਤ ਏਜੰਸੀਆਂ ਵਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਮਾਇਆ ਗਾਰਡਨ ਕਾਲੋਨੀ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਲੱਭਣ ਲਈ ਤੁਰੰਤ ਕਾਰਵਾਈ ਕਰਨਗੀਆਂ।

-ਆਮ ਆਦਮੀ ਕਲਿਨਿਕਾਂ ਦੇ ਮੈਡੀਕਲ ਅਫਸਰਾਂ ਨੂੰ ਪ੍ਰੈਗਨੈਂਸੀ ਕੇਅਰ ਸੇਵਾਵਾਂ ਸੰਬੰਧੀ ਦਿੱਤੀ ਟ੍ਰੇਨਿੰਗ -ਜ਼ਿਲ੍ਹੇ 'ਚ ਮਾਤਰੀ ਮੌਤ ਦਰ ਨੂੰ ਹੋਰ ਘਟ...
17/06/2025

-ਆਮ ਆਦਮੀ ਕਲਿਨਿਕਾਂ ਦੇ ਮੈਡੀਕਲ ਅਫਸਰਾਂ ਨੂੰ ਪ੍ਰੈਗਨੈਂਸੀ ਕੇਅਰ ਸੇਵਾਵਾਂ ਸੰਬੰਧੀ ਦਿੱਤੀ ਟ੍ਰੇਨਿੰਗ
-ਜ਼ਿਲ੍ਹੇ 'ਚ ਮਾਤਰੀ ਮੌਤ ਦਰ ਨੂੰ ਹੋਰ ਘਟਾਉਣ ਕੀਤੇ ਜਾ ਰਹੇ ਨੇ ਯਤਨ- ਡਾ. ਸੰਜੇ ਕਾਮਰਾ
ਸੰਗਰੂਰ,17ਜੂਨ : ਸਿਹਤ ਵਿਭਾਗ ਸੰਗਰੂਰ ਵੱਲੋਂ ਸਿਵਲ ਸਰਜਨ ਡਾ. ਸੰਜੇ ਕਾਮਰਾ ਦੀ ਅਗਵਾਈ ਹੇਠ ਇੰਟੀਗ੍ਰੇਸ਼ਨ ਆਫ਼ ਪ੍ਰੈਗਨੈਂਸੀ ਕੇਅਰ ਸਰਵਿਸ ਐਟ ਆਮ ਆਦਮੀ ਕਲੀਨਿਕ ਸਬੰਧੀ ਟ੍ਰੇਨਿੰਗ ਸੈਸ਼ਨ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰ ਸ਼ਾਮਲ ਹੋਏ। ਇਸ ਮੌਕੇ ਡਾ. ਗੁਰਮਨ ਸਟੇਟ ਨੋਡਲ ਅਫਸਰ ਆਮ ਆਦਮੀ ਕਲੀਨਿਕ ਤੇ ਐੱਚ. ਡਬਲਿਯੂ. ਸੀ. ਅਤੇ ਮੈਡਮ ਡਿੰਪਲ ਪਟਨਾਇਕ ਸੀਨੀਅਰ ਰਿਸਰਚ ਅਫਸਰ ਪੰਜਾਬ ਡਿਵੈਲਪਮੈੰਟ ਕਮਿਸ਼ਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਆਨਲਾਈਨ ਗੱਲ-ਬਾਤ ਵੀ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਕਾਮਰਾ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਹੈਲਥ ਕੇਅਰ ਸਰਵਿਸਿਜ਼ ਪਹਿਲ ਦੇ ਆਧਾਰ ਤੇ ਪ੍ਰਦਾਨ ਕਰਨੀਆਂ ਚਾਹੀਂਦੀਆਂ ਹਨ, ਕਿਉਂਕਿ ਸਰਕਾਰ ਦਾ ਟੀਚਾ ਹੈ ਕਿ ਮਾਵਾਂ ਦੀ ਮੌਤ ਦਰ ਨੂੰ ਘਟਾਇਆ ਜਾਵੇ, ਮਾਂ ਤੇ ਬੱਚੇ ਦੀਆਂ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਐਂਟੀਨੇਟਲ ਕੇਅਰ ਸਰਵਿਸ ਬਹੁਤ ਉੱਚ ਦਰਜੇ ਦੀਆਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਉਣੀਆਂ ਚਾਹੀਂਦੀਆਂ ਹਨ ਤਾਂ ਕਿ ਮਾਂ ਅਤੇ ਬੱਚਾ ਤੰਦਰੁਸਤ ਹੋਵੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ 23 ਜੂਨ ਤੋ ਗਰਭਵਤੀ ਮਾਵਾਂ ਦਾ ਚੈੱਕਅਪ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਨ ਜਿਵੇਂ ਗਰਭਵਤੀ ਮਾਵਾਂ ਨੂੰ ਗੁੰਝਲਦਾਰ ਡਲਿਵਰੀ ਹੋਣ ਤੇ ਉਚੇਰੇ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫ਼ਰ ਕਰਨ ਤੇ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵਤੀ ਔਰਤ ਵੱਲੋਂ ਕੋਈ ਪੁਰਾਣੀ ਗੰਭੀਰ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਲਿਵਰੀ ਤੋਂ ਬਾਦ ਜ਼ਿਆਦਾ ਖ਼ੂਨ ਪੈਣਾ, ਇਨਫੈਕਸ਼ਨ ਹੋਣਾ, ਜ਼ਿਆਦਾ ਬਲੱਡ ਪ੍ਰੈਸ਼ਰ ਹੋਣਾ, ਅਸੁਰੱਖਿਅਤ ਆਬਰਸ਼ਨ ਆਦਿ ਹੋ ਸਕਦੇ ਹਨ। ਇਸ ਮੌਕੇ ਉਹਨਾਂ ਸਬੰਧਤ ਸਟਾਫ਼ ਨੂੰ ਗਰਭਵਤੀ ਔਰਤਾਂ ਦੇ ਚਾਰ ਐਂਟੀ ਨੇਟਲ ਚੈੱਕਅਪ ਨੂੰ ਯਕੀਨੀ ਬਣਾਉਣ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਖ਼ਾਸ ਧਿਆਨ ਰੱਖਣ ਲਈ ਕਿਹਾ। ਇਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਕਲੀਨਿਕਾਂ ਵਿਚ ਪੋਸਟ ਨੇਟਲ ਕੇਅਰ ਅਤੇ ਫੈਮਲੀ ਪਲਾਨਿੰਗ ਸਬੰਧੀ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ. ਰਮਨੀ ਬਾਂਸਲ ਤੇ ਡਾ. ਪ੍ਰਿੰਸੀ ਮਿੱਤਲ, ਜਿਲਾ ਕੋਆਰਡੀਨੇਟਰ ਅਨਿਲ ਕੁਮਾਰ ਮਿੱਤਲ ਹਾਜ਼ਰ ਸਨ।

17/06/2025

ਰਜਿੰਦਰ ਦੀਪਾ ਦੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਿਨਰਜੀਤ ਗੋਲਡੀ ਦੀ ਪ੍ਰੈਸ ਕਾਨਫਰੰਸ

ਸ੍ਰੀ ਰਜਿੰਦਰ ਦੀਪਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ
16/06/2025

ਸ੍ਰੀ ਰਜਿੰਦਰ ਦੀਪਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ

*ਛੇਵੀਂ ਜੂਨੀਅਰ ਲੜਕੇ ਪੰਜਾਬ ਮੁੱਕੇਬਾਜ਼ੀ ਚੈਂਪੀਅਨਸ਼ਿਪ ਸੁਨਾਮ ਵਿਖੇ ਸਫਲਤਾਪੂਰਵਕ ਸਮਾਪਤ*- ਕੈਬਨਿਟ ਮੰਤਰੀ ਅਮਨ ਅਰੋੜਾ ਤਰਫ਼ੋਂ ਮਾਰਕੀਟ ਕਮੇਟੀ...
15/06/2025

*ਛੇਵੀਂ ਜੂਨੀਅਰ ਲੜਕੇ ਪੰਜਾਬ ਮੁੱਕੇਬਾਜ਼ੀ ਚੈਂਪੀਅਨਸ਼ਿਪ ਸੁਨਾਮ ਵਿਖੇ ਸਫਲਤਾਪੂਰਵਕ ਸਮਾਪਤ*
- ਕੈਬਨਿਟ ਮੰਤਰੀ ਅਮਨ ਅਰੋੜਾ ਤਰਫ਼ੋਂ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਅਤੇ ਹੋਰਾਂ ਨੇ ਕੀਤੀ ਸ਼ਮੂਲੀਅਤ

ਸੁਨਾਮ, 15 ਜੂਨ ( ਅਸ਼ੋਕ ਬਾਂਸਲ, ਹਾਕਮ ਭੱਟੀ ) - 13, 14 ਅਤੇ 15 ਜੂਨ ਨੂੰ ਸੁਨਾਮ ਦੇ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਆਯੋਜਿਤ 6ਵੀਂ ਜੂਨੀਅਰ ਲੜਕੇ ਪੰਜਾਬ ਮੁੱਕੇਬਾਜ਼ੀ ਚੈਂਪੀਅਨਸ਼ਿਪ ਅੱਜ ਸਫਲਤਾਪੂਰਵਕ ਸਮਾਪਤ ਹੋਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਸੂਬੇ ਦੀ ਅਮੀਰ ਮੁੱਕੇਬਾਜ਼ੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ।

ਹਾਲਾਂਕਿ ਕੈਬਨਿਟ ਮੰਤਰੀ ਪੰਜਾਬ, ਸ੍ਰੀ ਅਮਨ ਅਰੋੜਾ ਨੇ ਇਨਾਮ ਵੰਡ ਸਮਾਰੋਹ ਵਿੱਚ ਸ਼ਾਮਲ ਹੋਣਾ ਸੀ, ਪਰ ਕੁਝ ਅਣਸੁਖਾਵੇਂ ਹਾਲਾਤਾਂ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਵੱਲੋਂ, ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਸ੍ਰੀ ਮੁਕੇਸ਼ ਜੁਨੇਜਾ, ਮੀਡੀਆ ਇੰਚਾਰਜ ਸ੍ਰੀ ਜਤਿੰਦਰ ਜੈਨ ਅਤੇ ਮੰਤਰੀ ਦੇ ਨਿੱਜੀ ਸਹਾਇਕ ਸ੍ਰੀ ਸੰਜੀਵ ਕੁਮਾਰ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ।

ਸਮਾਗਮ ਦੌਰਾਨ, ਪਤਵੰਤਿਆਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਇੱਕ ਸਫਲ ਸਮਾਗਮ ਦੀ ਮੇਜ਼ਬਾਨੀ ਲਈ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਦੇ ਉਪਰਾਲਿਆਂ 'ਤੇ ਚਾਨਣਾ ਪਾਇਆ। ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਉਨ੍ਹਾਂ ਦੀਆਂ ਸਬੰਧਤ ਖੇਡਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਦੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ।

ਪਤਵੰਤਿਆਂ ਨੇ ਚੈਂਪੀਅਨਸ਼ਿਪ ਦੇ ਆਯੋਜਨ ਅਤੇ ਭਾਗੀਦਾਰਾਂ ਦੁਆਰਾ ਦਿਖਾਏ ਗਏ ਉਤਸ਼ਾਹ 'ਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਨੌਜਵਾਨਾਂ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਖੇਡਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਮੁੱਕੇਬਾਜ਼ੀ ਪ੍ਰਤੀ ਆਪਣੇ ਜਨੂੰਨ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।

ਜੇਤੂਆਂ ਨੂੰ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ, ਭਾਗੀਦਾਰ ਅਤੇ ਦਰਸ਼ਕ ਭਵਿੱਖ ਵਿੱਚ ਅਜਿਹੇ ਹੋਰ ਸਮਾਗਮਾਂ ਦੀ ਉਮੀਦ ਕਰ ਰਹੇ ਸਨ। ਇਸ ਮੌਕੇ ਪ੍ਰਬੰਧਕ ਸੁਨੀਲ ਵਰਮਾ ਪੀਐਸਪੀਸੀਐਲ, ਸੁਰਿੰਦਰ ਸਿੰਘ ਪੀਐਸਪੀਸੀਐਲ, ਸੰਦੀਪ ਸ਼ਰਮਾ, ਸੁਭਾਸ਼ ਚੌਹਾਨ ਅਤੇ ਹੋਰ ਵੱਡੀ ਗਿਣਤੀ ਵਿੱਚ ਮੌਜੂਦ ਸਨ।

15/06/2025

ਬਹੁਤ ਹੀ ਮਾੜੀ ਖਬਰ
ਸੁਨਾਮ ਤੋਂ ਅਜੀਤ ਅਖਬਾਰ ਤੇ ਪੱਤਰਕਾਰ ਰੁਪਿੰਦਰ ਸਿੰਘ ਸੱਗੂ ਜੀ ਦੀ ਵੱਡੀ ਭਰਜਾਈ ਰਣਜੀਤ ਕੌਰ ਦੀ ਹੋਈ ਅਚਾਨਕ ਮੌਤ

15/06/2025
ਅਹਿਮਦਾਬਾਦ ਹਾਦਸੇ ਵਿੱਚ ਹੋਈ ਵਿਅਕਤੀਆਂ ਦੀ ਮੌਤ ਦੇ ਸਬੰਧ ਵਿੱਚ  ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਿਟੀ ਮੀਡੀਆ ਕਲੱਬ ਨੇ ਰੱਖਿਆ ਦੋ ਮਿੰਟ ਦਾ ਮੌਨ
14/06/2025

ਅਹਿਮਦਾਬਾਦ ਹਾਦਸੇ ਵਿੱਚ ਹੋਈ ਵਿਅਕਤੀਆਂ ਦੀ ਮੌਤ ਦੇ ਸਬੰਧ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਿਟੀ ਮੀਡੀਆ ਕਲੱਬ ਨੇ ਰੱਖਿਆ ਦੋ ਮਿੰਟ ਦਾ ਮੌਨ

14/06/2025

ਅਹਿਮਦਾਬਾਦ ਹਾਦਸੇ ਵਿੱਚ ਹੋਈ ਵਿਅਕਤੀਆਂ ਦੀ ਮੌਤ ਦੇ ਸਬੰਧ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਿਟੀ ਮੀਡੀਆ ਕਲੱਬ ਨੇ ਰੱਖਿਆ ਦੋ ਮਿੰਟ ਦਾ ਮੌਨ

Address

Sunam
Sangrur
148028

Telephone

+919888818990

Website

Alerts

Be the first to know and let us send you an email when Prime Feed posts news and promotions. Your email address will not be used for any other purpose, and you can unsubscribe at any time.

Contact The Business

Send a message to Prime Feed:

Share