02/01/2024
ਪਹਿਲੀ ਗੱਲ ਤੇਲ (ਪੈਟਰੌਲ,ਡੀਜਲ) ਮੁੱਕਿਆ ਨਹੀਂ, ਬਲਕਿ ਡਰਾਈਵਰ ਵੀਰਾਂ ਦੀ ਹੜਤਾਲ ਕਾਰਨ ਸਪਲਾਈ ਰੁਕੀ ਸੀ।
ਦੂਜੀ ਅਹਿਮ ਗੱਲ ਪਾਣੀ ਮੁੱਕਣਾ ਨਹੀਂ, ਬਲਕਿ ਸਾਫ ਪੀਣਯੋਗ ਪਾਣੀ ਦੇ ਭੰਡਾਰ ਖਤਮ ਹੋ ਸਕਦੇ ਹਨ, ਕਿਉਂਕਿ ਸਾਡੇ ਵੱਲੋਂ ਫੈਲਾਇਆ ਜਾ ਰਿਹਾ ਪ੍ਰਦੂਸ਼ਣ (ਗੰਦਗੀ) ਇੱਕ ਦਿਨ ਸਾਨੂੰ ਹੀ ਬਹੁਤ ਮਹਿੰਗਾ ਪੈਣਾ ਹੈ।
ਨਦੀਆਂ, ਨਹਿਰਾਂ ਤੇ ਧਰਤੀ ਹੇਠਲਾ ਪਾਣੀ ਦਿਨ ਪ੍ਤੀ ਦਿਨ ਕਿਸੇ ਨਾ ਕਿਸੇ ਤਰੀਕੇ ਦੂਸ਼ਿਤ ਕੀਤਾ ਜਾ ਰਿਹਾ ਹੈ। ਇੱਕ ਦਿਨ ਕੁਦਰਤ ਨੇ ਸਾਧੂ ਸਾਡੇ ਹਾਲ ਤੇ ਛੱਡ ਦੇਣਾ ਹੈ।
ਸੋ ਇਸ ਪਾਸੇ ਜਰੂਰ ਧਿਆਨ ਦਿਉ, ਧਿਆਨ ਦੇਣ ਦੀ ਬਹੁਤ ਲੋੜ ਹੈ।