ਸੰਗਰੂਰ ਖ਼ਬਰਸਾਰ Sangrur Khabarsaar

  • Home
  • ਸੰਗਰੂਰ ਖ਼ਬਰਸਾਰ Sangrur Khabarsaar

ਸੰਗਰੂਰ ਖ਼ਬਰਸਾਰ Sangrur Khabarsaar ਸਾਡਾ ਮਕਸਦ ਜ਼ਿਲ੍ਹਾ ਸੰਗਰੂਰ ਦੇ ਲੋਕਾਂ ਤੱਕ ਹ
(1)

16/07/2025

ਤਿੰਨ ਧੀਆਂ ਕਰੰਟ ਦੀ ਲਪੇਟ ਚ ਆਈਆਂ, ਤਿੰਨਾਂ ਦੀ ਮੌਤ

ਇਹ ਮਨਹੂਸ ਖ਼ਬਰ ਪਾਤੜਾਂ ਦੀ ਐ ਜਿੱਥੇ ਕਰੰਟ ਲੱਗਣ ਨਾਲ ਅੱਜ ਤਿੰਨ ਮਾਸੂਮ ਬੱਚੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੋਹੇ ਦੇ ਮੰਜੇ ਨਾਲ ਪੱਖੇ ਦੀ ਤਾਰ ਟਕਰਾਉਣ ਕਾਰਨ ਵਾਪਰਿਆ ਹਾਦਸਾ । ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨੋਂ ਲੜਕੀਆਂ ਸਕੀਆਂ ਭੈਣਾਂ ਸਨ ਜੋ ਹਾਦਸੇ ਸਮੇਂ ਘਰ ਵਿੱਚ ਇਕੱਲੀਆਂ ਸਨ। ਮ੍ਰਿਤਕ ਬੱਚੀਆਂ ਦੇ ਮਾਂ ਬਾਪ ਦਿਹਾੜੀ ਮਜ਼ਦੂਰੀ ਲਈ ਘਰ ਤੋਂ ਬਾਹਰ ਗਏ ਹੋਏ ਸਨ।

ਅਵਤਾਰ ਅਕਬਰਪੁਰ ਸੰਗਰੂਰ

ਜ਼ਿਲਾ ਸੰਗਰੂਰ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੁਲੀਸ ਵੱਲੋਂ ਨਸ਼ੇ ਸਪਲਾਈ ਰੈਕੇਟ ਦਾ ਪਰਦਾਫਾਸ਼ ਕਰਕੇ ਕੇ 3 ਦੋਸ਼ੀਆਂ ਨੂੰ ਗ੍ਰਿਫਤ...
12/07/2025

ਜ਼ਿਲਾ ਸੰਗਰੂਰ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੁਲੀਸ ਵੱਲੋਂ ਨਸ਼ੇ ਸਪਲਾਈ ਰੈਕੇਟ ਦਾ ਪਰਦਾਫਾਸ਼ ਕਰਕੇ ਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲ 1ਕਿਲੋ 6.25 ਗ੍ਰਾਮ ਚਿੱਟਾ/ ਹੈਰੋਇਨ, 3 ਪਿਸਟਲ 32 ਬੋਰ, 2 ਦੇਸ਼ੀ ਕੱਟੇ 12 ਬੋਰ ਸਮੇਤ 13 ਜ਼ਿੰਦਾ ਰੋਦ ਅਤੇ 12 ਮੋਬਾਈਲ ਫੋਨ ਬਰਾਮਦ ਕੀਤੇ ਹਨ।

ਅਵਤਾਰ ਅਕਬਰਪੁਰ ਸੰਗਰੂਰ

7000 ਨੂੰ ਹੋਈ ਇੱਟ....ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸੀ ਨੇ ਅੱਜ ਭੱਠਾ ਮਾਲਕਾਂ ਤੇ ਹੋਰ ਲੋਕਾਂ ਨਾਲ ਇੱਕ ਮੀਟਿੰਗ ਤੋਂ ਬਾਅਦ ਸੰਗਰੂਰ  ਜਿ...
09/07/2025

7000 ਨੂੰ ਹੋਈ ਇੱਟ....

ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸੀ ਨੇ ਅੱਜ ਭੱਠਾ ਮਾਲਕਾਂ ਤੇ ਹੋਰ ਲੋਕਾਂ ਨਾਲ ਇੱਕ ਮੀਟਿੰਗ ਤੋਂ ਬਾਅਦ ਸੰਗਰੂਰ ਜਿਲੇ ਅੰਦਰ ਇੱਟਾਂ ਦਾ ਪ੍ਤੀ ਹਜ਼ਾਰ ਭਾਅ 6300 ਤੋਂ ਸਿੱਧਾ ਵਧਾਕੇ 7000 ਕਰ ਦਿੱਤਾ ਹੈ ਜਿਸ ਵਿੱਚ ਢੋਆ ਢੁਆਈ ਤੇ ਟੈਕਸ ਸਾਮਿਲ ਹੈ।
ਭਾਵੇਂ ਭੱਠਾ ਮਾਲਕਾਂ ਨੇ ਇਸਦੀ ਜ਼ਰੂਰ ਖੁਸ਼ੀ ਮਨਾਈ ਪਰ ਆਮ ਲੋਕਾਂ ਦੀ ਜੇਬ ਉੱਤੇ ਇਸਦਾ ਅਸਰ ਭਾਰੀ ਪਵੇਗਾ।

ਅਵਤਾਰ ਅਕਬਰਪੁਰ ਸੰਗਰੂਰ

ਧੂਰੀ ਵਿਖੇ ਬਰਨਾਲਾ ਤੋਂ ਅੰਬਾਲਾ ਜਾਣ ਵਾਲੀ ਟ੍ਰੇਨ ਵਿਚੋਂ ਧੱਕਾ ਲੱਗਣ ਕਾਰਨ ਡਬਲ ਫਾਟਕਾਂ ‘ਤੇ ਡਿੱਗੇ ਮੁਨਚੁਨ ਸਾਹਨੀ(38) ਪੁੱਤਰ ਜੋਗੀ ਸਾਹਨੀ ਵ...
07/07/2025

ਧੂਰੀ ਵਿਖੇ ਬਰਨਾਲਾ ਤੋਂ ਅੰਬਾਲਾ ਜਾਣ ਵਾਲੀ ਟ੍ਰੇਨ ਵਿਚੋਂ ਧੱਕਾ ਲੱਗਣ ਕਾਰਨ ਡਬਲ ਫਾਟਕਾਂ ‘ਤੇ ਡਿੱਗੇ ਮੁਨਚੁਨ ਸਾਹਨੀ(38) ਪੁੱਤਰ ਜੋਗੀ ਸਾਹਨੀ ਵਾਸੀ ਪਿੰਡ ਤੇਗਰਾਰੀ ਜਿਲ੍ਹਾ ਮੁਜੱਫਰਪੁਰ ਨਾਮੀਂ ਵਿਅਕਤੀ ਦੀ ਮੌਤ।

ਵੇਰਵਾ ਧੂਰੀ ਅੱਪਡੇਟ

ਘਰ ਢਾਹ ਤਾ....ਸੰਗਰੂਰ ਦੀ ਰਾਮ ਨਗਰ ਬਸਤੀ ਚ ਅੱਜ ਜ਼ਿਲ੍ਹਾ ਪੁਲੀਸ ਨੇ ਇੱਕ ਨਸ਼ਾ ਤਸ਼ਕਰ ਦਾ ਘਰ ਢਹਿ ਢੇਰੀ ਕਰ ਦਿੱਤਾ। ਵੱਡੇ ਬੁਲਡੋਜ਼ਰ ਨਾਲ ਪਲਾਂ ਵਿ...
07/07/2025

ਘਰ ਢਾਹ ਤਾ....

ਸੰਗਰੂਰ ਦੀ ਰਾਮ ਨਗਰ ਬਸਤੀ ਚ ਅੱਜ ਜ਼ਿਲ੍ਹਾ ਪੁਲੀਸ ਨੇ ਇੱਕ ਨਸ਼ਾ ਤਸ਼ਕਰ ਦਾ ਘਰ ਢਹਿ ਢੇਰੀ ਕਰ ਦਿੱਤਾ। ਵੱਡੇ ਬੁਲਡੋਜ਼ਰ ਨਾਲ ਪਲਾਂ ਵਿੱਚ ਹੀ ਮਹਿਲ ਅਰਗੇ ਘਰ ਨੂੰ ਤਬਾਹ ਕਰਕੇ ਇੱਟਾਂ ਦਾ ਮਹਿਜ ਖੰਡਰ ਬਣਾ ਦਿੱਤਾ। ਪੁਲੀਸ ਦਾ ਦਾਅਵਾ ਹੈ ਕਿ ਇਸੇ ਘਰ ਦੇ ਜੀਆਂ ਉੱਤੇ ਅਲੱਗ ਅਲੱਗ 21 ਕੇਸ ਦਰਜ ਨੇ..

ਅਵਤਾਰ ਅਕਬਰਪੁਰ, ਸੰਗਰੂਰ

*ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 14,610 ਵਿਦਆਰਥੀਆਂ ਨੂੰ 12.13 ਕਰੋੜ ਰੁਪਏ ਦਾ ਮਿਲਿਆ ਲਾਭ**ਅਸ਼ੀਰਵਾਦ ਸਕੀਮ ਤਹਿਤ 2763 ਲਾਭਪਾਤਰੀਆਂ ...
02/07/2025

*ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 14,610 ਵਿਦਆਰਥੀਆਂ ਨੂੰ 12.13 ਕਰੋੜ ਰੁਪਏ ਦਾ ਮਿਲਿਆ ਲਾਭ*

*ਅਸ਼ੀਰਵਾਦ ਸਕੀਮ ਤਹਿਤ 2763 ਲਾਭਪਾਤਰੀਆਂ ਨੂੰ ਮਿਲੇ 14.09 ਕਰੋੜ ਰੁਪਏ

*ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਜ਼ਿਲ੍ਹੇ ਦੇ 13 ਪਿੰਡਾਂ ਨੂੰ 20.00 ਲੱਖ ਰੁਪਏ ਪ੍ਰਤੀ ਪਿੰਡ ਦਿੱਤੇ

*ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਵੱਲੋਂ ਭਲਾਈ ਸਕੀਮਾਂ ਸਬੰਧੀ ਸਮੀਖਿਆ

ਸੰਗਰੂਰ, 02 ਜੁਲਾਈ (ਅਵਤਾਰ ਅਕਬਰਪੁਰ)

ਜ਼ਿਲ੍ਹੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਾਲ 2024-25 ਦੌਰਾਨ 14,610 ਵਿਦਆਰਥੀਆਂ ਨੂੰ 12.13 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ। ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਜ਼ਿਲ੍ਹੇ ਦੇ 13 ਪਿੰਡਾਂ ਨੂੰ 20.00 ਲੱਖ ਰੁਪਏ ਪ੍ਰਤੀ ਪਿੰਡ ਦੀ ਰਾਸ਼ੀ ਵੰਡੀ ਗਈ।

ਅਸ਼ੀਰਵਾਦ ਸਕੀਮ ਅਧੀਨ 51000 ਰੁਪਏ ਦੀ ਸਹਾਇਤਾ ਲੜਕੀ ਦੇ ਵਿਆਹ ਸਮੇਂ ਲੜਕੀ ਦੇ ਪਿਤਾ ਦੇ ਖਾਤੇ ਵਿੱਚ ਆਨਲਾਈਨ ਸਿਸਟਮ ਰਾਹੀਂ ਟਰਾਂਸਫਰ ਕੀਤੀ ਜਾਂਦੀ ਹੈ। ਸਾਲ 2024-25 ਦੇ 2763 ਲਾਭਪਾਤਰੀਆਂ ਨੂੰ 14.09 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।

ਅੱਤਿਆਚਾਰ ਰੋਕਥਾਮ ਐਕਟ ਤਹਿਤ ਤਕਰੀਬਨ 30 ਕੇਸ ਚੱਲ ਰਹੇ ਹਨ, ਇਹਨਾਂ ਮੁਕੱਦਮਿਆਂ ਵਿੱਚ ਐਕਟ ਦੇ ਨਿਯਮਾਂ ਅਨੁਸਾਰ ਪੀੜਤਾਂ ਨੂੰ ਪਹਿਲੀ ਅਤੇ ਦੂਜੀ ਕਿਸ਼ਤ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਇਹ ਜਾਣਕਾਰੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਵੱਲੋਂ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਦਫ਼ਤਰ ਵਿਖੇ ਪਹੁੰਚ ਕੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਰੀਵਿਊ ਕਰਨ ਮੌਕੇ ਸਾਂਝੀ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਸੁਖਸਾਗਰ ਸਿੰਘ ਵੱਲੋਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਸ਼ੀਰਵਾਦ ਸਕੀਮ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਅੱਤਿਆਚਾਰ ਰੋਕਥਾਮ ਐਕਟ 1989 ਤਹਿਤ ਪੀੜਤਾਂ ਨੂੰ ਮੁਆਵਜ਼ਾ ਦੇਣ ਸਬੰਧੀ ਅਤੇ ਅੰਤਰਜਾਤੀ ਵਿਆਹ ਸਕੀਮ ਸਬੰਧੀ ਲਾਭਪਾਤਰੀਆਂ ਨੂੰ ਵੰਡੀ ਰਾਸ਼ੀ ਸਬੰਧੀ ਜਾਣਕਾਰੀ ਦਿੱਤੀ ਗਈ।

ਜ਼ਿਲ੍ਹਾ ਫੀਲਡ ਅਫ਼ਸਰ, ਸ੍ਰੀ ਕੁਲਵੀਰ ਸਿੰਘ ਬੈਂਕਫਿੰਕੋ ਸੰਗਰੂਰ ਵੱਲੋਂ ਦੱਸਿਆ ਗਿਆ ਕਿ ਇਸ ਵਿਭਾਗ ਵੱਲੋਂ ਪੱਛੜੀਆਂ ਸ੍ਰੇਣੀਆਂ ਲਈ ਵਿਆਜ ਦੀਆਂ ਸਸਤੀਆਂ ਦਰਾਂ 'ਤੇ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸਾਲ 2025-26 ਦੌਰਾਨ ਸਿੱਧਾ ਕਰਜ਼ਾ ਸਕੀਮ ਅਧੀਨ ਬੀ.ਸੀ. ਅਤੇ ਘੱਟ ਗਿਣਤੀ ਵਰਗ ਨੂੰ 60 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ।

ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਸਹਾਇਕ ਜ਼ਿਲ੍ਹਾ ਮੈਨੇਜਰ ਸ੍ਰੀ ਰਾਕੇਸ਼ ਕੰਡਾਰੀ ਵੱਲੋਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਸ ਵਿੱਚ ਸਿੱਧਾ ਕਰਜ਼ਾ ਸਕੀਮ ਐਨ.ਐਸ.ਕੇ.ਐਫ.ਡੀ.ਸੀ., ਐਨ.ਐਚ.ਡੀ.ਸੀ. ਅਤੇ ਬੈਂਕ ਟਾਈਅੱਪ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਸ ਵਿਭਾਗ ਵੱਲੋਂ ਐਸ.ਸੀ.ਜਾਤੀਆਂ ਨਾਲ ਸਬੰਧਤ ਵਿਅਕਤੀਆਂ ਨੂੰ 1.00 ਲੱਖ ਤੋਂ ਲੈ ਕੇ 30.00 ਲੱਖ ਰੁਪਏ ਦਾ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ।

ਸਾਲ 2025-26 ਦੌਰਾਨ 13 ਲਾਭਪਾਤਰੀਆਂ ਨੂੰ ਇਹਨਾਂ ਸਕੀਮਾਂ ਤਹਿਤ ਲਾਭ ਦਿੱਤਾ ਜਾ ਚੁੱਕਾ ਹੈ ਅਤੇ 105 ਲਾਭਪਾਤਰੀਆਂ ਦੇ ਕਰਜ਼ਾ ਕੇਸ ਮਨਜ਼ੂਰ ਕਰਨ ਉਪਰੰਤ ਮੁੱਖ ਦਫ਼ਤਰ ਨੂੰ ਸਬਸਿਡੀ ਲਈ ਭੇਜ ਦਿੱਤਾ ਗਿਆ ਹੈ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਬੌਬੀ ਵੱਲੋਂ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਤੇ ਸੰਤੁਸ਼ਟੀ ਜ਼ਾਹਿਰ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।

02/07/2025
ਮਸਲਾ ਭੜੋ ਪਿੰਡ ਦੇ ਦਲਿਤ ਆਗੂ ਦੀ ਕੁੱਟਮਾਰ ਦਾ.....ਸੰਗਰੂਰ ਜਿਲੇ ਦੇ ਪਿੰਡ ਭੜੋ ਦੇ ਦਲਿਤ ਆਗੂ ਵਿਕਰਮ ਸਿੰਘ ਵਿੱਕੀ ਦੀ ਬੀਤੇ ਦਿਨ ਕੀਤੀ ਕੁੱਟਮਾ...
01/07/2025

ਮਸਲਾ ਭੜੋ ਪਿੰਡ ਦੇ ਦਲਿਤ ਆਗੂ ਦੀ ਕੁੱਟਮਾਰ ਦਾ.....

ਸੰਗਰੂਰ ਜਿਲੇ ਦੇ ਪਿੰਡ ਭੜੋ ਦੇ ਦਲਿਤ ਆਗੂ ਵਿਕਰਮ ਸਿੰਘ ਵਿੱਕੀ ਦੀ ਬੀਤੇ ਦਿਨ ਕੀਤੀ ਕੁੱਟਮਾਰ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਦਲਿਤ ਜਥੇਬੰਦੀਆਂ ਦਾ ਵਫ਼ਦ ਅੱਜ ਅਨੂਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਮਿਲਿਆ। ਚੇਅਰਮੈਨ ਨੇ ਆਉਂਦੇ ਦਿਨ 'ਚ ਇਸ ਨਿੰਦਣਯੋਗ ਕੁੱਟਮਾਰ ਖ਼ਿਲਾਫ਼ ਉੱਚਿਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਅਵਤਾਰ ਅਕਬਰਪੁਰ ਸੰਗਰੂਰ

ਸੰਗਰੂਰ ਜ਼ਿਲੇ ਦੇ ਲਹਿਰਾਗਾਗਾ ਨੇੜਲੇ ਪਿੰਡ ਫਤਿਹਗੜ੍ਹ ਵਿਖੇ ਖੇਤ ਵਿੱਚ ਕਰੰਟ ਲੱਗਣ ਕਾਰਨ ਦੋ ਨੌਜਵਾਨਾ ਦੀ ਹੋਈ ਮੌਤ। ਪੂਰੇ ਪਿੰਡ 'ਚ ਸੋਗ।ਅਵਤਾਰ ...
01/07/2025

ਸੰਗਰੂਰ ਜ਼ਿਲੇ ਦੇ ਲਹਿਰਾਗਾਗਾ ਨੇੜਲੇ ਪਿੰਡ ਫਤਿਹਗੜ੍ਹ ਵਿਖੇ ਖੇਤ ਵਿੱਚ ਕਰੰਟ ਲੱਗਣ ਕਾਰਨ ਦੋ ਨੌਜਵਾਨਾ ਦੀ ਹੋਈ ਮੌਤ। ਪੂਰੇ ਪਿੰਡ 'ਚ ਸੋਗ।

ਅਵਤਾਰ ਅਕਬਰਪੁਰ ਸੰਗਰੂਰ

29/06/2025

ਸੰਗਰੂਰ ਦੇ ਨੇੜਲੇ ਪਿੰਡ ਉੱਪਲੀ ਚ ਚਾਹ ਬਣਾਉਂਦੇ ਸਮੇਂ ਫਟਿਆ ਸਿਲੰਡਰ ਹਾਦਸੇ 'ਚ ਕਰਮਜੀਤ ਸਿੰਘ ਨਾਮ ਦੇ ਵਿਅਕਤੀ ਦੀ ਹੋਈ ਮੌਤ,ਪਤਨੀ ਤੇ ਪੁੱਤਰ ਗੰਭੀਰ ਜ਼ਖ਼ਮੀ,ਸਿਲੰਡਰ ਚ ਹੋਏ ਧਮਾਕੇ ਕਾਰਨ ਘਰ ਦੀ ਛੱਤ ਉਡੀ-

24/06/2025

ਸੰਗਰੂਰ ਦਾ ਡੀ.ਟੀ.ਓ ਦਫ਼ਤਰ (ਟਰਾਂਸਪੋਰਟ) ਮੁੜ ਡੀ.ਸੀ ਦਫ਼ਤਰ ਸੰਗਰੂਰ, ਨੇੜੇ ਬੱਸ ਸਟੈਂਡ ਸਿਫਟ ਹੋ ਰਿਹਾ ਹੈ। ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾਣ ਲੱਗੀ।
ਇਹ ਦਫ਼ਤਰ ਪਹਿਲਾਂ ਸ਼ਹਿਰ ਤੋਂ ਬਾਹਰ ਰਣਬੀਰ ਕਾਲਜ ਰੋਡ ਉੱਤੇ ਸਿਫਟ ਕਰ ਦਿੱਤਾ ਗਿਆ ਸੀ ਜੋ ਕਿ ਲੋਕਾਂ ਨੂੰ ਦੂਰ ਪੈਂਦਾ ਸੀ ਅਤੇ ਇਸਦਾ ਵਿਰੋਧ ਲਗਾਤਾਰ ਜਾਰੀ ਸੀ ਤੇ ਲੋਕ ਪਹਿਲਾਂ ਵਾਲੀ ਥਾਂ ਉੱਤੇ ਮੁੜ ਲੈਕੇ ਆਉਣ ਦੀ ਮੰਗ ਕਰ ਰਹੇ ਸਨ।

ਅਵਤਾਰ ਅਕਬਰਪੁਰ ਸੰਗਰੂਰ

ਸੰਭਾਵੀ ਹੜ੍ਹ ਰੋਕੂ ਪ੍ਰਬੰਧ -ਕੋਈ ਵੀ ਅਧਿਕਾਰੀ ਡਿਪਟੀ ਕਮਿਸ਼ਨਰ ਦੀ ਲਿਖ਼ਤੀ ਆਗਿਆ ਤੋਂ ਬਿਨਾ ਸਟੇਸ਼ਨ ਨਹੀਂ ਛੱਡੇਗਾ - ਸੰਭਾਵੀ ਹੜ੍ਹ ਪ੍ਰਭਾਵਿਤ ...
23/06/2025

ਸੰਭਾਵੀ ਹੜ੍ਹ ਰੋਕੂ ਪ੍ਰਬੰਧ -
ਕੋਈ ਵੀ ਅਧਿਕਾਰੀ ਡਿਪਟੀ ਕਮਿਸ਼ਨਰ ਦੀ ਲਿਖ਼ਤੀ ਆਗਿਆ ਤੋਂ ਬਿਨਾ ਸਟੇਸ਼ਨ ਨਹੀਂ ਛੱਡੇਗਾ

- ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 50 ਹਜ਼ਾਰ ਰੇਤੇ ਦੀਆਂ ਬੋਰੀਆਂ ਭਰ ਕੇ ਰੱਖਣ ਦੇ ਆਦੇਸ਼
- ਮੀਟਿੰਗ ਤੋਂ ਗੈਰ ਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
- ਲੋੜ੍ਹ ਪੈਣ ਉੱਤੇ ਡਿਸਟ੍ਰਿਕ ਡਿਜ਼ਾਸਟਰ ਮੈਨੇਜਮੈਂਟ ਪਲਾਨ ਅਨੁਸਾਰ ਕੰਮ ਕਰਨ ਦੀ ਹਦਾਇਤ
- ਘੱਗਰ, ਛੱਪੜ, ਸੀਵਰੇਜ, ਸਾਈਫਨ ਅਤੇ ਗਲੀਆਂ ਨਾਲੀਆਂ ਦੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਪਹਿਲਾਂ ਕਾਰਵਾਈ ਜਾਵੇ ਸਫ਼ਾਈ - ਸੰਦੀਪ ਰਿਸ਼ੀ
- ਕਿਹਾ! ਜੇਕਰ ਸ਼ਹਿਰਾਂ ਵਿੱਚ ਪਾਣੀ ਰੁਕਿਆ ਤਾਂ ਲਈ ਕਾਰਜਕਾਰੀ ਅਫ਼ਸਰ ਨਿੱਜੀ ਤੌਰ ਉੱਤੇ ਜਿੰਮੇਵਾਰ ਹੋਣਗੇ
- ਪਿਛਲੇ ਸਾਲ ਹੋਈ ਬੰਨ੍ਹਾਂ ਦੀ ਕੀਤੀ ਮਜ਼ਬੂਤੀ ਕਾਰਨ ਇਸ ਵਾਰ ਸਥਿਤੀ ਬੇਹਤਰ ਰਹਿਣ ਦੀ ਸੰਭਾਵਨਾ

ਸੰਗਰੂਰ, 23 ਜੂਨ (ਅਵਤਾਰ ਅਕਬਰਪੁਰ)
ਅਗਾਮੀ ਮੌਨਸੂਨ ਸੀਜ਼ਨ ਦੌਰਾਨ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਸਮੂਹ ਜ਼ਿਲ੍ਹਾ ਪੱਧਰੀ ਅਤੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਉਹਨਾਂ (ਡਿਪਟੀ ਕਮਿਸ਼ਨਰ) ਦੀ ਲਿਖ਼ਤੀ ਆਗਿਆ ਤੋਂ ਬਿਨਾ ਸਟੇਸ਼ਨ ਨਾ ਛੱਡਣ। ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਮਾਂ ਰਹਿੰਦੇ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰ ਸੁਖਚੈਨ ਸਿੰਘ ਪਪੜਾ, ਸਾਰੇ ਐੱਸ ਡੀ ਐੱਮ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਮੁਖੀ ਸ਼ਾਮਿਲ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 1 ਜੁਲਾਈ ਨੂੰ ਮੌਨਸੂਨ ਆਉਣ ਦੀ ਸੰਭਾਵਨਾ ਹੈ। ਇਸ ਵਾਰ ਪਿਛਲੇ ਸਾਲਾਂ ਨਾਲੋਂ ਵੱਧ ਮੀਂਹ ਪੈਣ ਦਾ ਵੀ ਖ਼ਦਸ਼ਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਹੜ੍ਹ ਆਉਂਦਾ ਹੈ ਤਾਂ ਫੌਰੀ ਤੌਰ ਉੱਤੇ ਰਾਹਤ ਕਾਰਜ ਕਰਨੇ ਪੈਣਗੇ। ਉਹਨਾਂ ਦੇ ਧਿਆਨ ਵਿੱਚ ਆਇਆ ਕਿ ਕੁਝ ਅਧਿਕਾਰੀ ਬਿਨਾ ਦੱਸੇ ਸਟੇਸ਼ਨ ਛੱਡ ਜਾਂਦੇ ਹਨ ਜਿਸ ਕਾਰਨ ਰਾਹਤ ਕਾਰਜ ਪ੍ਰਭਾਵਿਤ ਹੋ ਸਕਦੇ ਹਨ। ਇਸ ਤੋਂ ਬਚਣ ਲਈ ਉਹਨਾਂ ਅਧਿਕਾਰੀਆਂ ਨੂੰ ਬਿਨਾ ਆਗਿਆ ਸਟੇਸ਼ਨ ਤੋਂ ਬਾਹਰ ਨਾ ਜਾਣ ਲਈ ਕਿਹਾ। ਉਹਨਾਂ ਮੀਟਿੰਗ ਵਿੱਚ ਹਾਜ਼ਰ ਨਾ ਹੋਣ ਵਾਲੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਬਾਰੇ ਵੀ ਕਿਹਾ।

ਸ਼੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਕਿਸੇ ਵੀ ਗੰਭੀਰ ਸਥਿਤੀ ਦਾ ਮੁਕਾਬਲਾ ਕਰਨ ਲਈ ਇਕ ਯੋਜਨਾਬੰਦੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਉਹਨਾਂ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਡਿਸਟ੍ਰਿਕ ਡਿਜ਼ਾਸਟਰ ਮੈਨੇਜਮੈਂਟ ਪਲਾਨ ਅਨੁਸਾਰ ਕੰਮ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਹੜ੍ਹ ਵਰਗੀ ਸਥਿਤੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰੋਂ ਲੰਘਦੇ ਘੱਗਰ ਦਰਿਆ ਦੀ ਸਫਾਈ ਦਾ ਕੰਮ 30 ਜੂਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾਵੇ। ਸਾਈਫਨ ਦੀ ਸਫਾਈ ਵੀ ਜ਼ਰੂਰੀ ਹੈ। ਇਸੇ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਵੀ ਤੁਰੰਤ ਮੁਕੰਮਲ ਕੀਤੀ ਜਾਵੇ। ਲੋਕਾਂ ਦੇ ਘਰਾਂ ਵਿੱਚ ਪਾਣੀ ਨਾ ਵੜੇ ਇਸ ਲਈ ਗਲੀਆਂ ਨਾਲੀਆਂ ਦੀ ਸਫਾਈ ਵੀ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਐੱਸ ਡੀ ਐੱਮਜ਼ ਨੂੰ ਹਦਾਇਤ ਕੀਤੀ ਕਿ ਉਹ ਅਗਲੇ ਦਿਨਾਂ ਦੌਰਾਨ ਨਿੱਜੀ ਤੌਰ ਉੱਤੇ ਸੰਭਾਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ।

ਪਿੰਡਾਂ ਦੀ ਤਰਜ਼ ਉੱਤੇ ਸ਼ਹਿਰਾਂ ਨੂੰ ਵੀ ਬਰਸਾਤੀ ਪਾਣੀ ਤੋਂ ਬਚਾਉਣ ਦੀ ਲੋੜ ਹੈ। ਇਸ ਲਈ ਸ਼ਹਿਰਾਂ ਦੇ ਸੀਵਰੇਜ ਅਤੇ ਗਲੀਆਂ ਨਾਲੀਆਂ ਦੀ ਸਫਾਈ ਵੀ ਤੁਰੰਤ ਸ਼ੁਰੂ ਕਰਵਾਈ ਜਾਵੇ। ਇਸ ਕੰਮ ਲਈ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਸੁਪਰ ਸਕਸ਼ਨਿੰਗ ਅਤੇ ਜੈਟਿੰਗ ਮਸ਼ੀਨਾਂ ਦੀ ਪੂਰੀ ਵਰਤੋਂ ਕਰਨ ਬਾਰੇ ਕਿਹਾ ਗਿਆ। ਇਹ ਮਸ਼ੀਨਾਂ ਨੂੰ ਚਲਾਉਣ ਦੀ ਜਿੰਮੇਵਾਰੀ ਸੀਵਰੇਜ ਬੋਰਡ ਦੀ ਹੈ।
ਉਹਨਾਂ ਸਪੱਸ਼ਟ ਕਿਹਾ ਕਿ ਜੇਕਰ ਸ਼ਹਿਰਾਂ ਵਿੱਚ ਪਾਣੀ ਰੁਕਿਆ ਤਾਂ ਲਈ ਕਾਰਜਕਾਰੀ ਅਫ਼ਸਰ ਨਿੱਜੀ ਤੌਰ ਉੱਤੇ ਜਿੰਮੇਵਾਰ ਹੋਣਗੇ।

ਉਹਨਾਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕਿਹਾ ਕਿ ਜੇਕਰ ਉਹਨਾਂ ਦੇ ਪੱਧਰ ਉੱਤੇ ਮਗਨਰੇਗਾ ਕੰਮਾਂ ਦੀਆਂ ਮਨਜੂਰੀਆਂ ਬਕਾਇਆ ਹਨ, ਤਾਂ ਤੁਰੰਤ ਜਾਰੀ ਕੀਤੀਆਂ ਜਾਣ। ਸਫਾਈ ਸਬੰਧੀ ਕਰਵਾਏ ਗਏ ਡਰੋਨ ਸਰਵੇ ਮੁਤਾਬਿਕ ਕੰਮ ਸ਼ੁਰੂ ਕੀਤੇ ਜਾਣ। ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 50 ਹਜ਼ਾਰ ਰੇਤੇ ਦੀਆਂ ਬੋਰੀਆਂ ਭਰ ਕੇ ਰੱਖਣ ਦੇ ਆਦੇਸ਼ ਦਿੱਤੇ ਗਏ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਪੈਦਾ ਹੋਣ ਉੱਤੇ ਇਹਨਾਂ ਵੀ ਵਰਤੋਂ ਕੀਤੀ ਜਾ ਸਕੇ।

ਉਹਨਾਂ ਕਿਹਾ ਕਿ ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤੇ ਜਾ ਚੁੱਕੇ ਹਨ। ਰਾਹਤ ਕੈਂਪਾਂ ਦੀ ਸੂਚੀ, ਕਮਿਊਨੀਕੇਸ਼ਨ ਪਲਾਨ, ਹੌਟ ਸਪੌਟ ਸਥਾਨਾਂ ਦੀ ਸੂਚੀ ਵੀ ਤਿਆਰ ਕਰ ਲਈ ਗਈ ਹੈ। ਇਸੇ ਤਰ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਲਈ ਹਰਾ ਅਤੇ ਸੁੱਕਾ ਚਾਰਾ ਪ੍ਰਬੰਧ ਕਰਨ ਬਾਰੇ ਕਿਹਾ ਗਿਆ। ਉਹਨਾਂ ਸਮੂਹ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਪ੍ਰਬੰਧ ਸਮੇਂ ਸਿਰ ਮੁਕੰਮਲ ਨਾ ਹੋਣ ਦੀ ਸੂਰਤ ਵਿੱਚ ਇੱਕ ਦੂਜੇ ਖ਼ਿਲਾਫ਼ ਦੋਸ਼ ਮੜ੍ਹਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੀਟਿੰਗ ਵਿੱਚ ਹਾਜ਼ਰ ਡਰੇਨੇਜ ਵਿਭਾਗ ਦੇ ਐਕਸੀਅਨ ਸ਼੍ਰੀ ਗੁਨਦੀਪ ਬਾਂਸਲ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ 25000 ਕਿਊਸਿਕ ਪਾਣੀ ਚੱਲਣ ਦੀ ਸਮਰੱਥਾ ਹੈ। ਪਿਛਲੇ ਸਾਲ 745-46 ਫੁੱਟ ਤੱਕ ਪਾਣੀ ਚੱਲਿਆ ਸੀ। ਇਸ ਵਾਰ ਵੀ ਉਮੀਦ ਹੈ ਕਿ ਪਾਣੀ ਇਸ ਪੱਧਰ ਤੋਂ ਘੱਟ ਹੀ ਚੱਲੇਗਾ। ਉਹਨਾਂ ਕਿਹਾ ਕਿ ਪਿਛਲੇ ਸਾਲ ਮਕਰੋੜ ਸਾਹਿਬ ਤੋਂ ਕੜ੍ਹੈਲ ਤੱਕ ਬੰਨ੍ਹ ਨੂੰ 15 ਫੁੱਟ ਚੌੜਾ ਕੀਤਾ ਗਿਆ ਸੀ। ਇਸ ਵਾਰ ਵੀ ਰਹਿੰਦੇ ਬੰਨ੍ਹਾਂ ਦੀ ਮਜ਼ਬੂਤੀ ਲਗਾਤਾਰ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਭਰੋਸਾ ਜਤਾਇਆ ਪਿਛਲੇ ਸਾਲ ਮਕਰੋੜ ਸਾਹਿਬ ਤੋਂ ਕੜ੍ਹੈਲ ਤੱਕ ਬੰਨ੍ਹ ਨੂੰ 15 ਫੁੱਟ ਚੌੜਾ ਕਰਨ ਨਾਲ ਸਥਿਤੀ ਨੂੰ ਕਾਬੂ ਹੇਠ ਕਰਕੇ ਰੱਖਣ ਵਿੱਚ ਬਹੁਤ ਮਦਦ ਮਿਲੇਗੀ।

Address


Telephone

+916283234202

Website

Alerts

Be the first to know and let us send you an email when ਸੰਗਰੂਰ ਖ਼ਬਰਸਾਰ Sangrur Khabarsaar posts news and promotions. Your email address will not be used for any other purpose, and you can unsubscribe at any time.

Contact The Business

Send a message to ਸੰਗਰੂਰ ਖ਼ਬਰਸਾਰ Sangrur Khabarsaar:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share